ਬੁਢਲਾਡਾ 26 ਸਤੰਬਰ (ਮਹਿਤਾ ਅਮਨ)
ਸ਼ਹਿਰ ਸਵਰਨ ਪ੍ਰਾਸ਼ਨ ਸੋਨੇ ਦੀਆਂ ਬੂੰਦਾਂ ਦਾ ਮੁਫਤ ਗਿਆਰਵਾਂ ਕੈਂਪ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਮੰਗਲਕਾਰੀ ਹਵਨ ਅਤੇ ਧਨਵੰਤਰੀ ਪੂਜਨ ਦੀ ਰਸਮ ਪੰਡਿਤ ਸੀਆਂ ਰਾਮ ਵੱਲੋਂ ਕੀਤੀ ਗਈ। ਅੱਜ ਇਸ ਮੌਕੇ 200 ਤੋਂ ਵੱਧ ਬੱਚਿਆਂ ਨੇ ਸੋਨੇ ਦੀਆਂ ਬੂੰਦਾਂ ਪਿਲਾਉਣ ਤੇ ਸੰਸਥਾਂ ਅਤੇ ਡਾਕਟਰ ਦਾ ਧੰਨਵਾਦ ਕੀਤਾ ਗਿਆ। ਇਸ ਸੰਬੰਧੀ ਡਾਕਟਰ ਗੋਬਿੰਦ ਨੇ ਦੱਸਿਆ ਕਿ ਜੋ ਬੱਚੇ ਸਵਰਨ ਪ੍ਰਾਸਨ ਸੋਨੇ ਦੀਆਂ ਬੂੰਦਾਂ ਪਿਛਲੇ ਦਸ ਮਹੀਨਿਆਂ ਤੋਂ ਨਿਰੰਤਰ ਲੈ ਰਹੇ ਹਨ ਉਨਾਂ ਦੇ ਵਿੱਚ ਦੂਜੇ ਬੱਚਿਆਂ ਦੇ ਮੁਕਾਬਲੇ ਤੰਦWਸਤੀ ਅਤੇ ਸਿਹਤ ਰੂਪੀ ਖਜ਼ਾਨੇ ਦਾ ਬੂਟਾ ਦੇਖਣ ਨੂੰ ਮਿਲਿਆ ਜੋ ਕਿ ਦੂਸਰੇ ਬੱਚਿਆਂ ਦੇ ਮੁਕਾਬਲੇ ਸਰੀਰਕ ਅਤੇ ਮਾਨਸਿਕ ਤੌਰ ਤੇ ਜਿਆਦਾ ਐਕਟਿਵ ਦੇਖਣ ਨੂੰ ਮਿਲੇ ਅਤੇ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਹਨ ਇਹ ਕੈਂਪ ਨਿਰੰਤਰ ਪਿਛਲੇ 10 ਮਹੀਨਿਆਂ ਤੋਂ ਸਵਾਮੀ ਤੋਤਾ ਰਾਮ ਗੋਰੀ ਸ਼ੰਕਰ ਜਰਨਲ ਅਤੇ ਅੱਖਾਂ ਅੱਖਾਂ ਦੇ ਅਵਦੂਤ ਆਸ਼ਰਮ ਦੀ ਨਜ਼ਰਬੰਦੀ ਵਿੱਚ ਅਤੇ ਸੰਸਥਾ ਦੇ ਸਹਿਯੋਗ ਨਾਲ ਲੱਗ ਰਿਹਾ ਹੈ ਜੋ ਕਿ ਮਾਨਸਾ ਜਿਲੇ ਦੇ ਬੁਡਲਾਡਾ ਸ਼ਹਿਰ ਦੇ ਵਿੱਚ ਡਾਕਟਰ ਗੋਬਿੰਦ ਸਿੰਘ ਬਰੇਟਾ ਵੱਲੋਂ ਇਹ ਸੁਵਿਧਾ ਬਿਲਕੁਲ ਮੁਫਤ ਮਿਲ ਰਹੀ ਹੈ। ਸੰਸਥਾ ਦੇ ਐਮ ਡੀ ਅੰਮ੍ਰਿਤ ਪਾਲ ਘੰਡ, ਚੇਅਰਮੈਨ ਪਵਨ ਕੁਮਾਰ, ਭਾਰਤ ਭੂਸ਼ਣ, ਸੁਰਿੰਦਰ ਗੁੱਲੂ, ਸੁਭਾਸ਼ ਸ਼ਰਮਾ ਮੈਨੇਜਰ ਕੰਚਨ ਮਿੱਤਲ ਨੇ ਆਦਿ ਮੌਜੂਦ ਸਨ।