Thursday, November 28, 2024  

ਪੰਜਾਬ

ਤੇਜ਼ ਤੂਫ਼ਾਨ ਨਾਲ ਡਿੱਗੀ ਪਲਾਟ ਦੀ ਕੰਧ, 5 ਗੱਡੀਆਂ ਮਲਬੇ ਹੇਠ ਦੱਬੀਆਂ

ਤੇਜ਼ ਤੂਫ਼ਾਨ ਨਾਲ ਡਿੱਗੀ ਪਲਾਟ ਦੀ ਕੰਧ, 5 ਗੱਡੀਆਂ ਮਲਬੇ ਹੇਠ ਦੱਬੀਆਂ

ਫਿਰੋਜ਼ਪੁਰ 'ਚ ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਫਿਰੋਜ਼ਪੁਰ ਸ਼ਹਿਰ ਦੇ ਬਾਬਾ ਇਨਕਲੇਵ 'ਚ ਇਕ ਪਲਾਟ ਦੀ ਕੰਧ ਡਿੱਗ ਗਈ ਅਤੇ ਕੰਧ ਦਾ ਮਲਬਾ ਕੰਧ ਦੇ ਨਾਲ ਖੜ੍ਹੀਆਂ 5 ਮਹਿੰਗੀਆਂ ਕਾਰਾਂ ’ਤੇ ਡਿੱਗ ਗਿਆ। ਇਸ ਕਾਰਨ 3 ਗੱਡੀਆਂ ਕਰੀਬ ਖ਼ਤਮ ਹੋ ਗਈਆਂ, ਜਦੋਂ ਕਿ 2 ਹੋਰ ਗੱਡੀਆਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਮੌਕੇ ਬਾਬਾ ਇਨਕਲੇਵ ਵਿਚ ਰਹਿੰਦੇ ਅਧਿਆਪਕ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਇਹ ਪਲਾਟ ਕਿਸੇ ਬੈਂਕ ਦੇ ਕਬਜ਼ੇ 'ਚ ਹੈ ਅਤੇ ਇਸ ਪਲਾਟ ਦੀ ਕੰਧ ਕਾਫੀ ਕਮਜ਼ੋਰ ਸੀ।

ਟਰਾਈਡੈਂਟ ਫੈਕਟਰੀ ਧੌਲਾ ਸਣੇ ਬਰਨਾਲਾ 'ਚ ਚਾਰ ਵੱਖ-ਵੱਖ ਥਾਵਾਂ 'ਤੇ ਦੇਰ ਰਾਤ ਲੱਗੀ ਅੱਗ

ਟਰਾਈਡੈਂਟ ਫੈਕਟਰੀ ਧੌਲਾ ਸਣੇ ਬਰਨਾਲਾ 'ਚ ਚਾਰ ਵੱਖ-ਵੱਖ ਥਾਵਾਂ 'ਤੇ ਦੇਰ ਰਾਤ ਲੱਗੀ ਅੱਗ

ਜ਼ਿਲਾ ਬਰਨਾਲਾ ਚ ਬੁੱਧਵਾਰ ਦੇਰ ਰਾਤ ਤੇਜ਼ ਝੱਖੜ ਹਨੇਰੀ ਕਾਰਨ ਜ਼ਿਲੇ ਵਿੱਚ ਵੱਖ- ਵੱਖ ਚਾਰ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਟਰਾਈਡੈਂਟ, ਆਈਓਐਲ ਧੌਲਾ ਫੈਕਟਰੀ ਵਿਖੇ ਲੱਗੀ ਅੱਗ ਦੀਆਂ ਲਾਟਾਂ ਦੂਰ- ਦੂਰ ਪਿੰਡਾਂ ਤੱਕ ਨਜ਼ਰੀਂ ਪਈਆਂ। ਇਸ ਤੋਂ ਇਲਾਵਾ ਪਿੰਡ ਠੀਕਰੀਵਾਲ ਮਹਿਲ ਕਲਾਂ ਅਤੇ ਬਡਬਰ ਵਿਖੇ ਤੇਜ਼ ਹਨੇਰੀ ਕਾਰਨ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਓ ਗੱਡੀਆਂ ਅੱਗ ਤੇ ਕਾਬੂ ਪਾਉਣ ਵਿੱਚ ਜੁੱਟੀਆਂ ਹੋਈਆਂ ਹਨ। ਟਰਾਈਡੈਂਟ ਵਿੱਚ ਲੱਗੀ ਭਿਆਨਕ ਅੱਗ ਦੇ ਮੱਦੇਨਜ਼ਰ ਨੇੜਲੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ਵਿੱਚੋਂ ਬਾਕੀ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀਆਂ ਟੈਂਕੀਆਂ ਧੌਲਾ ਫੈਕਟਰੀ ਭੇਜਣ ਦੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ।

ਸਿਹਤਮੰਦ ਜੀਵਨ ਲਈ ਵਾਤਾਵਰਨ ਸਾਫ ਹੋਣਾ ਅਤੀ ਜਰੂਰੀ  : ਡਾ. ਦਵਿੰਦਰਜੀਤ ਕੌਰ

ਸਿਹਤਮੰਦ ਜੀਵਨ ਲਈ ਵਾਤਾਵਰਨ ਸਾਫ ਹੋਣਾ ਅਤੀ ਜਰੂਰੀ  : ਡਾ. ਦਵਿੰਦਰਜੀਤ ਕੌਰ

ਵਿਸ਼ਵ ਵਾਤਾਵਰਨ ਦਿਵਸ ਮੌਕੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ.ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਵੱਲੋਂ ਜ਼ਿਲਾ ਹਸਪਤਾਲ ਵਿਖੇ ਪੌਦੇ ਲਗਾ ਕੇ ਆਮ ਲੋਕਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਵੱਲੋਂ 1972 ਵਿੱਚ ਮਹਾਂ ਸਭਾ ਦੌਰਾਨ ਵਾਤਾਵਰਨ ਨੂੰ ਬਚਾਉਣ ਲਈ ਚਰਚਾ ਕੀਤੀ ਗਈ ਸੀ ਜਿਸ ਤੋਂ ਬਾਅਦ 1974 ਤੋਂ ਲਗਾਤਾਰ ਹਰ ਸਾਲ ਪੂਰੇ ਵਿਸ਼ਵ ਅੰਦਰ 5 ਜੂਨ ਨੂੰ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਇਸ ਕਰਕੇ ਇਹ ਵਿਸ਼ਵ ਵਾਤਾਵਰਨ ਦੀ 51ਵੀਂ ਵਰੇਗੰਡ ਵੀ ਹੈ। 

ਪੰਜਾਬ 'ਚ ਬਦਲੇਗਾ ਮੌਸਮ, ਮੌਸਮ ਵਿਭਾਗ ਵਲੋਂ18 ਜ਼ਿਲ੍ਹਿਆਂ ਲਈ ਅਲਰਟ ਜਾਰੀ

ਪੰਜਾਬ 'ਚ ਬਦਲੇਗਾ ਮੌਸਮ, ਮੌਸਮ ਵਿਭਾਗ ਵਲੋਂ18 ਜ਼ਿਲ੍ਹਿਆਂ ਲਈ ਅਲਰਟ ਜਾਰੀ

ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਦਰਅਸਲ ਲੋਕਾਂ ਨੂੰ ਪੈ ਰਹੀ ਤੇਜ਼ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਵਲੋਂ ਅਗਲੇ 3 ਦਿਨਾਂ ਤੱਕ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਕਾਰਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਵਲੋਂ ਸੂਬੇ ਦੇ 18 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਅਲਰਟ ਮੁਤਾਬਕ ਪੰਜਾਬ 'ਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਨਾਲ ਹੀ ਮੀਂਹ ਵੀ ਪਵੇਗਾ।

ਜਿਲਾ ਹਸਪਤਾਲ ਵਿਖੇ ਮਨਾਇਆ ਗਿਆ

ਜਿਲਾ ਹਸਪਤਾਲ ਵਿਖੇ ਮਨਾਇਆ ਗਿਆ "ਵਿਸ਼ਵ ਨੋ ਤੰਬਾਕੂ ਦਿਵਸ"

ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਸਿੰਘ ਕੌਰ ਦੀ ਅਗਵਾਈ ਵਿਚ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ "ਵਿਸ਼ਵ ਨੋ ਤੰਬਾਕੂ ਦਿਵਸ" ਮਨਾਇਆ ਗਿਆ। ਇਸ ਮੌਕੇ ਜਿਲਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਦੀ ਅਗਵਾਈ ਹੇਠ ਤੰਬਾਕੂ ਵਿਰੋਧੀ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿੱਚ ਮਰੀਜ਼ ,ਉਹਨਾਂ ਦੇ ਰਿਸ਼ਤੇਦਾਰ ਸਕੇ ਸਬੰਧੀ ਅਤੇ ਨਰਸਿੰਗ ਵਿਦਿਆਰਥੀਆਂ ਨੇ ਹਿੱਸਾ ਲਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ 13 ਤੋਂ 15 ਸਾਲ ਦੀ ਉਮਰ ਦੇ ਲਗਭੱਗ 37 ਮਿਲੀਅਨ ਯੁਵਾ ਤੰਬਾਕੂ ਦਾ ਸੇਵਨ ਕਰਦੇ ਹਨ ਇਸ ਲਈ ਵਿਸ਼ਵ ਨੋ ਤੰਬਾਕੂ ਦਿਵਸ ਦਾ ਥੀਮ ਵੀ ਬੱਚਿਆਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਸੰਬੰਧੀ ਰੱਖਿਆ ਗਿਆ ਹੈ।

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ

ਦੇਸ਼ ਭਗਤ ਯੂਨੀਵਰਸਿਟੀ ਦੇ ਐਗਰਿਮ ਕਲੱਬ,ਐਗਰੀਕਲਚਰ ਐਂਡ ਲਾਈਫ ਸਾਇੰਸਜ਼ ਦੀ ਫੈਕਲਟੀ ਵੱਲੋਂ ਬੀ.ਐਸਸੀ., ਐਗਰੀਕਲਚਰ, ਐਮ.ਐਸਸੀ. ਬਾਗਬਾਨੀ ਅਤੇ ਐਮ.ਐਸਸੀ ਜੀਵਨ ਵਿਗਿਆਨ ਦੇ ਅਖੀਰਲੇ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਇੱਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ.ਅਭਿਜੀਤ ਜੋਸ਼ੀ, ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਅਤੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਸਮੇਤ ਕਈ ਮਾਣਯੋਗ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਸੁਰਜੀਤ ਕੌਰ ਪਥੇਜਾ, ਡਾ. ਦੀਪਇੰਦਰਪਾਲ ਸਿੰਘ, ਡਾ. ਅਮਿਤਾਭ ਵਾਹੀ, ਡਾ. ਸਚਿਨ ਭਾਰਦਵਾਜ, ਡਾ. ਅਵਿਨਾਸ਼ ਭਾਟੀਆ, ਰਵਿੰਦਰ ਸਿੰਘ ਅਤੇ ਸ਼ਿਵਾਂਗੀ ਸਮੇਤ ਯੂਨੀਵਰਸਿਟੀ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।ਵਿਦਾਇਗੀ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਵਿਭਿੰਨ ਪ੍ਰਤਿਭਾਵਾਂ ਜਿਵੇਂ ਕਿ ਮਾਡਲਿੰਗ, ਡਾਂਸ, ਬੈਲੂਨ ਗੇਮਜ਼, ਕਵਿਤਾ, ਅਤੇ ਪਾਠ ਗਾਇਨ ਆਦਿ ਗਤੀਵਿਧੀਆਂ ਦੀ ਲੜੀ ਪੇਸ਼ ਕੀਤੀ ਗਈ।

ਸਾਬਕਾ CM ਚਰਨਜੀਤ ਸਿੰਘ ਚੰਨੀ ਜੇਤੂ ਕਰਾਰ, ਪਈਆਂ 3,90,053 ਵੋਟਾਂ

ਸਾਬਕਾ CM ਚਰਨਜੀਤ ਸਿੰਘ ਚੰਨੀ ਜੇਤੂ ਕਰਾਰ, ਪਈਆਂ 3,90,053 ਵੋਟਾਂ

ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਰਿਕਾਰਡ 1.64 ਲੱਖ ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ। ਪੰਜਾਬ ਦੀ ਜਲੰਧਰ ਹੌਟ ਸੀਟ ਤੋਂ ਭਾਜਪਾ ਦੇ ਸੁਸ਼ੀਲ ਰਿੰਕੂ, ਆਪ ਦੇ ਪਵਨ ਟੀਨੂੰ, ਕਾਂਗਰਸ ਦੇ ਚਰਨਜੀਤ ਚੰਨੀ ਤੇ ਅਕਾਲੀ ਦਲ ਦੇ ਮਹਿੰਦਰ ਕੇਪੀ ਚੋਣ ਮੈਦਾਨ ਵਿੱਚ ਸਨ। ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ 1,75,993 ਦੀ ਲੀਡ ਹਾਸਲ ਕੀਤੀ। ਕੁੱਲ 3,90,053 ਵੋਟਾਂ ਮਿਲੀਆਂ। 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਸਨ। ਜਿੱਥੇ ਅਕਾਲੀ ਦਲ ਨੇ ਇਸ ਸੀਟ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਸੀ ਉੱਥੇ ਹੀ ਆਮ ਆਦਮੀ ਪਾਰਟੀ ਨੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੂੰ ਟਿਕਟ ਦਿੱਤੀ ਸੀ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦਿੱਤੀ ਸੀ ਜੋ ਇਸ ਸੀਟ ਤੋਂ ਜਿੱਤੇ ਸਨ।

ਸੰਗਰੂਰ ਤੋਂ 'ਆਪ' ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜੇਤੂ ਕਰਾਰ

ਸੰਗਰੂਰ ਤੋਂ 'ਆਪ' ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜੇਤੂ ਕਰਾਰ

ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਜਿੱਤ ਲਈਆਂ ਹਨ। ਜਿੱਤ ਤੋਂ ਬਾਅਦ ਗਿਣਤੀ ਕੇਂਦਰ ਪਹੁੰਚੇ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ। ਸੰਗਰੂਰ ਦੇ ਵੋਟਰਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਜਿਤਾਇਆ ਹੈ, ਜਿਸ 'ਤੇ ਉਨ੍ਹਾਂ ਨੇ ਪਹਿਲਾਂ ਵੀ ਭਰੋਸਾ ਜਤਾਇਆ ਸੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 45 ਡਿਗਰੀ ਤਾਪਮਾਨ ਵਿੱਚ ਵੀ ਵਰਕਰਾਂ ਦਾ ਜੋਸ਼ ਨਹੀਂ ਡੋਲਿਆ ਅਤੇ ਵਰਕਰਾਂ ਅਤੇ ਜਨਤਾ ਦੇ ਪਿਆਰ ਸਦਕਾ ਉਨ੍ਹਾਂ ਦੀ ਜਿੱਤ ਹੋਈ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਜੂਨ 1984 ਦੇ ਸਾਕੇ ਦੀ ਯਾਦ ਵਿਚ ਲਗਾਈ ਛਬੀਲ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਜੂਨ 1984 ਦੇ ਸਾਕੇ ਦੀ ਯਾਦ ਵਿਚ ਲਗਾਈ ਛਬੀਲ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਜੂਨ 1984 ਦੇ ਸਾਕੇ ਨੂੰ ਯਾਦ ਨੂੰ ਸਮਰਪਿਤ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਛਬੀਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਾਈਸ-ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 84 ਦੇ ਸਾਕੇ ਨੂੰ ਕੌਮੀ ਪੱਧਰ ਤੇ ਮਨਾਉਣ ਦਾ ਕੀਤਾ ਗਿਆ ਫੈਸਲਾ ਸ਼ਲਾਘਾਯੋਗ ਹੈ। ਉਹਨਾਂ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਜੂਨ 1984 ਦੇ ਹਮਲੇ ਨੇ ਸਿੱਖਾਂ ਦੇ ਮਨਾਂ ਉੱਤੇ ਡੂੰਘੀ ਸੱਟ ਮਾਰੀ ਜਿਸਨੇ ਹਰੇਕ ਸਿੱਖ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।

Back Page 51