ਭਵਾਨੀਗੜ੍ਹ 24 ਦਸੰਬਰ( ਰਾਜ ਖੁਰਮੀ)
ਸਥਾਨਕ ਪਿਛਲੇ ਲੰਮੇ ਸਮੇਂ ਤੋਂ ਚੋਰਾਂ ਦਾ ਗਿਰੋਹ ਲਗਾਤਾਰ ਚੋਰੀਆਂ ਨੂੰ ਵਾਰਦਾਤ ਦੇ ਰਿਹਾ ਹੈ । ਭਵਾਨੀਗੜ੍ਹ ਥਾਣਾ ਮੁਖੀ ਗੁਰਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਇਨ੍ਹਾਂ ਚੋਰਾਂ ਨੂੰ ਲਗਾਤਾਰ ਨੱਥ ਪਾਈ ਜਾ ਰਹੀ ਸੀ। ਜਿਸ ਦੇ ਚਲਦਿਆਂ ਅੱਜ ਭਵਾਨੀਗੜ੍ਹ ਪੁਲਿਸ ਨੂੰ ਇਕ ਵੱਡੀ ਸਫਲਤਾ ਹਾਸਿਲ ਹੋਈ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ,ਐਸ,ਆਈ ਸੁਖਦੇਵ ਸਿੰਘ ਨੇ ਦੱਸਿਆ ਕਿ 23 ਤਰੀਕ ਨੂੰ ਉਨਾਂ ਨੂੰ ਪਤਾ ਲੱਗਿਆ ਕਿ ਤਿੰਨ ਚੋਰ ਚੋਰੀ ਕੀਤੇ ਮੋਬਾਇਲਾਂ ਨੂੰ ਵੇਚਣ ਜਾ ਰਹੇ ਹਨ। ਉਹਨਾਂ ਵੱਲੋਂ ਪੁਲਿਸ ਪਾਰਟੀ ਵੱਲੋਂ ਨਾਕਾ ਲਗਾਇਆ ਗਿਆ । ਇਸ ਦੌਰਾਨ ਮੋਟਰਸਾਈਕਲ ਤੇ ਜਾ ਰਹੇ 3 ਵਿਅਕਤੀਆਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ, ਪੁੱਛਗਿੱਛ ਦੇ ਦੌਰਾਨ ਦੌਰਾਨ ਤਿੰਨ ਮੋਬਾਈਲ ਫੋਨਾਂ ਸਮੇਤ ਪੰਜ ਮੋਟਰਸਾਈਕਲਾਂ ਨੂੰ ਬਰਾਮਦ ਕੀਤੇ ਗਏ। ਇਸ ਦੌਰਾਨ ਸੁਖਦੇਵ ਸਿੰਘ ਨੇ ਦੱਸਿਆ ਪੁੱਛ ਗਿੱਛ ਜਾਰੀ ਹੈ। ਬਣਦੀ ਕਾਰਵਾਈ ਹੋਵੇਗੀ ,ਉਹ ਅਮਲ 'ਚ ਲਿਆਂਦੀ ਜਾਵੇਗੀ। ਇਸ ਮੌਕੇ ਗੁਰਜਿੰਦਰ ਸਿੰਘ, ਕਰਮਜੀਤ ਸਿੰਘ, ਰਾਮਪਾਲ ,ਹਾਕਮ ਸਿੰਘ ਆਦਿ ਹਾਜ਼ਰ ਸਨ।