Monday, November 25, 2024  

ਪੰਜਾਬ

32 ਕਿਲੋ ਭੁੱਕੀ ਸਣੇ 3 ਔਰਤਾਂ ਕਾਬੂ

32 ਕਿਲੋ ਭੁੱਕੀ ਸਣੇ 3 ਔਰਤਾਂ ਕਾਬੂ

ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਤੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਥਾਣਾ ਦਾਖਾ ਦੀ ਪੁਲਿਸ ਨੇ ਤਿੰਨ ਔਰਤਾਂ ਨੂੰ ਭੁੱਕੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦÇਆਂ ਸਬ- ਡਵੀਜਨ ਦਾਖਾ ਦੇ ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਦਾਖਾ ਮੁੱਖੀ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੇ ਆਦੇਸ਼ ਅਨੁਸਾਰ ਏ.ਐਸ.ਆਈ. ਇੰਦਰਜੀਤ ਸਿੰਘ ਵੱਲੋਂ ਜਦੋਂ ਆਪਣੀ ਪੁਲਸ ਪਾਰਟੀ ਨਾਲ ਸ਼ੱਕੀ ਵਿਅਕਤੀਆਂ / ਵਹੀਕਲਾਂ ਦੇ ਸਬੰਧ ਵਿੱਚ ਗੁਰ ਨਾਨਕ ਪਬਲਿਕ ਸਕੂਲ ਨੇੜੇ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਰੱਜੀ ਪਤਨੀ ਮੁਖਤਿਆਰ ਸਿਘ ਵਾਸੀ ਬੂੜਾ ਪੱਤੀ ਦਾਖਾ, ਅੱਕੀ ਕੌਰ ਪਤਨੀ ਸਤਨਾਮ ਸਿੰਘ ਵਾਸੀ ਲਤਾਲਾ ਅਤੇ ਸੋਨੀਆ ਪਤਨੀ ਸਤਪਾਲ ਸਿੰਘ ਵਾਸੀ ਲੋਹਾਰਾ (ਮੋਗਾ) ਤਿੰਨੇ ਆਪਸ ਵਿੱਚ ਰਿਸ਼ੇਦਾਰ ਹਨ ਅਤੇ ਇਹ ਭੁੱਕੀ ਲਿਆ ਕੇ ਅੱਗੇ ਗਾਹਕਾਂ ਨੂੰ ਸਪਲਾਈ ਕਰਦੀਆਂ ਹਨ ਅਤੇ ਹੁਣ ਇਹ ਤਿੰਨੇ ਔਰਤਾਂ ਇੱਕ ਸਾਈਕਲ ਰਿਕਸ਼ਾ ਰੇਹੜੀ ਵਿੱਚ ਪਲਾਸਟਿਕ ਦੇ ਗੱਟੂ ਵਿੱਚ ਭੁੱਕੀ ਚੂਰਾ ਪੋਸਤ ਲੈ ਕੇ ਪਿੰਡ ਦਾਖਾ ਤੋਂ ਪਿੰਡ ਈਸੇਵਾਲ ਵੱਲ ਜਾ ਰਹੀਆਂ ਹਨ । ਉਹਨਾਂ ਦੱਸਿਆ ਕਿ ਇਤਲਾਹ ਅਨੁਸਾਰ ਪਿੰਡ ਦਾਖਾ ਤੋਂ ਈਸੇਵਾਲ ਵੱਲ ਜਾਂਦੇ ਰਾਹ ’ਤੇ ਸੱਥਿਤ ਪੁੱਲ ਸੂਆ ਪਰ ਨਾਕਾਬੰਦੀ ਕਰਨ ਉਪਰੰਤ ਉੱਕਤ ਔਰਤਾਂ ਨੂੰ ਸਾਈਕਲ ਰੇਹੜੀ ਰਿਕਸ਼ਾ ਸਮੇਤ ਕਾਬੂ ਕਰਕੇ ਸਾਈਕਲ ਰੇਹੜੀ ਰਿਕਸ਼ਾ ਵਿੱਚ ਰੱਖੇ ਪਲਾਸਟਿਕ ਦੇ ਗਟੂ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 32 ਕਿਲੋ 630 ਗ੍ਰਾਮ ਭੁੱਕੀ ਬਰਮਾਦ ਹੋਈ । ਡੀ.ਐਸ.ਪੀ ਖੋਸਾ ਨੇ ਦੱਸਿਆ ਕਿ ਕਾਬੂ ਕੀਤੀਆਂ ਗਈਆਂ ਤਿੰਨਾ ਔਰਤਾਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਵਿਭਾਗੀ ਕਾਰਵਾਈ ਆਰੰਭ ਕਰ ਦਿੱਤੀ ਹੈ ।

