Thursday, December 26, 2024  

ਪੰਜਾਬ

ਬੁਲਟ ਪਟਾਖੇ ਪਾਉਣ ਵਾਲੇ ਮਨਚਲੇ ਨੌਜ਼ਵਾਨਾਂ ਤੇ ਚੱਲੇਗਾ ਪੁਲਿਸ ਦਾ ਡੰਡਾ -ਐਸ ਐਚ ਓ ਬਲਕੌਰ ਸਿੰਘ

December 24, 2024

ਬੁਢਲਾਡਾ 24 ਦਸੰਬਰ (ਮਹਿਤਾ ਅਮਨ)

ਸ਼ਹਿਰ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਲੋਕ ਸਹਿਯੋਗ ਦੇਣ। ਇਹ ਸ਼ਬਦ ਅੱਜ ਇੱਥੇ ਸਥਾਨਕ ਸਿਟੀ ਪੁਲਿਸ ਸਟੇਸ਼ਨ ਦੇ ਨਵੇ ਐਸ ਐਚ ਓ ਬਲਕੌਰ ਸਿੰਘ ਨੇ ਚਾਰਜ ਸੰਭਾਲਦਿਆਂ ਕਹੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹਰ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ। ਲੋਕ ਹੀ ਪੁਲਿਸ ਦੇ ਮਾਰਗਦਰਸ਼ਨ ਹਨ। ਉਨ੍ਹਾਂ ਆਪਣੇ ਮੁਲਾਜਮਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾ ਦੇ ਹੱਲ ਲਈ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਸ਼ਹਿਰ ਨਿਵਾਸੀਆਂ ਅਤੇ ਕੋਸਲਰਾਂ ਨੂੰ ਅਪੀਲ ਕੀਤੀ ਕਿ ਉਹ ਛੋਟੇ ਮੋਟੇ ਝਗੜਿਆ ਨੂੰ ਆਪਣੇ ਪੱਧਰ ਤੇ ਹੀ ਸੁਲਝਾਉਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਨਸ਼ਿਆਂ ਨੂੰ ਖਤਮ ਕਰਨ ਲਈ ਲੋਕ ਸਹਿਯੋਗ ਦੇਣ। ਉਨ੍ਹਾਂ ਲੋਕਾਂ ਨੂੰ ਆਲਾ ਦੁਆਲਾ ਸੁਰੱਖਿਅਤ ਕਰਦਿਆ ਕਿਹਾ ਕਿ ਸ਼ੱਕੀ ਵਸਤੂਆ ਅਤੇ ਵਿਅਕਤੀਆਂ ਦੀ ਇਤਲਾਹ ਤੁਰੰਤ ਪੁਲਿਸ ਨੁੰ ਦੇਣ। ਉਨ੍ਹਾਂ ਮਨਚਲੇ ਨੌਜਵਾਨਾਂ ਜੋ ਟ੍ਰੇਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਬੁਲਟ ਮੋਟਰ ਸਾਈਕਲ ਤੇ ਪਟਾਖੇ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸ਼ਹਿਰ ਦੇ ਮੁੱਖ ਬਾਜਾਰਾਂ ਚ ਟ੍ਰੇਫਿਕ ਚ ਵਿਘਨ ਬਣਨ ਵਾਲੇ ਵਹੀਕਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੁਕਾਨਾਂ ਅੱਗੇ ਆਰਜੀ ਨਾਜਾਇਜ ਕਬਜੇ ਵੀ ਤੁਰੰਤ ਹਟਾਉਣ ਦੀ ਹਦਾਇਤ ਕੀਤੀ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾ ਬੁਢਲਾਡਾ ਸਿਟੀ ਦੇ ਐਸ ਐਚ ਓ ਸੁਖਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੀਜ਼ਰ ਤੋਂ ਗੈਸ ਚੜ੍ਹਨ ਕਾਰਨ ਦੋ ਭੈਣਾਂ ਦੀ ਮੌਤ

ਗੀਜ਼ਰ ਤੋਂ ਗੈਸ ਚੜ੍ਹਨ ਕਾਰਨ ਦੋ ਭੈਣਾਂ ਦੀ ਮੌਤ

ਪੁੱਲ ਨੀਚੇ  ਦੁਕਾਨ ਤੋਂ ਪਿਸਤੋਲ ਦੀ ਨੋਕ ਤੇ ਲੁੱਟ ਕਰਨ ਆਏ 3 ਨੌਜਵਾਨ ਕਾਬੂ, 2 ਪਿਸਤੋਲ ਤੇ ਕਾਰਤੂਸ ਬਰਾਮਦ

ਪੁੱਲ ਨੀਚੇ ਦੁਕਾਨ ਤੋਂ ਪਿਸਤੋਲ ਦੀ ਨੋਕ ਤੇ ਲੁੱਟ ਕਰਨ ਆਏ 3 ਨੌਜਵਾਨ ਕਾਬੂ, 2 ਪਿਸਤੋਲ ਤੇ ਕਾਰਤੂਸ ਬਰਾਮਦ

ਸ਼ਹੀਦਾਂ ਦੀ ਯਾਦ ‘ਚ ਗੁ: ਫਤਿਹਗੜ੍ਹ ਸਾਹਿਬ ਤੋਂ ਗੁ: ਜੋਤੀ ਸਰੂਪ ਤੀਕ ਮਹਾਨ ਨਗਰ ਕੀਰਤਨ ਅੱਜ ਹੋਵੇਗਾ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸ਼ਹੀਦਾਂ ਦੀ ਯਾਦ ‘ਚ ਗੁ: ਫਤਿਹਗੜ੍ਹ ਸਾਹਿਬ ਤੋਂ ਗੁ: ਜੋਤੀ ਸਰੂਪ ਤੀਕ ਮਹਾਨ ਨਗਰ ਕੀਰਤਨ ਅੱਜ ਹੋਵੇਗਾ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸਿਹਤ ਵਿਭਾਗ ਕਾਦੀਆਂ ਦੀ ਟੀਮ ਨੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਕੀਤਾ ਜਾਗਰੂਕ

ਸਿਹਤ ਵਿਭਾਗ ਕਾਦੀਆਂ ਦੀ ਟੀਮ ਨੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਕੀਤਾ ਜਾਗਰੂਕ

ਦੇਸ਼ ਭਗਤ ਯੂਨੀਵਰਸਿਟੀ ਅਤੇ ਏ.ਆਈ.ਈ.ਐਸ.ਈ.ਸੀ. ਲੁਧਿਆਣਾ ਨੇ ਵਿਦਿਆਰਥੀਆਂ ਨੂੰ ਗਲੋਬਲ ਮੌਕੇ ਪ੍ਰਦਾਨ ਕਰਨ ਲਈ ਕੀਤਾ ਸਮਝੌਤਾ

ਦੇਸ਼ ਭਗਤ ਯੂਨੀਵਰਸਿਟੀ ਅਤੇ ਏ.ਆਈ.ਈ.ਐਸ.ਈ.ਸੀ. ਲੁਧਿਆਣਾ ਨੇ ਵਿਦਿਆਰਥੀਆਂ ਨੂੰ ਗਲੋਬਲ ਮੌਕੇ ਪ੍ਰਦਾਨ ਕਰਨ ਲਈ ਕੀਤਾ ਸਮਝੌਤਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ਼ਹੀਦੀ ਸਭਾ ਸਮਾਗਮਾਂ ਦਾ ਆਰੰਭ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ਼ਹੀਦੀ ਸਭਾ ਸਮਾਗਮਾਂ ਦਾ ਆਰੰਭ

ਛੋਟੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਏ ਦੀਵਾਨ

ਛੋਟੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਏ ਦੀਵਾਨ

ਮਾਤਾ ਗੁਜਰੀ ਕਾਲਜ ਵਿਖੇ ਤਿੰਨ ਦਿਨਾਂ ਸ਼ਹੀਦੀ ਸਭਾ ਨੂੰ ਸਮਰਪਿਤ ਸਮਾਗਮਾਂ ਦੀ ਸ਼ਰਧਾ ਨਾਲ ਹੋਈ ਸ਼ੁਰੂਆਤ

ਮਾਤਾ ਗੁਜਰੀ ਕਾਲਜ ਵਿਖੇ ਤਿੰਨ ਦਿਨਾਂ ਸ਼ਹੀਦੀ ਸਭਾ ਨੂੰ ਸਮਰਪਿਤ ਸਮਾਗਮਾਂ ਦੀ ਸ਼ਰਧਾ ਨਾਲ ਹੋਈ ਸ਼ੁਰੂਆਤ

ਰੋਟਰੀ ਕਲੱਬ ਸਰਹਿੰਦ ਵੱਲੋਂ ਸ਼ਹੀਦੀ ਜੋੜ ਮੇਲ ਦੌਰਾਨ ਚਲਾਈ ਗਈ ਸਫ਼ਾਈ ਮੁਹਿੰਮ 

ਰੋਟਰੀ ਕਲੱਬ ਸਰਹਿੰਦ ਵੱਲੋਂ ਸ਼ਹੀਦੀ ਜੋੜ ਮੇਲ ਦੌਰਾਨ ਚਲਾਈ ਗਈ ਸਫ਼ਾਈ ਮੁਹਿੰਮ 

ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਖ਼ਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੀਰੀ-ਪੀਰੀ ਦੀ ਕਾਨਫਰੰਸ ਵਿਚ ਪਹੁੰਚਣ : ਮਾਨ

ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਖ਼ਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੀਰੀ-ਪੀਰੀ ਦੀ ਕਾਨਫਰੰਸ ਵਿਚ ਪਹੁੰਚਣ : ਮਾਨ