Wednesday, March 12, 2025  

ਹਰਿਆਣਾ

ਦੀਨਬੰਧੂ ਸਰ ਛੋਟੂਰਾਮ ਨੇ ਪੂਰੇ ਜੀਵਨ ਵੱਖ-ਵੱਖ ਵਰਗਾਂ ਦੀ ਭਲਾਈ ਲਈ ਕੀਤਾ ਸੰਘਰਸ਼ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

January 31, 2025

ਚੰਡੀਗੜ੍ਹ, 31 ਜਨਵਰੀ -

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੀਨਬੰਧੂ ਸਰ ਛੋਟੂਰਾਮ ਦੇ ਆਦਰਸ਼ਾਂ 'ਤੇ ਚੱਲਦੇ ਹੋਏ ਸੂਬੇ ਨੂੰ ਵਿਕਾਸ ਅਤੇ ਜਨਭਲਾਈ ਦੇ ਮਾਮਲੇ ਵਿਚ ਦੇਸ਼ ਦਾ ਮਾਡਲ ਰਾਜ ਬਨਾਉਣ ਲਈ ਵਚਨਬੱਧ ਹਨ। ਰਹਿਬਰ-ਏ-ਆਜਮ ਚੌਧਰੀ ਛੋਟੂਰਾਮ ਨੈ ਪੂਰੇ ਜੀਵਨ ਕਿਸਾਨਾਂ , ਮਜਦੂਰਾਂ ਤੇ ਗਰੀਬਾਂ ਦੀ ਭਲਾਈ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਕਿਸਾਨਾਂ, ਮਜਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੇ ਹਿੱਤਾ ਲਈ ਕੰਮ ਕੀਤੇ।

 ਮੁੱਖ ਮੰਤਰੀ ਸ਼ੁਕਰਵਾਰ ਨੂੰ ਰੋਹਤਕ ਜਿਲ੍ਹਾ ਵਿਚ ਅਖਿਲ ਭਾਰਤੀ ਜਾਟ ਸੂਰਮਾ ਸਮਾਰਕ ਕਾਲਜ ਪਰਿਸਰ ਵਿਚ ਰਹਿਬਰ-ਏ-ਆਜਮ ਚੌਧਰੀ ਛੋਟੂਰਾਮ ਦੇ 144ਵੇਂ ਜਨਦਿਨ ਵਿਚ ਬਤੌਰ ਮੁੱਖ ਮਹਿਮਾਨ ਵਜੋ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਾਟ ਵਿਦਿਅਕ ਸੰਸਥਾਨ ਪਰਿਸਰ ਵਿਚ ਸਥਿਤ ਚੌਧਰੀ ਛੌਟੂਰਾਮ ਦੇ ਸਮਾਰਕ 'ਤੇ ਫੁੱਲ ਅਰਪਿਤ ਕਰ ਸ਼ਰਧਾਂਜਲੀ ਦਿੱਤੀ।

 ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸਵੈਛਿੱਕ ਕੋਸ਼ ਤੋਂ ਜਾਟ ਵਿਦਿਅਕ ਸੰਸਥਾ ਨੂੰ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਵੀ ਸੰਸਥਾਨ ਨੂੰ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸੰਸਥਾ ਦੀ ਮੰਗਾਂ ਦੇ ਸੰਦਰਭ ਵਿਚ ਕਿਹਾ ਕਿ ਮਹਾਰਾਨੀ ਕਿਸ਼ੋਰੀ ਮਹਿਲਾ ਕਾਲਜ ਵਿਚ ਹੋਸਟਲ ਲਈ ਸੰਸਥਾ ਵੱਲੋਂ ਨਿਸਮ ਅਨੁਸਾਰ ਮੈਚਿੰਦ ਗ੍ਰਾਂਟ ਵਜੋ ਪੈਸਾ ਜਮ੍ਹਾ ਕਰਵਾਉਣ ਬਾਅਦ ਸਰਕਾਰ ਵੱਲੋਂ 10 ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ, ਸੰਸਥਾ ਵੱਲੋਂ ਰੱਖੀ ਗਈ ਹੋਰ ਮੰਗਾਂ ਦੀ ਫਿਜੀਬਿਲਿਟੀ ਚੈਕ ਕਰਵਾਈ ਜਾਵੇਗੀ।

