Saturday, December 21, 2024  

ਲੇਖ

ਗਰਮੀ ਦੀ ਤਪਸ਼ ਤੋਂ ਬਚਾਅ ਲਈ ਵਰਤੋ ਸਾਵਧਾਨੀਆਂ

May 27, 2024

ਵੱਧ ਰਹੀ ਗਰਮੀ ਤੇ ਗਰਮ ਖੁਸ਼ਕ ਹਵਾਵਾਂ ਕਾਰਨ ਪੂਰੇ ਉੱਤਰੀ ਭਾਰਤ ਵਿੱਚ ਲੂ ਚੱਲਣੀ ਸ਼ੁਰੂ ਹੋ ਗਈ ਹੈ। ਇਹ ਲੂ ਅਗਲੇ ਕਈ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ। ਇਸ ਦੌਰਾਨ ਤੰਦਰੁਸਤ ਰਹਿਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ।
ਜਦੋਂ ਵੀ ਸੰਭਵ ਹੋਵੇ ਪਾਣੀ ਪੀਓ, ਭਾਵੇਂ ਤੁਹਾਨੂੰ ਪਿਆਸ ਨਾ ਵੀ ਲੱਗੀ ਹੋਵੇ। ਯਾਤਰਾ ਕਰਦੇ ਸਮੇਂ ਪੀਣ ਵਾਲਾ ਪਾਣੀ ਆਪਣੇ ਨਾਲ ਰੱਖੋ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਨਿੰਬੂ ਪਾਣੀ, ਲੱਸੀ, ਫ਼ਲਾਂ ਦੇ ਰਸ ਦੀ ਕੁਝ ਨਮਕ ਸਮੇਤ ਵਰਤੋਂ ਕਰੋ।
ਜ਼ਿਆਦਾ ਪਾਣੀ ਵਾਲੇ ਮੌਸਮੀ ਫਲ ਅਤੇ ਸਬਜ਼ੀਆਂ ਖਾਓ ਜਿਵੇਂ ਕਿ ਤਰਬੂਜ, ਖਰਬੂਜ਼ਾ, ਸੰਤਰਾ, ਅੰਗੂਰ, ਅਨਾਨਾਸ, ਖੀਰਾ, ਸਲਾਦ ਜਾਂ ਹੋਰ ਸਥਾਨਕ ਤੌਰ ’ਤੇ ਉਪਲਬਧ ਫਲ ਅਤੇ ਸਬਜ਼ੀਆਂ।
ਪਤਲੇ ਢਿੱਲੇ, ਸੂਤੀ ਕੱਪੜੇ ਤਰਜੀਹੀ ਤੌਰ ’ਤੇ ਹਲਕੇ ਰੰਗ ਦੇ ਪਹਿਨੋ। ੍ਹ ਆਪਣਾ ਸਿਰ ਢੱਕੋ: ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਵੇਲੇ ਛੱਤਰੀ, ਪੱਗ, ਟੋਪੀ, ਤੌਲੀਆ ਆਦਿ ਦੀ ਵਰਤੋਂ ਕਰੋ।
ਧੁੱਪ ਵਿਚ ਨਿਕਲਦੇ ਸਮੇਂ ਜੁੱਤੀ ਜਾਂ ਚੱਪਲ ਜ਼ਰੂਰ ਪਾਓ।
ਜਿੰਨਾ ਹੋ ਸਕੇ ਘਰ ਦੇ ਅੰਦਰ ਰਹੋ। ਜੇਕਰ ਬਾਹਰ ਜਾ ਰਹੇ ਹੋ, ਤਾਂ ਕੋਸ਼ਿਸ਼ ਕਰੋ ਕਿ ਸਵੇਰ ਅਤੇ ਸ਼ਾਮ ਦੇ ਸਮੇਂ ਹੀ ਨਿਕਲਿਆ ਜਾਵੇ।
ਹਾਲਾਂਕਿ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਗਰਮੀ ਦੇ ਤਣਾਅ ਅਤੇ ਗਰਮੀ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਹੋ ਸਕਦਾ ਹੈ, ਪਰ ਕੁਝ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ ਜਿਨ੍ਹਾਂ ’ਤੇ ਹੋਰਾਂ ਨਾਲੋਂ ਵਾਧੂ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਇਹਨਾਂ ਵਿੱਚ ਸ਼ਾਮਲ ਹਨ: 1)ਛੋਟੇ ਬੱਚੇ, ਗਰਭਵਤੀ ਔਰਤਾਂ, ਬਾਹਰ ਕੰਮ ਕਰਨ ਵਾਲੇ ਲੋਕ, ਉਹ ਲੋਕ ਜਿਨ੍ਹਾਂ ਨੂੰ ਮਾਨਸਿਕ ਰੋਗ ਹੈ, ਉਹ ਲੋਕ ਜੋ ਸਰੀਰਕ ਤੌਰ ’ਤੇ ਬਿਮਾਰ ਹਨ, ਖਾਸ ਕਰਕੇ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਵਾਲੇ।
