ਨੈਸਨਲ ਟੈਸਟਿੰਗ ਏਜੰਸੀ ਵੱਲੋਂ ਲਈ ਨੀਟ-2024 ਪ੍ਰੀਖਿਆ ਦੇ ਐਲਾਨੇ ਨਤੀਜਿਆਂ ਉਪਰੰਤ ਸ਼ੁਰੂ ਹੋਈ ਕਾਉਂਸਲਿੰਗ ਦੌਰਾਨ ਸਥਾਨਕ ਕਸਬਾ ਨਿਵਾਸੀ ਗਰੀਬ ਪਰਿਵਾਰ ਦੀ ਧੀ ਤਮੰਨਾ ਬੱਤਰਾ ਸਪੁੱਤਰੀ ਸਤਪਾਲ ਬੱਤਰਾ ਨੂੰ ਆਪਣੀ ਮਿਹਨਤ ਸਦਕਾ ਸਰਕਾਰੀ ਮੈਡੀਕਲ ਕਾਲਜ ਅਮਿ੍ਰਤਸਰ ਵਿਖੇ ਐਮ.ਬੀ.ਬੀ.ਐਸ. ਵਿੱਚ ਦਾਖਲਾ ਮਿਲ ਗਿਆ ਹੈ। ਜਾਣਕਾਰੀ ਅਨੁਸਾਰ ਤਮੰਨਾ ਬੱਤਰਾ ਨੇ 720 ਵਿੱਚੋਂ 617 ਅੰਕ ਲੈ ਕੇ ਆਲ ਇੰਡੀਆ ਰੈਂਕ 58256 ਪ੍ਰਾਪਤ ਕੀਤਾ ਹੈ, ਜਿਸ ਸਦਕਾ ਉਸਦਾ ਡਾਕਟਰ ਬਨਣ ਦਾ ਸੁਪਨਾ ਸਾਕਾਰ ਹੋ ਸਕੇਗਾ। ਜਿਰਯੋਗ ਹੈ ਕਿ ਤਮੰਨਾ ਦੇ ਪਿਤਾ ਸਤਪਾਲ ਬੱਤਰਾ, ਮੋਟਰਸਾਈਕਲ ਮਕੈਨਿਕ ਹਨ ਅਤੇ ਮਾਤਾ ਮਮਤਾ ਰਾਣੀ ਇੱਕ ਘਰੇਲੂ ਔਰਤ ਹੈ। ਇਸ ਮੌਕੇ ਤਮੰਨਾ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਹੌਲ ਵੇਖਣ ਨੂੰ ਮਿਲ ਰਿਹਾ ਹੈ। ਉਸਦੇ ਤਾਇਆ ਮੱਖਣ ਲਾਲ ਜੇ.ਈ. ਪਾਵਰਕਾਮ, ਪ੍ਰੇਮ ਨਾਥ ਅਧਿਆਪਕ ਅਤੇ ਤਾਰਾ ਚੰਦ ਨੇ ਦੱਸਿਆ ਕਿ ਤਮੰਨਾ ਨੇ ਬੇਹੱਦ ਮਿਹਨਤ ਕਰ ਕੇ ਸਾਡਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਤਮੰਨਾ ਦੀ ਇਹ ਸਫਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਮਿਹਨਤ ਅਤੇ ਲਗਨ ਨਾਲ ਹਰ ਮੁਸਕਿਲ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਨਵਯੁੱਗ ਸਾਹਿਤ ਕਲਾ ਮੰਚ ਭੀਖੀ ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਭੀਖੀ ਦੇ ਪ੍ਰਧਾਨ ਭੁਪਿੰਦਰ ਫੌਜੀ, ਐਸ ਅਮਰੀਕ ਭੀਖੀ, ਅਮੋਲਕ ਡੇਲੂਆਣਾ, ਗੁਰਲਾਲ ਗੁਰਨੇ, ਗੁਰਿੰਦਰ ਔਲਖ, ਗੁਰਨਾਮ ਭੀਖੀ ਕਿਸਾਨ ਆਗੂ, ਸਤਪਾਲ ਭੀਖੀ, ਬਲਦੇਵ ਸਿੱਧੂ, ਦਰਸਨ ਟੇਲਰ, ਐਸਡੀਓ ਰਜਿੰਦਰ ਰੋਹੀ, ਮਾ. ਮੱਖਣ ਸਿੰਘ, ਵਿਨੋਦ ਕੁਮਾਰ ਸਿੰਗਲਾ ਸਾਬਕਾ ਪ੍ਰਧਾਨ ਨ.ਪ. ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।