ਫਿਰੋਜ਼ਪੁਰ 28 ਸਤੰਬਰ (ਅਸ਼ੋਕ ਭਾਰਦਵਾਜ)
ਸਿਵਲ ਸਰਜਨ ਰਾਜਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾਕਟਰ ਸ਼ਵਿੰਦਰ ਪਾਲ ਕੌਰ ਅਤੇ ਡਾਕਰ ਯੁਵਰਾਜ ਨਾਰੰਗ ਐਪੀਡਮੋਲਜਿਸਟ ਦੇ ਹੁਕਮਾਂ ਸਦਕਾ ਡੇਂਗੂ ਸੀਜ਼ਨ ਮੁੱਖ ਰੱਖਦੇ ਹੋਏ ਡੇਂਗੂ ਕੇਸਾਂ ਦੇ ਸੰਬੰਧ ਵਿੱਚ ਆਜ਼ਾਦ ਨਗਰ ਦੇ ਕੇਸਾਂ ਤੇ ਡੇਂਗੂ ਸਰਵੇ ਕੀਤਾ ਗਿਆ ਲੋਕਾਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਪ੍ਰਭਾਵਿਤ ਇਲਾਕੇ ਵਿੱਚ ਫੋੋਗਿੰਗ ਸਪਰੇ ਕਰਵਾਈ ਗਈ। ਜਿਸ ਵਿਚ ਸਿਹਤ ਵਿਭਾਗ ਦੇ ਨਰਿੰਦਰ ਕੁਮਾਰ ਤੇ ਗੁਰਦੇਵ ਸਿੰਘ ਮਲਟੀਪਰਪਜ ਹੈਲਥ ਵਰਕਰ (ਮੇਲ) ਕਰਮਚਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਂਗੂ ਬੁਖਾਰ ਮਾਦਾ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਦੇ ਲੱਛਣ ਜਿਵੇਂ ਕਿ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆ ਚ ਦਰਦ, ਮਸੂੜਿਆ ਤੇ ਨੱਕ ਵਿਚੋ ਖੂਨ ਵਗਣਾ,ਚਮੜੀ ਤੇ ਦਾਣੇ ਆਦਿ ਇਸ ਦੇ ਮੁੱਖ ਲੱਛਣ ਹਨ । ਉਨ੍ਹਾਂ ਕਿਹਾ ਕਿ ਅਜਿਹਾ ਹੋਣ ਤੇ ਨੇੜਲੇ ਸਰਕਾਰੀ ਸਿਹਤ ਕੇਂਦਰ ਤੇ ਪਹੁੰਚ ਕੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡੈਂਗੂ ਤੋਂ ਬਚਣ ਲਈ ਘਰਾਂ ਵਿੱਚ ਅਤੇ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ,ਕੂਲਰਾ,ਗਮਲਿਆ ਫਰਿੱਜ ਦੀ ਟਰੇਅ, ਪਾਣੀ ਵਾਲੀ ਟੈਂਕੀ ,ਪੰਛੀਆ ਦੇ ਕਟੋਰੇ,ਜਾਨਵਰਾ ਦੀਆ ਹੋਂਦੀਆ ਆਦਿ ਨੂੰ ਹਰ ਹਫਤੇ ਸਾਫ ਕਰੋ । ਸਰਕਾਰ ਦਾ ਨਾਅਰਾ ਹਰ ਸੁੱਕਰਵਾਰ ਡੇਂਗੂ ਤੇ ਵਾਰ ਬੁਲੰਦ ਕਰਨਾ ।
ਨਾਲੀਆਂ ਤੇ ਛੱਪੜਾਂ ਵਿਚ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਪੂਰਾ ਸਰੀਰ ਢਕਿਆ ਹੋਵੇ ਤਾਂ ਜੋ ਮੱਛਰ ਨਾ ਕੱਟ ਸਕੇ। ਰਾਤ ਨੂੰ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਰੋਕੂ ਕਰੀਮਾਂ ਤੇ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਡੈਂਗੂ ਬੁਖਾਰ ਦੇ ਟੈਸਟ ਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਦਾ ਹੈ। ਇਸ ਮੌਕੇ ਤੇ ਕਈ ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਡੇਂਗੂ ਦਾ ਲਾਰਵਾ ਨਸ਼ਟ ਕਰਵਾ ਕੇ ਉੱਥੇ ਫੋਗਿੰਗ ਸਪਰੇ ਕਰਵਾ ਕੇ ਲੋਕਾਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੰਦਿਆਂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਜੇਕਰ ਡੇਂਗੂ ਲਾਰਵਾ ਮਿਲਣ ਵਾਲੇ ਘਰਾਂ ਤੋਂ ਦੁਬਾਰਾ ਡੇਂਗੂ ਲਰਵਾ ਮਿਲਦਾ ਹੈ ਤੇ ਉੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਨਾਂ ਦਾਬੰਦਾ ਚਲਾਨ ਵੀ ਨਗਰ ਕੌਂਸਲ ਦੇ ਰਾਹੀਂ ਕਟਵਾਇਆ ਜਾਵੇਗਾ।