ਸਮਾਣਾ 28 ਸਤੰਬਰ (ਸੁਭਾਸ਼ ਪਾਠਕ )
ਪਬਲਿਕ ਕਾਲਜ ਸਮਾਣਾ ਅਤੇ ਇਸ ਕਾਲਜ ਅਧੀਨ ਚੱਲ ਰਹੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦੇ ਐਨ.ਐਸ.ਐਸ. ਵਿਭਾਗ ਵੱਲੋਂ ਅੱਜ ਮਿਤੀ 27.9.2024 ਨੂੰ ਪਿ੍ਰੰਸੀਪਲ ਡਾ. ਹਰਕੀਰਤ ਸਿੰਘ ਜੀ ਦੀ ਯੋਗ ਅਗਵਾਈ ਹੇਠ 'ਸਵੱਛਤਾ ਹੀ ਸੇਵਾ-2020' ਮੁਹਿੰਮ ਤਹਿਤ ਸਫ਼ਾਈ ਦੀ ਅਣਹੋਂਦ ਕਾਰਨ ਫੈਲ ਰਹੀਆਂ ਬਿਮਾਰੀਆਂ ਬਾਰੇ ਸੁਚੇਤ ਕੀਤਾ ਗਿਆ। ਸਿਵਲ ਹਸਪਤਾਲ ਸਮਾਣਾ ਤੋਂ ਸ੍ਰੀ ਹਰਵਿੰਦਰ ਸਿੰਘ ਅਤੇ ਨਗਰ ਪਾਲਿਕਾ ਸਮਾਣਾ ਤੋਂ ਸ੍ਰੀ ਸੋਨੂੰ ਕਲਿਆਣ ਵਿਸ਼ੇਸ਼ ਤੌਰ ਤੇ ਪਹੁੰਚੇ ਕਰਮਚਾਰੀਆਂ ਨੇ ਡੇਂਗੂ ਲਾਰਵਾ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਗੰਦਗੀ ਨਾਲ ਫੈਲ ਰਹੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਉਹਨਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ । ਨੋਡਲ ਅਫਸਰ ਪ੍ਰੋ. ਹਰਪ੍ਰੀਤ ਕੌਰ, ਮੁੱਖੀ ਰਾਜਨੀਤੀ ਸ਼ਾਸਤਰ ਨੇ ਆਏ ਕਰਮਚਾਰੀਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਜਾਗਰੂਕਤਾ ਮੁਹਿੰਮ ਵਿੱਚ ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ.ਅਰਵਿੰਦਰ ਕੌਰ, ਪ੍ਰੋ. ਹਮਿਤ ਕੁਮਾਰ, ਪ੍ਰੋ.ਸੋਨੂੰ ਜੈਨ, ਪ੍ਰੋ. ਕੁਲਜੀਤ ਕੌਰ, ਪ੍ਰੋ. ਸ਼ੇਰ ਸਿੰਘ, ਪ੍ਰੋ. ਅਸ਼ਵਨੀ ਕੁਮਾਰ ਆਦਿ ਨੇ ਵੀ ਹਿੱਸਾ ਲਿਆ।