 ਮੁੱਖ ਮੰਤਰੀ ਨੇ ਕਿਹਾ ਕਿ ਚੌਧਰੀ ਛੋਟੂਰਾਮ ਦਾ ਜੀਵਨ ਇੱਕ ਸੰਦੇਸ਼ ਹੈ ਕਿ ਜੇਕਰ ਅਸੀਂ ਸੰਕਲਪ ਲੈਣ ਅਤੇ ਮਿਹਨਤ ਕਰਨ, ਤਾਂ ਕੋਈ ਵੀ ਚਨੌਤੀ ਵੱਡੀ ਨਹੀਂ ਹੁੰਦੀ। ਚੌਧਰੀ ਛੋਟੂਰਾਮ ਬਹੁਮੁਖੀ ਪ੍ਰਤਿਭਾ, ਵਿਚਾਰਸ਼ੀਲ, ਵਿਵੇਕ ਅਤੇ ਸਿਦਾਂਤਵਾਦੀ ਸਖਸ਼ੀਅਤ ਦੇ ਧਨੀ ਸਨ। ਉਨ੍ਹਾਂ ਨੇ ਗਰੀਬਾਂ, ਦਲਿਤਾਂ, ਸ਼ੋਸ਼ਿਤਾਂ ਲੋਕਾਂ ਦੇ ਉਥਾਨ ਅਤੇ ਸਨਮਾਨ ਲਈ ਜੀਵਨਭਰ ਲੜਾਈ ਲੜੀ। ਗਰੀਬਾਂ ਦੇ ਸੱਚੇ ਹਮਦਰਦ ਹੋਣ ਦੇ ਕਾਰਨ ਹੀ ਉਹ ਦੀਨਬੰਧੂ ਕਹਿਲਾਏ।

 ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੌਧਰੀ ਛੋਟੂਰਾਮ ਨੇ ਕਿਸਾਨਾਂ ਦੀ ਆਵਾਜ ਨੂੰ ਬੁਲੰਦ ਕਰਨ ਲਈ ਜਾਟ ਗਜਟ ਅਖਬਾਰ ਵੀ ਸ਼ੁਰੂ ਕੀਤਾ ਸੀ। ਚੌਧਰੀ ਛੌਟੂਰਾਮ ਨੇ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ  ਦਿਵਾਉਣ ਲਈ ਖੇਤੀਬਾੜੀ ਉਤਪਾਦ ਮੰਡੀ ਐਕਟ ਬਣਵਾਇਆ ਸੀ। ਕਿਸਾਨਾਂ ਨੂੰ ਕਰਜਾ ਤੋਂ ਮੁਕਤੀ ਦਿਲਵਾਈ ਅਤੇ ਗਿਰਵੀ ਰੱਖੀ ਹੋਈ ਜਮੀਨਾਂ ਉਨ੍ਹਾਂ ਨੂੰ ਵਾਪਸ ਦਿਵਾਈ। ਚੌਧਰੀ ਛੋਟੂਰਾਮ ਨੇ ਸਿੰਚਾਈ ਸਹੂਲਤਾਂ ਦੇ ਵਿਸਤਾਰ 'ਤੇ ਵੀ ਜੋਰ ਦਿੱਤਾ। ਭਾਖੜਾ ਬੰਨ੍ਹ ਪਰਿਯੋ੧ਨਾ ਵੀ ਉਨ੍ਹਾ ਦੀ ਦੇਣ ਹੈ।

ਖੇਤੀਬਾੜੀ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਸਮਰਪਿਤ ਭਾਵ ਨਾਲ ਕੰਮ ਕਰ ਰਹੀ ਸਰਕਾਰ

  ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਦੇ ਲਈ ਕਿਸਾਨ, ਗਰੀਬ, ਨਾਰੀ ਅਤੇ ਯੁਵਾ ਸ਼ਕਤੀ ਨੂੰ ਚਾਰ ਥੰਮ੍ਹ ਮੰਨਿਆ ਹੈ। ਚੌਧਰੀ ਛੋਟੂਰਾਮ ਦੀ ਕਿਸਾਨ ਤੇ ਮਜਦੂਰ ਹਿਤੇਸ਼ੀ ਨੀਤੀਆਂ 'ਤੇ ਚੱਲਦੇ ਹੋਏ ਸੂਬਾ ਸਰਕਾਰ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਸਮਰਪਿਤ ਭਾਵ ਨਾਲ ਕੰਮ ਕਰ ਰਹੀ ਹੈ। ਹਾਲ ਹੀ ਵਿਚ, ਸੂਬਾ ਸਰਕਾਰ ਨੇ ਕਿਸਾਨ ਹਿੱਤ ਵਿਚ ਕਦਮ ਚੁੱਕੇਦੇ ਹੋਏ ਪੱਟੇਦਾਰ ਕਿਸਾਨਾਂ ਅਤੇ ਭੂਮੀ ਮਾਲਿਕਾਂ ਦੇ ਵਿਚ ਭਰੋਸਾ ਰੀਹਲ ਕਰਦੇ ਹੋਏ ਖੇਤੀਬਾੜੀ ਭੂਮੀ ਪੱਟਾ ਐਕਟ ਲਾਗੂ ਕਰ ਪੱਟੇਦਾਰਾਂ ਨੂੰ ਮਾਲਿਕਾਨਾ ਹੱਕ ਦਿੱਤਾ ਹੈ। ਸਰਕਾਰ ਫਸਲ ਤੋਂ ਲੈ ਕੇ ਬਾਜਾਰ ਤੱਕ ਜੁੜੀ ਸਾਰੀ ਸਹੂਲਤਾਂ ਕਿਸਾਨਾਂ ਨੂੰ ਉਪਲਬਧ ਕਰਵਾ ਰਹੀ ਹੈ। ਕਿਸਾਨਾਂ ਨੁੰ ਪਰਾਲੀ ਪ੍ਰਬੰਧਨ ਲਈ ਵੱਖ-ਵੱਖ ਖੇਤੀਬਾੜੀ ਯੰਤਰਾਂ 'ਤੇ 122 ਕਰੋੜ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ।

  ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿਚ ਸੌ-ਫੀਸਦੀ ਫਸਲਾਂ ਨੂੰ ਘੱਟੋ ਘੱਟ ਸਹਾਇਕ ਮੁੱਲ 'ਤੇ ਖਰੀਦਣ ਦਾ ਫੈਸਲਾ ਕੀਤਾ ਹੈ ਅਤੇ 72 ਘੰਟੇ ਵਿਚ ਫਸਲ ਦਾ ਭੁਗਤਾਨ ਕਿਸਾਨ ਦੇ ਖਾਤੇ ਵਿਚ ਕੀਤਾ ਜਾ ਰਿਹਾ ਹੈ। ਸੂਬੇ ਦੇ ਲਗਭਗ 12 ਲੱਖ ਕਿਸਾਨਾਂ ਦੇ ਖਾਤੇ ਵਿਚ ਇੱਕ ਲੱਖ 25 ਹਜਾਰ ਕਰੋੜ ਰੁਪਏ ਦੀ ਰਕਮ ਪਾਈ ਗਈ ਹੈ। ਖਰੀਫ ਮੌਸਮ ਦੌਰਾਨ ਘੱਟ ਬਰਸਾਤ ਦੀ ਵਜ੍ਹਾ ਨਾਲ ਕਿਸਾਨਾਂ ਦੀ ਲਾਗਤ ਰਕਮ ਨੂੰ ਘੱਟ ਕਰਨ ਦੇ ਉਦੇਸ਼ ਨਾਲ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਏਕੜ ਸਹਾਇਤਾ ਰਕਮ ਦਿੱਤੀ ਗਈ ਹੈ। ਇਸ ਦੇ ਤਹਿਤ ਸੂਬੇ ਦੇ ਕਿਸਾਨਾਂ ਨੂੰ 1345 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਇਨਪੁੱਟ ਆਦਾਨ ਖਰੀਦਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪੀਐਮ ਕਿਸਾਨ ਸਨਮਾਨ ਨਿਧੀ ਤਹਿਤ 6 ਹਜਾਰ ਰੁਪਏ ਸਾਲਾਨਾ ਉਪਲਬਧ ਕਰਵਾਏ ਜਾ ਰਹੇ ਹਨ। ਹੁਣ ਤੱਕ 18 ਕਿਸਤਾਂ ਵਿਚ ਸੂਬੇ ਦੇ ਕਿਸਾਨਾਂ ਨੂੰ 342 ਕਰੋੜ ਰੁਪਏ ਅਤੇ ਪੂਰੇ ਦੇਸ਼ ਦੇ ਕਿਸਾਨਾਂ ਨੁੰ 6203 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ।

 ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਗਬਾਨੀ ਫਸਲਾਂ ਨੂੰ ਅਪਨਾਉਣ। ਸਰਕਾਰ ਵੱਲੋਂ ਬਾਗਬਾਨੀ ਨੂੰ ਪ੍ਰੋਤਸਾਹਨ ਦੇਣ ਲਈ ਕਰਨਾਲ ਜਿਲ੍ਹਾ ਦੇ ਉਚਾਨੀ ਵਿਚ 65 ਏਕੜ ਵਿਚ 700 ਕਰੋੜ ਰੁਪਏ ਦੀ ਲਾਗਤ ਨਾਲ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮਾਂਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਸ਼ੇ ਦੀ ਬਰਾਈ ਤੋ ਬਚਾਉਣ ਲਈ ਸੰਕਲਪ ਲੈਣ।

 ਉਨ੍ਹਾਂ ਨੇ ਕਿਹਾ ਕਿ ਹਰੇਕ 20 ਕਿਲੋਮੀਟਰ ਦੇ ਖੇਤਰ ਵਿਚ ਸਰਕਾਰੀ ਕਾਲਜ ਸਥਾਪਿਤ ਕੀਤਾ ਗਿਆ ਹੈ। ਸੂਬੇ ਵਿਚ ਇੱਕ ਲੱਖ 80 ਹਜਾਰ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀ ਕੁੜੀਆਂ ਨੂੰ ਮੁਫਤ ਸਿਖਿਆ ਦਾ ਫੈਸਲਾ ਕੀਤਾ ਗਿਆ ਹੈ। ਨੌਜੁਆਨਾਂ ਵਿਚ ਸਰਕਾਰ ਦੇ ਪ੍ਰਤੀ ਭਰੋਸਾ ਬਹਾਲ ਕਰਦੇ ਹੋਏ ਇੱਕ ਲੱਖ 71 ਹਜਾਰ ਨੌਜੁਆਨਾਂ ਨੂੰ ਮੈਰਿਟ ਆਧਾਰ 'ਤੇ ਰੁਜਗਾਰ ਦਿੱਤਾ ਗਿਆ ਹੈ। ਸੰਕਲਪ ਪੱਤਰ ਅਨੁਸਾਰ ਨੌਜੁਆਨਾਂ ਨੂੰ ਬਿਨ੍ਹਾ ਪਰਚੀ-ਖਰਚੀ ਦੋ ਲੱਖ ਰੁਜਗਾਰ ਦਿੱਤੇ ਜਾਣਗੇ।

  ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਜਾਟ ਵਿਦਿਅਕ ਸੰਸਥਾ ਦੇ ਪ੍ਰਤਿਭਾਵਾਨ ਖਿਡਾਰੀਆਂ ਅਰਜੁਨ ਅਵਾਰਡੀ ਸਰਿਤਾ ਮੀਰ, ਕਾਮਨਵੈਲਥ ਖੇਡਾਂ ਵਿਚ ਬ੍ਰਾਂਜ ਮੈਡਲ ਜੇਤੂ ਪੂਜਾ ਸਿਹਾਗ, ਐਨਐਸਐਸ ਦੇ ਰਾਜ ਪੱਧਰੀ ਅਵਾਰਡੀ ਜਤਿਨ ਮਲਿਕ, ਅਸ਼ੂ ਨਾਦਲ ਨੂੰ ਸਨਮਾਨਿਤ ਕੀਤਾ।

ਸੂਬੇ ਵਿਚ 2025 ਵਿਚ ਨਵੀਂ ਸਿਖਿਆ ਨੀਤੀ ਨੁੰ ਕਰੇਣਗੇ ਲਾਗੂ, ਯੂਨੀਵਰਸਿਟੀਆਂ ਵਿਚ ਨਵਾਂ ਕੋਰਸ ਸ਼ੁਰੂ - ਮਹੀਪਾਲ ਢਾਂਡਾ

  ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਚੌਧਰੀ ਛੋਟੂਰਾਮ ਨੇ ਸਮਾਜ ਨੂੰ ਸ਼ੋਸ਼ਨ ਮੁਕਤ ਕਰਨ ਦਾ ਸੰਕਲਪ ਕੀਤਾ ਅਤੇ ਅਨਿਆਂ ਦੇ ਵਿਰੁੱਦ ਨਾਂ ਭਰੀ ਸੀ। ਉਨ੍ਹਾਂ ਨੇ ਜੀਵਨ ਤੱਕ ਗਰੀਬ, ਪਿਛੜੇ, ਦਲਿਤ ਤੇ ਸ਼ੋਸ਼ਿਤ ਵਰਗਾਂ ਦੀ ਭਲਾਈ ਲਈ ਜੀਵਨ ਤੱਕ ਸੰਘਰਸ਼ ਕੀਤਾ।

  ਉਨ੍ਹਾਂ ਨੇ ਕਿਹਾ ਕਿ ਜਨਤਾ ਨੈ ਮਜਬੂਤ ਸਿਆਸੀ ਸੋਚ ਦੀ ਅਗਵਾਈ ਨੂੰ ਦੇਸ਼ ਦੀ ਕਮਾਨ ਸੌਂਪੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਵਿਚ ਭਾਰਤ ਦਾ ਮਾਣ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਪਰਿਵਾਰ ਵਿਚ ਜਨਮੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮਾਜ ਦੇ ਸਾਰੇ ਵਰਗਾਂ ਦੇ ਉਥਾਨ ਲਈ ਲਗਾਤਾਰ ਕੰਮ ਕਰ ਰਹੇ ਹਨ। ਮੁੱਖ ਮੰਤਰੀ ਦਾ ਸਪਨਾ ਹੈ ਕਿ ਹੁਣ ਕੋਈ ਵੀ ਬੱਚਾ ਧਨ ਦੀ ਕਮੀ ਕਾਰਨ ਸਿਖਿਆ ਗ੍ਰਹਿਣ ਕਰਨ ਤੋਂ ਵਾਂਝਾ ਨਾ ਰਹੇ। ਸਰਕਾਰ ਸੂਬੇ ਦੀ ਵਿਦਿਅਕ ਸੰਸਥਾਵਾਂ ਦੇ ਨਾਲ ਮਿਲ ਕੇ ਗਰੀਬ ਬੱਚਿਆਂ ਨੂੰ ਗੁਣਵੱਤਾਪਰਕ ਸਿਖਿਆ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਸੂਬਾ ਸਰਕਾਰ ਵੱਲੋਂ ਸਾਲ 2025 ਦੌਰਾਨ ਕੌਮੀ ਸਿਖਿਆ ਨੀਤੀ ਨੁੰ ਸੁਬੇ ਵਿਚ ਲਾਗੂ ਕੀਤਾ ਜਾਵੇਗਾ। ਸੂਬੇ ਦੇ ਯੂਨੀਵਰਸਿਟੀਆਂ ਵਿਚ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ

 

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ: ਹਰਿਆਣਾ ਦੇ ਮੁੱਖ ਮੰਤਰੀ

ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ: ਹਰਿਆਣਾ ਦੇ ਮੁੱਖ ਮੰਤਰੀ

ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ

ਪਾਣੀਪਤ ਵਿੱਚ ਸਾਢੇ 8 ਏਕੜ ਭੂਮੀ 'ਤੇ ਈਐਸਆਈ ਹਸਪਤਾਲ ਸਥਾਪਿਤ ਜਲਦੀ ਹੀ ਹਸਪਤਾਲ ਵਿੱਚ ਇੱਕ ਵੱਧ ਬਲਾਕ ਦਾ ਨਿਰਮਾਣ ਕਰਵਾਇਆ ਜਾਵੇਗਾ।

ਪਾਣੀਪਤ ਵਿੱਚ ਸਾਢੇ 8 ਏਕੜ ਭੂਮੀ 'ਤੇ ਈਐਸਆਈ ਹਸਪਤਾਲ ਸਥਾਪਿਤ ਜਲਦੀ ਹੀ ਹਸਪਤਾਲ ਵਿੱਚ ਇੱਕ ਵੱਧ ਬਲਾਕ ਦਾ ਨਿਰਮਾਣ ਕਰਵਾਇਆ ਜਾਵੇਗਾ।

