28 ਸਤੰਬਰ 2024
ਮੌੜ ਮੰਡੀ
ਪੰਜਾਬ ਦੀ ਜਵਾਨੀ ਅੱਜ ਨਸ਼ਿਆਂ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਅੱਜ ਖੇਡ ਟੂਰਨਾਮੈਂਟ ਹੀ ਇੱਕ ਉਪਰਾਲਾ ਬਣ ਕੇ ਰਹਿ ਗਏ ਹਨ ਕਿਉਂਕਿ ਖੇਡ ਟੂਰਨਾਮੈਂਟ ਦੌਰਾਨ ਜਿੱਥੇ ਆਪਸੀ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ ਉੱਥੇ ਹੀ ਪੰਜਾਬ ਦੀ ਜਵਾਨੀ ਖੇਡਾਂ ਕਾਰਨ ਨਸ਼ਿਆਂ ਤੋਂ ਦੂਰ ਰਹਿੰਦੀ ਹੈ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਜਿਲੇ ਦੇ ਭਾਜਪਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਥਾਨਕ ਮੰਡੀ ਅੰਦਰ ਹੋ ਰਹੇ ਧਾਨਕਪ੍ਰੀਮੀਅਰ ਲੀਗ ਕਾਸਕੋ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਕੀਤੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਅਜਿਹੇ ਟੂਰਨਾਮੈਂਟ ਕਰਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਰਹੀ ਹੈ ਜਿਸ ਕਾਰਨ ਪੰਜਾਬ ਦੀ ਨੌਜਵਾਨੀ ਨਸ਼ਿਆਂ ਕਾਰਨ ਬਰਬਾਦ ਹੁੰਦੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸੂਬੇ ਦੀ ਆਪਣੀ ਇੱਕ ਯੋਗ ਖੇਡ ਨੀਤੀ ਹੋਣੀ ਚਾਹੀਦੀ ਹੈ ਤਾਂ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਅੱਗੇ ਚੱਲ ਕੇ ਨੌਕਰੀਆਂ ਆਦਿ ਲੈਣ ਵਿੱਚ ਕੋਈ ਮੁਸ਼ਕਿਲਪੇਸ਼ ਨਾ ਆਵੇ। ਇਸ ਸਬੰਧੀ ਡਾਕਟਰ ਸੱਤਪਾਲ ਨੇ ਦੱਸਦਿਆਂ ਕਿਹਾ ਕਿ ਧਾਨਕਪ੍ਰੀਮੀਅਰ ਲੀਗ ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਦੀਆਂ ਧਾਨਕ ਸਮਾਜ ਨਾਲ ਸਬੰਧਿਤ ਟੀਮਾਂ ਭਾਗ ਲੈ ਰਹੀਆਂ ਹਨ। ਇੰਨਾ ਟੀਮਾਂ ਵਿੱਚ ਤਿੰਨੇ ਰਾਜਾਂ ਦੇ ਚੰਗੇ ਖਿਡਾਰੀ ਭਾਗ ਲੈ ਰਹੇ ਹਨ। ਟੂਰਨਾਮੈਂਟ ਕਰਾਉਣ ਵਾਲੀ ਪ੍ਰਬੰਧਕੀ ਕਮੇਟੀ ਵੱਲੋਂ ਖਿਡਾਰੀਆਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਟੂਰਨਾਮੈਂਟ ਨੂੰ ਮੰਡੀ ਨਿਵਾਸੀ ਭਰਵੇਂ ਉਤਸ਼ਾਹ ਨਾਲ ਮੈਚ ਦੇਖ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰ ਰਹੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਦੇ ਨਾਲ ਮੌੜ ਮੰਡਲ ਪ੍ਰਧਾਨ ਜੀਵਨ ਗੁਪਤਾ, ਮਾਸਟਰਸੱਤਪਾਲ ,ਨਰੇਸ਼ ਕੁਮਾਰ, ਰਤਨ ਲਾਲ ਸ਼ਰਮਾਮੀਡੀਆਇੰਚਾਰਜ, ਗੋਪਸ਼ਰਮਾ, ਰਾਧੇਸ਼ਾਮ ਜੈਨ, ਓਮੇਸ਼ਸ਼ਰਮਾ ਅਤੇ ਗਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੱਤਪਾਲ ਲਾਟੂ ਆਦਿ ਮੌਜੂਦ ਸਨ।