ਸਮਾਣਾ 8 ਅਕਤੂਬਰ (ਸੁਭਾਸ਼ ਚੰਦਰ/ਪੱਤਰ ਪ੍ਰੇਰਕ)
ਸਹਿਰ ਵਿੱਚ ਟਰੈਫਿਕ ਸਮੱਸਿਆ ਦਰੁਸਤ ਕਰਨ ਲਈ ਸਿਟੀ ਪੁਲਿਸ ਨੇ ਬਸ ਸਟੈਂਡ, ਕ੍ਰਿਸ਼ਨਾ ਮਾਰਕੀਟ, ਸਦਰ ਬਾਜ਼ਾਰ, ਵੜੈਚਾ ਰੋਡ ਆਦਿ ਵੱਖ ਵੱਖ ਬਾਜ਼ਾਰਾਂ ਵਿੱਚ ਸੜਕ ਕਿਨਾਰੇ ਖੜੇ ਵਾਹਨਾ, ਰੇਹੜੀਆਂ ਤੇ ਦੁਕਾਨਦਾਰਾਂ ਵੱਲੋਂ ਲਗਾਏ ਜਾਂਦੇ ਸਮਾਨ ਕਾਰਨ ਜੋ ਟਰੈਫਿਕ ਵਿੱਚ ਵਿਘਨ ਪੈਂਦਾ ਹੈ। ਉਸ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਸਿਟੀ ਪੁਲਿਸ ਮੁੱਖੀ ਸਿਵਦੀਪ ਸਿੰਘ ਬਰਾੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਹਰ ਨਾਂ ਲਗਾਉਣ ਅਤੇ ਨਾਂ ਹੀ ਦੁਕਾਨ ਅਗੇ ਕੋਈ ਵਾਹਣ ਖੜਾ ਹੋਣ ਦੇਣ। ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।