ਚੰਡੀਗੜ੍ਹ, 25 ਅਪ੍ਰੈਲ -
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਨਵਾਚਾਰ ਅੱਜ ਦੇ ਵਿਸ਼ਵ ਮੁਕਾਬਲੇ ਵਿੱਚ ਅੱਗੇ ਵੱਧਣ ਦਾ ਇੱਕ ਮੂਲਮੰਤਰ ਹੈ। ਏਆਈ, ਮਸ਼ੀਨ ਲਰਨਿੰਗ, ਰੋਬੋਟਿਕਸ, ਨਵੀਕਰਣੀ ਉਰਜਾ ਅਤੇ ਬਾਇਓਟੇਕ ਵਰਗੇ ਖੇਤਰ ਨਵੇਂ ਭਾਰਤ ਦੇ ਉਭਰਦੇ ਥੰਮ੍ਹ ਹਨ। ਹਰਿਆਣਾ ਨੇ ਵੀ ਇੱਕ ਮਜਬੂਤ ਨਵਾਚਾਰ ਇਕੋਸਿਸਟਮ ਵਿਕਸਿਤ ਕਰਨ ਲਈ ਮਹਤੱਵਪੂਰਣ ਕਦਮ ਚੁੱਕੇ ਹਨ।
ਮੁੱਖ ਮੰਤਰੀ ਅੱਜ ਪੂਸਾ ਭਵਨ ਨਵੀਂ ਦਿੱਲੀ ਵਿੱਚ ਪ੍ਰਬੰਧਿਤ ਖੁਸ਼ਹਾਲ ਅਤੇ ਮਹਾਨ ਭਾਰਤ ''ਇੰਟਰਨੈਸ਼ਨਲ ਕਾਨਫ੍ਰੈਂਸ ਵਿਜਨ 2047'' ਨੂੰ ਸੰਬੋਧਿਤ ਕਰ ਰਹੇ ਸਨ। ਇਸ ਤਿੰਨ ਦਿਨਾਂ ਦੇ ਕਾਨਫ੍ਰੈਂਸ ਦੇ ਦੂਜੇ ਦਿਨ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਯੂਨੀਵਰਸਿਟੀਆਂ ਵਿੱਚ ਇਨਕਿਯੂਬੇਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ। ਵਿਦਿਅਕ ਅਦਾਰਿਆਂ ਵਿੱਚ ਟਿਕਰਿੰਗ ਲੈਬ ਸਥਾਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਅਟਨ ਇਨੋਵੇਸ਼ਨ ਨੂੰ ਜਮੀਨ 'ਤੇ ਲਾਗੂ ਕਰਨ ਲਈ ਵਿਦਿਆਰਥੀਆਂ ਵਿੱਚ ਖੋਜ ਦੀ ਪ੍ਰਵ੍ਰਤੀ ਨੂੰ ਵਧਾਇਆ ਜਾ ਰਿਹਾ ਹੈ। ਗੁਰੂਗ੍ਰਾਮ ਵਿੱਚ ਹਰਿਆਣਾ ਇਨੋਵੇਸ਼ਨ ਹੱਬ ਸਥਾਪਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰ ਜਿਲ੍ਹੇ ਵਿੱਚ ਵੀ ਇਨੋਵੇਸ਼ਨ ਹੱਬ ਬਣਾਏ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜੀਵਨ ਦੇ ਹਰ ਖੇਤਰ ਅਤੇ ਵਿਕਾਸ ਦੇ ਹਰ ਪਹਿਲੂ ਵਿੱਚ ਏ.ਆਈ. ਦਾ ਵੱਡਾਂ ਮਹਤੱਵ ਹੈ। ਇਸ ਲਈ ਹਰਿਆਣਾ ਵਿੱਚ ਏ.