ਮੁੱਲਾਂਪੁਰ ਦਾਖਾ, 19 ਅਕਤੂਬਰ
ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ.ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਡੀ.ਐਸ.ਪੀ. ਦਾਖਾ. ਵਰਿੰਦਰ ਸਿੰਘ ਖੋਸਾ ਵੱਲੋਂ ਆਪਣੇ ਅਧੀਨ ਪੈਂਦੇ ਥਾਣੇ ਦੇ ਡਰੱਗ ਸਮੱਗਲਰ ਦੀ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਜਾਇਦਾਦ ਅਟੈਚ ਕੀਤੀ ਗਈ । ਉਹਨਾਂ ਦੱਸਿਆ ਕਿ ਥਾਣਾ ਮੁੱਖੀ ਗੁਰਵਿੰਦਰ ਸਿੰਘ ਵੱਲੋ ਥਾਣਾ ਦਾਖਾ ਵਿਖੇ ਦਰਜ ਸੱਤ ਕੁਅੰਟਲ ਭੁੱਕੀ ਫੜੇ ਜਾਣ ਦੇ ਮਾਮਲੇ ਵਿੱਚ ਸੁਨੀਤਾ ਪਤਨੀ ਮਨਜੀਤ ਸਿੰਘ ਵਾਸੀ ਨੇੜੇ ਪਿੰਡ ਬੜੈਚ ਦਾ ਇੱਕ ਰਿਹਾਇਸੀ ਮਕਾਨ (ਕੀਮਤ 11ਲੱਖ 9 ਹਜਾਰ 500 ਰੁਪਏ ) ਨੂੰ ਸਮਰੱਥ ਅਧਿਕਾਰੀ ਦਿੱਲੀ ਰਾਹੀਂ ਅਟੈਚ ਕਰਵਾਇਆ ਗਿਆ ਹੈ। ਡੀ.ਐਸ.ਪੀ ਦਾਖਾ ਨੇ ਦੱਸਿਆ ਕਿ ਸਬ ਡਵੀਜਨ ਦਾਖਾ ਅਧੀਨ ਪੈਂਦੇ ਨਸਿਆਂ ਦੇ ਸਮੱਗਲਰਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ, ਅਗਰ ਕਿਸੇ ਵਿਅਕਤੀ ਵੱਲੋਂ ਨਸ਼ਿਆਂ ਦਾ ਧੰਦਾ ਕਰਕੇ ਜਾਇਦਾਦ ਬਣਾਉਣੀ ਪਾਈ ਗਈ ਤਾਂ ਉਸਦੀ ਜਾਇਦਾਦ ਨੂੰ ਕਾਨੂੰਨ ਮੁਤਾਬਿਕ ਜਬਤ ਕਰਵਾਇਆ ਜਾਵੇਗਾ। ਉਹਨਾਂ ਨਸ਼ਾ ਤਸਰਕਾਂ ਨੂੰ ਸਖਤ ਤਾੜਨਾ ਕੀਤੀ ਗਈ ਕਿ ਉਹ ਨਸ਼ਿਆਂ ਦਾ ਧੰਦਾ ਕਰਨਾ ਬੰਦ ਕਰ ਦੇਣ ਨਹੀਂ ਤਾਂ ਉਹ ਕਾਨੂੰਨ ਦੇ ਸ਼ਿਕੰਜੇ ਤੋਂ ਕਿਸੇ ਵੀ ਹਾਲਤ ਵਿੱਚ ਬਚ ਨਹੀਂ ਸਕਣਗੇ।