ਨੌਜਵਾਨ ਕੋਲੋਂ ਨਸ਼ੀਲਾ ਪਦਾਰਥ ਮਿਲਿਆ

ਨੌਜਵਾਨ ਕੋਲੋਂ ਨਸ਼ੀਲਾ ਪਦਾਰਥ ਮਿਲਿਆ

ਬੇਲਾ ਪੁਲਿਸ ਨੇ ਇੱਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਪੁਲੀਸ ਗੁਲਨੀਤ ਸਿੰਘ ਖੁਰਾਣਾ ਵੱਲੋਂ ਨਸ਼ਿਆਂ ਦੀ ਰੋਕ ਥਾਮ ਲਈ ਦਿੱਤੀਆਂ ਸਖ੍ਹਤ ਹਦਾਇਤਾਂ ਦੇ ਚਲਦਿਆਂ ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਹਰਵਿੰਦਰ ਕੌਰ ਆਪਣੀ ਪੁਲਿਸ ਪਾਰਟੀ ਨਾਲ ਜਟਾਣਾ ਵਾਇਆ ਟੱਪਰੀਆਂ ਗਸ਼ਤ ਤੇ ਸਨ ਰਾਸਤੇ ਵਿੱਚ ਇੱਕ ਨੌਜਵਾਨ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਇੱਕ ਲਿਫਾਫਾ ਆਪਣੀ ਜੇਬ ਵਿੱਚੋਂ ਕੱਢ ਕੇ ਸੁੱਟ ਦਿੱਤਾ ਜਦੋਂ ਪੁਲਿਸ ਮੁਲਾਜ਼ਮਾਂ ਨੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਅੱਠ ਗ੍ਰਾਮ ਨਸ਼ੀਲਾ ਪਦਾਰਥ ਕੀਤਾ ਨੌਜਵਾਨ ਦੀ ਪਛਾਣ ਸੁਦਾਗਰ ਸਿੰਘ ਉਰਫ਼ ਕਾਲੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਡਹਿਰ ਥਾਣਾ ਸ਼੍ਰੀ ਚਮਕੌਰ ਸਾਹਿਬ ਵੱਜੋਂ ਕੀਤੀ ਗਈ ਮੁਲਜਮ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਇਸ ਮੌਕੇ ਚੌਂਕੀ ਇੰਚਾਰਜ਼ ਹਰਵਿੰਦਰ ਕੌਰ, ਬਲਜਿੰਦਰ ਸਿੰਘ, ਰਵਿੰਦਰ ਸਿੰਘ,ਨਰੇਸ਼ ਕੁਮਾਰ ਸਮੇਤ ਹੋਰ ਵੀ ਪੁਲਿਸ ਮੁਲਾਜ਼ਮ ਹਾਜਰ ਸਨ।

ਸਿਹਤ ਵਿਭਾਗ ਨੇ ਕਾਦੀਆਂ ਦੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਅਤੇ ਟੀਬੀ ਦੀ ਬਿਮਾਰੀ ਸਬੰਧੀ ਕੀਤਾ ਜਾਗਰੂਕ

ਸਿਹਤ ਵਿਭਾਗ ਨੇ ਕਾਦੀਆਂ ਦੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਅਤੇ ਟੀਬੀ ਦੀ ਬਿਮਾਰੀ ਸਬੰਧੀ ਕੀਤਾ ਜਾਗਰੂਕ

ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਦੀਆਂ ਸਖਤ ਹਦਾਇਤਾਂ ਤੇ ਚਲਦਿਆਂ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਰਾਜ ਮਸੀਹ ਕਾਦੀਆਂ ਦੀ ਅਗਵਾਈ ਵਿੱਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਤੇ ਉਹਨਾਂ ਦੀ ਟੀਮ ਦੇ ਵੱਲੋਂ ਕਾਦੀਆਂ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਟੀਬੀ ਦੀ ਬਿਮਾਰੀ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਟੀਬੀ ਦੀ ਬਿਮਾਰੀ ਤੋਂ ਬਚਣ ਦੇ ਉਪਾਅ ਦੱਸੇ ਗਏ ।ਇਸ ਸਬੰਧੀ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਤੰਬਾਕੂਨੋਸ਼ੀ ਸਬੰਧੀ ਚੀਜਾਂ ਦਾ ਸੇਵਨ ਕਰਨ ਨਾਲ ਸਿਹਤ ਤੇ ਹੋਣ ਵਾਲੇ ਬੁਰੇ ਪ੍ਰਭਾਵ ਜਿਵੇਂ : ਫੇਫ਼ੜੇ ਦੀਆਂ ਬਿਮਾਰੀਆਂ ਜਿਵੇਂ: ਖਾਸ਼ੀ, ਟੀ.ਬੀ, ਤੇ ਦਿਲ ਦੀਆਂ ਬਿਮਾਰੀਆਂ, ਕੈਂਸਰ ਦੀ ਬਿਮਾਰੀ ਆਦਿ ਹੁੰਦੀਆਂ ਹਨ। ਇਸ ਲਈ ਸਾਨੂੰ ਤੰਬਕੂਨੋਸ਼ੀ ਚੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਅੱਗੇ ਦੱਸਿਆ ਕਿ ਤੰਬਾਕੂ ਮਨੁੱਖੀ ਸਿਹਤ ਲਈ ਬਹੁਤ ਹੀ ਘਾਤਕ ਹੈ ਜਿਸ ਦਾ ਕਿਸੇ ਵੀ ਰੂਪ ਵਿੱਚ ਵਰਤੋ? ਕਰਨ ਨਾਲ ਕੈਂਸਰ ਹੋਣ ਦਾ ਖਤਰਾ ਹੰਦਾ ਹੈ। ਉਹਨਾਂ ਨੇ ਇਲਾਕੇ ਦੇ ਦੁਕਾਨਦਾਰਾਂ ਨੂੰ ਵੀ ਕਿਹਾ ਕਿ ਸਕੂਲ ਕਾਲਜ ਜਾ ਹੋਰ ਵਿਦਿਅਕ ਸੰਸਥਾਵਾਂ ਦੇ ਬਾਹਰ 100 ਗਜ਼ ਦੇ ਘੇਰੇ ਅੰਦਰ ਕੋਈ ਵੀ ਦੁਕਾਨਦਾਰ ਤੰਬਾਕੂ ਉਤਪਾਦ ਨਹੀ ਵੇਚ ਸਕਦਾ ਅਤੇ ਨਾ ਹੀ ਕੋਈ ਵੀ ਵਿਅਕਤੀ ਤੰਬਾਕੂ ਦੀ ਵਰਤੋ? ਕਰ ਸਕਦਾ ਹੈ।ਉਹਨਾ ਇਹ ਵੀ ਦੱਸਿਆ ਕਿ ਨੌਜਵਾਨ ਪੀੜੀ ਨੂੰ ਤੰਬਾਕੂ ਦੀ ਬੁਰੀ ਆਦਤ ਤੋਂ ਬਚਾ ਕੇ ਰੱਖਣਾ ਹਰ ਨਾਗਰਿਕ ਦਾ ਫਰਜ ਹੈ। ਇਸ ਮੌਕੇ ਉਨਾਂ ਨੇ ਨਾਲ ਹੀ ਟੀਬੀ ਦੀ ਬਿਮਾਰੀ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਟੀਬੀ ਦੀ ਬਿਮਾਰੀ ਤੋਂ ਬਚਣ ਦੇ ਉਪਾਅ ਦੱਸੇ ਗਏ ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਟੀਬੀ ਦੀ ਬਿਮਾਰੀ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਲਈ ਜੇਕਰ ਕਿਸੇ ਵੀ ਵਿਅਕਤੀ ਨੂੰ ਸ਼ਿਕਾਇਤ ਆਉਂਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਸਿਹਤ ਸੈਂਟਰ ਵਿੱਚ ਜਾ ਕੇ ਆਪਣਾ ਇਲਾਜ ਜਰੂਰ ਕਰਵਾਵੇ । ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੇ ਨਾਲ ਗੁਰਵਿੰਦਰ ਸਿੰਘ, ਪੰਮਾ, ਗੁਰਮੁਖ ਸਿੰਘ ਆਦਿ ਹਾਜ਼ਰ ਸਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਗਾਈਡੈਂਸ ਐਂਡ ਕਾਊਂਸਲਿੰਗ ਫੋਰਮ ਨੇ ਮਨਾਇਆ  ਵਿਸ਼ਵ ਮਾਨਸਿਕ ਸਿਹਤ ਦਿਵਸ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਗਾਈਡੈਂਸ ਐਂਡ ਕਾਊਂਸਲਿੰਗ ਫੋਰਮ ਨੇ ਮਨਾਇਆ  ਵਿਸ਼ਵ ਮਾਨਸਿਕ ਸਿਹਤ ਦਿਵਸ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਦੇ ਗਾਈਡੈਂਸ ਅਤੇ ਕਾਊਂਸਲਿੰਗ ਫੋਰਮ ਨੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ (ਆਈਕਿਊਏਸੀ) ਦੀਆਂ ਸਿਫ਼ਾਰਸ਼ਾਂ ਦੇ ਨਾਲ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਸੈਸ਼ਨ ਦਾ ਸੰਚਾਲਨ ਸਰਕਾਰੀ ਹਸਪਤਾਲ ਫਤਹਿਗੜ੍ਹ ਸਾਹਿਬ ਦੀ ਕੌਂਸਲਰ ਸਿਮਰਨ ਆਨੰਦ ਨੇ ਕੀਤਾ, ਜਿਹਨਾਂ ਨੇ ਡਿਪਰੈਸ਼ਨ—ਇਸ ਦੇ ਕਾਰਨਾਂ, ਲੱਛਣਾਂ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ।ਸਿਮਰਨ ਆਨੰਦ ਨੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਮਾਨਸਿਕ ਸਿਹਤ ਜਾਗਰੂਕਤਾ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਲੋੜ ਪੈਣ 'ਤੇ ਮਦਦ ਲੈਣ ਲਈ ਉਤਸ਼ਾਹਿਤ ਕੀਤਾ।ਸਿੱਖਿਆ ਵਿਭਾਗ ਦੇ ਮੁਖੀ ਡਾ: ਹਰਨੀਤ ਬਿਲਿੰਗ ਨੇ ਵਿਦਿਅਕ ਸੰਸਥਾਵਾਂ ਵਿੱਚ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਅੱਜ ਦੇ ਤੇਜ਼ ਰਫਤਾਰ ਸੰਸਾਰ ਵਿੱਚ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ।

ਪਟਾਕਿਆਂ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 14 ਅਕਤੂਬਰ ਤੱਕ ਦੇ ਸਕਦੇ ਹਨ ਅਰਜੀਆਂ 

ਪਟਾਕਿਆਂ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 14 ਅਕਤੂਬਰ ਤੱਕ ਦੇ ਸਕਦੇ ਹਨ ਅਰਜੀਆਂ 

ਜ਼ਿਲ੍ਹਾ ਮੈਜਿਸਟਰੇਟ ਡਾ.ਸੋਨਾ ਥਿੰਦ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਸਿਵਲ ਰਿਟ ਪਟੀਸ਼ਨ 23548 ਆਫ 2017 ਵਿੱਚ ਦਿਤੇ ਹੁਕਮਾਂ ਦੇ ਸਨਮੁੱਖ ਦੀਵਾਲੀ/ਗੁਰਪੁਰਬ ਤਿਉਹਾਰ ਦੇ ਮੱਦੇਨਜਰ ਜੋ ਵਿਅਕਤੀ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਹਨ। ਉਹ ਆਪਣੀ ਦਰਖਾਸਤ ਜ਼ਿਲ੍ਹੇ ਦੇ ਸੇਵਾ ਕੇਂਦਰਾ ਵਿਖੇ ਮਿਤੀ 10 ਅਕਤੂਬਰ 2024 ਤੋਂ 14 ਅਕਤੂਬਰ 2024 ਤੱਕ (ਦਫਤਰੀ ਕੰਮ ਵਾਲੇ ਦਿਨਾਂ ਦੌਰਾਨ) ਤੱਕ ਸਮੇਤ ਫੀਸ 100 ਰੁਪਏ ਪ੍ਰਤੀ ਅਰਜ਼ੀ (ਸਮੇਤ ਆਧਾਰ ਕਾਰਡ, ਦੋ ਪਾਸਪੋਰਟ ਸਾਈਜ ਫੋਟੋ, ਪਟਾਕੇ ਦੀ ਵਿਕਰੀ ਲਈ ਸਬ ਡਵੀਜ਼ਨ ਦਾ ਨਾਂ ਅਤੇ ਹੋਰ ਲੋੜੀਂਦੇ ਦਸਤਾਵੇਜਾ ਸਮੇਤ) ਦੇ ਸਕਦੇ ਹਨ।

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 14772 ਮੀਟਰਿਕ ਟਨ ਝੋਨੇ ਦੀ ਹੋਈ ਖਰੀਦ: ਡਾ. ਸੋਨਾ ਥਿੰਦ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 14772 ਮੀਟਰਿਕ ਟਨ ਝੋਨੇ ਦੀ ਹੋਈ ਖਰੀਦ: ਡਾ. ਸੋਨਾ ਥਿੰਦ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਝੋਨੇ ਦੀ ਖਰੀਦ ਲਈ ਜ਼ਿਲ੍ਹੇ ਵਿੱਚ ਬਣਾਈਆਂ 32 ਮੰਡੀਆਂ ਵਿੱਚ ਹੁਣ ਤੱਕ ਆਏ 21 ਹਜ਼ਾਰ 304 ਮੀਟਰਿਕ ਟਨ ਝੋਨੇ ਵਿੱਚੋਂ 14 ਹਜ਼ਾਰ 772 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 113 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਕਰਵਾਈ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 14.06 ਕਰੋੜ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਡਾ. ਸੋਨਾ ਥਿੰਦ ਨੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ, ਬੈਠਣ ਲਈ ਛਾਂਦਾਰ ਜਗ੍ਹਾਂ, ਪਖਾਨੇ ਆਦਿ ਦੇ ਪ੍ਰਬੰਧ ਵੀ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। 

ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ:ਡਾ.ਦਵਿੰਦਰਜੀਤ ਕੌਰ

ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ:ਡਾ.ਦਵਿੰਦਰਜੀਤ ਕੌਰ

ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਖੇ "ਬੱਚਿਓ, ਆਪਣੀਆਂ ਅੱਖਾਂ ਨੂੰ ਪਿਆਰ ਕਰੋ"  ਥੀਮ ਤਹਿਤ 25ਵਾਂ "ਵਿਸ਼ਵ ਦ੍ਰਿਸ਼ਟੀ ਦਿਵਸ "ਮਨਾਇਆ ਗਿਆ।ਜਿਸ ਵਿੱਚ ਮਰੀਜ਼ਾਂ ਦੀਆਂ ਅੱਖਾਂ ਦਾ ਸੰਪੂਰਨ ਚੈੱਕ -ਅਪ , ਸਕਰੀਨਿੰਗ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਉਂਦੇ ਹੋਏ ਆਮ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਆਓ ਅਸੀਂ ਆਪਣੀਆਂ (ਬੱਚਿਆਂ ਦੀਆਂ) ਅੱਖਾਂ ਨੂੰ ਪਿਆਰ ਕਰਨ ਦਾ ਪ੍ਰਣ ਕਰੀਏ ਅਤੇ ਨਿਯਮਤ ਸਮੇਂ ਤੇ ਕਿਸੇ ਪੇਸ਼ੇਵਰ ਦੁਆਰਾ ਉਹਨਾਂ ਦੀਆਂ ਅੱਖਾਂ ਦੀ ਜਾਂਚ ਕਰਾਉਣ ਲਈ ਵਚਨਵੱਧ ਹੋਈਏ।

ਡੀਬੀਯੂ ਪਲੇਸਬੋ ਕਲੱਬ ਵੱਲੋਂ ਖੋਜ ਨੈਤਿਕਤਾ ਵਿਸ਼ੇ 'ਤੇ ਲੈਕਚਰ

ਡੀਬੀਯੂ ਪਲੇਸਬੋ ਕਲੱਬ ਵੱਲੋਂ ਖੋਜ ਨੈਤਿਕਤਾ ਵਿਸ਼ੇ 'ਤੇ ਲੈਕਚਰ

ਪਲੇਸਬੋ ਕਲੱਬ, ਫੈਕਲਟੀ ਆਫ਼ ਫਾਰਮੇਸੀ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵੱਲੋਂ ‘ਮੈਡੀਕਲ ਖੋਜ ਵਿੱਚ ਖੋਜ ਵਿਧੀ, ਪ੍ਰਕਿਰਿਆ ਅਤੇ ਨੈਤਿਕਤਾ’ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨਕ ਤੌਰ 'ਤੇ ਸਹੀ ਅਤੇ ਨੈਤਿਕ ਤੌਰ 'ਤੇ ਜ਼ਿੰਮੇਵਾਰ ਅਭਿਆਸਾਂ ਨੂੰ ਯਕੀਨੀ ਬਣਾਉਣ ਲਈ ਮੈਡੀਕਲ ਖੋਜ ਵਿੱਚ ਖੋਜ ਕਾਰਜਪ੍ਰਣਾਲੀ ਪ੍ਰਕਿਰਿਆ ਅਤੇ ਨੈਤਿਕ ਮਿਆਰਾਂ ਬਾਰੇ ਜਾਗਰੂਕ ਕਰਨਾ ਸੀ।

ਪਿੰਡ ਢੋਲਾਂ ਦੀ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਵਿਧਾਇਕ ਲਖਵੀਰ ਸਿੰਘ ਰਾਏ ਨੇ ਦਿੱਤੀ ਵਧਾਈ

ਪਿੰਡ ਢੋਲਾਂ ਦੀ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਵਿਧਾਇਕ ਲਖਵੀਰ ਸਿੰਘ ਰਾਏ ਨੇ ਦਿੱਤੀ ਵਧਾਈ

ਸੂਬੇ ਭਰ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਅੰਦਰ ਵੱਖ ਵੱਖ ਧੜਿਆਂ ਨੇ ਆਪਣੇ ਧੜੇ ਦਾ ਸਰਪੰਚ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ਉੱਥੇ ਹੀ ਜਿਲ੍ਹੇ ਦੇ ਪਿੰਡ ਢੋਲਾਂ ਵਿਖੇ ਧੜੇਬੰਦੀ ਨੂੰ ਖਤਮ ਕਰਦੇ ਹੋਏ ਸਮੂਹ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਪਿੰਡ ਦੀ ਪੰਚਾਇਤ ਦੀ ਚੋਣ ਕੀਤੀ ਹੈ। ਨਵੀਂ ਚੁਣੀ ਗਈ ਪੰਚਾਇਤ ਵੱਲੋਂ ਗੁਰੂ ਦੇ ਸ਼ੁਕਰਾਨੇ ਲਈ ਇਕੱਠੇ ਹੋ ਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਜਾਪ ਕਰਵਾਏ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਦੇ ਹੋਏ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਧੰਨਵਾਦ ਕੀਤਾ।

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਪਿੰਡ ਹਵਾਰਾ ਕਲਾਂ ਦੇ ਖੇਤਾਂ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਪਿੰਡ ਹਵਾਰਾ ਕਲਾਂ ਦੇ ਖੇਤਾਂ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਲਿਆ ਜਾਇਜ਼ਾ

