ਸ੍ਰੀ ਫਤਿਹਗੜ੍ਹ ਸਾਹਿਬ/9 ਦਸੰਬਰ :
(ਰਵਿੰਦਰ ਸਿੰਘ ਢੀਂਡਸਾ)
ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ 20 ਦਸੰਬਰ 2024 ਨੂੰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋ ਬਾਅਦ ਚਮਕੌਰ ਸਾਹਿਬ ਦੀ ਜੰਗ ਦੀਆਂ ਸ਼ਹਾਦਤਾਂ ਅਤੇ ਸਰਹਿੰਦ ਦੀਆਂ ਖੂਨੀ ਦੀਵਾਰਾਂ ਤੱਕ ਦੀ ਦਾਸਤਾਨ ਦੇ ਇਤਿਹਾਸ ਨਾਲ ਸੰਗਤ ਨੂੰ ਜੋੜਨ ਲਈ 'ਸਫਰ ਏ ਸ਼ਹਾਦਤ' ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਟਰੱਸਟ ਦੀ ਸ਼ਹੀਦੀ ਜੋੜ ਮੇਲ ਸਬੰਧੀ ਹੋਈ ਮੀਟਿੰਗ ਉਪਰੰਤ ਚੇਅਰਮੈਨ ਨਿਰਮਲ ਸਿੰਘ ਐਸ ਐਸ ਨੇ ਦੱਸਿਆਂ ਕਿ 20 ਦਸੰਬਰ ਨੂੰ ਸ਼ਾਮ 6 ਵਜੇ ਤੋ 11 ਵਜੇ ਤੱਕ ਪ੍ਰਸਿੱਧ ਕਥਾ ਵਾਚਕ, ਰਾਗੀ ਤੇ ਢਾਡੀ ਸੰਗਤਾਂ ਨੂੰ ਸਫਰ ਏ ਸ਼ਹਾਦਤ ਦੌਰਾਨ ਹੋਈਆਂ ਘਟਨਾਵਾਂ ਤੇ ਭਰਪੂਰ ਗੁਰਮਤਿ ਦੇ ਸੰਦਰਭ ਵਿੱਚ ਚਾਨਣਾ ਪਾਉਣਗੇ। ਇਸ ਮੌਕੇ ਸ਼ਹੀਦੀ ਜੋੜ ਮੇਲ ਨੂੰ ਸਿੱਖ ਰਹੁ ਰੀਤਾਂ ਅਨੁਸਾਰ ਮਨਾਉਣ,ਲੰਗਰ ਤੇ ਜੋੜਿਆਂ ਦੀ ਸਾਂਭ ਸੰਭਾਲ, ਬਿਸਤਰਿਆਂ ਤੇ ਕਮਰਿਆ ਦੀ ਵੰਡ ਆਦਿ ਦੇ ਇੰਤਜ਼ਾਮ ਦੇਖਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਲੰਗਰ ਕਮੇਟੀ, ਸਟੇਜ ਕਮੇਟੀ ਆਦਿ ਕਮੇਟੀਆਂ ਦਾ ਗਠਨ ਕੀਤਾ ਗਿਆ। ਚੇਅਰਮੈਨ ਨਿਰਮਲ ਸਿੰਘ ਐਸ ਐਸ ਨੇ ਗੁਰੂ ਘਰ ਵਿੱਚ ਚੱਲ ਰਹੇ ਵਿਕਾਸ ਕਾਰਜ ਤੇ ਸੇਵਾ ਸੰਭਾਲ ਸਬੰਧੀ ਸਾਰੇ ਟਰੱਸਟੀਆਂ ਨੂੰ ਜਾਣੂੰ ਕਰਵਾਇਆ ਜਿਨ੍ਹਾਂ ਨੇ ਹੋਏ ਕੰਮ ਨੂੰ ਦੇਖ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੁਖਵੀਰ ਸਿੰਘ ਸ਼ਾਲੀਮਾਰ ਸਰਪ੍ਰਸਤ, ਮਹਿੰਦਰ ਸਿੰਘ ਮੋਰਿੰਡਾ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਰਾਜਕੁਮਾਰ ਪਾਤੜਾਂ, ਸਰਵਨ ਸਿੰਘ ਬੇਹਾਲ, ਸ੍ਰੀ ਜੈਕ੍ਰਿਸ਼ਨ ਕਸ਼ਿਅਪ ਮੀਤ ਚੇਅਰਮੈਨ, ਬਲਦੇਵ ਸਿੰਘ ਲੁਹਾਰਾ, ਸੈਕਟਰੀ ਡਾ ਗੁਰਮੀਤ ਸਿੰਘ, ਵਿੱਤ ਸਕੱਤਰ ਜਸਪਾਲ ਸਿੰਘ ਕਲੌਦੀ, ਗੁਰਚਰਨ ਸਿੰਘ ਮਹਿਰਾ ਧਨੋਲਾ, ਕੈਪਟਨ ਤਰਸੇਮ ਸਿੰਘ, ਪਰਮਜੀਤ ਸਿੰਘ ਜਲੰਧਰ, ਪ੍ਰੋ: ਜਸਵਿੰਦਰ ਸਿੰਘ, ਅਮੀ ਚੰਦ ਮਾਛੀਵਾੜਾ, ਰਾਮ ਸਿੰਘ,ਕਰਮ ਸਿੰਘ ਨਡਿਆਲੀ, ਮੈਨੇਜਰ ਨਵਜੋਤ ਸਿੰਘ, ਬਲਜਿਦਰ ਕੌਰ ਇਸਤਰੀ ਵਿੰਗ ਪ੍ਰਧਾਨ, ਬੀਰਦਵਿੰਦਰ ਸਿੰਘ ਮੋਰਿੰਡਾ, ਗੁਰਦੇਵ ਸਿੰਘ ਨਾਭਾ, ਜੋਗਿੰਦਰਪਾਲ, ਤਰਸੇਮ ਸਿੰਘ ਸਲਾਣਾ, ਦੇਵਿੰਦਰ ਸਿੰਘ ਮੋਗਾ, ਤਾਰਾ ਸਿੰਘ, ਸੇਵਾ ਸਿੰਘ, ਦਰਸਨ ਸਿੰਘ, ਸੁ ਬਸੰਤ ਸਿੰਘ, ਪ੍ਰਕਾਸ ਸਿੰਘ, ਮਹਿੰਦਰ ਸਿੰਘ ਖੰਨਾ, ਸੁੱਚਾ ਸਿੰਘ, ਹਰਨੇਕ ਸਿੰਘ ਨਾਭਾ, ਦਰਸਨ ਸਿੰਘ ਪਾਇਲ, ਹੈਡ ਗ੍ਰੰਥੀ ਭਾਈ ਹਰਦੀਪ ਸਿੰਘ ਵੀ ਹਾਜ਼ਰ ਸਨ।