ਸ੍ਰੀ ਫ਼ਤਹਿਗੜ੍ਹ ਸਾਹਿਬ/ 25 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜਿਨਾਂ ਨੇ ਠੰਡੇ ਬੁਰਜ ਵਿੱਚ ਕੈਦ ਸਮੇਂ ਧੰਨ ਧੰਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਦੇ ਬਦਲੇ ਬਾਬਾ ਜੀ ਨੂੰ ਉਸ ਸਮੇਂ ਦੇ ਸ਼ਾਸਕ ਵਜ਼ੀਰ ਖਾਂ ਨੇ ਸਮੇਤ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਸੀ ਜੀ ਦੀ ਯਾਦ ਨੂੰ ਸਮਰਪਤ ਜਿੱਥੇ ਅੱਜ ਪਹਿਲੇ ਦਿਨ ਅਰਦਾਸ ਕਰਨ ਉਪਰੰਤ ਨਿਰਮਲ ਸਿੰਘ ਐਸ ਐਸ ਚੈਅਰਮੈਨ ਟਰੱਸਟ ਦੀ ਦੇਖਰੇਖ ਹੇਠ ਧਾਰਮਿਕ ਦੀਵਾਨ ਸਜਾਏ ਗਏ ਉੱਥੇ ਉਹਨਾਂ ਦੀ ਯਾਦ ਵਿੱਚ ਦੁੱਧ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸਜੇ ਦੀਵਾਨਾਂ ਵਿੱਚ ਅਮਰਜੀਤ ਸਿੰਘ ਕੰਵਲ ,ਬੀਬੀ ਪ੍ਰਕਾਸ਼ ਕੌਰ , ਗਿਆਨੀ ਸਵਰਨ ਸਿੰਘ ਭੱਟੀ, ਭਾਈ ਮੁਹਿੰਦਰ ਸਿੰਘ ਜੋਸ਼ੀਲਾ, ਸ਼ਮਸ਼ੇਰ ਸਿੰਘ ਘੁੰਗਰਾਲੀ, ਖਜਾਨ ਸਿੰਘ ਆਦਿ ਵੱਖ-ਵੱਖ ਢਾਡੀ ਜੱਥਿਆਂ, ਕਵੀਸ਼ਰਾਂ ਤੇ ਕੀਰਤਨੀ ਜਥਿਆਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸਐਸ,ਗੁਰਮੀਤ ਸਿੰਘ ਮੋਰਿੰਡਾ, ਸਕੱਤਰ ਜਸਪਾਲ ਸਿੰਘ ਕਲੋਦੀ, ਵਿੱਤ ਸਕੱਤਰ, ਸਰਵਣ ਸਿੰਘ ਬੀਹਾਲ, ਸੁਖਦੇਵ ਸਿੰਘ ਰਾਜ, ਗੁਰਦੇਵ ਸਿੰਘ ਨਾਭਾ, ਪਰਮਜੀਤ ਸਿੰਘ ਖੰਨਾ, ਸੀਨੀਅਰ ਵਾਈਸ ਚੇਅਰਮੈਨ ਰਾਜਕੁਮਾਰ ਪਾਤੜਾਂ, ਪਰਮਜੀਤ ਸਿੰਘ ਜਲੰਧਰ, ਜੈ ਕ੍ਰਿਸ਼ਨ ਕਸਯਾਪ, ਅਮੀ ਚੰਦ ਮਾਛੀਵਾੜਾ ਮੀਤ ਚੇਅਰਮੈਨ, ਬਲਦੇਵ ਸਿੰਘ ਦੁਸਾਂਝ ਜੋਇੰਟ ਸਕੱਤਰ, ਗੁਰਚਰਨ ਸਿੰਘ ਧਨੌਲਾ, ਮਹਿੰਦਰ ਸਿੰਘ ਮੁਰਿੰਡਾ, ਨਵਜੋਤ ਸਿੰਘ ਮੈਨੇਜਰ, ਬੀਬੀ ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਰਾਮ ਸਿੰਘ , ਬੀਰਦਵਿੰਦਰ ਸਿੰਘ, ਤਰਸੇਮ ਸਿੰਘ ਅਤੇ ਕਰਮ ਸਿੰਘ ਆਦਿ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ।