ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡੀ ਜੀ ਪੀ (ਸਾਈਬਰ ਕ੍ਰਾਈਮ) ਪੰਜਾਬ ਸ਼੍ਰੀਮਤੀ ਨੀਰਜਾ ਵੀ ਅਤੇ ਐਸਐਸਪੀ ਸ੍ਰੀ ਸੰਦੀਪ ਮਲਿਕ ਦੀ ਅਗਵਾਈ ਹੇਠ ਅੱਜ ਪੁਲਿਸ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿਚ ਕਾਸੋ ਸਰਚ ਅਭਿਆਨ ਚਲਾਇਆ ਗਿਆ।ਵਧੀਕ ਡੀ ਜੀ ਪੀ (ਸਾਈਬਰ ਕ੍ਰਾਈਮ) ਪੰਜਾਬ ਸ਼੍ਰੀਮਤੀ ਨੀਰਜਾ ਵੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਵੱਲੋਂ ਬਰਨਾਲਾ ਸ਼ਹਿਰ ਵਿਚ ਪੱਤੀ ਰੋਡ ਉੱਤੇ ਸਥਿਤ ਬਸਤੀ ਅਤੇ ਤਪਾ ਸ਼ਹਿਰ ਵਿੱਚ ਬਾਜੀਗਰ ਬਸਤੀ ਵਿਖੇ ਚੈਕਿੰਗ ਕੀਤੀ ਗਈ।ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਅੱਜ ਦੇ ਇਸ ਵਿਸ਼ੇਸ਼ ਅਭਿਆਨ ਦੌਰਾਨ 4 ਵਿਅਕਤੀ ਗਿ੍ਰਫਤਾਰ ਕੀਤੇ ਗਏ, 19 ਆਦਤਨ ਅਪਰਾਧੀ ਅਨਸਰਾਂ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ, 6 ਮੋਟਰ ਸਾਈਕਲ ਬਿਨਾਂ ਕਿਸੇ ਦਸਤਾਵੇਜ਼ੀ ਸਬੂਤ ਦੇ, ਵੱਡੀ ਮਾਤਰਾ ਵਿਚ ਕੇਬਲ ਤਾਰਾਂ ਅਤੇ ਭਾਂਡੇ ਜ਼ਬਤ ਕੀਤੇ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਨਸ਼ਿਆਂ ਨੂੰ ਠੱਲ੍ਹ ਪਾਉਣ ਅਤੇ ਲੁੱਟਾਂ-ਖੋਹਾਂ ਨੂੰ ਰੋਕਣ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਸੋ ਓਪਰੇਸ਼ਨ ਇਕ ਵਿਆਪਕ ਜਾਂਚ ਮੁਹਿੰਮ ਹੈ ਜਿਸ ਦੌਰਾਨ ਅਪਰਾਧਾਂ ਵਜੋਂ ਸ਼ਨਾਖਤ ਕੀਤੇ ਗਏ ਹਾਟ ਸਪਾਟ ਖੇਤਰਾਂ ਦੀ ਲਗਾਤਾਰ ਨਿਗਰਾਨੀ ਅਤੇ ਚੈਕਿੰਗ ਕੀਤੀ ਜਾਂਦੀ ਹੈ।
ਇਸ ਦੌਰਾਨ ਜਿੱਥੇ ਅਨੇਕਾਂ ਦੋਸ਼ੀ ਫੜੇ ਜਾਂਦੇ ਹਨ ਉਥੇ ਹੀ ਇਸ ਤਰ੍ਹਾਂ ਦੇ ਓਪਰੇਸ਼ਨ ਨਾਲ ਮਾੜੇ ਅਨਸਰਾਂ ’ਚ ਕਾਨੂੰਨ ਦਾ ਡਰ ਪੈਦਾ ਹੁੰਦਾ ਹੈ ਅਤੇ ਆਮ ਲੋਕਾਂ ਦਾ ਪੁਲਿਸ ’ਤੇ ਵਿਸਵਾਸ਼ ਵਧਦਾ ਹੈ।ਇਸ ਮੌਕੇ ਐੱਸ ਪੀ ਸ੍ਰੀ ਹੰਸ ਰਾਜ, ਐੱਸ ਪੀ (ਡੀ) ਸ੍ਰੀ ਸੰਦੀਪ ਸਿੰਘ ਮੰਡ, ਡੀ ਐੱਸ ਪੀ ਬਰਨਾਲਾ ਸ੍ਰੀ ਸਤਵੀਰ ਸਿੰਘ, ਡੀ ਐੱਸ ਪੀ (ਡੀ) ਸ੍ਰੀ ਰਜਿੰਦਰ ਪਾਲ ਸਿੰਘ, ਡੀਐਸਪੀ ਸੁਬੇਗ ਸਿੰਘ ਡੀਐਸਪੀ ਪਰਮਜੀਤ ਸਿੰਘ, ਡੀਐਸਪੀ ਬਲਜੀਤ ਸਿੰਘ ਢਿੱਲੋ,ਸੀ.ਆਈ.ਏ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ, ਥਾਣਾ ਸਿਟੀ-1 ਦੇ ਐਸ.ਐਚ.ਓ ਇੰਸਪੈਕਟਰ ਲਖਵਿੰਦਰ ਸਿੰਘ, ਥਾਣਾ ਸਿਟੀ-2 ਦੇ ਐਸ.ਐਚ.ਓ ਗੁਰਮੇਲ ਸਿੰਘ, ਥਾਣਾ ਸਾਦਰ ਦੇ ਐਸ.ਐਚ.ਓ ਇੰਸਪੈਕਟਰ ਸ਼ੇਰਵਿੰਦਰ ਸਿੰਘ, ਥਾਣਾ ਟੱਲੇਵਾਲ ਦੇ ਐਸ.ਐਚ.ਓ ਨਿਰਮਲਜੀਤ ਸਿੰਘ, ਥਾਣਾ ਠੁੱਲੀਵਾਲ ਦੇ ਐਸ.ਐਚ.ਓ ਸਰੀਫ ਖਾਨ, ਏਐਸਆਈ ਅਤਿੰਦਰਜੀਤ ਸਿੰਘ, ਏ.ਐਸ.ਆਈ ਨਾਇਬ ਸਿੰਘ, ਏ.ਐਸ.ਆਈ ਜਸਮੀਲ ਸਿੰਘ, ਏ.ਐਸ.ਆਈ ਜਗਦੇਵ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।