Thursday, February 13, 2025  

ਪੰਜਾਬ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਨੇ ਮਨਾਇਆ 'ਵਿਸ਼ਵ ਰੇਡੀਓ ਦਿਵਸ' 

February 13, 2025
 
ਸ੍ਰੀ ਫ਼ਤਹਿਗੜ੍ਹ ਸਾਹਿਬ/13 ਫਰਵਰੀ:
(ਰਵਿੰਦਰ ਸਿੰਘ ਢੀਂਡਸਾ)
 
ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ 'ਵਿਸ਼ਵ ਰੇਡੀਓ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਯੂਨੈੱਸਕੋ ਵੱਲੋਂ ਇਸ ਸਾਲ ਦੇ ਵਿਸ਼ਵ ਰੇਡੀਓ ਦਿਵਸ ਦੇ ਥੀਮ 'ਰੇਡੀਓ ਅਤੇ ਜਲਵਾਯੂ ਪਰਿਵਰਤਨ' ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਸ਼ਵ ਰੇਡੀਓ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰੇਡੀਓ ਅੱਜ ਵੀ ਸੰਚਾਰ ਦਾ ਮਹੱਤਵਪੂਰਨ ਜਨ ਮਾਧਿਅਮ ਹੈ ਅਤੇ ਭਾਵੇਂ ਅੱਜ ਤਕਨਾਲੋਜੀ ਕਾਫ਼ੀ ਅੱਗੇ ਲੰਘ ਚੁੱਕੀ ਹੈ ਪਰ ਫਿਰ ਵੀ ਰੇਡੀਓ ਦੀ ਲੋਕਪ੍ਰਿਅਤਾ ਅਤੇ ਭਰੋਸੇਯੋਗਤਾ ਵਿੱਚ ਕੋਈ ਕਮੀ ਨਹੀਂ ਆਈ। ਵਿਸ਼ਵ ਰੇਡੀਓ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ. ਹਰਗੁਣਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਡਿਜੀਟਲ ਯੁਗ ਵਿੱਚ ਰੇਡੀਓ ਦੀ ਮਹੱਤਤਾ ਬਾਰੇ ਦੱਸਦਿਆਂ ਰੇਡੀਓ ਦੀਆਂ ਵੱਖ-ਵੱਖ ਵਿਧਾਵਾਂ ਤੋਂ ਜਾਣੂ ਕਰਵਾਇਆ ਅਤੇ ਰੇਡੀਓ ਵਿੱਚ ਰੁਜ਼ਗਾਰ ਦੇ ਮੌਕਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ।ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਨਾਦਿਸ਼ ਨੇ ਕਿਹਾ ਕਿ ਰੇਡੀਓ ਸ਼ੁਰੂ ਤੋਂ ਹੀ ਜਨ ਸੰਚਾਰ ਦਾ ਇੱਕ ਮਹੱਤਵਪੂਰਨ ਸਾਧਨ ਰਿਹਾ ਹੈ ਅਤੇ ਇਹ ਨਾ ਕੇਵਲ ਲੋਕਤੰਤਰ ਨੂੰ ਮਜ਼ਬੂਤ ਕਰਦਾ ਹੈ ਬਲਕਿ ਆਮ ਲੋਕਾਈ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਸਹੀ ਜਾਣਕਾਰੀ ਅਤੇ ਜਾਗਰੂਕਤਾ ਪ੍ਰਦਾਨ ਕਰਨ ਦੀ ਅਹਿਮ ਜ਼ਿੰਮੇਵਾਰੀ ਬਾਖੂਬੀ ਨਿਭਾਉਂਦਾ ਹੈ। ਇਸ ਪ੍ਰੋਗਰਾਮ ਵਿਚ ਐੱਮ.ਏ.ਜੇ.ਐੱਮ.ਸੀ. ਭਾਗ ਪਹਿਲਾ ਦੀ ਅਕਾਂਸ਼ਾ ਕੰਸਲ ਅਤੇ ਸਾਹਿਬਪ੍ਰੀਤ ਸਿੰਘ,
ਬੀ.ਏ.ਜੇ.ਐੱਮ.ਸੀ.ਭਾਗ ਤੀਸਰਾ ਦੀ ਜਸ਼ਨਪ੍ਰੀਤ ਕੌਰ,ਬੀ.ਏ.ਜੇ.ਐੱਮ.ਸੀ ਭਾਗ ਦੂਸਰਾ ਦੀ ਹੁਸਨਪ੍ਰੀਤ ਕੌਰ, ਅਤੇ ਬੀ.ਏ.ਜੇ.ਐਮ.ਸੀ. ਭਾਗ ਪਹਿਲਾ ਦੀ ਹਰਨੀਤ ਕੌਰ ਨੂੰ ਵਧੀਆ ਵਿਚਾਰ ਪੇਸ਼ ਕਰਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਹਰਪ੍ਰੀਤ ਕੌਰ ਪਬਰੀ, ਪ੍ਰੋ. ਲਵਨੀਤ ਵਸ਼ਿਸ਼ਠ ਅਤੇ ਪ੍ਰੋ. ਹਰਪ੍ਰੀਤ ਕੌਰ ਨੇ ਰੇਡੀਓ ਦੇ ਮਹੱਤਵ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਐੱਮ.ਏ.ਜੇ.ਐੱਮ.ਸੀ. ਭਾਗ ਦੂਸਰਾ ਦੇ ਵਿਦਿਆਰਥੀਆਂ ਗੁਰਿੰਦਰ ਪਾਲ ਸਿੰਘ ਅਤੇ ਰਮਨਜੋਤ ਸਿੰਘ ਵੱਲੋਂ ਕਾਲਜ ਅਤੇ ਵਿਭਾਗ ਦੇ ਯੂਟਿਊਬ ਚੈਨਲਾਂ 'ਤੇ ਵਿਸ਼ੇਸ਼ ਇੰਟਰਵਿਊ ਪ੍ਰੋਗਰਾਮ ਵੀ ਅਪਲੋਡ ਕੀਤਾ ਗਿਆ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਚਾਇਤਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਤਰਜੀਹ ਦੇਣ: ਵਿਧਾਇਕ ਰਾਏ 

ਪੰਚਾਇਤਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਤਰਜੀਹ ਦੇਣ: ਵਿਧਾਇਕ ਰਾਏ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਪਲੇਸਮੈਂਟ ਸੈੱਲ ਵੱਲੋਂ ਕਰਵਾਈ ਗਈ ਰੋਜ਼ਗਾਰ ਰਜਿਸਟ੍ਰੇਸ਼ਨ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਪਲੇਸਮੈਂਟ ਸੈੱਲ ਵੱਲੋਂ ਕਰਵਾਈ ਗਈ ਰੋਜ਼ਗਾਰ ਰਜਿਸਟ੍ਰੇਸ਼ਨ 

ਪੰਜ ਸਾਲ ਤੋਂ ਛੋਟੇ ਬੱਚਿਆਂ ਵਿੱਚ ਨਮੂਨੀਆ ਇੱਕ ਗੰਭੀਰ ਬਿਮਾਰੀ : ਡਾ. ਦਵਿੰਦਰਜੀਤ ਕੌਰ 

ਪੰਜ ਸਾਲ ਤੋਂ ਛੋਟੇ ਬੱਚਿਆਂ ਵਿੱਚ ਨਮੂਨੀਆ ਇੱਕ ਗੰਭੀਰ ਬਿਮਾਰੀ : ਡਾ. ਦਵਿੰਦਰਜੀਤ ਕੌਰ 

815 ਨਸ਼ੇ ਦੀਆਂ ਗੋਲੀਆਂ ਸਮੇਤ ਦੋ ਕਾਰ ਸਵਾਰ ਕਾਬੂ

815 ਨਸ਼ੇ ਦੀਆਂ ਗੋਲੀਆਂ ਸਮੇਤ ਦੋ ਕਾਰ ਸਵਾਰ ਕਾਬੂ

20 ਗ੍ਰਾਮ ਹੈਰੋਇਨ ਸਮੇਤ ਕਾਰ ਚਾਲਕ ਕਾਬੂ

20 ਗ੍ਰਾਮ ਹੈਰੋਇਨ ਸਮੇਤ ਕਾਰ ਚਾਲਕ ਕਾਬੂ

ਭੂੰਗ ਦੀ ਟਰੈਕਟਰ ਟਰਾਲੀ ਅਤੇ ਪਿੱਕਅਪ ਗੱਡੀ ਵਿਚਕਾਰ ਭਿਅੰਨਕ ਟੱਕਰ,2 ਜਖਮੀ

ਭੂੰਗ ਦੀ ਟਰੈਕਟਰ ਟਰਾਲੀ ਅਤੇ ਪਿੱਕਅਪ ਗੱਡੀ ਵਿਚਕਾਰ ਭਿਅੰਨਕ ਟੱਕਰ,2 ਜਖਮੀ

ਤਪਾ ਪੁਲਸ ਨੂੰ ਵੱਡੀ ਸਫਲਤਾ,ਚੋਰਾਂ ਦੇ ਗਿਰੋਹ ਦੇ 2 ਮੈਂਬਰ ਕਾਬੂ

ਤਪਾ ਪੁਲਸ ਨੂੰ ਵੱਡੀ ਸਫਲਤਾ,ਚੋਰਾਂ ਦੇ ਗਿਰੋਹ ਦੇ 2 ਮੈਂਬਰ ਕਾਬੂ

ਪੰਜਾਬ ਦੇ ਫਾਰਮ ਸਾਲਾਨਾ 14 ਕਰੋੜ ਤੋਂ ਵੱਧ ਮੱਛੀ ਬੀਜ ਪੈਦਾ ਕਰਦੇ ਹਨ: ਮੰਤਰੀ

ਪੰਜਾਬ ਦੇ ਫਾਰਮ ਸਾਲਾਨਾ 14 ਕਰੋੜ ਤੋਂ ਵੱਧ ਮੱਛੀ ਬੀਜ ਪੈਦਾ ਕਰਦੇ ਹਨ: ਮੰਤਰੀ

ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਮੈਂਬਰ ਅਸਲੇ ਸਮੇਤ ਕਾਬੂ

ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਮੈਂਬਰ ਅਸਲੇ ਸਮੇਤ ਕਾਬੂ

ਭਗਤ ਰਵਿਦਾਸ ਜੀ ਦੀ ਬਾਣੀ ਸਾਡੇ ਲਈ ਚਾਨਣ ਮੁਨਾਰਾ : ਰਾਏ 

ਭਗਤ ਰਵਿਦਾਸ ਜੀ ਦੀ ਬਾਣੀ ਸਾਡੇ ਲਈ ਚਾਨਣ ਮੁਨਾਰਾ : ਰਾਏ