ਜੀਰਕਪੁਰ 19 ਅਕਤੂਬਰ ਵਿੱਕੀ ਭਬਾਤ
ਜੀਕਰਪੁਰ ਪੁਲਿਸ ਦੁਆਰਾ ਜੀਰਕਪੁਰ ਦੇ ਵੀਆਈਪੀ ਰੋਡ ਤੇ ਸਥਿਤ ਸੀਸੀਸੀ ਵਿੱਚ ਸਥਿਤ ਸਪਾ ਸੈਂਟਰਾਂ ਤੇ ਕੀਤੀ ਗਈ ਰੇਡ ਦੇ ਦੌਰਾਨ ਇੱਕ ਕੁੜੀ ਚੌਥੀ ਮੰਜਿਲ ਤੋਂ ਗਿਰ ਗਈ ਜਿਸ ਨੂੰ ਪੁਲਿਸ ਦੁਆਰਾ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱੱਥੋਂ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੇ ਕੁੱਝ ਮਹੀਨਿਆਂ ਤੋ ਂਜੀਰਕਪੁਰ ਪੁਲਿਸ ਦੁਆਰਾ ਸਪਾ ਸੈਂਟਰਾਂ ਤੇ ਸਖਤੀ ਕੀਤੀ ਹੋਈ ਹੈ ਕਿਉਂਕਿ ਇਨਾਂ ਸਪਾ ਸੈਂਟਰਾਂ ਤੇ ਬਾਹਰਲੇ ਰਾਜਾਂ ਤੋਂ ਕੁੜੀਆਂ ਲਿਆ ਕੇ ਸਪਾ ਸੈਂਟਰਾਂ ਦੀ ਆੜ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ ਜਿਸ ਕਾਰਨ ਜੀਰਕਪੁਰ ਦੇ ਲਗਭਗ ਸਾਰੇ ਸਪਾ ਸੈਂਟਰ ਬਿਲਕੁਲ ਬੰਦ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੀਸੀਸੀ ਵਿੱਚ ਕਈ ਮਸਾਜ ਸਂੈਟਰ ਅਜੇ ਵੀ ਖੁੱਲੇ ਹੋਏ ਹਨ ਜਿਨਾਂ ਵਿੱਚ ਧੰਦਾ ਕੀਤਾ ਜਾ ਰਿਹਾ ਹੈ। ਡੀਐਸਪੀ ਸਰਕਲ ਜੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਇੱਕ ਰੁਟੀਨ ਚੈਕਿੰਗ ਸੀ। ਜਦੋਂ ਸਪਾ ਸਂੈਟਰਾਂ ਤੇ ਛਾਪਾ ਮਾਰਿਆ ਗਿਆ ਤਾਂ ਤਿੰਨ ਕੁੜੀਆਂ ਨੇ ਬਚਣ ਦੇ ਲਈ ਕੂਲਰ ਰੱਖਣ ਵਾਲੇ ਸਟੈਂਡ ਤੇ ਚੜ੍ਹ ਗਈਆਂ ਜਿਨਾਂ ਵਿੱਚੋ ਂਇੱਕ ਦਾ ਪੈਰ ਫਿਸਲ ਗਿਆ ਅਤੇ ਉਹ ਨੀਚੇ ਗਿਰ ਗਈ ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਈ ਉਸ ਨੂੰ ਜੀਰਕਪੁਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕੁੜੀ ਦੀ ਉਮਰ ਕਰੀਬ 26 ਸਾਲ ਹੈ ਜਿਸ ਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਹੈ।