Thursday, February 13, 2025  

ਪੰਜਾਬ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਪਲੇਸਮੈਂਟ ਸੈੱਲ ਵੱਲੋਂ ਕਰਵਾਈ ਗਈ ਰੋਜ਼ਗਾਰ ਰਜਿਸਟ੍ਰੇਸ਼ਨ 

February 13, 2025
 
ਸ੍ਰੀ ਫ਼ਤਹਿਗੜ੍ਹ ਸਾਹਿਬ/13 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ)
 
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਦੀ ਅਗਵਾਈ ਹੇਠ ਪਲੇਸਮੈਂਟ ਸੈੱਲ ਵੱਲੋਂ ਰੋਜ਼ਗਾਰ ਰਜਿਸਟ੍ਰੇਸ਼ਨ ਕਰਵਾਈ ਗਈ। ਪਲੇਸਮੈਂਟ ਸੈੱਲ ਦੇ ਕੋਆਰਡੀਨੇਟਰ ਡਾ. ਨਵਜੋਤ ਕੌਰ ਨੇ ਦੱਸਿਆ ਕਿ ਇਸ ਰੋਜ਼ਗਾਰ ਰਜਿਸਟ੍ਰੇਸ਼ਨ ਦੇ ਤਹਿਤ ਜ਼ਿਲ੍ਹਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਰਜਿਸਟ੍ਰੇਸ਼ਨ ਡਰਾਈਵ ਕਰਵਾਈ ਜਾ ਰਹੀ ਹੈ । ਹਰਪ੍ਰੀਤ ਸਿੰਘ, ਜਿਲ੍ਹਾ ਰੋਜ਼ਗਾਰ ਅਫ਼ਸਰ,ਅਮਰਿੰਦਰ ਸਿੰਘ, ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ, ਦੀਪਕ ਕੁਮਾਰ , ਕਲਰਕ , ਦਿਲਪ੍ਰੀਤ ਸਿੰਘ ਇਸ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਪਹੁੰਚੇ। ਇਸਦੇ ਤਹਿਤ ਪਹੁੰਚੀ ਹੋਈ ਟੀਮ ਨੇ ਵਿਦਿਆਰਥੀਆਂ ਦੇ ਮੈਟ੍ਰਿਕ , ਬਾਰਵੀਂ ਦੇ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਅਧਾਰ ਕਾਰਡ, ਗ੍ਰੇਜੂਏਸ਼ਨ ਸਰਟੀਫਿਕੇਟ ਅਤੇ ਡਿਸਏਬੀਲਿਟੀ ਸਰਟੀਫਿਕੇਟ ਆਦਿ ਡਾਕੂਮੈਂਟ ਚੈੱਕ ਕਰਕੇ ਉਹਨਾਂ ਦਾ ਨਾਂ ਰਜਿਸਟਰ ਕੀਤਾ। ਇਸਦੇ ਤਹਿਤ ਕਾਲਜ ਦੇ ਲਗਭਗ 150 ਵਿਦਿਆਰਥੀਆਂ ਨੇ ਆਪਣਾ ਨਾਂ ਦਰਜ ਕਰਵਾਇਆ। ਪ੍ਰਿੰਸੀਪਲ ਡਾ. ਵਨੀਤਾ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ। ਪਲੇਸਮੈਂਟ ਸੈੱਲ ਦੀ ਟੀਮ ਵਿੱਚ ਪਹੁੰਚੇ ਡਾ. ਨਵਜੋਤ ਕੌਰ ਸਮੇਤ ਡਾ. ਰੂਪ ਕਮਲ ਕੌਰ ਅਤੇ ਡਾ. ਗੀਤ ਲਾਂਬਾ ਅਤੇ ਡਾ. ਜਸਪ੍ਰੀਤ ਕੌਰ ਵੀ ਸ਼ਾਮਿਲ ਹਨ। ਇਸ ਪ੍ਰੋਗਰਾਮ ਵਿਚ ਆਨਲਾਈਨ ਫ੍ਰੀ ਕੋਰਸਾਂ ਲਈ ਵੀ ਬੱਚਿਆ ਦੀ ਰਜਿਸਟ੍ਰੇਸ਼ਨ ਕਰਵਾਈ ਗਈ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 14,000 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਨੂੰ ਦਿੱਤੀ ਮਨਜ਼ੂਰੀ

ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 14,000 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਨੂੰ ਦਿੱਤੀ ਮਨਜ਼ੂਰੀ

ਪੰਚਾਇਤਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਤਰਜੀਹ ਦੇਣ: ਵਿਧਾਇਕ ਰਾਏ 

ਪੰਚਾਇਤਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਤਰਜੀਹ ਦੇਣ: ਵਿਧਾਇਕ ਰਾਏ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਨੇ ਮਨਾਇਆ 'ਵਿਸ਼ਵ ਰੇਡੀਓ ਦਿਵਸ' 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਨੇ ਮਨਾਇਆ 'ਵਿਸ਼ਵ ਰੇਡੀਓ ਦਿਵਸ' 

ਪੰਜ ਸਾਲ ਤੋਂ ਛੋਟੇ ਬੱਚਿਆਂ ਵਿੱਚ ਨਮੂਨੀਆ ਇੱਕ ਗੰਭੀਰ ਬਿਮਾਰੀ : ਡਾ. ਦਵਿੰਦਰਜੀਤ ਕੌਰ 

ਪੰਜ ਸਾਲ ਤੋਂ ਛੋਟੇ ਬੱਚਿਆਂ ਵਿੱਚ ਨਮੂਨੀਆ ਇੱਕ ਗੰਭੀਰ ਬਿਮਾਰੀ : ਡਾ. ਦਵਿੰਦਰਜੀਤ ਕੌਰ 

815 ਨਸ਼ੇ ਦੀਆਂ ਗੋਲੀਆਂ ਸਮੇਤ ਦੋ ਕਾਰ ਸਵਾਰ ਕਾਬੂ

815 ਨਸ਼ੇ ਦੀਆਂ ਗੋਲੀਆਂ ਸਮੇਤ ਦੋ ਕਾਰ ਸਵਾਰ ਕਾਬੂ

20 ਗ੍ਰਾਮ ਹੈਰੋਇਨ ਸਮੇਤ ਕਾਰ ਚਾਲਕ ਕਾਬੂ

20 ਗ੍ਰਾਮ ਹੈਰੋਇਨ ਸਮੇਤ ਕਾਰ ਚਾਲਕ ਕਾਬੂ

ਭੂੰਗ ਦੀ ਟਰੈਕਟਰ ਟਰਾਲੀ ਅਤੇ ਪਿੱਕਅਪ ਗੱਡੀ ਵਿਚਕਾਰ ਭਿਅੰਨਕ ਟੱਕਰ,2 ਜਖਮੀ

ਭੂੰਗ ਦੀ ਟਰੈਕਟਰ ਟਰਾਲੀ ਅਤੇ ਪਿੱਕਅਪ ਗੱਡੀ ਵਿਚਕਾਰ ਭਿਅੰਨਕ ਟੱਕਰ,2 ਜਖਮੀ

ਤਪਾ ਪੁਲਸ ਨੂੰ ਵੱਡੀ ਸਫਲਤਾ,ਚੋਰਾਂ ਦੇ ਗਿਰੋਹ ਦੇ 2 ਮੈਂਬਰ ਕਾਬੂ

ਤਪਾ ਪੁਲਸ ਨੂੰ ਵੱਡੀ ਸਫਲਤਾ,ਚੋਰਾਂ ਦੇ ਗਿਰੋਹ ਦੇ 2 ਮੈਂਬਰ ਕਾਬੂ

ਪੰਜਾਬ ਦੇ ਫਾਰਮ ਸਾਲਾਨਾ 14 ਕਰੋੜ ਤੋਂ ਵੱਧ ਮੱਛੀ ਬੀਜ ਪੈਦਾ ਕਰਦੇ ਹਨ: ਮੰਤਰੀ

ਪੰਜਾਬ ਦੇ ਫਾਰਮ ਸਾਲਾਨਾ 14 ਕਰੋੜ ਤੋਂ ਵੱਧ ਮੱਛੀ ਬੀਜ ਪੈਦਾ ਕਰਦੇ ਹਨ: ਮੰਤਰੀ

ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਮੈਂਬਰ ਅਸਲੇ ਸਮੇਤ ਕਾਬੂ

ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਮੈਂਬਰ ਅਸਲੇ ਸਮੇਤ ਕਾਬੂ