ਚੰਡੀਗੜ੍ਹ, 25 ਅਪ੍ਰੈਲ -
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਦੀ ਡਬਲ ਇੰਜਨ ਸਰਕਾਰ ਬਾਬਾ ਸਾਹੇਬ ਡਾ. ਬੀਆਰ ਅੰਬੇਦਕਰ ਦੇ ਮਾਰਗ ਅਤੇ ਆਦਰਸ਼ਾਂ ਨੂੰ ਅਪਣਾ ਕੇ ਸਮਾਜ ਦੇ ਆਖੀਰੀ ਵਿਅਕਤੀ ਦਾ ਉਥਾਨ ਕਰ ਰਹੀ ਹੈ। ਡਬਲ ਇੰਜਨ ਦੀ ਸਰਕਾਰ ਨੇ ਗਰੀਬ ਲੋਕਾਂ ਨੂੰ ਮਜਬੂਤ ਬਨਾਉਣ, ਬਹੁਤ ਪਿਛੜੇ ਲੋਕਾਂ ਨੂੰ ਖੁਸ਼ਹਾਲ ਬਨਾਉਣ, ਹਰ ਨਾਗਰਿਕ ਨੂੰ ਨਿਆਂ ਦਿਵਾਉਣ ਲਈ ਯੋਜਨਾਵਾਂ ਨੂੰ ਅਮਲੀਜਾਮਾ ਪਹਿਣਾੲਆ ਹੈ। ਸਰਕਾਰ ਨੇ ਸਾਲ 2025 ਨੂੰ ਸੰਵਿਧਾਨ ਗੌਰਵ ਸਾਲ ਵਜੋ ਮਨਾਉਣ ਦਾ ਫੈਸਲਾ ਕੀਤਾ ਤਾਂ ਜੋ ਇਸ ਸਾਲ ਬਾਬਾ ਸਾਹੇਬ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ ਜਾ ਸਕੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਕੁਰੂਕਸ਼ੇਤਰ ਵਿੱਚ ਰਵੀਦਾਸ ਮੰਦਿਰ ਅਤੇ ਧਰਮਸ਼ਾਲਾ ਵੱਲੋਂ ਪ੍ਰਬੰਧਿਤ ਡਾ. ਬੀਆਰ ਅੰਬੇਦਕਰ ਸਨਮਾਨ ਸਮਾਰੋਹ ਅਤੇ ਸੈਮੀਨਾਰ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਰਵੀਦਾਸ ਮੰਦਿਰ ਅਤੇ ਧਰਮਸ਼ਾਲਾ ਵਿੱਚ ਅੰਬੇਦਕਰ ਭਵਨ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਮੁੱਖ ਮੰਤਰੀ ਨੇ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਜੀ ਦੇ ਮੰਦਿਰ ਵਿੱਚ ਸੂਬਾਵਾਸੀਆਂ ਦੀ ਸੁੱਖ ਖੁਸ਼ਹਾਲੀ ਲਈ ਪੂਰਾ ਅਰਚਨਾ ਕੀਤੀ। ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੈ ਸੰਸਥਾ ਨੂੰ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2025 ਨੂੰ ਸੰਵਿਧਾਨ ਗੌਰਵ ਸਾਲ ਵਜੋ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਾਲ ਵਿੱਚ ਬਾਬਾ ਸਾਹੇਬ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹੇਬ ਨੇ ਆਪਣਾ ਪੂਰਾ ਜੀਵਨ ਗਰੀਬ, ਬਹੁਤ ਪਿਛਲੇ ਲੋਕਾਂ ਦਾ ਉਥਾਨ ਕਰਨ ਲਈ ਸਮਰਪਿਤ ਕਰ ਦਿੱਤਾ। ਦੇਸ਼ ਦੇ ਆਖੀਰੀ ਵਿਅਕਤੀ ਦੇ ਉਥਾਨ ਲਈ ਬਾਬਾ ਸਾਹੇਬ ਨੇ ਪੂਰਾ ਜੀਵਨ ਸੰਘਰਸ਼ ਕੀਤਾ, ਸਮਾਜ ਵਿੱਚ ਜਾਤ-ਪਾਤ, ਛੁਆਛੂਤ, ਅਸਮਾਨਤਾ ਨੂੰ ਦੂਰ ਕਰਨ ਦੇ ਨਾਲ-ਨਾਲ ਹਰ ਵਿਅਕਤੀ ਨੁੰ ਨਿਆਂ ਦਿਵਾਉਣ ਦਾ ਕੰਮ ਕੀਤਾ। ਇੰਨ੍ਹਾ ਹੀ ਨਹੀਂ ਆਜਾਦੀ ਦੇ ਅੰਦੋਲਨ ਵਿੱਚ ਵੀ ਬਾਬਾ ਸਾਹੇਬ ਨੇ ਆਪਣਾ ਯੋਗਦਾਨ ਦਿੱਤਾ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਆਉਣ ਵਾਲੀ ਹਰ ਵੱਡੀ ਰੁਕਾਵਟ ਨੁੰ ਸਹਿਜਤਾ ਨਾਲ ਦੂਰ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਬਾਬਾ ਸਾਹੇਬ ਦੇ ਦਿਖਾਏ ਮਾਰਗ 'ਤੇ ਲਗਾਤਾਰ ਅੱਗੇ ਵੱਧ ਰਹੇ ਹਨ ਅਤੇ ਹਰ ਵਰਗ ਨੂੰ ਖੁਸ਼ਹਾਲ ਬਨਾਉਣ ਦੀ ਯੋਜਨਾਵਾਂ ਨੁੰ ਲਾਗੂ ਕਰ ਰਹੇ ਹਨ। ਸੂਬਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਆਯੂਸ਼ਮਾਨ , ਚਿਰਾਯੂ ਕਾਰਡ ਵਰਗੀ ਯੋਜਨਾਵਾਂ ਨੂੰ ਲਾਗੂ ਕਰ ਕੇ ਗਰੀਬਾਂ ਨੂੰ ਸਨਮਾਨ ਦੇਣ ਦਾ ਕੰਮ ਕੀਤਾ।
ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਛੱਤ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲਾਗੂ ਕੀਤਾ ਹੈ। ਇਸ ਯੋਜਨਾ ਦੇ ਤਹਿਤ ਹਰਿਆਣਾ ਵਿੱਚ ਇੱਕਠੇ 36 ਹਜਾਰ ਖਾਤਿਆਂ ਵਿੱਚ 151 ਕਰੋੜ ਰੁਪਏ ਭੇਜੇ ਗਏ ਹਨ, ਮਹਿਲਾਵਾਂ ਨੁੰ ਮਾਨ-ਸਨਮਾਨ ਦੇਣ ਲਈ ਹਰ ਘਰ ਵਿੱਚ ਪਖਾਨੇ ਬਣਵਾਏ ਗਏ। ਮੁੱਖ ਮੰਤਰੀ ਨੇ ਕਿਹਾ ਕਿ ਹੋਨਹਾਰ ਨੌਜੁਆਨਾਂ ਨੂੰ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਦੇ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ। ਹੁਣੀ ਹਾਲ ਹੀ ਵਿੱਚ 14 ਅਪ੍ਰੈਲ ਨੁੰ ਬਾਬਾ ਸਾਹੇਬ ਦੀ ਜੈਯੰਤੀ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਯਮੁਨਾਨਗਰ ਅਤੇ ਹਿਸਾਰ ਵਿੱਚ ਪਹੁੰਚੇ ਅਤੇ ਸੂਬਾਵਾਸੀਆਂ ਨੂੰ ਏਅਰਪੋਰਟ ਅਤੇ 800 ਮੇਗਾਵਾਟ ਥਰਮਲ ਪਲਾਂਟ ਦੀ ਸੌਗਾਤ ਦੇਣ ਦਾ ਕੰਮ ਕੀਤਾ।