ਸਮਰਾਲਾ,26 ਸਤੰਬਰ (ਭਾਰਦਵਾਜ)–
ਅੱਜ ਸਮਰਾਲਾ ਇਲਾਕੇ ਵਿਚ ਚੋਰਾਂ ਦਾ ਉਸ ਵਕਤ ਤਗ ਟੁੱਟਦਾ ਵੇਖਿਆ ਗਿਆ ਜਦੋਂ ਉਨ੍ਹਾਂ ਵੱਲੋਂ ਵਿੱਦਿਆਂ ਦੇ ਮੰਦਰ ਨੂੰ ਵੀ ਨਾ ਬਖਸ਼ਿਆਂ ਗਿਆ । ਜਾਣਕਾਰੀ ਅਨੁਸਾਰ ਇਥੋਂ ਨੇੜਲੇ ਪਿੰਡ ਸੰਗਤਪੁਰਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਾਲੇ ਤੋੜ ਕੇ ਅੰਦਰ ਪਿਆ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ । ਸਕੂਲ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਸਾਢੇ 10 ਵਜੇ ਦੋ ਚੋਰਾਂ ਵੱਲੋਂ ਪਹਿਲਾਂ ਸਕੂਲ ਦੇ ਤਾਲੇ ਤੋੜੇ ਗਏ ਅਤੇ ਫਿਰ ਸਕੂਲ ਅੰਦਰੋਂ ਐਲਈਡੀ,ਦੋ ਸਲੰਡਰ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ਦੀ ਤਾਰ ਕੱਟੀ ਗਈ ਅਤੇ ਫਿਰ ਬਾਕੀ ਸਮਾਨ ਦੇ ਨਾਲ–ਨਾਲ ਸਕੂਲ ਵਿਚ ਲੱਗੇ ਪਰਦਿਆਂ ਨੂੰ ਵੀ ਉਤਾਰ ਲਿਆ ਗਿਆ । ਉਨ੍ਹਾਂ ਦੱਸਿਆ ਗਿਆ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ । ਸੰਬੰਧਿਤ ਪੁਲਿਸ ਚੌਕੀ ਹੇਡੋਂ ਦੇ ਇੰਚਾਰਜ ਸੁਖਵੀਰ ਸਿੰਘ ਨੇ ਕਿਹਾ ਕਿ ਚੋਰੀ ਦੇ ਇਸ ਮਾਮਲੇ ਨੂੰ ਜਲਦ ਹੀ ਸੁਲਝਾਅ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆ ਵਿਚ ਚੋਰਾਂ ਦੇ ਢਕੇ ਹੋਏ ਚਿਹਰੇ ਸਾਹਮਣੇ ਆਏ ਹਨ । ਜਿਸਦੇ ਆਧਾਰ 'ਤੇ ਚੋਰਾਂ ਦੇ ਜਲਦ ਫੜ੍ਹੇ ਜਾਣ ਦੀ ਸੰਭਾਵਨਾ ਹੈ ।