2) ਠੰਢੇ ਮੌਸਮ ਤੋਂ ਗਰਮ ਮੌਸਮ ਵਿਚ ਆਉਣ ਵਾਲੇ ਲੋਕ : ਜੇਕਰ ਅਜਿਹੇ ਵਿਅਕਤੀ ਹੀਟਵੇਵ ਦੌਰਾਨ ਮਿਲਣ ਆਉਂਦੇ ਹਨ, ਤਾਂ ਉਨ੍ਹਾਂ ਦੇ ਸਰੀਰ ਨੂੰ ਗਰਮੀ ਦੇ ਅਨੁਕੂਲ ਹੋਣ ਲਈ ਇੱਕ ਹਫ਼ਤੇ ਦਾ ਸਮਾਂ ਦੇਣਾ ਚਾਹੀਦਾ ਹੈ ਅਤੇ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ।
ਹੋਰ ਸਾਵਧਾਨੀਆਂ:
੍ਹ ਇਕੱਲੇ ਰਹਿਣ ਵਾਲੇ ਬਜ਼ੁਰਗ ਜਾਂ ਬਿਮਾਰ ਲੋਕਾਂ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਰੋਜ਼ਾਨਾ ਆਧਾਰ *ਤੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
ਆਪਣੇ ਘਰ ਨੂੰ ਠੰਡਾ ਰੱਖੋ, ਪਰਦੇ, ਸ਼ਟਰ ਜਾਂ ਸਨਸ਼ੇਡ ਦੀ ਵਰਤੋਂ ਕਰੋ ਅਤੇ ਖਿੜਕੀਆਂ ਖੋਲ੍ਹੋ।
ਦਿਨ ਵੇਲੇ ਹੇਠਲੀਆਂ ਮੰਜ਼ਿਲਾਂ ’ਤੇ ਰਹਿਣ ਦੀ ਕੋਸ਼ਿਸ਼ ਕਰੋ।
ਸਰੀਰ ਨੂੰ ਠੰਡਾ ਕਰਨ ਲਈ ਪੱਖੇ, ਗਿੱਲੇ ਕੱਪੜੇ ਦੀ ਵਰਤੋਂ ਕਰੋ।
ਧੁੱਪ ਵਿਚ ਬਾਹਰ ਨਿਕਲਣ ਤੋਂ ਬਚੋ, ਖਾਸ ਕਰਕੇ ਦੁਪਹਿਰ 12:00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ।
ਦੁਪਹਿਰ ਵੇਲੇ ਬਾਹਰ ਹੋਣ ’ਤੇ ਸਖ਼ਤ ਮਿਹਨਤ ਵਾਲੀਆਂ ਗਤੀਵਿਧੀਆਂ ਤੋਂ ਬਚੋ।
੍ਹ ਨੰਗੇ ਪੈਰੀਂ ਬਾਹਰ ਨਾ ਜਾਓ।
੍ਹ ਗਰਮੀ ਦੇ ਸਿਖਰ ਦੇ ਸਮੇਂ ਦੌਰਾਨ ਖਾਣਾ ਬਣਾਉਣ ਤੋਂ ਪਰਹੇਜ਼ ਕਰੋ। ਖਾਣਾ ਪਕਾਉਣ ਵਾਲੇ ਖੇਤਰ ਨੂੰ ਹਵਾਦਾਰ ਕਰਨ ਲਈ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹੋ
੍ਹ ਕਾਫ਼ੀ, ਅਲਕੋਹਲ, ਚਾਹ ਅਤੇ ਕਾਰਬੋਨੇਟਿਡ ਸਾਫਟ ਡਰਿੰਕਸ ਜਾਂ ਜ਼ਿਆਦਾ ਮਾਤਰਾ ਵਿਚ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ।
੍ਹ ਉੱਚ ਪ੍ਰੋਟੀਨ ਵਾਲੇ ਭੋਜਨ ਤੋਂ ਪਰਹੇਜ਼ ਕਰੋ ਅਤੇ ਬਾਸੀ ਭੋਜਨ ਨਾ ਖਾਓ।
