ਮਾਜਰੀ / ਮੁੱਲਾਂਪੁਰ ਗਰੀਬਦਾਸ 28 ਸਤੰਬਰ (ਅਵਤਾਰ ਨਗਲੀਆਂ)
ਅੱਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਇੰਚਾਰਜ ਜਗੀਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਟੋਹ ਦੁਆਈ ਕਰਨ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਤੇ ਮਾਲਕਾਂ ਨੂੰ ਨਵੇਂ ਕਾਨੂੰਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।ਇਸ ਮੌਕੇ ਟ੍ਰੈਫਿਕ ਇੰਚਾਰਜ ਜਗੀਰ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਮੋਹਾਲੀ ਦੀਪਕ ਪਾਰਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਤੇ ਡੀ ਐਸ ਪੀ ਮੁੱਲਾਪੁਰ ਮੋਹਿਤ ਅਗਰਵਾਲ ਦੀਆਂ ਹਦਾਇਤਾਂ ਮੁਤਾਬਿਕ ਪੜੌਲ ਜੂਨੀਅਨ ਦੇ ਮੈਬਰਾਂ ਚਾਲਕਾਂ ਨੂੰ ਨਵੇਂ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਗੱਡੀ ਵਿੱਚ ਓਵਰਲੋਡ ਮਾਲ ਨਾ ਲੱਦਿਆ ਜਾਵੇ , ਗੱਡੀ ਓਵਰਲੋਡ ਨਾ ਚਲਾਈ ਜਾਵੇ ਤੇ ਕਾਗਜ ਮੁਕੰਮਲ ਰੱਖੇ ਜਾਣ ਤੇ ਘਰ ਬੱਚਿਆ ਨੂੰ ਵੀ ਨਵੇਂ ਕਾਨੂੰਨਾਂ ਬਾਬਤ ਦੱਸਿਆ ਜਾਵੇ ਤਾਂ ਜੋ ਜਾਨੀ ਤੇ ਮਾਲ ਨੁਕਸਾਨ ਤੋਂ ਬਚਾਅ ਹੋ ਸਕੇ । ਇਸ ਤੋਂ ਇਲਾਵਾ ਰੋਡ ਤੇ ਚੱਲਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਸੁਰੱਖਿਅਤ ਰਹਿਣ ਅਤੇ ਕੋਈ ਵੀ ਨਸ਼ਾ ਕਰ ਕੇ ਵਾਹਨ ਨਾ ਚਲਾਉਣ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।ਇਸ ਤੋਂ ਇਲਾਵਾ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਬਿਨਾਂ ਹੈਲਮਟ ਤੇ ਬਿਨਾਂ ਲਾਇਸੈਂਸ ਤੋਂ ਕੋਈ ਵੀ ਵਾਹਨ ਸੜਕ ਤੇ ਨਾ ਚਲਾਉਣ ਤੇ ਮਾਪਿਆਂ ਨੂੰ ਭਾਰੀ ਜੁਰਮਾਨਾ ਭੁਗਤਣਾ ਪੈ ਸਕਦਾ ਹੈ।ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਤੇ ਚਲਦੇ ਸਮੇਂ ਸਾਰੇ ਜ਼ਰੂਰੀ ਸੜਕੀ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ।