ਬੀਤੀ ਰਾਤ 11 ਵਜੇ ਦੇ ਕਰੀਬ ਇਕ ਨੌਜਵਾਨ ਅਮਨਦੀਪ ਸਿੰਘ ਉਰਫ ਅਮਨਾ ਪੰਡੋਰੀ ਦੀ ਸਥਾਨਕ ਸ਼ਹਿਰ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਤੋ ਥੋੜੀ ਦੂਰ ਫੈਮਲੀ ਐੱਚ ਟੂ'' ਹੋਟਲ ਦੇ ਨਜ਼ਦੀਕ ਪਾਰਿਵਾਰਿਕ ਝਗੜੇ ਦੇ ਚਲਦਿਆਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਸਬੰਧੀ ਪੁਲਸ ਕੋਲ ਹਰਦੀਪ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪੰਡੋਰੀ, ਥਾਣਾ ਮਹਿਲ ਕਲਾਂ ਨੇ ਦਿੱਤੇ ਆਪਣੇ ਬਿਆਨਾਂ 'ਚ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਉਹ ਆਪਣੇ ਦੋਸਤਾਂ ਅਜੈਬ ਸਿੰਘ, ਮਨਿੰਦਰ ਸਿੰਘ ਅਤੇ ਆਪਣੇ ਚਾਚੇ ਦੇ ਲੜਕੇ ਅਮਨਦੀਪ ਸਿੰਘ ਉਰਫ਼ ਅਮਨਾ ਨਾਲ ਉਸ ਦੇ ਦੋਸਤ ਬਲਜੀਤ ਸਿੰਘ ਦੇ ਖਰੀਦੇ ਪਲਾਟ' ਚ ਮੋਮਬੱਤੀਆਂ ਜਗਾਉਣ ਲਈ ਪਲਾਂਟ ਵਿਚ ਗਿਆ ਸੀ, ਜਦੋਂ ਮੋਮਬੱਤੀਆਂ ਜਗਾ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਮੈਨੂੰ ਦਾਨਵੀਰ ਚੀਨਾ ਉਰਫ਼ ਡੀ.ਸੀ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਨੂਰਪੁਰਾ ਦਾ ਫ਼ੋਨ ਆਇਆ, ਜਿਸਤੇ ਮੇਰੇ ਚਾਚਾ ਦਾ ਲੜਕਾ ਅਮਨਦੀਪ ਸਿੰਘ ਉਰਫ ਅਮਨਾ ਨੇ ਮੇਰੇ ਕੋਲੋਂ ਫੋਨ ਲੈ ਕੇ ਡੀਸੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ, ਗੱਲ ਕਰਦੇ ਸਮੇਂ ਉਨ੍ਹਾਂ ਦੀ ਬਹਿਸ ਵਧਣ ਕਾਰਨ ਕਾਫੀ ਗਰਮਾ-ਗਰਮੀ ਹੋ ਗਈ, ਜਿਸ ’ਤੇ ਅਸੀਂ ਸਾਰੇ ਡੀਸੀ ਨੂਰਪੁਰਾ ਨਾਲ ਗੱਲ ਕਰਨ ਲਈ ਆਪਣੀ ਕਾਰ ਕੋਰੋਲਾ ਵਿੱਚ ਰਾਏਕੋਟ ਆ ਗਏ। ਡੀਸੀ ਨੂਰਪੁਰਾ ਦਾ ਦਫਤਰ ਜੋ ਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੂਜੇ ਪਾਸੇ ਹੈ। ਜਦੋਂ ਅਸੀਂ ਉਥੇ ਗਏ ਤਾਂ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਕਰੀਬ 8-10 ਵਿਅਕਤੀ ਖੜ੍ਹੇ ਸਨ, ਜਿਸ ਨੂੰ ਦੇਖ ਕੇ ਜਸਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਜੋ ਕਿ ਕਿਸਾਨ ਯੂਨੀਅਨ ਦੋਆਬਾ ਦਾ ਪ੍ਰਧਾਨ ਹੈ, ਨੇ ਸਾਨੂੰ ਲਲਕਾਰਿਆ ਤੇ ਆਪਣੇ ਦੋਸਤ ਦਾਨਵੀਰ ਚੀਨਾ ਉਰਫ ਡੀਸੀ ਨੂੰ ਗੋਲੀ ਚਲਾਉਣ ਲਈ ਕਿਹਾ ਜਿਸਤੇ ਜਸਪ੍ਰੀਤ ਸਿੰਘ ਦੇ ਕਹਿਣ 'ਤੇ ਡੀਸੀ ਨੂਰਪੁਰ ਨੇ ਮੇਰੇ ਚਚੇਰੇ ਭਰਾ ਅਮਨਦੀਪ ਵੱਲ ਗੋਲੀ ਚਲਾ ਦਿੱਤੀ, ਜਿਸ 'ਤੇ ਮੈਂ ਅਤੇ ਅਜਾਇਬ ਸਿੰਘ ਨੇ ਉਸ ਨੂੰ ਇਕ ਪਾਸੇ ਕਰ ਦਿੱਤਾ ਅਤੇ ਗੋਲੀ ਇੱਕ ਪਾਸੇ ਦੀ ਨਿੱਕਲ ਗਈ ਤੇ ਜਸਪ੍ਰੀਤ ਸਿੰਘ ਨੇ ਡੀਸੀ ਨੂਰਪਰਾ ਨੂੰ ਕਿਹਾ ਕਿ ਉਸ ਨੂੰ ਨਾ ਬਖਸ਼ਿਆ ਜਾਵੇ, ਉਸ ਨੂੰ ਗੋਲੀ ਮਾਰ ਦਿਓ, ਉਸ ਦਾ ਕੰਮ ਪੂਰਾ ਕਰ ਦਿਓ, ਡੀ.ਸੀ ਨੂਰਪੁਰਾ ਨੇ ਫਿਰ ਅਮਨਦੀਪ ਵੱਲ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੇ ਸਿਰ ਦੇ ਖੱਬੇ ਪਾਸੇ ਪੁੜਪੁੜੀ ਵਿਚ ਜਾ ਵੱਜੀ ਅਤੇ ਉਹ ਉੱਥੇ ਹੀ ਡਿੱਗ ਪਿਆ, ਅਸੀਂ ਤੁਰੰਤ ਉਸ ਨੂੰ ਆਪਣੀ ਕਾਰ ਕੋਰੋਲਾ ਵਿਚ ਬਿਠਾ ਕੇ ਇਲਾਜ ਲਈ ਸਿਵਲ ਹਸਪਤਾਲ ਲੈ ਗਏ।