ਸਮਾਣਾ 8 ਅਕਤੂਬਰ (ਸੁਭਾਸ਼ ਚੰਦਰ/ਪੱਤਰ ਪ੍ਰੇਰਕ)
ਪੰਜਾਬ ਸਰਕਾਰ ਦੀਆਂ ਹਿਦਾਇਤਾ ਅਨੁਸਾਰ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਦੀ ਨਿਗਰਾਨੀ ਵਿੱਚ ਐਸ.ਡੀ ਐਮ ਤਰਸੇਮ ਚੰਦ ਦੀ ਪ੍ਰਧਾਨਗੀ, ਬਲਾਕਅਫਸਰ ਡਾ.ਸਤੀਸ ਕੁਮਾਰ ਦੇ ਪ੍ਰਬੰਧਾ ਹੇਠ ਕਿਸਾਨ ਭਲਾਈ ਵਿਭਾਗ ਵਲੌ ਬਲਾਕ ਸਮਾਣਾ ਦੀ ਪਿੰਡ ਗੁਰੂ ਤੇਗ ਬਹਾਦਰ ਨਗਰ ਵਿਖੇ ਸੀ.ਆਰ .ਐਮ ਸਕੀਮ ਅਧੀਨ ਕਿਸਾਨ ਸਿਖਲਾਈ ਜਾਗਰੂਕਤਾ ਕੈਂਪ ਲਗਾਇਆ ਗਿਆ । ਡਾ.ਸਤੀਸ ਕੁਮਾਰ ਨੇ ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾ ਕਿਸਾਨਾ ਕੋਲ ਖੇਤੀ ਮਸੀਨਰੀ ਉਪਲੱਬਧ ਹੈ, ਉਹ ਕਿਸਾਨ ਪਿੰਡ ਅਤੇ ਨਾਲ ਦੇ ਪਿੰਡਾ ਦੇ ਛੋਟੇ ਕਿਸਾਨਾ ਨੂੰ ਵਾਜਬ ਰੇਟਾ ਤੇ ਖੇਤੀ ਮਸੀਨਰੀ ਮਹੁੱਇਆ ਕਰਵਾਉਣ।ਜਿਹੜੇ ਪਿੰਡਾ ਵਿੱਚ ਕੋਪਰੇਟਿਵ ਸੁਸਾਇਟੀਆ ਵਿੱਚ ਖੇਤੀ ਮਸੀਨਰੀ ਉਪਲੱਬਧ ਹੈ। ਉਹਦਾ ਕਿਸਾਨ ਵੱਧ ਤੋ ਵੱਧ ਲਾਭ ਪ੍ਰਾਪਤ ਕਰਨ। ਤਾਂ ਜੋ ਝੋਨੇ ਦੀ ਪਰਾਲੀ ਅਤੇ ਹੋਰ ਫਸਲਾ ਦੀ ਰਹਿੰਦ –ਖੂੰਹਦ ਨੂੰ ਅੱਗ ਲੱਗਣ ਦੀਆ ਘਟਨਾਂਵਾ ਨੂੰ ਰੋਕਿਆ ਜਾ ਸਕੇ । ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਵਿਚ ਬਹੁਤ ਸਾਰੇ ਖੁਰਾਕੀ ਤੱਤ ਮੋਜੂਦ ਹੁੰਦੇ ਹਨ। ਜੋ ਅੱਗ ਲੱਗਣ ਕਾਰਨ ਖਤਮ ਹੋ ਜਾਦੇ ਹਨ। ਇਨ੍ਹਾਂ ਖੁਰਾਕੀ ਤੱਤਾ ਨੂੰ ਜਮੀਨ ਵਿਚ ਰੱਖ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਵੱਧ ਅਨਾਜ ਪੈਦਾ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਵਿੱਚ ਝੋਨੇ ਦੀ ਪਰਾਲੀ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਜਾਣ ਲਈ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਸੁਰੂ ਕੀਤੀ ਹੋਈ ਹੈ ।
ਇਸ ਮੋਕੇ ਅਗਾਂਹਵਧੂ ਕਿਸਾਨ ਆਪ ਪਾਰਟੀ ਦੇ ਹਲਕਾ ਇੰਚਾਰਜ ਰਵਿੰਦਰ ਸੋਹਲ, ਜੰਗੀਰ ਸਿੰਘ, ਗੁਰ ਪਿਆਰ ਸਿੰਘ, ਹਰਦੀਪ ਸਿੰਘ, ਸਰਦਾਰ ਸਿੰਘ, ਅਮਰਜੀਤ ਸਿੰਘ, ਲਾਭ ਸਿੰਘ ਅਤੇ ਖੇਤੀਬਾੜੀ ਵਿਭਾਗ ਦਾ ਸਟਾਫ ਹਾਜਰ ਸੀ।