ਸ੍ਰੀ ਫ਼ਤਹਿਗੜ੍ਹ ਸਾਹਿਬ/26 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਪਲੇਸਬੋ ਕਲੱਬ, ਫੈਕਲਟੀ ਆਫ਼ ਫਾਰਮੇਸੀ, ਦੇਸ਼ ਭਗਤ ਯੂਨੀਵਰਸਿਟੀ (ਡੀ.ਬੀ.ਯੂ.), ਮੰਡੀ ਗੋਬਿੰਦਗੜ੍ਹ ਵੱਲੋਂ 'ਫਾਰਮਾਸਿਸਟ: ਮੀਟਿੰਗ ਗਲੋਬਲ ਹੈਲਥ ਨੀਡਜ਼' ਵਿਸ਼ੇ 'ਤੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ। ਗਤੀਵਿਧੀ ਦਾ ਮੁੱਖ ਉਦੇਸ਼ ਸਿਹਤ ਸੰਭਾਲ ਵਿੱਚ ਫਾਰਮਾਸਿਸਟਾਂ ਦੁਆਰਾ ਨਿਭਾਈ ਜਾਂਦੀ ਮਹੱਤਵਪੂਰਨ ਭੂਮਿਕਾ ਨੂੰ ਪਛਾਣਨਾ ਅਤੇ ਉਨ੍ਹਾਂ ਦੇ ਯੋਗਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।ਇਸ ਮੌਕੇ ਸਕੂਲ ਆਫ਼ ਫਾਰਮੇਸੀ, ਲਾਲ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਅਤੇ ਮਾਤਾ ਜਰਨੈਲ ਕੌਰ ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲੇ, ਨੁੱਕੜ ਨਾਟਕ, ਪੌਦੇ ਲਗਾਉਣਾ ਅਤੇ ਸੱਭਿਆਚਾਰਕ ਗਤੀਵਿਧੀਆਂ ਸਮੇਤ ਫਾਰਮਾਸਿਸਟ: ਮੀਟਿੰਗ ਗਲੋਬਲ ਹੈਲਥ ਨੀਡਜ਼ ਵਿਸ਼ੇ 'ਤੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ।ਮਾਹਿਰ ਭਾਸ਼ਣ (ਵਰਚੁਅਲ) ਡਾ. ਬਿਕਾਸ਼ ਮੇਧੀ (ਪ੍ਰੋਫੈਸਰ ਇਨ ਫਾਰਮਾਕੋਲੋਜੀ ਪੀਜੀਆਈਐਮਈਆਰ) ਭਾਰਤ ਦੇ ਮਰੀਜ਼ਾਂ ਦੀ ਸੁਰੱਖਿਆ ਅਤੇ ਫਾਰਮਾਕੋਵਿਜੀਲੈਂਸ ਪ੍ਰੋਗਰਾਮ (ਪੀਵੀਪੀਆਈ) ਵਿਸ਼ੇ 'ਤੇ ਜਾਣਕਾਰੀ ਕਾਰਵਾਈ। ਇਸ ਮੌਕੇ ਫਾਰਮਾਸਿਸਟ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਰੈਲੀ ਵੀ ਕੱਢੀ ਗਈ। ਇਸ ਵਿੱਚ ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਊਰਜਾ ਨਾਲ ਭਾਗ ਲਿਆ।ਸਮਾਗਮ ਦਾ ਉਦਘਾਟਨ ਡਾ. ਜ਼ੋਰਾ ਸਿੰਘ, ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਅਤੇ ਸਵਾਗਤੀ ਭਾਸ਼ਣ ਡਾ. ਪੂਜਾ ਗੁਲਾਟੀ, ਪ੍ਰਿੰਸੀਪਲ, ਸਕੂਲ ਆਫ ਫਾਰਮੇਸੀ ਨੇ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦਿਨ ਫਾਰਮਾਸਿਸਟ ਦੀ ਭੂਮਿਕਾ ਅਤੇ ਫਾਰਮਾਸਿਸਟਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਦਾ ਹੈ।