Monday, November 18, 2024  

ਪੰਜਾਬ

ਬੇਮੌਸ਼ਮੀ ਬਾਰਸ਼ ਕਾਰਨ ਕਿਸਾਨਾਂ ਦੀ ਆਸਾ ਤੇ ਫਿਰਿਆ ਪਾਣੀ

September 26, 2024

ਬਨੂੜ, 26 ਸਤੰਬਰ (ਅਵਤਾਰ ਸਿੰਘ)

ਇਸ ਖੇਤਰ ਵਿੱਚ ਅੱਜ ਪਏ ਬੇਮੌਸ਼ਮੀ ਬਾਰਸ਼ ਕਾਰਨ ਕਿਸਾਨਾਂ ਦੀ ਆਸਾ ਧਰੀਆ-ਧਰਾਇਆ ਰਹਿ ਗਈਆਂ ਹਨ, ਪੱਕਿਆ ਹੋਇਆ ਝੋਨਾ ਧਰਤੀ ਤੇ ਵਿੱਛ ਗਿਆ ਹੈ ਅਤੇ ਬਾਰਸ਼ ਦਾ ਪਾਣੀ ਵੱਟਾਂ ਪਾਰ ਕਰ ਰਿਹਾ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਧਰਤੀ ਤੇ ਵਿਛੇ ਝੋਨੇ ਦੇ ਹੱਥ ਆਉਣ ਦੀ ਕੋਈ ਉਮੀਦ ਨਹੀ ਜਾਪ ਰਹੀ।
ਬਨੂੜ ਖੇਤਰ ਦੇ ਪਿੰਡਾਂ ਮਮੋਲੀ, ਧ੍ਰਮਗੜ, ਮਨੌਲੀ ਸੂਰਤ, ਬਨੂੜ, ਬੁਟਾ ਸਿੰਘ ਵਾਲਾ, ਬਸੀ ਈਸ਼ੇ ਖਾਂ, ਰਾਮਪੁਰ, ਕਰਾਲਾ ਅਜ਼ੀਜਪੁਰ, ਕਨੌੜ, ਨੰਡਿਆਲੀ, ਹੁਲਕਾ, ਜੰਗਪੁਰਾ ਆਦਿ ਪਿੰਡਾਂ ਦੇ ਕਿਸਾਨ ਗੁਰਦੀਪ ਸਿੰਘ ਮਮੋਲੀ, ਰਾਮ ਸਿੰਘ ਮਨੌਲੀ ਸੂਰਤ, ਜੋਗਿੰਦਰ ਸਿੰਘ, ਹਰਦੀਪ ਸਿੰਘ ਬੁਟਾ ਸਿੰਘ ਵਾਲਾ ਸਲੀਮ ਭੱਟੋ, ਕਰਤਾਰ ਸਿੰਘ ਨੰਡਿਆਲੀ ਆਦਿ ਨੇ ਦੱਸਿਆ ਕਿ ਅੱਧੀ ਰਾਤ ਤੋਂ ਪੈ ਰਹੀ ਤੇਜ ਬਰਾਸ਼ ਨੇ ਪੱਕਿਆ ਝੋਨਾ ਧਰਤੀ ਤੇ ਵਿਛਾ ਦਿੱਤਾ ਹੈ। ਉਨਾਂ ਕਿਹਾ ਕਿ ਇਸ ਖੇਤਰ ਵਿੱਚ ਆਲੂਆਂ ਦੀ ਵਧੇਰੇ ਕਾਸ਼ਤ ਹੋਣ ਕਾਰਨ ਘੱਟ ਸਮੇਂ ਵਾਲਾ ਤੇ ਅਗੇਤਾ ਝੋਨਾ ਬਿਜਿਆ ਜਾਦਾਂ ਹੈ ਤੇ ਕਈ ਥਾਵਾਂ ਤੇ ਝੋਨੇ ਦੀ ਕਟਾਈ ਉਪਰੰਤ ਬਨੂੜ ਅਨਾਜ ਮੰਡੀ ਵਿੱਚ ਵੀ ਪੁੱਜ ਚੁੱਕਾ ਹੈ। ਉਨਾਂ ਦੱਸਿਆ ਕਿ ਜਿਹੜਾ ਝੋਨਾ ਪੱਕਾ ਚੁੱਕਾ ਹੈ ਜਾਂ ਪੱਕਣ ਕਿਨਾਰੇ ਹੈ, ਉਹ ਉਪਰੋਂ ਭਾਰਾ ਹੋਣ ਕਾਰਨ ਧਰਤੀ ਤੇ ਵਿੱਛ ਗਿਆ ਹੈ ਤੇ ਖੇਤਾਂ ਵਿੱਚ ਪਾਣੀ ਖੜਾ ਹੈ। ਜਿਸ ਕਾਰਨ ਪੱਕਿਆ ਹੋਇਆ ਝੋਨਾ ਖਰਾਬ ਹੋ ਜਾਵੇਗਾ ਤੇ ਧਰਤੀ ਤੇ ਪਿਆ ਉੱਗ ਜਾਵੇਗਾ।
