Wednesday, March 05, 2025  

ਹਰਿਆਣਾ

ਯਮੁਨਾ ਨਦੀ ਸਮੇਤ ਹੋਰ ਥਾਵਾਂ 'ਤੇ ਗੈਰ-ਕਾਨੂੰਨੀ ਮਾਈਨਿੰਗ ਦੀ ਹੋ ਰਹੀ ਹੈ ਨਿਯਮਤ ਨਿਗਰਾਨੀ

March 04, 2025

ਚੰਡੀਗੜ੍ਹ, 4 ਮਾਰਚ-

ਹਰਿਆਣਾ ਸਰਕਾਰ ਵੱਲੋਂ ਫਰੀਦਾਬਾਦ ਜ਼ਿਲ੍ਹੇ ਤੋਂ ਨਿਕਲ ਰਹੀ ਯਮੁਨਾ ਨਦੀ ਸਮੇਤ ਹੋਰ ਥਾਵਾਂ 'ਤੇ ਗੈਰ-ਕਾਨੂੰਨੀ ਮਾਈਨਿੰਗ ਰੋਕਣ ਅਤੇ ਬਿਨਾਂ ਈ ਸ਼ਿਪਿੰਗ ਬਿੱਲ ਤੋਂ ਨਿਕਲਣ ਵਾਲੇ ਖਣਿਜ ਵਾਹਨਾਂ 'ਤੇ ਪੂਰੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਦਿਨ ਰਾਤ ਮਾਈਨਿੰਗ ਵਿਭਾਗ ਟੀਮ ਜਿੱਥੇ ਸੜਕਾਂ 'ਤੇ ਬਿਨਾਂ ਈ ਸ਼ਿਪਿੰਗ ਬਿੱਲ ਦੇ ਖਣਿਜ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਵੀ ਯਕੀਨੀ ਕੀਤੀ ਜਾ ਰਹੀ ਹੈ। ਮਾਈਨਿੰਗ ਵਿਭਾਗ ਦੇ ਡਾਈਰੈਕਟਰ ਜਨਰਲ ਕੇ.ਐਮ ਪਾੰਡੁਰੰਗ ਦੇ ਆਦੇਸ਼ ਅਨੁਸਾਰ ਵਿਭਾਗ ਦੀ ਪੂਰੀ ਟੀਮ ਚੌਕਸੀ ਨਾਲ ਆਪਣਾ ਫ਼ਰਜ ਨਿਭਾਉਂਦੇ ਹੋਏ ਹਰੇਕ ਪਹਿਲੂ 'ਤੇ ਫੋਕਸ ਕਰ ਰਹੀ ਹੈ।

