ਸ੍ਰੀ ਫ਼ਤਹਿਗੜ੍ਹ ਸਾਹਿਬ/ 24 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਦੁਆਰਾ “ਖੇਡਾਂ ਵਤਨ ਪੰਜਾਬ ਦੀਆਂ-2024” ਦੌਰਾਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਮੁਕਾਬਲਿਆਂ ਤਹਿਤ ਸਾਫਟਬਾਲ ਅੰਡਰ-21 ਲੜਕੇ ਦੇ ਸੈਮੀਫਾਈਨਲ ਮੁਕਾਬਲਿਆਂ ਤਹਿਤ ਲੁਧਿਆਣਾ ਬਨਾਮ ਪਟਿਆਲਾ ਮੁਕਾਬਲੇ ਵਿੱਚ ਲੁਧਿਆਣਾ ਨੇ 5-0 ਨਾਲ ਜਿੱਤ ਦਰਜ ਕੀਤੀ।ਫਿਰੋਜ਼ਪੁਰ ਬਨਾਮ ਅੰਮ੍ਰਿਤਸਰ ਦੇ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ 9-0 ਨਾਲ ਜਿੱਤ ਦਰਜ ਕੀਤੀ। ਸਾਫਟਬਾਲ 21 ਤੋਂ 30 ਲੜਕੀਆਂ ਦੇ ਸੈਮੀਫਾਈਨਲ ਵਿੱਚ ਅੰਮ੍ਰਿਤਸਰ ਬਨਾਮ ਮੋਗਾ ਦੇ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ 9-0 ਨਾਲ ਜਿੱਤ ਦਰਜ ਕੀਤੀ। ਫਾਜ਼ਿਲਕਾ ਬਨਾਮ ਲੁਧਿਆਣਾ ਮੁਕਾਬਲੇ ਵਿੱਚ ਲੁਧਿਆਣਾ ਨੇ 12-0 ਨਾਲ ਜਿੱਤ ਦਰਜ ਕੀਤੀ। ਸਾਫਟਬਾਲ ਅੰਡਰ 21 ਲੜਕੀਆਂ ਦੇ ਫ਼ਤਹਿਗੜ੍ਹ ਸਾਹਿਬ ਬਨਾਮ ਫਾਜ਼ਿਲਕਾ ਮੁਕਾਬਲੇ ਵਿੱਚ ਫਾਜ਼ਿਲਕਾ ਨੇ 15-0 ਨਾਲ ਜਿੱਤ ਦਰਜ ਕੀਤੀ। ਅੰਮ੍ਰਿਤਸਰ ਬਨਾਮ ਫਿਰੋਜ਼ਪੁਰ ਮੁਕਾਬਲੇ ਵਿੱਚ ਫਿਰੋਜ਼ਪੁਰ ਨੇ 10-0 ਨਾਲ ਜਿੱਤ ਦਰਜ ਕੀਤੀ। ਸੈਮੀਫਾਈਨਲ ਵਿੱਚ ਫਿਰੋਜ਼ਪੁਰ ਬਨਾਮ ਫਾਜ਼ਿਲਕਾ ਮੁਕਾਬਲੇ ਵਿੱਚ ਫਿਰੋਜ਼ਪੁਰ ਨੇ 11-0 ਨਾਲ ਜਿੱਤ ਦਰਜ ਕੀਤੀ ਅਤੇ ਜਲੰਧਰ ਬਨਾਮ ਲੁਧਿਆਣਾ ਮੁਕਾਬਲੇ ਵਿੱਚ ਜਲੰਧਰ ਨੇ 5-3 ਨਾਲ ਜਿੱਤ ਦਰਜ ਕੀਤੀ। ਸਾਫਟਬਾਲ, ਅੰਡਰ 21 ਤੋਂ 30 ਲੜਕੇ, ਸੈਮੀਫਾਈਨਲ ਵਿੱਚ ਸੰਗਰੂਰ ਬਨਾਮ ਜਲੰਧਰ ਮੁਕਾਬਲੇ ਵਿੱਚ ਜਲੰਧਰ ਨੇ 5-0 ਨਾਲ ਜਿੱਤ ਦਰਜ ਕੀਤੀ। ਲੁਧਿਆਣਾ ਬਨਾਮ ਅੰਮ੍ਰਿਤਸਰ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ 9-2 ਨਾਲ ਜਿੱਤ ਦਰਜ ਕੀਤੀ। ਫੈਂਸਿੰਗ ਫੁਆਇਲ ਅੰਡਰ 17 ਵਿੱਚ ਪਹਿਲਾ ਸਥਾਨ ਮੋਹਾਲੀ, ਦੂਜਾ ਪਟਿਆਲਾ, ਤੀਜਾ ਮਾਨਸਾ ਅਤੇ ਅੰਮ੍ਰਿਤਸਰ ਨੇ ਹਾਸਲ ਕੀਤਾ। ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ,ਗੁਰਦੀਪ ਕੌਰ ਨੇ ਦੱਸਿਆ ਕਿ ਇਹਨਾਂ ਖੇਡਾਂ ਤਹਿਤ ਰਾਜ ਪੱਧਰੀ ਖੇਡਾਂ ਗੇਮ ਫੈਂਸਿੰਗ ਦੇ ਖੇਡ ਮੁਕਾਬਲੇ ਇੰਡੋਰ ਹਾਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਹਿਗੜ੍ਹ ਸਾਹਿਬ ਅਤੇ ਗੇਮ ਸਾਫਟਬਾਲ ਦੇ ਖੇਡ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀ ਆਪਣਾ ਹੁਨਰ ਦਿਖਾ ਰਹੇ ਹਨ। ਇਸ ਮੌਕੇ ਰਾਹੁਲਦੀਪ ਸਿੰਘ (ਬਾਸਕਿਟਬਾਲ ਕੋਚ),ਲਖਵੀਰ ਸਿੰਘ (ਐਥਲੈਟਿਕਸ ਕੋਚ),ਕੁਲਵਿੰਦਰ ਸਿੰਘ (ਹੈਂਡਬਾਲ ਕੋਚ), ਸੁਖਦੀਪ ਸਿੰਘ (ਫੁੱਟਬਾਲ ਕੋਚ), ਮਨੋਜ ਕੁਮਾਰ (ਜਿਮਨਾਸਟਿਕ ਕੋਚ),ਮਨਜੀਤ ਸਿੰਘ (ਕੁਸ਼ਤੀ ਕੋਚ), ਯਾਦਵਿੰਦਰ ਸਿੰਘ (ਵਾਲੀਬਾਲ ਕੋਚ),ਭੁਪਿੰਦਰ ਕੌਰ (ਅਥਲੈਟਿਕਸ ਕੋਚ),ਸੁਖਵਿੰਦਰ ਕੌਰ (ਖੋਹ-ਖੋਹ ਕੋਚ), ਮਨਦੀਪ ਸਿੰਘ, ਰੋਹਿਤ, ਸਮੂਹ ਫਿਜ਼ੀਕਲ ਐਜ਼ੂਕਸ਼ਨ ਅਧਿਆਪਕ ਅਤੇ ਸਮੂਹ ਸਟਾਫ਼ ਹਾਜ਼ਰ ਸੀ।