ਹਰਿਆਣਾ

ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਦੇ ਬਾਅਦ ਸੂਬੇ ਨੇ ਸੁਨਹਿਰੇ ਵਿਕਾਸ ਦੇ ਮਾਮਲੇ ਵਿਚ ਲਗਾਈ ਉੱਚੀ ਛਾਲ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

February 04, 2025

ਚੰਡੀਗੜ੍ਹ, 4 ਫਰਵਰੀ -

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਦੇ ਬਾਅਦ ਸੂਬੇ ਨੇ ਸਨਹਿਰੇ ਵਿਕਾਸ ਦੇ ਮਾਮਲੇ ਵਿਚ ਉੱਚੀ ਛਾਲ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਅਤੇ 2014 ਦੇ ਬਾਅਦ ਸੂਬੇ ਦੇ ਹਰ ਕੌਨੇ ਵਿਚ ਬੁਨਿਆਦੀ ਢਾਂਚੇ ਤੋਂ ਲੈ ਭਲਾਈਕਾਰੀ ਪ੍ਰੋਗਰਾਮਾਂ ਵਿਚ ਬਹੁਤ ਵੱਡਾ ਬਦਲਾਅ ਦਿਖਾਈ ਦੇ ਰਿਹਾ ਹੈ ਅਤੇ ਆਮਜਨਤਾ ਇੰਨ੍ਹਾਂ ਬਦਲਾਆਂ ਨੂੰ ਸਿੱਧੇ ਰੂਪ ਨਾਲ ਮਹਿਸੂਸ ਵੀ ਕਰ ਰਹੇ ਹਨ।

ਮੁੱਖ ਮੰਤਰੀ ਅੱਜ ਇੱਥੇ ਕੈਬੀਨੇਟ ਦੀ ਮੀਟਿੰਗ ਦੇ ਬਾਅਦ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਅਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੂਰੰਗ ਵੀ ਮੌਜੂਦ ਸਨ। ਸ਼ਹਿਰੀ ਸਥਾਨਕ ਨਿਗਮਾਂ ਦੇ ਚੋਣ ਦੇ ਐਲਾਨ ਦੇ ਸਬੰਧ ਵਿਚ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਨਿਗਮ ਚੋਣ ਨੂੰ ਲੈ ਕੇ ਪੂਰੀ ਤਿਆਰੀ ਹੈ।

ਇੱਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਆਯੂਸ਼ਮਾਨ ਕਾਰਡ ਯੋਜਨਾ ਤਹਿਤ ਸਾਰੇ ਨਿਜੀ ਹਸਪਤਾਲਾਂ ਨੂੰ ਇਲਾਜ ਦਾ ਪੈਸਾ ਲਗਾਤਾਰ ਰਿਫੰਡ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਡਬਲ ਇੰਜਨ ਦੀ ਸਰਕਾਰ ਵੱਲੋਂ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਆਯੂਸ਼ਮਾਨ ਯੋ੧ਨਾ ਤਹਿਤ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ। ਹਰਿਆਣਾ ਵਿਚ ਇਸ ਯੋਜਨਾ ਤਹਿਤ ਹੁਣ ਤੱਕ ਲਗਭਗ 20 ਲੱਖ ਲੋਕਾਂ ਨੂੰ ਲਾਭ ਮਿੱਲ ਚੁੱਕਾ ਹੈ।