ਜ਼ਿਲ੍ਹੇ ਵਿੱਚ ਪਰਾਲੀ ਨਾ ਸਾੜਨ ਨੂੰ ਯਕੀਨੀ ਬਣਾਉਣ ਦੇ ਮੰਤਵ ਲਈ ਡਿਪਟੀ ਕਮਿਸ਼ਨਰ, ਫ਼ਤਹਿਗੜ੍ਹ ਸਾਹਿਬ, ਡਾ. ਸੋਨਾ ਥਿੰਦ ਨੇ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ, ਸ਼ੀਨਾਜ਼ ਮਿੱਤਲ ਦੇ ਨਾਲ ਪਿੰਡ ਹਵਾਰਾ ਕਲਾਂ ਦੀ ਖੇਤੀਬਾੜੀ ਸੁਸਾਇਟੀ ਦਾ ਦੌਰਾ ਕੀਤਾ ਤੇ ਨਾਲ ਹੀ ਪਿੰਡ ਦੇ ਖੇਤਾਂ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਮਸ਼ੀਨਰੀ ਬੇਲਰ ਤੇ ਰੈਕ ਦੀ ਵਰਤੋਂ ਦਾ ਜਾਇਜ਼ਾ ਲਿਆ ਤਾਂ ਜੋ ਵਾਤਾਵਰਨ ਦੀ ਸੰਭਾਲ ਅਤੇ ਝੋਨੇ ਦੀ ਪਰਾਲੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਨੂੰ ਇਹਨਾਂ ਮਸ਼ੀਨਾਂ ਦੀ ਵਰਤੋਂ ਦਿਖਾਈ ਗਈ ਤਾਂ ਜੋ ਉਹ ਵੀ ਆਪਣੇ ਖੇਤਾਂ ਵਿੱਚ ਇਹਨਾਂ ਦੀ ਵਰਤੋਂ ਨਾਲ ਪਰਾਲੀ ਪ੍ਰਬੰਧਨ ਯਕੀਨੀ ਬਣਾਉਣ।

ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਤਿੰਨ ਹਥਿਆਰਾਂ ਸਮੇਤ ਗ੍ਰਿਫਤਾਰ

ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਤਿੰਨ ਹਥਿਆਰਾਂ ਸਮੇਤ ਗ੍ਰਿਫਤਾਰ

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਤਨ ਟਾਟਾ ਦੀ ਵਚਨਬੱਧਤਾ ਅਤੇ ਸਾਦਗੀ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਤਨ ਟਾਟਾ ਦੀ ਵਚਨਬੱਧਤਾ ਅਤੇ ਸਾਦਗੀ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ

25000 ਰੁਪਏ ਰਿਸ਼ਵਤ ਲੈਂਦਾ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

25000 ਰੁਪਏ ਰਿਸ਼ਵਤ ਲੈਂਦਾ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਆਰਆਈਐਮਟੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਪਿੰਡ ਸਲਾਣਾ ਦਾ ਦੌਰਾ ਕੀਤਾ

ਆਰਆਈਐਮਟੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਪਿੰਡ ਸਲਾਣਾ ਦਾ ਦੌਰਾ ਕੀਤਾ

ਪੰਜਾਬ ਨੇ ਸਰਹੱਦੀ ਚੌਕੀਆਂ ਵਿੱਚ ਹੜ੍ਹ ਸੁਰੱਖਿਆ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ

ਪੰਜਾਬ ਨੇ ਸਰਹੱਦੀ ਚੌਕੀਆਂ ਵਿੱਚ ਹੜ੍ਹ ਸੁਰੱਖਿਆ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ

400 ਤੋਂ ਵੱਧ ਵਾਹਨਾਂ ਦੀ ਕੀਤੀ ਚੈਕਿੰਗ ਤੇ 121 ਵਾਹਨਾਂ ਦੇ ਕੀਤੇ ਚਲਾਨ ਵਾਹਨ ਅਤੇ 18 ਵਾਹਨ ਕੀਤੇ ਜ਼ਬਤ: ਡਾ.ਰਵਜੋਤ ਗਰੇਵਾਲ

