ਬਰੇਟਾ 9 ਅਕਤੂਬਰ (ਗੋਪਾਲ ਸਰਮਾ)
ਪਿੰਡ ਮੰਡੇਰ ਵਿੱਚ ਬਣੇ ਵਾਟਰ ਵਰਕਸ ਤੋਂ ਪੀਣ ਵਾਲਾ ਸਾਫ ਪਾਣੀ ਨਾ ਆਉਣ ਕਾਰਨ ਮੀਟਿੰਗ ਕੀਤੀ ਗਈ, ਮੀਟਿੰਗ ਵਿੱਚ ਕਾਫੀ ਗੱਲਾਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਮੌਕੇ ਪਿੰਡ ਵਾਸੀਆਂ ਗੁਰਦੇਵ ਸਿੰਘ ਨਿਹੰਗ ਵੱਲੋਂ ਕਿਹਾ ਗਿਆ ਕਿ ਵਾਟਰ ਵਰਕਸ ਤੋਂ ਜੋ ਪੀਣ ਵਾਲੇ ਪਾਣੀ ਦੀ ਸਪਲਾਈ ਦਿਤੀ ਜਾਂਦੀ ਹੈ ਉਹ ਪਾਣੀ ਬਿਲਕੁਲ ਪੀਣ ਯੋਗ ਨਹੀਂ ਹੈ ਬਹੁਤ ਹੀ ਜ਼ਹਿਰੀਲਾ ਪਾਣੀ ਹੈ ਉਹਨਾਂ ਕਿਹਾ ਕਿ ਸਾਨੂੰ ਨਹਿਰੀ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਕਿਉਂਕਿ ਨਹਿਰੀ ਵਿਭਾਗ ਵਾਟਰ ਸਪਲਾਈ ਲਈ ਜੋ ਮੇਨ ਹੌਲ ਬਣਾਇਆ ਹੋਇਆ ਹੈ ਉਸ ਮੇਨ ਹੌਲ ਵਿਚੋਂ ਤਿੰਨ ਪਾਇਪ ਲਾਈਨ ਖੇਤੀ ਸਿੰਚਾਈ ਲਈ ਅਤੇ ਇਕ ਪਾਇਪ ਲਾਈਨ ਵਾਟਰ ਵਰਕਸ ਨੂੰ ਦਿੱਤੀ ਗਈ ਹੈ ਅਤੇ ਜੋ ਵਾਟਰ ਵਰਕਸ ਨੂੰ ਪਾਇਪ ਲਾਈਨ ਪਾਈ ਗਈ ਹੈ ਉਹ ਸਿਰਫ਼ ਤਿੰਨ ਇੰਚੀ ਹੈ ਅਤੇ ਇਹ ਪਾਇਪ ਲਾਈਨ ਖੇਤੀ ਸਿੰਚਾਈ ਵਾਲੀ ਪਾਇਪ ਲਾਈਨ ਤੋਂ ਕਰੀਬ ਦੋ ਫੁੱਟ ਉੱਚੀ ਹੈ ਜਿਸ ਕਰਕੇ ਨਹਿਰੀ ਪਾਣੀ ਵਾਟਰ ਵਰਕਸ ਨੂੰ ਬਿਲਕੁਲ ਵੀ ਸਪਲਾਈ ਨਹੀਂ ਹੋ ਰਿਹਾ ਇਸ ਮਾਮਲੇ ਸਬੰਧੀ ਅਸੀਂ ਕ?ਈ ਵਾਰ ਜੇ ਈ ਸਾਹਿਬ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਾਂ ਪਰੰਤੂ ਜੇ? ਈ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਸਬੰਧਤ ਜੇ.ਈ ਵਾਟਰ ਵਰਕਸ ਮਨੇਜਮੈਂਟ ਕਮੇਟੀ ਨਾਲ ਮਿਲ ਕੇ ਜਾਣ ਬੁੱਝ ਕੇ ਪਾਣੀ ਚੋਰੀ ਕਰਵਾ ਰਿਹਾ ਹੈ ਅਤੇ ਪਿੰਡ ਨੂੰ ਜ਼ਹਿਰੀਲਾ ਪਾਣੀ ਸਪਲਾਈ ਕਰਕੇ ਸਾਡੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜੇਕਰ ਇਸ ਤੋਂ ਬਾਅਦ ਵੀ ਸਾਡੀ ਉਪਰੋਕਤ ਮਾਮਲੇ ਸਬੰਧੀ ਕੋਈ ਸੁਣਵਾਈ ਨਹੀਂ ਹੋਈ ਤਾਂ ਪਿੰਡ ਮੰਡੇਰ ਦੇ ਵਾਸੀ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ ਅਤੇ ਡੀ.ਸੀ ਸਾਹਿਬ, ਐਮ ਐਲ ਏ ਬੁਧ ਰਾਮ ਹਲ਼ਕਾ ਬੁਢਲਾਡਾ ਅਤੇ ਬੀ ਡੀ ਪੀ ਓ ਸਾਹਿਬ ਬੁਢਲਾਡਾ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਖਤੀ ਰੂਪ ਵਿੱਚ ਦਿੱਤਾ ਜਾਵੇਗਾ ਇਸ ਮੌਕੇ ਦੀਪਾ ਸਿੰਘ ਮਹਿੰਦਰ ਸਿੰਘ ਆਦਿ ਹਾਜ਼ਰ ਸਨ।