ਜ਼ਿਲ੍ਹਾ ਮਾਈਨਿੰਗ ਅਧਿਕਾਰੀ ਕਮਲੇਸ਼ ਬਿਧਲਾਨ ਆਪ ਜ਼ਿਲ੍ਹੇ ਤੋਂ ਨਿਕਲ ਰਹੀ ਯਮੁਨਾ ਨਦੀ ਦੇ ਹਰ ਹਿੱਸੇ ਦਾ ਨਿਰੀਖਣ ਕਰਦੇ ਹੋਏ ਗੈਰ-ਕਾਨੂੰਨੀ ਰੋਕਣ ਵਿੱਚ ਸਰਗਰਮ ਕਾਰਵਾਈ ਕਰ ਰਹੀ ਹੈ ਉੱਥੇ ਉਨ੍ਹਾਂ ਨੇ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਲਗਾਤਾਰ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨਾ ਹੋਵੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਜ਼ਿਲ੍ਹੇ ਤੋਂ ਨਿਕਲਣ ਵਾਲੇ ਕੌਮੀ ਅਤੇ ਸੂਬਾ ਮਾਰਗਾਂ ਸਮੇਤ ਹੋਰ ਕਨੇਕਟਿਵਅੀ 'ਤੇ ਚੈਕਿੰਗ ਟੀਮ ਵੱਲੋਂ ਖਣਿਜ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਹੁਣੇ ਤੱਕ ਕੀਤੇ ਵੀ ਕੋਈ ਗੈਰ-ਕਾਨੂੰਨੀ ਮਾਈਨਿੰਗ ਹੋਣਾ ਨਹੀਂ ਮਿਲਿਆ ਅਤੇ ਜੇਕਰ ਕੀਤੇ ਨਿਯਮਾਂ ਉਲੰਘਣਾ ਪਾਈ ਜਾਂਦੀ ਹੈ ਤਾਂ ਉਹ ਤੁਰੰਤ ਪ੍ਰਭਾਵ ਨਾਲ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹਾ ਮਾਈਨਿੰਗ ਅਧਿਕਾਰੀ ਸ੍ਰੀਮਤੀ ਕਮਲੇਸ਼ ਬਿਧਲਾਨ ਨੇ ਕਿਹਾ ਕਿ ਫਰੀਦਾਬਾਦ ਸਮੇਤ ਪੂਰੇ ਸੂਬੇ ਵਿੱਚ ਮਾਈਨਿੰਗ ਵਿਭਾਗ ਵੱਲੋਂ ਡਾਈਰੈਕਟਰ ਜਨਰਲ ਕੇ.ਐਮ ਪਾੰਡੁਰੰਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਗ ਦੇ ਤਹਿਤ ਗੈਰ-ਕਾਨੂੰਨੀ ਮਾਈਨਿੰਗ ਨਾ ਹੋਵੇ ਇਸ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਈ ਵੀ ਖਣਿਜ ਵਾਹਨ ਬਿਨਾਂ ਈ ਸ਼ਿਪਿੰਗ ਬਿੱਲ ਦੇ ਜ਼ਿਲ੍ਹੇ ਦੀ ਸੜਕਾਂ ਤੋਂ ਨਾ ਨਿਕਲਣ ਇਸ ਦੀ ਪੂਰੀ ਮਾਨੀਟਰਿੰਗ ਹੋ ਰਹੀ ਹੈ। ਦਿਨ ਰਾਤ ਵਿਭਾਗ ਦੀ ਟੀਮ ਵੱਖ ਵੱਖ ਥਾਵਾਂ 'ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਦੀ ਹਰ ਗਤੀਵਿਧੀ ਨੂੰ ਲਿਖਿਤ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿੱਚ ਕਿਸੇ ਵੀ ਰੂਪ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਦ੍ਰਿੜ ਹਨ ਅਤੇ ਵਿਭਾਗ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬਿਜਲੀ ਦੀ ਪੁਰਾਣੀ ਅਤੇ ਘੱਟ ਲੋਡ ਵਾਲੀ ਤਾਰਾਂ ਨੂੰ ਵੀ ਬਦਲਿਆ ਜਾਵੇਗਾ - ਵਿਜ

ਬਿਜਲੀ ਦੀ ਪੁਰਾਣੀ ਅਤੇ ਘੱਟ ਲੋਡ ਵਾਲੀ ਤਾਰਾਂ ਨੂੰ ਵੀ ਬਦਲਿਆ ਜਾਵੇਗਾ - ਵਿਜ

ਕਿਰਤ ਮੰਤਰੀ ਅਨਿਲ ਵਿਜ ਦਾ ਸਖਤ ਰੁੱਖ - ਗਲਤ ਰਜਿਸਟ੍ਰੇਸ਼ਣ ਰੱਦ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ

ਕਿਰਤ ਮੰਤਰੀ ਅਨਿਲ ਵਿਜ ਦਾ ਸਖਤ ਰੁੱਖ - ਗਲਤ ਰਜਿਸਟ੍ਰੇਸ਼ਣ ਰੱਦ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ

ਸਾਲ 2025-26 ਲਈ ਅਗਾਮੀ ਰਾਜ ਬਜਟ ਹੋਵੇਗਾ ਵਿਕਾਸਮੁਖੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਾਲ 2025-26 ਲਈ ਅਗਾਮੀ ਰਾਜ ਬਜਟ ਹੋਵੇਗਾ ਵਿਕਾਸਮੁਖੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਕਾਂਗਰਸ ਵਰਕਰ ਕਤਲ ਕੇਸ: ਗ੍ਰਿਫਤਾਰ ਵਿਅਕਤੀ ਦਾ ਦਾਅਵਾ ਹੈ ਕਿ ਉਸਨੂੰ ਬਲੈਕਮੇਲ ਕੀਤਾ ਗਿਆ ਸੀ

