Thursday, December 26, 2024  

ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ਼ਹੀਦੀ ਸਭਾ ਸਮਾਗਮਾਂ ਦਾ ਆਰੰਭ

December 25, 2024
ਸ੍ਰੀ ਫ਼ਤਹਿਗੜ੍ਹ ਸਾਹਿਬ/25 ਦਸੰਬਰ: 
(ਰਵਿੰਦਰ ਸਿੰਘ ਢੀਂਡਸਾ)
 
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਯਾਦ ਵਿੱਚ ਹੋ ਰਹੇ ਸ਼ਹੀਦੀ ਸਭਾ ਸਮਾਗਮਾਂ ਦਾ ਆਰੰਭ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ ਸੁਖਵਿੰਦਰ ਸਿੰਘ ਬਿਲਿੰਗ ਵੱਲੋਂ ਕੀਤਾ ਗਿਆ ਜਿਨ੍ਹਾਂ ਵਿੱਚ ਗੁਰਮਤਿ ਸਾਹਿਤ ਮੇਲਾ, ਦਸਤਾਰ ਸਿਖਲਾਈ ਕੈਂਪ, ਫਿਜਿਓਥਰੈਪੀ ਕੈਂਪ, ਐਨਐਸਐਸ ਕੈਂਪ, ਡਾਕੂਮੈਂਟਰੀ ਸ਼ੋਅ, ਗੁਰਮਤਿ ਗਿਆਨ ਚੇਤਨਾ ਅਤੇ ਹੋਰ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਯੂਨੀਵਰਸਿਟੀ ਵੱਲੋਂ ਲਗਾਏ ਜਾ ਰਹੇ ਗੁਰਮਤਿ ਸਾਹਿਤ ਮੇਲੇ ਵਿੱਚ ਤੀਹ ਤੋਂ ਵੱਧ ਪ੍ਰਕਾਸ਼ਕ ਅਤੇ ਕਿਤਾਬ ਵਿਕ੍ਰੇਤਾਵਾਂ ਨੇ ਆਪੋ ਆਪਣੀਆਂ ਸਟਾਲਾਂ ਲਗਾਈਆਂ ਹਨ। ਗੁਰਮਤਿ ਸਾਹਿਤ ਮੇਲੇ ਵਿੱਚ ਅੱਜ ਪੰਜਾਬੀ ਵਿਭਾਗ ਵੱਲੋਂ ਕਵੀ ਦਰਬਾਰ ਸਜਾਇਆ ਗਿਆ ਜਿਸ ਵਿੱਚ ਪ੍ਰਸਿੱਧ ਕਵੀ ਹਰਦੇਵ ਸਿੰਘ, ਕਿਰਨਪ੍ਰੀਤ ਸਿੰਘ, ਗੁਰਮੀਤ ਕੱਲਰਮਾਜਰੀ, ਹਰਦੀਪ ਮਾਖਾ, ਕਰਮ ਸਿੰਘ, ਪ੍ਰਕਾਸ਼ ਕੌਰ, ਕਰਨਦੀਪ ਕੌਰ, ਅਮਰਜੋਤ ਕੌਰ, ਗਗਨਦੀਪ ਕੌਰ, ਸੁਮਨਪ੍ਰੀਤ ਕੌਰ ਅਤੇ ਹੋਰ ਨਵੇਂ ਕਵੀਆਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਗੁਰਮੀਤ ਕੱਲਰਮਾਜਰੀ ਦਾ ਕਾਵਿ ਸੰਗ੍ਰਹਿ “ਠੰਡੇ ਬੁਰਜ ਦਾ ਹਲਫੀਆ ਬਿਆਨ” ਅਤੇ ਕਿਰਨਪੑੀਤ ਸਿੰਘ ਦਾ ਕਾਵਿ ਸੰਗ੍ਰਹਿ “ਮਕਰੰਦ” ਲੋਕ ਅਰਪਣ ਕੀਤੇ ਗਏ। ਸਮਾਗਮਾਂ ਦੇ ਆਰੰਭ ਵਿੱਚ ਡੀਨ ਵਿਦਿਆਰਥੀ ਭਲਾਈ ਡਾ ਸਿਕੰਦਰ ਸਿੰਘ ਨੇ ਸਮਾਗਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਉਨਾਂ ਨੇ ਇਹਨਾਂ ਸਮਾਗਮਾਂ ਵਿੱਚ ਯੂਨੀਵਰਸਿਟੀ ਦੇ ਅੰਦਰੋਂ ਅਤੇ ਬਾਹਰੋਂ ਹਿੱਸਾ ਲੈਣ ਵਾਲੇ ਸਹਿਯੋਗੀਆਂ ਦਾ ਨਿੱਘਾ ਸਵਾਗਤ ਕੀਤਾ। ਵਾਈਸ ਚਾਂਸਲਰ ਨੇ ਸ਼ਹੀਦੀ ਸਭਾ ਦੌਰਾਨ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਨਣਾ ਪਾਉਂਦਿਆਂ ਆਖਿਆ ਕਿ ਇਹ ਯੂਨੀਵਰਸਿਟੀ ਦਾ ਜਰੂਰੀ ਵਿਧਾਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਿਆ ਪ੍ਰਸਾਰਿਆ ਜਾਵੇ। ਪ੍ਰੋ ਬਿਲਿੰਗ ਨੇ ਕਿਹਾ ਕਿ ਸ਼ਹੀਦੀ ਸਭਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸੇਵਾ ਕਰਨ ਦਾ ਪਵਿੱਤਰ ਮੌਕਾ ਹੈ ਜਿੱਥੇ ਯੂਨੀਵਰਸਿਟੀ ਨੇ ਕਿਤਾਬਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ। ਕਵੀ ਦਰਬਾਰ ਦੌਰਾਨ ਇਹ ਧਾਰਨਾ ਵੀ ਸਾਹਮਣੇ ਆਈ ਕਿ ਕਵਿਤਾ ਦਾ ਮਨੋਰਥ ਸੱਚ ਦੀ ਪੇਸ਼ਕਾਰੀ ਹੈ ਨਾ ਕਿ ਮਨੋਰੰਜਨ ਕਰਨਾ। ਅੰਤ ਵਿੱਚ ਡਾ ਹਰਦੇਵ ਸਿੰਘ ਮੁਖੀ ਧਰਮ ਅਧਿਐਨ ਵਿਭਾਗ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੰਚ ਸੰਚਾਲਨ ਡਾ ਬਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਸਮੇਂ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸਰਦਾਰ ਜਗਜੀਤ ਸਿੰਘ ਵੀ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਛੋਟੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਏ ਦੀਵਾਨ

ਛੋਟੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਏ ਦੀਵਾਨ

ਮਾਤਾ ਗੁਜਰੀ ਕਾਲਜ ਵਿਖੇ ਤਿੰਨ ਦਿਨਾਂ ਸ਼ਹੀਦੀ ਸਭਾ ਨੂੰ ਸਮਰਪਿਤ ਸਮਾਗਮਾਂ ਦੀ ਸ਼ਰਧਾ ਨਾਲ ਹੋਈ ਸ਼ੁਰੂਆਤ

ਮਾਤਾ ਗੁਜਰੀ ਕਾਲਜ ਵਿਖੇ ਤਿੰਨ ਦਿਨਾਂ ਸ਼ਹੀਦੀ ਸਭਾ ਨੂੰ ਸਮਰਪਿਤ ਸਮਾਗਮਾਂ ਦੀ ਸ਼ਰਧਾ ਨਾਲ ਹੋਈ ਸ਼ੁਰੂਆਤ

ਰੋਟਰੀ ਕਲੱਬ ਸਰਹਿੰਦ ਵੱਲੋਂ ਸ਼ਹੀਦੀ ਜੋੜ ਮੇਲ ਦੌਰਾਨ ਚਲਾਈ ਗਈ ਸਫ਼ਾਈ ਮੁਹਿੰਮ 

ਰੋਟਰੀ ਕਲੱਬ ਸਰਹਿੰਦ ਵੱਲੋਂ ਸ਼ਹੀਦੀ ਜੋੜ ਮੇਲ ਦੌਰਾਨ ਚਲਾਈ ਗਈ ਸਫ਼ਾਈ ਮੁਹਿੰਮ 

ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਖ਼ਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੀਰੀ-ਪੀਰੀ ਦੀ ਕਾਨਫਰੰਸ ਵਿਚ ਪਹੁੰਚਣ : ਮਾਨ

ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਖ਼ਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੀਰੀ-ਪੀਰੀ ਦੀ ਕਾਨਫਰੰਸ ਵਿਚ ਪਹੁੰਚਣ : ਮਾਨ

ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸਾਹਿਬਜ਼ਾਦਿਆਂ ਦੀ ਮਿੱਠੀ ਨਿੱਘੀ ਯਾਦ ‘ਚ ਛਾਉਣੀ ਬੁੱਢਾ ਦਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅਰੰਭ

ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸਾਹਿਬਜ਼ਾਦਿਆਂ ਦੀ ਮਿੱਠੀ ਨਿੱਘੀ ਯਾਦ ‘ਚ ਛਾਉਣੀ ਬੁੱਢਾ ਦਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅਰੰਭ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਿੱਖ ਸ਼ਹਾਦਤ: ਪਰੰਪਰਾ ਅਤੇ ਵਿਲੱਖਣਤਾ ਵਿਸ਼ੇ ਤੇ ਸੈਮੀਨਾਰ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਿੱਖ ਸ਼ਹਾਦਤ: ਪਰੰਪਰਾ ਅਤੇ ਵਿਲੱਖਣਤਾ ਵਿਸ਼ੇ ਤੇ ਸੈਮੀਨਾਰ 

“ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ” ਦੀ ਸ਼ਹਾਦਤ ਦੀ ਯਾਦ ਅਟੂਟ ਲੰਗਰ ਦੀ ਸੇਵਾ

“ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ” ਦੀ ਸ਼ਹਾਦਤ ਦੀ ਯਾਦ ਅਟੂਟ ਲੰਗਰ ਦੀ ਸੇਵਾ

ਪੰਜਾਬ ਦਾ ਖਣਨ ਖੇਤਰ ਬਣਿਆ ਵਿਕਾਸ-ਮੁਖੀ ਤਬਦੀਲੀਆਂ ਦਾ ਗਵਾਹ

ਪੰਜਾਬ ਦਾ ਖਣਨ ਖੇਤਰ ਬਣਿਆ ਵਿਕਾਸ-ਮੁਖੀ ਤਬਦੀਲੀਆਂ ਦਾ ਗਵਾਹ

ਪੁਲਿਸ ਨੇ ਤਿੰਨ ਚੋਰਾਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕੀਤਾ ਕਾਬੂ

ਪੁਲਿਸ ਨੇ ਤਿੰਨ ਚੋਰਾਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕੀਤਾ ਕਾਬੂ

ਬੁਲਟ ਪਟਾਖੇ ਪਾਉਣ ਵਾਲੇ ਮਨਚਲੇ ਨੌਜ਼ਵਾਨਾਂ ਤੇ ਚੱਲੇਗਾ ਪੁਲਿਸ ਦਾ ਡੰਡਾ -ਐਸ ਐਚ ਓ ਬਲਕੌਰ ਸਿੰਘ

ਬੁਲਟ ਪਟਾਖੇ ਪਾਉਣ ਵਾਲੇ ਮਨਚਲੇ ਨੌਜ਼ਵਾਨਾਂ ਤੇ ਚੱਲੇਗਾ ਪੁਲਿਸ ਦਾ ਡੰਡਾ -ਐਸ ਐਚ ਓ ਬਲਕੌਰ ਸਿੰਘ