ਦਿੱਲੀ ਦੇ ਲੋਕਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਭਾਰੀ ਗੁੱਸਾ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਿੱਲੀ ਚੋਣ ਪ੍ਰਚਾਰ ਦੌਰਾਨ ਉੱਥੇ ਦੇ ਲੋਕਾਂ ਨੇ ਦਸਿਆ ਕਿ ਉਹ ਆਯੂਸ਼ਮਾਨ ਕਾਰਡ ਯੋਜਨਾ ਦੇ ਲਾਭ ਤੋਂ ਵਾਂਝੇ ਰਹੇ ਹਨ। ਦਿੱਲੀ ਸਰਕਾਰ ਨੇ ਮੋਹੱਲਾ ਕਲੀਨਿਕ ਵਿਚ ਹੀ ਜਰੂਰਤਮੰਦ ਲੋਕਾਂ ਨੂੰ ਉਲਝਾ ਦਿੱਤਾ, ਜਿਸ ਵਿਚ ਸਿਰਫ ਫਸਟ ਏਡ ਦੀ ਸਹੂਲਤ ਹੀ ਮਿਲਦੀ ਹੈ। ਸਿਹਤ ਜਰੂਰਤ ਦੇ ਸਮੇਂ ਹਸਪਤਾਲ ਵਿਚ ਏਡਮਿਟ ਹੋਣ 'ਤੇ ਦਿੱਲੀ ਵਿਚ ਆਯੂਸ਼ਮਾਨ ਯੋਜਨਾ ਤਹਿਤ ਕੋਈ ਲਾਭ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ 10 ਸਾਲਾਂ ਵਿਚ ਦਿੱਲੀ ਦੇ ਲੋਕਾਂ ਨੂੰ ਸਿਰਫ ਲੋਲੀਪਾਪ ਦੇਣ ਦਾ ਕੰਮ ਕੀਤਾ। ਦਿੱਲੀ ਦੇ ਲੋਕਾਂ ਵਿਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰਤੀ ਭਾਰਤੀ ਗੁੱਸਾ ਹੈ ਅਤੇ ਉਹ 5 ਫਰਵਰੀ ਨੂੰ ਦਿੱਲੀ ਵਿਧਾਨਸਭਾ ਚੋਣ ਵਿਚ ਇਸ ਗੁੱਸੇ ਨੂੰ ਕੱਢਣ ਦਾ ਕੰਮ ਕਰਣਗੇ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਐਲਾਨ ਵੀ ਕੀਤੇ ਹਨ ਕਿ ਆਯੂਸ਼ਮਾਨ ਕਾਰਡ ਯੋਜਨਾ ਤਹਿਤ ਦਿੱਲੀ ਵਿਚ ਜਰੂਰਤ ਮੰਦ ਗਰੀਬ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਹਰਿਆਣਾ ਵਿਚ ਭ੍ਰਿਸ਼ਟਾਚਾਰ ਤੋਂ ਕੋਈ ਸਮਝੌਤਾ ਨਹੀਂ, ਭ੍ਰਸ਼ਟਾਚਾਰੀਆਂ ਦੇ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ

ਹਰਿਆਣਾ ਪੁਲਿਸ ਵੱਲੋਂ ਗੈਂਗਸਰਟਾਂ 'ਤੇ ਲਗਾਤਾਰ ਵਾਰ ਨੂੰ ਲੈ ਕੇ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਜਿਮੇਵਾਰੀ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਗਲਤ ਕਰੇਗਾ ਉਸ ਨੂੰ ਉਸ ਦਾ ਅੰਜਾਮ ਭੁਗਤਨਾ ਹੋਵੇਗਾ। ਜੋ ਵੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਹੋਣਗੇ ਉਨ੍ਹਾਂ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ। ਭ੍ਰਸ਼ਟਾਚਾਰ ਨੂੰ ਲੈ ਕੇ ਪੁੱਛੇ ਗਏ ਇੱਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸੂਬੇ ਵਿਚ ਭ੍ਰਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਹੈ ਅਤੇ ਭ੍ਰਸ਼ਟਾਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।

ਜਦੋਂ ਨੀਅਤ ਸਾਫ ਹੋਵੇ, ਤਾਂ ਨਤੀਜੇ ਵੀ ਪ੍ਰਭਾਵਸ਼ਾਲੀ ਹੁੰਦੇ ਹਨ - ਸੀਐਮ

ਮੁੱਖ ਮੰਤਰੀ ਨੇ ਕੇਂਦਰ ਦੀ ਤੀਜੀ ਟਰਮ ਦੀ ਸਰਕਾਰ ਦੇ ਸਾਲ 2025-26 ਬਜਟ ਨੂੰ ਵਿਕਸਿਤ ਭਾਰਤ ਦੀ ਮਜਬੂਤ ਬੁਨਿਆਦੀ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2047 ਤੱਕ ਵਿਕਸਿਤ ਭਾਰਤ ਦੇ ਸਪਨੇ ਨੂੰ ਮਜਬੂਤੀ ਦੇਣ ਵਾਲਾ ਬਜਟ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਚਾਹੇ ਕਿੰਨ੍ਹਾ ਹੀ ਚੰਗਾ ਕੰਮ ਕਰ ਲਵੇ ਪਰ ਆਲੋਚਨਾ ਕਰਨਾ ਵਿਰੋਧੀ ਧਿਰ ਦੀ ਮਜਬੂਰੀ ਹੈ। ਉਨ੍ਹਾਂ ਨੇ ਆਪਣੀ ਸਿਆਸਤ ਨੂੰ ਜਿੰਦਾ ਰੱਖਣਾ ਹੈ ਪਰ ਵਿਰੋਧੀ ਧਿਰ ਦੇ ਵਿਰੋਧ ਇੱਕ ਹੱਦ ਤੱਕ ਹੀ ਹੋਣਾ ਚਾਹੀਦਾ ਹੈ, ਜਿਸ ਨਾਲ ਕਿ ਸਮਾਜ ਨੂੰ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਵਿਕਾਸ ਦੇ ਸਾਰੇ ਮਾਮਲਿਆਂ ਵਿਚ ਉੱਚੀ ਛਾਲ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਖਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਸਾਲ 2025-26 ਲਈ ਪੇਸ਼ ਕੀਤਾ ਗਿਆ ਬਜਟ ਆਲੋਚਕਾਂ ਲਈ ਜਵਾਬ ਵੀ ਹੈ ਜੋ ਵਿਕਾਸ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਦੇਖਦੇ ਹਨ। ਸਰਕਾਰ ਨੇ ਇਸ ਬਜਟ ਵਿਚ ਦਿਖਾ ਦਿੱਤਾ ਹੈ ਕਿ ਜਦੋਂ ਨੀਅਤ ਸਾਫ ਹੈ ਤਾਂ ਨਤੀਜੇ ਵੀ ਪ੍ਰਭਾਵਸ਼ਾਲੀ ਹੁੰਦੇ ਹਨ।

ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੀ ਬੁਨਿਆਦ ਵਾਲਾ ਬਜਟ

ਮੁੱਖ ਮੰਤਰੀ ਨੇ ਕੇਂਦਰੀ ਬਜਟ ਨੂੰ ਸਮਾਵੇਸ਼ੀ ਅਤੇ ਹਰ ਵਰਗ ਦੀ ਭਲਾਈ ਲਈ ਦੱਸਦੇ ਹੋਏ ਕਿਹਾ ਕਿ ਇਹ ਬਜਟ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੀ ਬੁਨਿਆਦੀ ਹੈ। ਵਿਕਸਿਤ ਭਾਰਤ ਤੋਂ ਮਤਲਬ ਛੇ ਬਿੰਦੂਆਂ ਤੋਂ ਹੈ, ਜਿਸ ਵਿਚ ਗਰੀਬਾਂ ਤੋਂ ਮੁਕਤੀ, ਸੌ-ਫੀਸਦੀ ਗੁਣਵੱਤਾਪੂਰਣ ਸਕੂਲੀ ਸਿਖਿਆ, ਗੁਣਵੱਤਾਪਰਕ , ਕਿਫਾਇਤੀ ਅਤੇ ਵਿਆਪਕ ਸਿਹਤ ਦੇਖਭਾਲ ਤੱਕ ਪਹੁੰਚ, ਸਾਰਥਕ ਰੁਜਗਾਰ ਦੇ ਨਾਲ ਸੌ-ਫੀਸਦੀ ਕੁਸ਼ਲ ਕੰਮਗਾਰ, ਆਰਥਕ ਗਤੀਵਿਧੀਆਂ ਵਿਚ ਮਹਿਲਾਵਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਅਤੇ ਭਾਰਤ ਨੂੰ ਦੁਨੀਆ ਦਾ ਖੁਰਾਕ ਟੋਕਰਾ ਬਨਾਉਣ ਵਾਲੇ ਸਾਡੇ ਕਿਸਾਨਾਂ ਦਾ ਉਥਾਨ ਸ਼ਾਮਿਲ ਹੈ। ਉਨ੍ਹਾਂ ਨੇ ਕੇਂਦਰੀ ਬਜਟ 2025-26 ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਬਜਟ ਭਾਰਤ ਦੇ ਸਮੂਚੇ ਵਿਕਾਸ ਦੀ ਦਿਸ਼ਾ ਵਿਚ ਇੱਕ ਮਹਤੱਵਪੂਰਣ ਕਦਮ ਹੈ। ਇਹ ਬਜਟ ਸਿਰਫ ਇੱਕ ਵਿੱਤੀ ਦਸਤਾਵੇਜ ਨਹੀਂ ਸਗੋ ਦੇਸ਼ ਦੇ ਹਰ ਵਰਗ ਦੇ ਉਥਾਨ ਦਾ ਇੱਕ ਸ਼ਸ਼ਕਤ ਸਰੋਤ ਹੈ।

ਬਜਟ ਵਿਚ ਖੇਤੀਬਾੜੀ ਖੇਤਰ ਅਤੇ ਵਪਾਰੀਆਂ ਦੇ ਭਲਾਈ 'ਤੇ ਵੀ ਕੀਤਾ ਗਿਆ ਹੈ ਫੋਕਸ

ਮੁੱਖ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ ਕਿਸਾਨਾਂ, ਛੋਟੇ ਉਦਯੋਗਾਂ ਅਤੇ ਮੱਧਮ ਵਰਗ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਬਜਟ ਵਿਚ 12 ਲੱਖ ਤੱਕ ਦੀ ਆਮਦਨ ਟੈਕਸ-ਮੁਕਤ ਕਰ ਦਿੱਤਾ ਗਿਆ ਹੈ, ਜਿਸ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ। ਕਿਸਾਨਾਂ ਦੇ ਲਈ ਕਿਸਾਨ ਕ੍ਰੇਡਿਟ ਕਾਰਡ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਬਜਟ ਵਿਚ ਕਪਾਅ ਦੀ ਪੈਦਾਵਾਰ ਵਧਾਉਣ ਲਈ 5 ਸਾਲ ਦਾ ਮਿਸ਼ਨ ਰੱਖਿਆ ਗਿਆ ਹੈ ਜਿਸ ਨਾਲ ਦੇਸ਼ ਦਾ ਕਪੜਾ ਉਦਯੋਗ ਮਜਬੂਤ ਹੋਵੇਗਾ। ਕਪਾਅ ਦੇ ਕਿਸਾਨਾਂ ਨੂੰ ਘੱਟ ਵਿਆਜ 'ਤੇ 5 ਲੱਖ ਤੱਕ ਦਾ ਕਰਜਾ ਦੇਣ ਦਾ ਫੈਸਲਾ ਕੀਤਾ ਗਿਆ । ਇਹ ਬਜਟ ਕਿਸਾਨਾਂ ਦੇ ਜੀਵਨ ਪੱਧਰ ਨੂੰ ਸੁਧਾਰਣ ਅਤੇ ਖੇਤੀਬਾੜੀ ਖੇਤਰ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਇੱਕ ਵੱਡਾ ਕਦਮ ਹੈ।

ਉਨ੍ਹਾਂ ਨੇ ਕਿਹਾ ਕਿ ਐਮਐਸਐਮਈ ਸੈਕਟਰ ਲਈ ਤਿੰਨ ਗਾਰੰਟੀ ਕਵਰ 5 ਕਰੋੜ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਗਿਆ ਹੈ, ਜਿਸ ਨਾਲ ਛੋਟੇ ਉਦਯੋਗਾਂ ਨੂੰ ਹੋਰ ਵੱਧ ਸਮਰਥਨ ਮਿਲੇਗਾ। ਛੋਟੇ ਉਦਯੋਗਾਂ ਦੇ ਲਈ ਵਿਸ਼ੇਸ਼ ਕ੍ਰੇਡਿਟ ਕਾਰਡ ਜਾਰੀ ਕੀਤੇ ਜਾਣਗੇ। ਜਿਸ ਵਿੱਚੋਂ ਪਹਿਲੇ ਸਾਲ 10 ਲੱਖ ਕਾਰਡ ਜਾਰੀ ਹੋਣਗੇ। ਖਿਡੌਣਾ ਉਦਯੋਗ ਲਈ ਵੀ ਮੇਕ ਇਨ ਇੰਡੀਆ ਤਹਿਤ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ। ਬਜਟ ਵਿਚ ਸਿਖਿਆ ਅਤੇ ਸਿਤਹ ਖੇਤਰਾਂ ਵਿਚ ਵੀ ਵੱਡੇ ਐਲਾਨ ਕੀਤੇ ਗਏ ਹਨ। ਅਗਲੇ 5 ਸਾਲਾਂ ਵਿਚ ਮੈਡੀਕਲ ਸਿਖਿਆ ਵਿਚ 75,000 ਨਵੀਂ ਸੀਟਾਂ ਜੋੜੀਆਂ ਜਾਣਗੀਆਂ। ਬਜਟ ਵਿਚ ਐਸਸੀ-ਐਸਟੀ ਵਰਗ ਦੀ 5 ਲੱਖ ਮਹਿਲਾਵਾਂ ਲਈ ਨਵੀਂ ਸਕੀਮ ਦਾ ਐਲਾਨ ਕੀਤਾ, ਜਿਸ ਵਿਚ ਉਨ੍ਹਾਂ ਨੂੰ 2 ਕਰੋੜ ਰੁਪਏ ਦਾ ਟਰਮ ਲੋਨ ਮਿਲੇਗਾ।

ਹਰਿਆਣਾ ਨੂੰ ਇਸ ਵਾਰ ਮਿਲਿਆ 3416 ਕਰੋੜ ਰੁਪਏ ਦਾ ਰੇਲ ਬਜਟ, ਜੋ ਪਹਿਲਾਂ ਸਰਕਾਰ ਤੋਂ 11 ਗੁਣਾ ਵੱਧ

ਹਰਿਆਣਾ ਦੇ ਬੇਲ ਇੰਫ੍ਰਾ ਨੂੰ ਮਜਬੂਤ ਬਨਾਉਣ ਲਈ ਰੇਲ ਬਜਟ ਵਿਚ ਰਾਜ ਨੂੰ 3416 ਕਰੋੜ ਰੁਪਏ ਅਲਾਟ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਰਕਮ ਸਾਲ 2009 ਤੋਂ 2014 ਤੱਕ ਮਿਲੇ 315 ਕਰੋੜ ਰੁਪਏ ਤੋਂ 11 ਗੁਣਾ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਹੁਣ ਤੱਕ ਹਰਿਆਣਾ ਵਿਚ 823 ਕਿਲੋਮੀਟਰ ਰੇਲਵੇ ਟ੍ਰੈਕ ਦਾ ਕੰਮ ਪੂਰਾ ਹੋਇਆ ਹੈ ਅਤੇ 15875 ਕਰੋੜ ਰੁਪਏ ਦੇ 1195 ਕਿਲੋਮੀਟਰ ਲੰਬਾਈ ਵਾਲੇ 14 ਨਵੇਂ ਪ੍ਰੋਜੈਕਟਸ ਦਾ ਕੰਮ ਪ੍ਰਗਤੀ 'ਤੇ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਹਰਿਆਣਾ ਕੈਬਨਿਟ ਨੇ ‘ਆੜ੍ਹਤੀਆਂ’ ਲਈ ਅਦਾਇਗੀ ਨੂੰ ਪ੍ਰਵਾਨਗੀ ਦਿੱਤੀ

ਹਰਿਆਣਾ ਕੈਬਨਿਟ ਨੇ ‘ਆੜ੍ਹਤੀਆਂ’ ਲਈ ਅਦਾਇਗੀ ਨੂੰ ਪ੍ਰਵਾਨਗੀ ਦਿੱਤੀ

ਨਵੇਂ ਨਿਯਮਾਂ ਤਹਿਤ ਜੰਗਲੀ ਜੀਵ ਵਿਭਾਗ ਤੋਂ ਪਰਮਿਟ ਅਤੇ ਮੰਜੂਰੀ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਦੇ ਸਬੰਧ ਵਿਚ ਜਨਤਾ ਲਈ ਦਿਸ਼ਾ-ਨਿਰਦੇਸ਼ ਅਤੇ ਪ੍ਰਕ੍ਰਿਆਵਾਂ ਤਿਆਰ ਕੀਤੀਆਂ ਗਈਆਂ ਹਨ

ਨਵੇਂ ਨਿਯਮਾਂ ਤਹਿਤ ਜੰਗਲੀ ਜੀਵ ਵਿਭਾਗ ਤੋਂ ਪਰਮਿਟ ਅਤੇ ਮੰਜੂਰੀ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਦੇ ਸਬੰਧ ਵਿਚ ਜਨਤਾ ਲਈ ਦਿਸ਼ਾ-ਨਿਰਦੇਸ਼ ਅਤੇ ਪ੍ਰਕ੍ਰਿਆਵਾਂ ਤਿਆਰ ਕੀਤੀਆਂ ਗਈਆਂ ਹਨ

ਮੁੱਖ ਮੰਤਰੀ ਨੇ ਮਹਾਕੁੰਭ ਲਈ ਮੀਡੀਆ ਪਰਸਨਸ ਦੀ ਬੱਸਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਮੁੱਖ ਮੰਤਰੀ ਨੇ ਮਹਾਕੁੰਭ ਲਈ ਮੀਡੀਆ ਪਰਸਨਸ ਦੀ ਬੱਸਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਮੁੱਖ ਮੰਤਰੀ ਨੇ ਮਹਾਕੁੰਭ ਲਈ ਮੀਡੀਆ ਪਰਸਨਸ ਦੀ ਬੱਸਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਮੁੱਖ ਮੰਤਰੀ ਨੇ ਮਹਾਕੁੰਭ ਲਈ ਮੀਡੀਆ ਪਰਸਨਸ ਦੀ ਬੱਸਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਡਾ. ਵਿਨੋਦ ਸ਼ਰਮਾ ਅਖਿਲ ਭਾਰਤੀ ਸਾਹਿਤ ਪ੍ਰੀਸ਼ਦ ਇਕਾਈ ਪੰਚਕੂਲਾ ਦੇ ਪ੍ਰਧਾਨ ਬਣੇ

ਡਾ. ਵਿਨੋਦ ਸ਼ਰਮਾ ਅਖਿਲ ਭਾਰਤੀ ਸਾਹਿਤ ਪ੍ਰੀਸ਼ਦ ਇਕਾਈ ਪੰਚਕੂਲਾ ਦੇ ਪ੍ਰਧਾਨ ਬਣੇ

ਕੇਂਦਰੀ ਬਜਟ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ, ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ

ਕੇਂਦਰੀ ਬਜਟ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ, ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ

ਦੀਨਬੰਧੂ ਸਰ ਛੋਟੂਰਾਮ ਨੇ ਪੂਰੇ ਜੀਵਨ ਵੱਖ-ਵੱਖ ਵਰਗਾਂ ਦੀ ਭਲਾਈ ਲਈ ਕੀਤਾ ਸੰਘਰਸ਼ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਦੀਨਬੰਧੂ ਸਰ ਛੋਟੂਰਾਮ ਨੇ ਪੂਰੇ ਜੀਵਨ ਵੱਖ-ਵੱਖ ਵਰਗਾਂ ਦੀ ਭਲਾਈ ਲਈ ਕੀਤਾ ਸੰਘਰਸ਼ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਕੇਜਰੀਵਾਲ ਨੇ ਕੀਤਾ ਦਿੱਲੀ ਦੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ - ਨਾਇਬ ਸਿੰਘ ਸੈਣੀ

ਕੇਜਰੀਵਾਲ ਨੇ ਕੀਤਾ ਦਿੱਲੀ ਦੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ - ਨਾਇਬ ਸਿੰਘ ਸੈਣੀ

ਹਰਿਆਣਾ ਵਿਚ 7 ਆਈਏਐਸ ਅਤੇ ਇੱਕ ਆਈਆਰਐਸ ਅਧਿਕਾਰੀ ਦਾ ਤਬਾਦਲਾ

ਹਰਿਆਣਾ ਵਿਚ 7 ਆਈਏਐਸ ਅਤੇ ਇੱਕ ਆਈਆਰਐਸ ਅਧਿਕਾਰੀ ਦਾ ਤਬਾਦਲਾ

ਹਰਿਆਣਾ ਸਰਕਾਰ ਦੇ ਪ੍ਰਭਾਵੀ ਯਤਨਾਂ ਨਾਲ ਸਿਖਿਆ ਵਿਚ ਇਤਿਹਾਸਕ ਸੁਧਾਰ - ASER 2024 ਰਿਪੋਰਟ ਵਿਚ ਸ਼ਾਨਦਾਰ ਪ੍ਰਦਰਸ਼ਨ

ਹਰਿਆਣਾ ਸਰਕਾਰ ਦੇ ਪ੍ਰਭਾਵੀ ਯਤਨਾਂ ਨਾਲ ਸਿਖਿਆ ਵਿਚ ਇਤਿਹਾਸਕ ਸੁਧਾਰ - ASER 2024 ਰਿਪੋਰਟ ਵਿਚ ਸ਼ਾਨਦਾਰ ਪ੍ਰਦਰਸ਼ਨ