ਇਸੇ ਤਰਾਂ ਆਲੂਆਂ ਦੀ ਬਿਜਾਈ ਕਾਰਨ ਵਾਲੇ ਪਿੰਡ ਬਸੀ ਈਸੇ ਖਾਂ ਦੇ ਕਿਸਾਨ ਸੋਹਣ ਸਿੰਘ, ਚਰਨ ਸਿੰਘ, ਕਰਮ ਸਿੰਘ, ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਵਧੇਰੇ ਮਿਰਚਾਂ ਦੀ ਕਾਸ਼ਤ ਕਰਦੇ ਹਨ ਅਤੇ ਉਨਾਂ ਦੱਸਿਆ ਕਿ ਮਿਰਚਾਂ ਦੀ ਪੁਟਾਈ ਚਲ ਰਹੀ ਤੇ ਨਾਲ ਦੀ ਨਾਲ ਆਲੂਆਂ ਦੀ ਬਿਜਾਈ ਚਲ ਰਹੀ ਹੈ। ਉਨਾਂ ਦੱਸਿਆ ਕਿ ਵੱਡੀ ਪੱਧਰ ਤੇ ਆਲੂ ਲੱਗ ਚੁੱਕੇ ਹਨ। ਜਿਨਾਂ ਦੀ ਵੱਟਾਂ ਵਿੱਚ ਪਾਣੀ ਭਰ ਗਿਆ ਹੈ। ਜਿਸ ਨਾਲ ਵੱਟਾਂ ਵਿੱਚ ਲੱਗਿਆ ਆਲੂ ਦਾ ਬੀਜ ਗਲ ਜਾਵੇਗਾ। ਜਿਸ ਨਾਲ ਉਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਇਹੀ ਹਾਲਤ ਬਨੂੜ ਬਾਡਿਆਂ ਬਸੀ ਅਤੇ ਜੰਗਪੁਰਾ, ਬੁਟਾ ਸਿੰਘ ਵਾਲਾ ਕਿਸਾਨਾਂ ਦੀ ਹੈ। ਜਿਥੇ ਆਲੂਆਂ ਦੀ ਲੁਆਈ ਚਲ ਰਹੀ ਹੈ।
ਕਿਸਾਨਾਂ ਨੇ ਚਿੰਤਾਂ ਜਾਹਿਰ ਕਰਦਿਆਂ ਦੱਸਿਆ ਕਿ ਕਰੀਬ 60 ਪ੍ਰਤੀਸ਼ਤ ਤੋਂ ਵੱਧ ਝੋਨਾ ਨੁਕਸ਼ਾਨਿਆ ਜਾ ਚੁੱਕਾ ਹੈ ਤੇ ਅਜੇ ਮੌਸ਼ਮ ਵਿੱਚ ਬਦਲਵਾਈ ਬਣੀ ਹੋਈ ਹੈ। ਉਨਾਂ ਖਦਸਾ ਜਾਹਿਰ ਕਰਦਿਆਂ ਕਿਹਾ ਕਿ ਜੇ ਬਾਰਸ਼ ਨਾ ਰੁੱਕੀ ਉਨਾਂ ਦੀ ਕੋਈ ਫਸਲ ਨਹੀ ਬਚੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪ੍ਰਵਾਸੀਆਂ ਵੱਲੋਂ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਉਣ ਹਿੱਤ ਪੰਜਾਬ ਸਰਕਾਰ ਫੌਰੀ ਕਾਨੂੰਨ ਬਣਾਵੇ : ਟਿਵਾਣਾ

