ਤਪਾ ਮੰਡੀ 26 ਸਤੰਬਰ(ਯਾਦਵਿੰਦਰ ਸਿੰਘ ਤਪਾ)
ਲਗਭਗ ਅਗਸਤ ਮਹੀਨੇ ਦੇ ਪਹਿਲੇ ਹਫਤੇ ‘ਚ ਚੋਰਾਂ ਨੇ 6 ਦੁਕਾਨਾਂ ‘ਚ ਚੋਰੀ ਕਰਕੇ ਨਾਮਜਦ 4 ਚੋਰਾਂ ਨੂੰ ਪ੍ਰੋਡੰਕਸ਼ਨ ਵਰੰਟ ‘ਤੇ ਲਿਆਕੇ ਪੁੱਛਗਿੱਛ ਕਰਨ ‘ਤੇ ਅਹਿਮ ਖੁਲਾਸੇ ਹੋਣ ਦੀ ਉਮੀਦ ਜਾਗੀ ਹੈ। ਇਸ ਸੰਬੰਧੀ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਨੇ ਅਪਣੇ ਦਫਤਰ ‘ਚ ਦੱਸਿਆ ਕਿ ਮਿਤੀ 5-6 ਦੀ ਦਰਮਿਆਨੀ ਰਾਤ ਨੂੰ ਤਪਾ ਸ਼ਹਿਰ ਨੂੰ ਚੋਂ 4 ਮੈਡੀਕਲ ਦੁਕਾਨਾਂ,ਇੱਕ ਕੱਪੜੇ ਦੀ ਅਤੇ ਇੱਕ ਮੋਬਾਇਲਾਂ ਦੀ ਦੁਕਾਨ ‘ਚੋਂ ਚੋਰੀ ਕਰ ਲਈ ਸੀ। ਪੁਲਸ ਨੇ ਆਤਮਾ ਰਾਮ ਪੁੱਤਰ ਪ੍ਰੀਤਮ ਰਾਮ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਡੀ.ਐਸ.ਪੀ ਤਪਾ ਅਨੁਸਾਰ ਅਜਿਹੀਆਂ ਚੋਰੀਆਂ,ਸੰਗਰੂਰ,ਧੂਰੀ ਵਿਖੇ ਵੀ ਹੋਈਆਂ ਤਾਂ ਦੋਰਾਨੇ ਗਸ਼ਤ ਸੰਗਰੂਰ ਪੁਲਸ ਨੇ ਇਨ੍ਹਾਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੇ ਗਿਰੋਹ ਨੂੰ ਸਮੇਤ ਸਵਿਫਟ ਕਾਰ ਕਾਬੂ ਕੀਤਾਂ। ਡੀ.ਐਸ.ਪੀ ਤਪਾ ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖੀ ਰਵੀ ਪੁੱਤਰ ਮੋਹਣ ਲਾਲ ਵਾਸੀ ਅਜੀਤ ਨਗਰ ਬੋਰੀਆਵਾਲੀ ਬਸਤੀ ਰੋਡ ਫਿਰੋਜਪੁਰ ,ਕਰਮਵੀਰ ਰਾਮ ਉਰਫ ਸੋਨੂ,ਜਗਸੀਰ ਸਿੰਘ ਉਰਫ ਜੱਗਾ ਅਤੇ ਮਨੀ ਪੁੱਤਰ ਲੇਟ ਮੁਰਾਦ ਵਾਸੀ ਅਜੀਤ ਨਗਰ ਅਤੇ ਜਗਸੀਰ ਸਿੰਘ ਉਰਫ ਸੋਨੀ ਪੁੱਤਰ ਜੋਗਿੰਦਰ ਸਿੰਘ ਵਾਸੀ ਤਾਰਾਵਾਲੀ ਮਮਦੋਟ ਫਿਰੋਜਪੁਰ ਨੂੰ ਨਾਮਜਦ ਕੀਤਾ ਗਿਆ। ਗਿਰੋਹ ਦਾ ਇੱਕ ਨਾਮਜਦ ਮੈਂਬਰ ਜਗਸੀਰ ਸਿੰਘ ਅਜੇ ਪੁਲਸ ਦੀ ਗਿਰਫਤ ਤੋਂ ਬਾਹਰ ਹੈ ਜਿਸ ਨੂੰ ਪੁਲਸ ਫੜਨ ਲਈ ਉਸਦੇ ਠਿਕਾਨਿਆਂ ‘ਤੇ ਛਾਪਾਮਾਰੀ ਕਰ ਰਹੀ ਹੈ। ਇਨ੍ਹਾਂ ਚੋਰਾਂ ਦੇ ਗਿਰੋਹ ਨੂੰ ਮਾਨਯੋਗ ਅਦਾਲਤ ‘ਚੋਂ ਪ੍ਰੋਡੰਕਸ਼ਨ ਵਾਰੰਟ ‘ਤੇ ਲਿਆਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਤਪਾ ‘ਚ ਕੀਤੀਆਂ ਚੋਰੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਚੋਰੀ ਕੀਤੀਆਂ ਦੋ ਕਾਰਾਂ ‘ਤੇ ਹਰਰੋਜ ਜਾਅਲੀ ਨੰਬਰ ਪਲੇਟ ਲਾਕੇ ਵੱਖ-ਵੱਖ ਸ਼ਹਿਰਾਂ ‘ਚ ਚੋਰੀਆਂ ਕਰਦੇ ਸਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਧੂਰੀ ਅਤੇ ਸੰਗਰੂਰ ਪੁਲਸ ਵੱਲੋਂ ਵੀ ਕੀਤੀਆਂ ਚੋਰੀ ‘ਚੋਂ ਨਗਦੀ ਅਤੇ ਹੋਰ ਚੋਰੀ ਕੀਤਾ ਸਮਾਨ ਬਰਾਮਦ ਹੋ ਚੁੱਕਾ ਹੈ,ਇਨ੍ਹਾਂ ਚੋਰਾਂ ‘ਤੇ ਪਹਿਲਾਂ ਵੀ ਸੂਬੇ ਦੇ ਵੱਖ-ਵੱਖ ਜਿਲਿਆਂ ‘ਚ ਅਣਗਿਣਤ ਮਾਮਲੇ ਦਰਜ ਹਨ। ਇਸ ਮੌਕੇ ਥਾਣਾ ਮੁੱਖੀ ਇੰਸ.ਸੰਦੀਪ ਸਿੰਘ,ਚੌਂਕੀ ਇੰਚਾਰਜ ਕਰਮਜੀਤ ਸਿੰਘ, ਗੁਰਪਿਆਰ ਸਿੰਘ ਆਦਿ ਹਾਜਰ ਸਨ।