ਦਸੂਹਾ, 27 ਸਤੰਬਰ (ਹਰਮੋਹਿੰਦਰ ਸਿੰਘ)
ਐਸ.ਐਸ.ਪੀ.ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐਸ.ਪੀ ਦਸੂਹਾ ਦੀ ਅਗਵਾਈ ਹੇਠ ਅੱਜ ਨੈਸ਼ਨਲ ਹਾਈਵੇ ਤੇ ਹੋਰ ਥਾਵਾਂ 'ਤੇ ਨੋ ਪਾਰਕਿੰਗ ਜ਼ੋਨ ਵਿੱਚ ਖੜੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਜਿਕਰਯੋਗ ਹੈ ਕਿ ਦਸੂਹਾ ਬੱਸ ਸਟੈਂਡ ਨੇੜੇ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਬੱਸ ਸਟੈਂਡ ਅੰਦਰ ਨਹੀਂ ਜਾਂਦੀਆਂ ਸਗੋਂ ਨੈਸ਼ਨਲ ਹਾਈਵੇ 'ਤੇ ਖੜ੍ਹੀਆਂ ਹੁੰਦੀਆਂ ਹਨ। ਏਸੇ ਤਹਿਤ ਅੱਜ ਇੱਕ ਨਿਜੀ ਕੰਪਨੀ ਦੀ ਬੱਸ (ਜੋ ਕਿ ਨੈਸ਼ਨਲ ਹਾਈਵੇ 'ਤੇ ਖੜ੍ਹੀ ਸੀ) ਦਾ ਨੋ ਪਾਰਕਿੰਗ ਜ਼ੋਨ 'ਚ ਖੜ੍ਹਨ 'ਤੇ ਚਲਾਨ ਕੀਤਾ ਗਿਆ । ਜਦੋਂ ਇਸ ਸਬੰਧੀ ਦਸੂਹਾ ਟਰੈਫਿਕ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਪ੍ਰਾਈਵੇਟ ਕੰਪਨੀ ਦੀ ਬੱਸ ਨੈਸ਼ਨਲ ਹਾਈਵੇ 'ਤੇ ਖੜ੍ਹੀ ਸੀ, ਜਿਸ ਕਾਰਨ ਉਨ੍ਹਾਂ ਦਾ 500 ਰੁਪਏ ਦਾ ਆਨਲਾਈਨ ਚਲਾਨ ਕੀਤਾ ਗਿਆ। ਇਸ ਮੌਕੇ ਜਦੋਂ ਟ੍ਰੈਫਿਕ ਇੰਚਾਰਜ ਨੂੰ ਪੁੱਛਿਆ ਗਿਆ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਵਰਦੀ ਵੀ ਨਹੀਂ ਪਾਈ ਹੋਈ ਸੀ ਤਾਂ ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਇਸ ਸਬੰਧੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ। ਓਹਨਾ ਹੋਰ ਦੱਸਿਆ ਕਿ ਅਸੀਂ ਇਸ ਬੱਸ ਚਾਲਕ ਨੂੰ ਇੱਥੇ ਬੱਸ ਨਾ ਖੜ੍ਹਨ ਦੀ ਚਿਤਾਵਨੀ ਵੀ ਦਿੱਤੀ ਸੀ, ਇਸ ਦੇ ਬਾਵਜੂਦ ਇਸ ਬੱਸ ਚਾਲਕ ਨੇ ਟ੍ਰੈਫਿਕ ਇੰਚਾਰਜ ਦੀ ਗੱਲ ਨਾ ਸੁਣੀ ਅਤੇ ਬੱਸ ਨੂੰ ਰਾਸ਼ਟਰੀ ਰਾਜ ਮਾਰਗ 'ਤੇ ਖੜ੍ਹਾ ਕਰਕੇ ਆਵਾਜਾਈ 'ਚ ਵਿਘਨ ਪਾਇਆ।