ਪ੍ਰਵਾਸੀਆਂ ਵੱਲੋਂ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਉਣ ਹਿੱਤ ਪੰਜਾਬ ਸਰਕਾਰ ਫੌਰੀ ਕਾਨੂੰਨ ਬਣਾਵੇ : ਟਿਵਾਣਾ

ਜ਼ਿਲ੍ਹੇ ਦੇ ਨਵੇਂ ਚੁਣੇ 2457 ਪੰਚਾਂ ਨੂੰ ਕੈਬਨਟ ਮੰਤਰੀ ਤਰੁਨਪ੍ਰੀਤ ਸੌਂਦ ਚੁਕਾਉਣਗੇ ਸਹੁੰ

ਜ਼ਿਲ੍ਹੇ ਦੇ ਨਵੇਂ ਚੁਣੇ 2457 ਪੰਚਾਂ ਨੂੰ ਕੈਬਨਟ ਮੰਤਰੀ ਤਰੁਨਪ੍ਰੀਤ ਸੌਂਦ ਚੁਕਾਉਣਗੇ ਸਹੁੰ

ਰਾਣਾ ਹਸਪਤਾਲ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਰਾਣਾ ਹਸਪਤਾਲ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਦੇਸ਼ ਭਗਤ ਗਲੋਬਲ ਸਕੂਲ ਵਿੱਚ ਬਾਲ ਦਿਵਸ ਨੂੰ ਸਮਰਪਿਤ ਸਮਾਗਮ

ਦੇਸ਼ ਭਗਤ ਗਲੋਬਲ ਸਕੂਲ ਵਿੱਚ ਬਾਲ ਦਿਵਸ ਨੂੰ ਸਮਰਪਿਤ ਸਮਾਗਮ

ਮਾਤਾ ਗੁਜਰੀ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ਦਾ ਸਵਾਗਤ

ਮਾਤਾ ਗੁਜਰੀ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ਦਾ ਸਵਾਗਤ

ਬੀ.ਜੈਡ.ਐਸ.ਐਫ.ਐਸ. ਖਾਲਸਾ ਸਕੂਲ ਸਰਹਿੰਦ ਵਿਖੇ ਮਨਾਇਆ ਗਿਆ ਗੁਰਪੁਰਬ

ਬੀ.ਜੈਡ.ਐਸ.ਐਫ.ਐਸ. ਖਾਲਸਾ ਸਕੂਲ ਸਰਹਿੰਦ ਵਿਖੇ ਮਨਾਇਆ ਗਿਆ ਗੁਰਪੁਰਬ

ਰਿਮਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਵਾਰਡ ਜੇਤੂ ਪ੍ਰੋਟੈਕਟਡ ਕਲਟੀਵੇਸ਼ਨ ਫਾਰਮਾਂ ਦਾ ਕੀਤਾ ਦੌਰਾ

ਰਿਮਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਵਾਰਡ ਜੇਤੂ ਪ੍ਰੋਟੈਕਟਡ ਕਲਟੀਵੇਸ਼ਨ ਫਾਰਮਾਂ ਦਾ ਕੀਤਾ ਦੌਰਾ

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜਾ ਐਨ.ਐਸ.ਐਸ ਕੈਂਪ 

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜਾ ਐਨ.ਐਸ.ਐਸ ਕੈਂਪ 

ਸਿਹਤ ਵਿਭਾਗ ਡੇਂਗੂ ਦੇ ਪਾਸਾਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਸਿਹਤ ਵਿਭਾਗ ਡੇਂਗੂ ਦੇ ਪਾਸਾਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ ਸਮਾਗਮ