400 ਤੋਂ ਵੱਧ ਵਾਹਨਾਂ ਦੀ ਕੀਤੀ ਚੈਕਿੰਗ ਤੇ 121 ਵਾਹਨਾਂ ਦੇ ਕੀਤੇ ਚਲਾਨ ਵਾਹਨ ਅਤੇ 18 ਵਾਹਨ ਕੀਤੇ ਜ਼ਬਤ: ਡਾ.ਰਵਜੋਤ ਗਰੇਵਾਲ

ਫਸਲ ਦੀ ਰਹਿੰਦ –ਖੂੰਹਦ ਦੀ ਸਾਭ –ਸੰਭਾਲ ਸਬੰਧੀ ਕਿਸਾਨਾ ਨੂੰ ਕੀਤਾ ਜਾਗਰੂਕ

ਫਸਲ ਦੀ ਰਹਿੰਦ –ਖੂੰਹਦ ਦੀ ਸਾਭ –ਸੰਭਾਲ ਸਬੰਧੀ ਕਿਸਾਨਾ ਨੂੰ ਕੀਤਾ ਜਾਗਰੂਕ

ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹੇ ਭਰ 'ਚ ਕ੍ਰਾਈਮ ਵਿਰੁੱਧ ਕੇਸੋ ਆਪਰੇਸ਼ਨ

ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹੇ ਭਰ 'ਚ ਕ੍ਰਾਈਮ ਵਿਰੁੱਧ ਕੇਸੋ ਆਪਰੇਸ਼ਨ

ਪੁਲਿਸ ਨੇ ਟਰੈਫਿਕ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਨੂੰ ਕੀਤੀ ਅਪੀਲ

ਪੁਲਿਸ ਨੇ ਟਰੈਫਿਕ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਨੂੰ ਕੀਤੀ ਅਪੀਲ

ਕਾਸੋ ਆਪਰੇਸ਼ਨ ਤਹਿਤ ਤਿੰਨ ਨਸ਼ੇੜੀ ਕਾਬੂ

ਕਾਸੋ ਆਪਰੇਸ਼ਨ ਤਹਿਤ ਤਿੰਨ ਨਸ਼ੇੜੀ ਕਾਬੂ

ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਟਰਾਲੇ ਦੀ ਲਪੇਟ 'ਚ ਆਉਣ ਕਾਰਨ ਇੱਕ ਔਰਤ ਦੀ ਮੌਤ

ਟਰਾਲੇ ਦੀ ਲਪੇਟ 'ਚ ਆਉਣ ਕਾਰਨ ਇੱਕ ਔਰਤ ਦੀ ਮੌਤ

ਪੰਜਾਬ 'ਚ ਤਿੰਨ ਨਸ਼ਾ ਤਸਕਰ ਕਾਬੂ, ਪੰਜ ਕਿਲੋ ਹੈਰੋਇਨ ਬਰਾਮਦ

ਪੰਜਾਬ 'ਚ ਤਿੰਨ ਨਸ਼ਾ ਤਸਕਰ ਕਾਬੂ, ਪੰਜ ਕਿਲੋ ਹੈਰੋਇਨ ਬਰਾਮਦ

ਪੰਜਾਬ 'ਚ ਤਿੰਨ ਨਸ਼ਾ ਤਸਕਰ ਕਾਬੂ, ਪੰਜ ਕਿਲੋ ਹੈਰੋਇਨ ਬਰਾਮਦ

ਪੰਜਾਬ 'ਚ ਤਿੰਨ ਨਸ਼ਾ ਤਸਕਰ ਕਾਬੂ, ਪੰਜ ਕਿਲੋ ਹੈਰੋਇਨ ਬਰਾਮਦ

ਡੀਬੀਯੂ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦਾ ਸਫਲ ਉਦਯੋਗਿਕ ਦੌਰਾ

ਡੀਬੀਯੂ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦਾ ਸਫਲ ਉਦਯੋਗਿਕ ਦੌਰਾ

Back Page 11