ਭਵਾਨੀਗੜ੍ਹ 27 ਸਤੰਬਰ (ਰਾਜ ਖੁਰਮੀ)
ਨੇੜਲੇ ਪਿੰਡ ਨਮਾਦਿਆਂ ਤੋਂ ਮੱਥਾ ਟੇਕ ਕੇ ਮੋਟਰਸਾਈਕਲ 'ਤੇ ਪਿੰਡ ਕਾਲਾਝਾੜ ਵੱਲ ਨੂੰ ਜਾ ਰਹੇ ਪਿਓ-ਧੀ ਨੂੰ ਬੁਲਟ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ।ਜਿਸ ਵਿੱਚ ਪਿਤਾ ਦੀ ਮੌਤ ਹੋ ਗਈ ਜਦਕਿ ਧੀ ਗੰਭੀਰ ਰੂਪ ਦੀ ਜਖਮੀ ਹੋ ਗਈ। ਇਸ ਸਬੰਧੀ ਪੁਲਿਸ ਨੇ ਮਿ੍ਰਤਕ ਵਿਅਕਤੀ ਦੇ ਪੁੱਤਰ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਜਗਸੀਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਮੇਰਾ ਪਿਤਾ ਕਰਨੈਲ ਸਿੰਘ ਅਤੇ ਮੇਰੀ ਭੈਣ ਗੁਰਮੀਤ ਕੌਰ ਮੋਟਰਸਾਈਕਲ ਨੰਬਰ 'ਤੇ ਸਵਾਰ ਹੋ ਕੇ ਪਿੰਡ ਨਮਾਦੇ ਤੋਂ ਮੱਥਾ ਟੇਕ ਕੇ ਕਾਲਝਾੜ ਜਾ ਰਹੇ ਸੀ। ਕਾਲਝਾੜ ਕੱਟ ਨੇੜੇ ਇਕ ਨੰਬਰੀ ਮੋਟਰਸਾਈਕਲ ਮਾਰਕਾ ਰੋਇਲ ਇੰਨਫੀਲਡ ਕਲਾਸਿਕ ਦੇ ਚਾਲਕ ਨੇ ਬੜੀ ਤੇਜ ਰਫਤਾਰ ਨਾਲ ਪਿੱਛੋਂ ਦੀ ਲਿਆ ਕੇ ਮੇਰੇ ਪਿਤਾ ਦੇ ਮੋਟਰ ਸਾਇਕਲ ਵਿਚ ਮਾਰਿਆ ਜਿਸ ਨਾਲ ਮੇਰਾ ਪਿਤਾ ਕਰਨੈਲ ਸਿੰਘ ਅਤੇ ਮੇਰੀ ਭੈਣ ਸੜਕ ’ਤੇ ਡਿੱਗ ਪਏ ਜਿਸ ਨਾਲ ਦੋਵਾਂ ਦੇ ਕਾਫੀ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਹੋ ਗਿਆ। ਦੋਵਾਂ ਜਖ਼ਮੀਆਂ ਨੂੰ ਘਟਨਾ ਸਥਾਨ ਤੋਂ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱੱਥੇ ਮੇਰੇ ਪਿਤਾ ਦੀ ਮੌਤ ਹੋ ਗਈ। ਜਗਸੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਮੋਟਰਸਾਈਕਲ ਰੋਹਿਤ ਜਿੰਦਲ ਚਲਾ ਰਿਹਾ ਸੀ। ਪੁਲਸ ਨੇ ਮਿ੍ਰਤਕ ਵਿਅਕਤੀ ਦੇ ਪੁੱਤਰ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਰੋਹਿਤ ਜਿੰਦਲ ਵਾਸੀ ਰੇਲਵੇ ਰੋਡ ਸੁਨਾਮ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।