ਇਸ ਖੇਤਰ ਵਿੱਚ ਅੱਜ ਪਏ ਬੇਮੌਸ਼ਮੀ ਬਾਰਸ਼ ਕਾਰਨ ਕਿਸਾਨਾਂ ਦੀ ਆਸਾ ਧਰੀਆ-ਧਰਾਇਆ ਰਹਿ ਗਈਆਂ ਹਨ, ਪੱਕਿਆ ਹੋਇਆ ਝੋਨਾ ਧਰਤੀ ਤੇ ਵਿੱਛ ਗਿਆ ਹੈ ਅਤੇ ਬਾਰਸ਼ ਦਾ ਪਾਣੀ ਵੱਟਾਂ ਪਾਰ ਕਰ ਰਿਹਾ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਧਰਤੀ ਤੇ ਵਿਛੇ ਝੋਨੇ ਦੇ ਹੱਥ ਆਉਣ ਦੀ ਕੋਈ ਉਮੀਦ ਨਹੀ ਜਾਪ ਰਹੀ।
ਬਨੂੜ ਖੇਤਰ ਦੇ ਪਿੰਡਾਂ ਮਮੋਲੀ, ਧ੍ਰਮਗੜ, ਮਨੌਲੀ ਸੂਰਤ, ਬਨੂੜ, ਬੁਟਾ ਸਿੰਘ ਵਾਲਾ, ਬਸੀ ਈਸ਼ੇ ਖਾਂ, ਰਾਮਪੁਰ, ਕਰਾਲਾ ਅਜ਼ੀਜਪੁਰ, ਕਨੌੜ, ਨੰਡਿਆਲੀ, ਹੁਲਕਾ, ਜੰਗਪੁਰਾ ਆਦਿ ਪਿੰਡਾਂ ਦੇ ਕਿਸਾਨ ਗੁਰਦੀਪ ਸਿੰਘ ਮਮੋਲੀ, ਰਾਮ ਸਿੰਘ ਮਨੌਲੀ ਸੂਰਤ, ਜੋਗਿੰਦਰ ਸਿੰਘ, ਹਰਦੀਪ ਸਿੰਘ ਬੁਟਾ ਸਿੰਘ ਵਾਲਾ ਸਲੀਮ ਭੱਟੋ, ਕਰਤਾਰ ਸਿੰਘ ਨੰਡਿਆਲੀ ਆਦਿ ਨੇ ਦੱਸਿਆ ਕਿ ਅੱਧੀ ਰਾਤ ਤੋਂ ਪੈ ਰਹੀ ਤੇਜ ਬਰਾਸ਼ ਨੇ ਪੱਕਿਆ ਝੋਨਾ ਧਰਤੀ ਤੇ ਵਿਛਾ ਦਿੱਤਾ ਹੈ। ਉਨਾਂ ਕਿਹਾ ਕਿ ਇਸ ਖੇਤਰ ਵਿੱਚ ਆਲੂਆਂ ਦੀ ਵਧੇਰੇ ਕਾਸ਼ਤ ਹੋਣ ਕਾਰਨ ਘੱਟ ਸਮੇਂ ਵਾਲਾ ਤੇ ਅਗੇਤਾ ਝੋਨਾ ਬਿਜਿਆ ਜਾਦਾਂ ਹੈ ਤੇ ਕਈ ਥਾਵਾਂ ਤੇ ਝੋਨੇ ਦੀ ਕਟਾਈ ਉਪਰੰਤ ਬਨੂੜ ਅਨਾਜ ਮੰਡੀ ਵਿੱਚ ਵੀ ਪੁੱਜ ਚੁੱਕਾ ਹੈ। ਉਨਾਂ ਦੱਸਿਆ ਕਿ ਜਿਹੜਾ ਝੋਨਾ ਪੱਕਾ ਚੁੱਕਾ ਹੈ ਜਾਂ ਪੱਕਣ ਕਿਨਾਰੇ ਹੈ, ਉਹ ਉਪਰੋਂ ਭਾਰਾ ਹੋਣ ਕਾਰਨ ਧਰਤੀ ਤੇ ਵਿੱਛ ਗਿਆ ਹੈ ਤੇ ਖੇਤਾਂ ਵਿੱਚ ਪਾਣੀ ਖੜਾ ਹੈ। ਜਿਸ ਕਾਰਨ ਪੱਕਿਆ ਹੋਇਆ ਝੋਨਾ ਖਰਾਬ ਹੋ ਜਾਵੇਗਾ ਤੇ ਧਰਤੀ ਤੇ ਪਿਆ ਉੱਗ ਜਾਵੇਗਾ।