ਆਈ. ਮਿਸ਼ਨ ਦਾ ਗਠਨ ਕਰ ਗੁਰੂਗ੍ਰਾਮ ਅਤੇ ਪੰਚਕੂਲਾ ਵਿੱਚ ਇੱਕ-ਇੱਕ ਹੱਬ ਸਥਾਪਿਤ ਕੀਤਾ ਜਾਵੇਗਾ। ਇੰਨ੍ਹਾਂ ਵਿੱਚ ਹਰਿਆਣਾ ਦੇ 50 ਹਜਾਰ ਤੋਂ ਵੱਧ ਨੌਜੁਆਨਾਂ ਅਤੇ ਪੇਸ਼ੇਵਰਾਂ ਨੂੰ ਅੱਤਆਧੁਨਿਕ ਤਕਨੀਕਾਂ ਵਿੱਚ ਟ੍ਰੇਨਡ ਕੀਤਾ ਜਾਵੇਗਾ। ਇਸ ਨਾਲ ਨੌਜੁਆਨ ਨਵੀਂ ਨੌਕਰੀਆਂ ਅਤੇ ਮੌਕਿਆਂ ਲਈ ਤਿਆਰ ਹੋ ਸਕਣਗੇ।
ਇਸ ਸਮੇਲਨ ਵਿੱਚ ਸਵਦੇਸ਼ੀ ਖੋਜ ਸੰਸਥਾਨ, ਨਵੀਂ ਦਿੱਲੀ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ, ਇੰਦਰਾ ਗਾਂਧੀ ਜਨਜਾਤੀਅ ਯੂਨੀਵਰਸਿਟੀ, ਮੱਧ ਪ੍ਰਦੇਸ਼ ਅਤੇ ਯੂਨੀਵਰਸਿਟੀ ਆਫ ਏਗਡਰ, ਨਾਰਵੇ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮੇਲਨ ਨੇ ਸਿਰਫ ਇੱਕ ਵੈਚਾਰਿਕ ਮੰਚ ਹੈ, ਸਗੋ ਇਹ ਸੱਭਦੀ ਸਾਂਝੀ ਉਮੀਦਾਂ, ਕੌਮੀ ਟੀਚਿਆਂ ਅਤੇ ਭਵਿੱਖ ਦੀ ਦਿਸ਼ਾ ਦਾ ਨਿਰਧਾਰਣ ਕਰਨ ਦਾ ਇੱਕ ਪ੍ਰੇਰਕ ਮੌਕਾ ਹੈ। ਜਨਸਾਂਖਿਅਕੀ ਦੀ ਵਰਤੋ ਅਤੇ ਰੁਜਗਾਰ ਲਈ ਰਣਨੀਤੀਆਂ ਬਹੁਤ ਹੀ ਸਮਕਾਲੀ ਅਤੇ ਪ੍ਰਸੰਗਿਕ ਹਨ। ਆਬਾਦੀ ਦੀ ਸਹੀ ਵਰਤੋ ਕਰਨ ਲਈ ਸਿਖਿਆ, ਉਦਮਤਾ, ਨਵਾਚਾਰ ਅਤੇ ਨੌਜੁਆਨ ਆਬਾਦੀ ਸਥਿਰਤਾ ਕਾਰਗਰ ਸਾਧਨ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2047 ਦੀ ਕਲਪਣਾ ਕਰੀਏ, ਜਿਸ ਸਮੇਂ ਭਾਰਤ ਆਪਣੀ ਆਜਾਦੀ ਦੀ 100ਵੀਂ ਵਰ੍ਹੇਗੰਢ ਮਨਾ ਰਿਹਾ ਹੋਵੇਗਾ। ਜਦੋਂ ਅਸੀਂ ਆਪਣੀ ਆਜਾਦੀ ਦਾ ਉਤਸਵ ਮਨਾਉਂਣਗੇ, ਉਦੋਂ ਇਹ ਮੁਲਾਂਕਨ ਵੀ ਕਰਣਗੇ ਕਿ ਅਸੀਂ ਇਸ ਆਜਾਦੀ ਦੀ ਵਰਤੋ ਕਿਸ ਦਿਸ਼ਾ ਵਿੱਚ ਕੀਤੀ ਹੈ। ਭਾਰਤ ਨੂੰ ਇੱਕ ਖੁਸ਼ਹਾਲ, ਸ਼ਕਤੀਸ਼ਾਲੀ ਅਤੇ ਆਤਮਨਿਰਭਰ ਬਨਾਉਣ ਦਾ ਕੰਮ ਕੀਤਾ। ਇਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਟੀਚਾ ਰੱਖਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਟੀਚਾ ਅਸੀਂ ਸਾਰੇ 140 ਕਰੋੜ ਭਾਰਤੀਆਂ ਦਾ ਸਮੂਹਿਕ ਸੰਕਲਪ ਹੈ। ਇਹ ਸਾਨੂੰ ਉਸ ਭਾਰਤ ਦੇ ਵੱਲੋਂ ਲੈ ਜਾਂਦਾ ਹੈ ਜੋ ਆਰਥਕ ਰੂਪ ਤੋਂ ਮਜਬੁਤ, ਸਮਾਜਿਕ ਰੂਪ ਤੋਂ ਸਮਾਵੇਸ਼ੀ ਅਤੇ ਵਿਦਿਅਕ ਅਤੇ ਤਕਨੀਕੀ ਰੂਪ ਤੋਂ ਮੋਹਰੀ, ਸਾਰੇ ਖੇਤਰਾਂ ਵਿੱਚ ਆਤਮਨਿਰਭਰ ਅਤੇ ਵਿਸ਼ਵ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦਾ ਸੱਭ ਤੋਂ ਵੱਡਾ ਯੁਵਾ ਦੇਸ਼ ਹੈ। ਸਾਡੀ 65 ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਸਾਡਾ ਇਹ ਡੇਮੋਗ੍ਰਾਫਿਕ ਡਿਵੀਡੇਂਟ ਸਾਡੀ ਸੱਭ ਤੋਂ ਵੱਡੀ ਤਾਕਤ ਹੈ। ਪਰ ਇਹ ਲਾਭ ਤਾਂਹੀ ਸਾਰਥਕ ਹੋਵੇਗਾ, ਜਦੋਂ ਅਸੀਂ ਆਪਣੇ ਨੌਜੁਆਨਾਂ ਨੂੰ ਗੁਣਵੱਤਾਪੂਰਣ ਸਿਖਿਆ ਦਵਾਂਗੇ, ਉਨ੍ਹਾਂ ਦਾ ਸਕਿਲ ਵਿਕਾਸ ਕਰਾਂਗੇ ਅਤੇ ਉਨ੍ਹਾਂ ਨੂੰ ਨਵਾਂਚਾਰ ਅਤੇ ਉਦਮੀਸ਼ੀਲਤਾ ਨਾਲ ਜੋੜਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਡੀ ਯੁਵਾ ਸ਼ਕਤੀ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਮੇਕ ਇਨ ਇੰਡੀਆ, ਸਕਿਲ ਇੰਡੀਆ, ਸਟਾਰਟਅੱਪ ਇੰਡੀਆ ਅਤੇ ਸਕਿਲ ਵਿਕਾਸ ਯੋਜਨਾ ਵਰਗੇ ਅਨੇਕ ਪ੍ਰੋਗਰਾਮ ਰਾਸ਼ਟਰ ਨੁੰ ਦਿੱਤੇ ਹਨ> ਸਾਡੀ ਨਵੀਂ ਪੀੜੀ ਨੂੰ 21ਵੀਂ ਸ਼ਤਾਬਦੀ ਦੀ ਜਰੂਰਤ ਅਨੁਸਾਰ ਸਿਖਿਆ ਦੇਣ ਲਈ ਨਵੀਂ ਕੌਮੀ ਸਿਖਿਆ ਨੀਤੀ ਲਾਗੂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਲਈ ਯੁਵਾ ਸ਼ਕਤੀ ਨੂੰ ਅਹਿਮ ਥੰਮ੍ਹ ਮੰਨਿਆ ਹੈ। ਹਰਿਆਣਾ ਵਿੱਚ ਉਨ੍ਹਾਂ ਦੇ ਇਸੀ ਮੰਤਰ ਨੂੰ ਲੈ ਕੇ ਕਾਰਜ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ, ਖੇਤਰਫਲ ਵਿੱਚ ਛੋਟਾ ਹੋਣ ਦੇ ਬਾਵਜੂਦ, ਭਾਰਤ ਦੀ ਆਰਥਕ ਪ੍ਰਗਤੀ ਦਾ ਇੱਕ ਮਜਬੂਤ ਇੰਜਨ ਹੈ। ਸਾਡੀ ਪ੍ਰਤੀ ਵਿਅਕਤੀ ਆਮਦਨ ਕੌਮੀ ਔਸਤ ਨਾਲ ਲਗਭਗ ਦੁਗਣੀ ਹੈ ਅਤੇ ਅਸੀਂ ਭਾਰਤ ਦੀ ਜੀਡੀਪੀ ਵਿੱਚ 3.8 ਫੀਸਦੀ ਦਾ ਯੋਗਦਾਨ ਦਿੰਦੇ ਹਨ। ਇਸ ਵਿੱਚ ਸਾਡੀ ਸੱਭ ਤੋਂ ਵੱਡੀ ਤਾਕਤ ਸਾਡੀ ਯੁਵਾ ਆਬਾਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿਖਿਆ ਉਹ ਨੀਂਹ ਹੈ, ਜਿਸ 'ਤੇ ਇੱਕ ਖੁਸ਼ਹਾਲ ਅਤੇ ਮਜਬੂਤ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਹਰਿਆਣਾ ਵਿੱਚ ਅਸੀਂ ਸਿਖਿਆ ਨੂੰ ਸਾਰਿਆਂ ਲਈ ਸਰਲ ਅਤੇ ਗੁਣਵੱਤਾਪੁਰਣ ਬਨਾਉਣ ਲਈ ਠੋਸ ਕਦਮ ਚੁੱਕੇ ਹਨ। ਸਿਖਿਆ ਨੂੰ ਰੁਜਗਾਰ ਨਾਲ ਜੋੜਿਆ ਹੈ। ਡਿਯੂਲ ਏਜੂਕੇਸ਼ਨ ਮਾਡਲ ਨੂੰ ਪ੍ਰੋਤਸਾਹਨ ਦੇ ਕੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਕਾਰਜ ਦਾ ਤਜਰਬਾ ਵੀ ਦਿੱਤਾ ਜਾ ਰਿਹਾ ਹੈ। ਸਕੂਲ ਪੱਧਰ 'ਤੇ ਹੀ ਕੋਡਿੰਗ, ਏ.ਆਈ. ਅਤੇ ਡਿਜੀਟਲ ਸਾਖਰਤਾ ਵਰਗੇ ਵਿਸ਼ਿਆਂ ਨੂੰ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਿਖਿਆ ਦੇ ਬਾਅਦ ਸਕਿਲ ਵਿਕਾਸ ਊਹ ਸੇਤੂ ਹੈ ਜੋ ਨੌਜੁਆਨਾਂ ਨੂੰ ਰੁਜਗਾਰ ਅਤੇ ਉਦਮਤਾ ਦੇ ਵੱਲ ਲੈ ਜਾਂਦਾ ਹੈ। ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਸਿਖਿਆ ਨੁੰ ਸਕਿਲ ਦੇ ਨਾਲ ਜੋੜਿਆ ਹੈ। ਸਕੂਲਾਂ ਵਿੱਚ ਐਨਐਸਕਿਸੂਐਫ ਤੇ ਕਾਲਜਾਂ ਵਿੱਚ ਪਹਿਲ ਯੋਜਨਾ ਸ਼ੁਰੂ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਪਹਿਚਾਣ ਮਜਬੂਤ ਖੇਤੀਬਾੜੀ ਅਰਥਵਿਵਸਥਾ ਤੋਂ ਹੈ। ਸਾਡੇ ਕਿਸਾਨ ਮਿਹਨਤੀ ਅਤੇ ਪ੍ਰਗਤੀਸ਼ੀਲ ਹਨ, ਪਰ ਬਦਲਦੇ ਸਮੇਂ ਦੇ ਨਾਲ ਇਹ ਜਰੂਰੀ ਹੈ ਕਿ ਖੇਤੀ ਵਿੱਚ ਵੀ ਨਵਾਚਾਰ ਹੋਵੇ। ਅਸੀਂ ਹੋਰੀਜੋਂਟਲ ਫਾਰਮਿੰਗ ਦੇ ਨਾਲ-ਨਾਲ ਵਰਟੀਕਲ ਫਾਰਮਿੰਗ ਨੂੰ ਪ੍ਰੋਤਸਾਹਨ ਦੇ ਰਹੇ ਹਨ। ਖੇਤੀਬਾੜੀ ਸੈਰ-ਸਪਾਟਾ ਇੱਕ ਅਜਿਹਾ ਨਵਾਚਾਰ ਹੈ, ਜਿਸ ਨਾਲ ਗ੍ਰਾਮੀਣ ਖੇਤਰਾਂ ਵਿੱਚ ਰੁਜਗਾਰ ਦੇ ਨਵੇਂ ਮੌਕੇ ਸ੍ਰਿਜਤ ਹੋਣਗੇ। ਇਸ ਸਮਰੱਥਾ ਨੂੰ ਦੇਖਦੇ ਹੋਏ ਫਾਰਮ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਵਿਕਸਿਤ ਭਾਰਤ ਦਾ ਸਪਨਾ ਤਾਂਹੀ ਸਾਕਾਰ ਹੋਵੇਗਾ, ੧ਦੋਂ ਅਸੀਂ ਵਾਤਾਵਰਣ ਸਰੰਖਣ ਨੂੰ ਪ੍ਰਾਥਮਿਕਤਾ ਦੇਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਵਿਕਾਸ ਪ੍ਰਕ੍ਰਿਆ ਅਤੇ ਵਿਕਾਸ ਦੇ ਵਿਚਕਾਰ ਸੰਤੁਲਨ ਲਿਆਉਣ ਲਈ 3 ਆਰ ਮਤਲਬ ਰਿਸਾਈਕਲ, ਰਿਯੂਜ ਅਤੇ ਰਿਡਯੂਜ 'ਤੇ ਕੰਮ ਕੀਤਾ ਜਾ ਰਿਹਾ ਹੈ। ਸੂਬੇ ਨੂੰ ਹਰਾ-ਭਰਾ ਬਨਾਉਣ ਲਈ ਇੱਕ ਪੇੜ ਮਾਂ ਦੇ ਨਾਂਅ, ਹਰ ਪਿੰਡ ਪੇੜਾਂ ਦੀ ਛਾਂ, ਪੌਧਾਗਿਰੀ ਅਤੇ ਹਰ ਘਰ ਹਰਿਆਣਲੀ ਵਰਗੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਿਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਤੇ ਮਹਾਨ ਰਾਸ਼ਟਰ ਬਨਾਉਣ ਵਿੱਚ ਹਰਿਆਣਾ ਦੀ ਅਹਿਮ ਭੂਕਿਮਾ ਰਹੇਵੀ। ਸਮੇਲਨ ਵਿੱਚ ਕੀਤਾ ਗਿਆ ਵਿਚਾਰ ਮੰਥਨ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਲਈ ਵੱਡਾ ਕਾਰਗਰ ਸਾਬਤ ਹੋਵੇਗਾ।