ਲੰਬੀ/ਮਲੋਟ,26 ਸਤੰਬਰ (ਪ੍ਰਤਾਪ ਸੰਦੂ)-
ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ.ਜਗਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਹਰਿੰਦਰਪਾਲ ਸਿੰਘ ਐਸਐਮਓ ਲੰਬੀ ਅਤੇ ਡਾ.ਬਿਕਰਮਜੀਤ ਸਿੰਘ ਮੈਡੀਕਲ ਅਫ਼ਸਰ ਲੰਬੀ ਦੀ ਯੋਗ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਲੰਬੀ ਹਲਕੇ ਦੇ ਪਿੰਡਾਂ ਵਿਚੋਂ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਇੰਸਪੈਕਟਰ ਪ੍ਰਿਤਪਾਲ ਸਿੰਘ ਤੂਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਲਕਾ ਸੀਐਚਸੀ ਲੰਬੀ ਦੇ ਅਧੀਨ ਆਉਂਦੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ ਵਿੱਚੋਂ ਅਤੇ ਜਲ ਸਪਲਾਈ ਘਰਾਂ ਵਿਚੋਂ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਗਏ ਅਤੇ ਸਬੰਧਤ ਜਲ ਸਪਲਾਈ ਘਰਾਂ ਨੂੰ ਪਾਣੀ ਨੂੰ ਕਲੋਰੀਨੇਸ਼ਨ ਕਰਕੇ ਸਪਲਾਈ ਕਰਨ ਲਈ ਕਿਹਾ ਗਿਆ। ਇਸ ਮੌਕੇ ਸਿਹਤ ਇੰਸਪੈਕਟਰ ਰਣਜੀਤ ਸਿੰਘ ਸੰਧੂ, ਜਗਦੇਵ ਰਾਜ ਅਤੇ ਅਧਿਆਪਕ ਹਾਜ਼ਰ ਸਨ।