੍ਹ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿੱਚ ਨਾ ਛੱਡੋ। ਵਾਹਨ ਦੇ ਅੰਦਰ ਦਾ ਤਾਪਮਾਨ ਖਤਰਨਾਕ ਹੋ ਸਕਦਾ ਹੈ।
ਆਮ ਮਨੁੱਖੀ ਸਰੀਰ ਦਾ ਤਾਪਮਾਨ ਉੱਚ ਬਾਹਰੀ ਅਤੇੇ ਅੰਦਰੂਨੀ ਤਾਪਮਾਨਾਂ ਦੇ ਸੰਪਰਕ ਵਿੱਚ ਆਉਣ ਨਾਲ ਗਰਮੀ ਦੇ ਤਣਾਅ, ਸਿੱਧੇ ਅਤੇ ਅਸਿੱਧੇ ਤੌਰ ’ਤੇ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਹੋ ਸਕਦੀਆਂ ਹਨ। ਜਿਵੇਂ ਗਰਮੀ ਦੇ ਧੱਫੜ, ਹੀਟ ਐਡੀਮਾ (ਹੱਥਾਂ ਦੀ ਸੋਜ, ਪੈਰ ਅਤੇ ਗਿੱਟੇ), ਗਰਮੀ ਦੇ ਕੜਵੱਲ (ਮਾਸਪੇਸ਼ੀਆਂ ਵਿੱਚ ਕੜਵੱਲ), ਹੀਟ ਟੈਟਨੀ, ਹੀਟ ਸਿੰਕੋਪ (ਬੇਹੋਸ਼ੀ), ਗਰਮੀ ਦੀ ਥਕਾਵਟ, ਅਤੇ ਗਰਮੀ ਸਟ੍ਰੋਕ
੍ਹ ਇਸ ਤੋਂ ਇਲਾਵਾ ਗਰਮੀ ਦਾ ਤਣਾਅ ਕਾਰਡੀਓਵੈਸਕੁਲਰ (ਦਿਲ ਦੀਆਂ ਬਿਮਾਰੀਆਂ) , ਸਾਹ, ਗੁਰਦਿਆਂ ਦੀਆਂ ਬਿਮਾਰੀਆਂ ਵਰਗੀਆਂ ਪੁਰਾਣੀਆਂ ਬਿਮਾਰੀਆਂ ਨੂੰ ਵੀ ਵਧਾ ਸਕਦਾ ਹੈ।
ਗਰਮੀ ਦੇ ਤਣਾਅ ਦੇ ਲੱਛਣਾਂ ਲਈ ਧਿਆਨ ਰੱਖੋ, ਜਿਸ ਵਿੱਚ ਸ਼ਾਮਲ ਹਨ: ੍ਹ ਚੱਕਰ ਆਉਣਾ ਜਾਂ ਬੇਹੋਸ਼ੀ; ੍ਹ ਮਤਲੀ ਜਾਂ ਉਲਟੀਆਂ;
੍ਹ ਸਿਰ ਦਰਦ
੍ਹ ਬਹੁਤ ਜ਼ਿਆਦਾ ਪਿਆਸ
੍ਹ ਅਸਧਾਰਨ ਤੌਰ ’ਤੇ ਗੂੜ੍ਹਾ ਪੀਲਾ ਪਿਸ਼ਾਬ ਜਾਂ ਘੱਟ ਪਿਸ਼ਾਬ
੍ਹ ਤੇਜ਼ ਸਾਹ ਅਤੇ ਦਿਲ ਦੀ ਧੜਕਣ ਦਾ ਵੱਧਣਾ : ਜੇ ਤੁਸੀਂ ਜਾਂ ਹੋਰ ਲੋਕ ਬਿਮਾਰ ਮਹਿਸੂਸ ਕਰਦੇ ਹੋ ਅਤੇ ਬਹੁਤ ਜ਼ਿਆਦਾ ਗਰਮੀ ਦੇ ਦੌਰਾਨ ਉਪਰੋਕਤ ਲੱਛਣਾਂ ਵਿੱਚੋਂ ਕੋਈ ਵੀ ਅਨੁਭਵ ਕਰਦੇ ਹੋ ਤਾਂ ੍ਹ ਤੁਰੰਤ ਕਿਸੇ ਠੰਡੀ ਥਾਂ ’ਤੇ ਚਲੇ ਜਾਓ ਅਤੇ ਤਰਲ ਪਦਾਰਥ ਪੀਓ।
ਪਾਣੀ ਗਰਮੀ ਦੇ ਦੁਰਪ੍ਰਭਾਵ ਤੋਂ ਬਚਣ ਦਾ ਸਭ ਤੋਂ ਵਧੀਆ ਸਾਧਨ ਹੈ। ਠੰਡੀ ਥਾਂ ’ਤੇ ਤੁਰੰਤ ਆਰਾਮ ਕਰੋ, ਅਤੇ ਇਲੈਕਟਰੋਲਾਈਟਸ ਵਾਲੇ ਓਰਲ ਰੀਹਾਈਡਰੇਸ਼ਨ ਘੋਲ ਪੀਓ
ਜੇਕਰ ਗਰਮੀ ਦੇ ਕੜਵੱਲ ਇੱਕ ਘੰਟੇ ਤੋਂ ਵੱਧ ਚੱਲਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
ਨਰਿੰਦਰ ਪਾਲ ਸਿੰਘ
-ਮੋਬਾ: 9876805158

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