ਸ੍ਰੀ ਫ਼ਤਹਿਗੜ੍ਹ ਸਾਹਿਬ/25 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸਾਲ ਦੀ ਤਰ੍ਹਾਂ ਆਪਣੇ ਮਹਾਨ ਸ਼ਹੀਦਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ, ਮਾਤਾ ਗੁਜਰ ਕੌਰ, ਬਾਬਾ ਮੋਤੀ ਸਿੰਘ ਮਹਿਰਾ, ਦੀਵਾਨ ਟੋਡਰ ਮੱਲ ਸ਼ਹੀਦਾਂ ਨੂੰ ਸਤਿਕਾਰ ਸਹਿਤ ਸਰਧਾ ਦੇ ਫੁੱਲ ਭੇਟ ਕਰਨ ਹਿੱਤ ਰੌਜਾ ਸ਼ਰੀਫ਼ ਦੇ ਸਾਹਮਣੇ ਰੇਲਵੇ ਲਾਈਨ ਦੇ ਨਾਲ ਆਪਣੇ ਪੁਰਾਣੇ ਸਥਾਂਨ ਉਤੇ ਮੀਰੀ-ਪੀਰੀ ਸ਼ਹੀਦੀ ਕਾਨਫਰੰਸ ਮਿਤੀ 26 ਦਸੰਬਰ ਨੂੰ ਕਰਨ ਜਾ ਰਿਹਾ ਹੈ।ਜਿਸ ਵਿਚ ਖ਼ਾਲਸਾ ਪੰਥ ਨਾਲ ਸੰਬੰਧਤ ਆਜਾਦੀ ਚਾਹੁੰਣ ਵਾਲੀ ਸਮੁੱਚੀ ਲੀਡਰਸਿਪ ਅਤੇ ਪੰਥਕ ਜਥੇਬੰਦੀਆਂ ਸਮੂਲੀਅਤ ਕਰ ਰਹੀਆ ਹਨ।ਇਸ ਮੌਕੇ ਤੇ ਮੌਜੂਦਾ ਪੰਥਕ ਅਤੇ ਸਿਆਸੀ ਹਾਲਾਤਾਂ ਤੇ ਵੀ ਵਿਚਾਰਾਂ ਕੀਤੀਆ ਜਾਣਗੀਆ।ਸੋ ਸਮੁੱਚੇ ਖਾਲਸਾ ਪੰਥ ਨਾਲ ਸੰਬੰਧਤ ਉਨ੍ਹਾਂ ਪੰਥ ਦਰਦੀਆਂ ਜੋ ਸਿੱਖ ਕੌਮ ਦੀ ਮਹਾਨ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਵਿਚ ਲੰਮੇ ਸਮੇ ਤੋ ਪੈਦਾ ਹੋ ਚੁੱਕੀਆ ਵੱਡੀਆ ਖਾਮੀਆ ਅਤੇ ਗਿਰਾਵਟਾਂ ਨੂੰ ਦੂਰ ਕਰਕੇ ਇਸਦੀ ਜਰਨਲ ਚੋਣ ਜਲਦੀ ਕਰਵਾਉਣ ਦੇ ਹੱਕ ਵਿਚ ਹਨ। ਉਹ ਸਭ ਸੰਗਤਾਂ ਆਪਣੇ ਕੌਮੀ, ਧਾਰਮਿਕ ਅਤੇ ਇਖਲਾਕੀ ਜਿੰਮੇਵਾਰੀ ਸਮਝਕੇ ਇਸ ਕਾਨਫਰੰਸ ਵਿਚ ਪਹੁੰਚਣ ।” ਇਹ ਅਪੀਲ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੀਤੀ ।