ਚੰਡੀਗੜ੍ਹ, 4 ਫਰਵਰੀ -
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਹਰਿਆਣਾ ਜੰਗਲੀ ਜੀਵ (ਸਰੰਖਣ) ਨਿਯਮ, 2024 ਨੂੰ ਮੰਜੂਰੀ ਦਿੱਤੀ ਗਈ। ਨਵੇਂ ਨਿਸਮਾਂ ਦੇ ਤਹਿਤ ਜੰਗਲੀ ਜੀਵ ਵਿਭਾਗ ਨਾਲ ਸਬੰਧਿਤ ਵੱਖ-ਵੱਖ ਤਰ੍ਹਾ ਦੇ ਪਰਮਿਟ ਪ੍ਰਾਪਤ ਕਰਨ ਲਈ ਮਾਨਦੰਡ ਸਥਾਪਿਤ ਕੀਤੇ ਗਏ ਹਨ।
ਹਰਿਆਣਾ ਜੰਗਲੀਜੀਵ (ਸਰੰਖਣ) ਨਿਯਮ, 1974 ਨੂੰ ਜੰਗਲੀਜੀਵ (ਸਰੰਖਣ) ਐਕਟ, 1972 ਦੇ ਪ੍ਰਾਵਧਾਨਾਂ ਤਹਿਤ ਨਿਰਸਤ ਕਰ ਦਿੱਤਾ ਗਿਆ ਹੈ, ਅਤੇ ਹਰਿਆਣਾ ਜੰਗਲੀ ਜੀਵ (ਸਰੰਖਣ) ਨਿਯਮ, 2024 ਨੂੰ ਹਰਿਆਣਾ ਸਰਕਾਰ ਵੱਲੋਂ ਅਨੋਮੋਦਿਤ ਕੀਤਾ ਗਿਆ। ਹਰਿਆਣਾ ਜੰਗਲੀ ਜੀਵ (ਸਰੰਖਣ) ਨਿਯਮ, 2024 ਤਹਿਤ ਜੰਗਲੀਜੀਵ ਵਿਭਾਗ ਤੋਂ ਪਰਮਿਟ ਅਤੇ ਅਨੁਮੋਦਨ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਦੇ ਸਬੰਧ ਵਿਚ ਜਨਤਾ ਲਈ ਦਿਸ਼ਾ-ਨਿਰਦੇਸ਼ ਅਤੇ ਪ੍ਰਕ੍ਰਿਆਵਾਂ ਤਿਆਰ ਕੀਤੀਆਂ ਗਈਆਂ ਹਨ।
ਇਹ ਨਿਯਮ ਜੰਗਲੀਜੀਵ ਸਿਖਿਆ, ਵਿਗਿਆਨਕ, ਖੋਜ ਜਾਂ ਵਿਗਿਆਨਕ ਪ੍ਰਬੰਧਨ ਨਾਲ ਸਬੰਧਿਤ ਪਰਮਿਟ ਦੇਣ ਲਈ ਵਿਸਤਾਰ ਪ੍ਰਕ੍ਰਿਆ ਅਤੇ ਨਿਰਧਾਰਿਤ ਪ੍ਰਾਰੂਪ ਪ੍ਰਦਾਨ ਕਰਦੇ ਹਨ। ਉਹ ਵਿਸ਼ੇਸ਼ ਉਦੇਸ਼ਾਂ ਲਈ ਨਿਰਦੇਸ਼ਿਤ ਪੌਧਿਆਂ ਦੇ ਸਰੰਖਣ ਲਈ ਪਰਮਿਟ ਦੇਣ ਦੀ ਪ੍ਰਕ੍ਰਿਆਵਾਂ ਅਤੇ ਪ੍ਰਾਰੂਪਾਂ ਨੂੰ ਵੀ ਰੇਖਾਂਕਿਤ ਕਰਦੇ ਹਨ।
ਇਸ ਤੋਂ ਇਲਾਵਾ, ਇੰਨ੍ਹਾਂ ਨਿਯਮਾਂ ਤਹਿਤ, ਸੈਨਚੁਰੀਆਂ ਦੀ ਸੀਮਾਵਾਂ ਦੇ ਅੰਦਰ ਭੂਮੀ 'ਤੇ ਸਰਵੇਖਣ ਜਾਂ ਜਾਂਚ ਕਰਨ ਲਈ ਲੋਕਾਂ ਲਈ ਇੱਕ ਵਿਸਤਾਰ ਪ੍ਰਕ੍ਰਿਆ ਅਤੇ ਨਿਰਧਾਰਿਤ ਪ੍ਰਾਰੂਪ ਵੀ ਬਣਾਇਆ ਗਿਆ ਹੈ। ਇੰਨ੍ਹਾਂ ਨਿਯਮਾਂ ਵਿਚ ਹਥਿਆਰ ਰੱਖਣ ਵਾਲੇ ਵਿਅਕਤੀਆਂ ਦੀ ਰਜਿਸਟ੍ਰੇਸ਼ਣ ਪ੍ਰਕ੍ਰਿਆ ਲਈ ਵੀ ਪ੍ਰਾਵਧਾਨ ਹੈ।
ਇਸ ਤੋਂ ਇਲਾਵਾ, ਇਹ ਨਵੇਂ ਨਿਸਮ ਜੰਗਲੀਜੀਵ ਜਾਨਵਰਾਂ, ਲੇਖਾਂ ਅਤੇ ਟ੍ਰਾਫੀਆਂ ਦੇ ਵਪਾਰ ਲਈ ਵਿਸਤਾਰ ਪ੍ਰਕ੍ਰਿਆਵਾਂ ਅਤੇ ਨਿਰਧਾਰਿਤ ਪ੍ਰਾਰੂਪਾਂ ਸਮੇਤ ਪੂਰੀ ਪ੍ਰਕ੍ਰਿਆ ਦੇ ਪਰਿਭਾਸ਼ਤ ਕਰਦੇ ਹਨ। ਇਹ ਨਿਯਮ ਕਾਨੂੰਨ ਦੇ ਤਹਿਤ ਅਪਰਾਧਾਂ ਦੀ ਜਾਣਕਾਰੀ ਲੈਣ ਲਈ ਸ਼ਕਤੀਆਂ ਅਤੇ ਪ੍ਰਕ੍ਰਿਆਵਾਂ ਨੂੰ ਵੀ ਪਰਭਿਾਸ਼ਿਤ ਕਰਦੇ ਹਨ, ਨਾਲ ਹੀ ਇਸ ਦੇ ਲਈ ਨਿਰਧਾਰਿਤ ਪ੍ਰਾਰੂਪ ਵੀ ਬਨਾਉਂਦੇ ਹਨ।