ਹਰਿਆਣਾ ਕਾਂਗਰਸ ਵਰਕਰ ਕਤਲ ਕੇਸ: ਗ੍ਰਿਫਤਾਰ ਵਿਅਕਤੀ ਦਾ ਦਾਅਵਾ ਹੈ ਕਿ ਉਸਨੂੰ ਬਲੈਕਮੇਲ ਕੀਤਾ ਗਿਆ ਸੀ

ਅੰਬਾਲਾ ਅਦਾਲਤ ਵਿੱਚ ਨੌਜਵਾਨ 'ਤੇ ਗੋਲੀਆਂ ਚਲਾਈਆਂ ਗਈਆਂ, ਪੁਲਿਸ ਨੇ ਜਾਂਚ ਸ਼ੁਰੂ ਕੀਤੀ

ਅੰਬਾਲਾ ਅਦਾਲਤ ਵਿੱਚ ਨੌਜਵਾਨ 'ਤੇ ਗੋਲੀਆਂ ਚਲਾਈਆਂ ਗਈਆਂ, ਪੁਲਿਸ ਨੇ ਜਾਂਚ ਸ਼ੁਰੂ ਕੀਤੀ

ਗੁਰੂਗ੍ਰਾਮ: 23 ਲੱਖ ਰੁਪਏ ਦੀ ਧੋਖਾਧੜੀ ਨਾਲ ਟ੍ਰਾਂਸਫਰ ਕਰਨ ਦੇ ਦੋਸ਼ ਵਿੱਚ ਦੋ ਗ੍ਰਿਫ਼ਤਾਰ

ਗੁਰੂਗ੍ਰਾਮ: 23 ਲੱਖ ਰੁਪਏ ਦੀ ਧੋਖਾਧੜੀ ਨਾਲ ਟ੍ਰਾਂਸਫਰ ਕਰਨ ਦੇ ਦੋਸ਼ ਵਿੱਚ ਦੋ ਗ੍ਰਿਫ਼ਤਾਰ

ਗੁਰੂਗ੍ਰਾਮ: ਚੋਰੀ ਦੇ ਮਾਮਲਿਆਂ ਵਿੱਚ ਪੰਜ ਗ੍ਰਿਫ਼ਤਾਰ, ਗੈਰ-ਕਾਨੂੰਨੀ ਹਥਿਆਰ ਬਰਾਮਦ

ਗੁਰੂਗ੍ਰਾਮ: ਚੋਰੀ ਦੇ ਮਾਮਲਿਆਂ ਵਿੱਚ ਪੰਜ ਗ੍ਰਿਫ਼ਤਾਰ, ਗੈਰ-ਕਾਨੂੰਨੀ ਹਥਿਆਰ ਬਰਾਮਦ

ਗੁਰੂਗ੍ਰਾਮ: ਪੁਲਿਸ ਨੇ Chinese app ਦੀ ਵਰਤੋਂ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋ ਸਾਈਬਰ ਧੋਖਾਧੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ

ਗੁਰੂਗ੍ਰਾਮ: ਪੁਲਿਸ ਨੇ Chinese app ਦੀ ਵਰਤੋਂ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋ ਸਾਈਬਰ ਧੋਖਾਧੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ

ਪੰਚਕੂਲਾ ਨਗਰ ਨਿਗਮ ਦੀ ਕਮਿਸ਼ਨਰ ਅਪਰਾਜਿਤਾ ਨੇ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਨੇੜੇ ਮਾਸ ਅਤੇ ਮਾਸ ਵਿਨਿਯਮਤ ਕਰਨ ਦਾ ਫੈਸਲਾ

ਪੰਚਕੂਲਾ ਨਗਰ ਨਿਗਮ ਦੀ ਕਮਿਸ਼ਨਰ ਅਪਰਾਜਿਤਾ ਨੇ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਨੇੜੇ ਮਾਸ ਅਤੇ ਮਾਸ ਵਿਨਿਯਮਤ ਕਰਨ ਦਾ ਫੈਸਲਾ

ਜਨਤਾ ਦਾ ਸਰਕਾਰ ਦੇ ਪ੍ਰਤੀ ਵਧਿਆ ਭਰੋਸਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਜਨਤਾ ਦਾ ਸਰਕਾਰ ਦੇ ਪ੍ਰਤੀ ਵਧਿਆ ਭਰੋਸਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