ਹਰਿਆਣਾ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ- ਸਿੱਖਿਆ ਮੰਤਰੀ

ਹਰਿਆਣਾ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ- ਸਿੱਖਿਆ ਮੰਤਰੀ

ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਨੂੰਹ ਵਿੱਚ ਬਿਨਾ ਡਿਗਰੀ ਅਤੇ ਲਾਇਸੈਂਸ ਦੇ ਕੋਈ ਵੀ ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਨਹੀਂ ਚਲਾਇਆ ਜਾ ਰਿਹਾ ਹੈ

ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਨੂੰਹ ਵਿੱਚ ਬਿਨਾ ਡਿਗਰੀ ਅਤੇ ਲਾਇਸੈਂਸ ਦੇ ਕੋਈ ਵੀ ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਨਹੀਂ ਚਲਾਇਆ ਜਾ ਰਿਹਾ ਹੈ

ਪੰਚਕੂਲਾ ਦੇ ਟਾਊਨ ਪਾਰਕ ਵਿੱਚ ਬਸੰਤ ਮੇਲਾ ਸ਼ੁਰੂ

ਪੰਚਕੂਲਾ ਦੇ ਟਾਊਨ ਪਾਰਕ ਵਿੱਚ ਬਸੰਤ ਮੇਲਾ ਸ਼ੁਰੂ

ਗੁਰੂਗ੍ਰਾਮ: GMCBL ਨੇ ਮਹਿਲਾ ਦਿਵਸ 'ਤੇ ‘Pink Buses’ ਨੂੰ ਹਰੀ ਝੰਡੀ ਦਿਖਾਈ

ਗੁਰੂਗ੍ਰਾਮ: GMCBL ਨੇ ਮਹਿਲਾ ਦਿਵਸ 'ਤੇ ‘Pink Buses’ ਨੂੰ ਹਰੀ ਝੰਡੀ ਦਿਖਾਈ

ਇੰਟਰਵਿਊ ਨੂੰ ਖਤਮ ਕਰ ਬਿਨ੍ਹਾ ਖਰਚੀ-ਬਿਨ੍ਹਾ ਪਰਚੀ ਦੇ 1.75 ਲੱਖ ਤੋਂ ਵੱਧ ਨੌਜੁਆਨਾਂ ਨੂੰ ਦਿੱਤੀ ਸਰਕਾਰੀ ਨੌਕਰੀ

ਇੰਟਰਵਿਊ ਨੂੰ ਖਤਮ ਕਰ ਬਿਨ੍ਹਾ ਖਰਚੀ-ਬਿਨ੍ਹਾ ਪਰਚੀ ਦੇ 1.75 ਲੱਖ ਤੋਂ ਵੱਧ ਨੌਜੁਆਨਾਂ ਨੂੰ ਦਿੱਤੀ ਸਰਕਾਰੀ ਨੌਕਰੀ

ਮਹਿਲਾਵਾਂ ਨੂੰ ਸਵਾਵਲੰਬੀ ਬਣਾ ਕੇ ਉਨ੍ਹਾਂ ਦਾ ਸ਼ਸ਼ਕਤੀਕਰਣ ਕਰਨਾ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾ - ਰਾਜਪਾਲ

ਮਹਿਲਾਵਾਂ ਨੂੰ ਸਵਾਵਲੰਬੀ ਬਣਾ ਕੇ ਉਨ੍ਹਾਂ ਦਾ ਸ਼ਸ਼ਕਤੀਕਰਣ ਕਰਨਾ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾ - ਰਾਜਪਾਲ

ਘੱਟੋ ਘੱਟ ਸਹਾਇਕ ਮੁੱਲ 'ਤੇ ਸਾਰੀ 24 ਫਸਲਾਂ ਦੀ ਖਰੀਦ ਕਰਨ ਵਾਲਾ ਹਰਿਆਣਾ ਦੇਸ਼ ਦਾ ਇੱਕਲੌਤਾ ਸੂਬਾ

ਘੱਟੋ ਘੱਟ ਸਹਾਇਕ ਮੁੱਲ 'ਤੇ ਸਾਰੀ 24 ਫਸਲਾਂ ਦੀ ਖਰੀਦ ਕਰਨ ਵਾਲਾ ਹਰਿਆਣਾ ਦੇਸ਼ ਦਾ ਇੱਕਲੌਤਾ ਸੂਬਾ