ਮੋਹਾਲੀ, 25 ਦਸੰਬਰ
“ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ” ਦੀ ਸ਼ਹਾਦਤ ਨੂੰ ਯਾਦ ਕਰਨ ਲਈ ‘ਲੰਗਰ ਸੇਵਾ ਗਰੁਪ’ ਅਤੇ ਬਲਾਕ ਆਈ (Block I) ਐਰੋਸਿਟੀ ਦੀ ਸੰਗਤਾਂ ਦੇ ਸਹਯੋਗ ਨਾਲ 25-12-2024 ਦਿਨ ਬੁੱਧਵਾਰ ਨੂੰ ਏਅਰਪੋਰਟ ਰੋਡ ਤੇ ਸ਼੍ਰੀ ਸੁਖਮਨੀ ਸਾਹਿਬ ਪਾਠ ਉਪਰੰਤ ਪਰਸਾਦਾ ਲੰਗਰ ਅਤੇ ਚਾਹ ਦਾ ਲੰਗਰ ਅਟੂਟ ਸੰਗਤਾ ਵਿੱਚ ਵਰਤਾਯਾ ਗਿਆ ।
ਗੁਰਬਾਣੀ ਪਾਠ ਗਰੁੱਪ ਵਲੋਂ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਕੀਤੀ ਗਈ ਅਤੇ ਬੱਚਿਆਂ ਲਈ ਇੱਕ ਗੁਰਸਿੱਖ ਇਮਤਿਹਾਨ (ਮੌਖਿਕ) ਦਾ ਆਯੋਜਨ ਵੀ ਕੀਤਾ ਗਿਆ । ਇਸ ਮੌਕੇ ਤੇ ਸਾਰੇ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਇਨਾਮ ਵੀ ਵੰਡੇ ਗਏ ਤਾਕਿ ਬੱਚੇ ਸਿਖ ਇਤਿਹਾਸ ਨਾਲ ਜੁੜ ਕੇ ਗੁਰੂ ਸੇਵਾ ਦੇ ਲੜ ਲੱਗੇ ਰਹਨ । ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਵਿੱਚ ਵਿਸ਼ਵਾਸ ਅਤੇ ਦੇਸ਼ ਅਤੇ ਧਰਮ ਪ੍ਰਤੀ ਪਿਆਰ ਦੀ ਭਾਵਨਾ ਛੋਟੇ ਸਾਹਿਬਜ਼ਾਦਿਆਂ ਤੋਂ ਸਿੱਖਣੀ ਚਾਹੀਦੀ ਹੈ, ਜੋ ਸਾਨੂੰ ਸਾਰਿਆਂ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਸਿਖਾਉਣੀ ਚਾਹੀਦੀ ਹੈ ।