Tuesday, November 26, 2024  

ਪੰਜਾਬ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਕੌਮੀ ਪੋਸ਼ਣ ਹਫਤੇ 'ਤੇ ਸੈਮੀਨਾਰ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਕੌਮੀ ਪੋਸ਼ਣ ਹਫਤੇ 'ਤੇ ਸੈਮੀਨਾਰ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਕੌਮੀ ਪੋਸ਼ਣ ਸਪਤਾਹ ਦੇ ਮੌਕੇ 'ਤੇ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿਖੇ ਪ੍ਰਸੂਤੀ ਤੰਤਰ ਏਵਮ ਸਤਰੀ ਰੋਗ ਵਿਭਾਗ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਭਾਸ਼ਣ ਡਾ. ਮਧੂ ਜੋਸ਼ੀ, ਪ੍ਰੋਫੈਸਰ ਅਤੇ ਸਲਾਹਕਾਰ, ਪ੍ਰਸੂਤੀ ਤੰਤਰ ਇਵਮ ਸਤਰੀ ਰੋਗ ਵਿਭਾਗ ਨੇ ਦਿੱਤਾ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਡਾ. ਸਮਿਤਾ ਜੌਹਰ, ਪ੍ਰਿੰਸੀਪਲ ਡਾ. ਅਮਨਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਡਾ. ਅਨਿਲ ਜੋਸ਼ੀ, ਪ੍ਰੋਫੈਸਰ, ਸਿਹਤ ਵਿਭਾਗ ਸ਼ਾਮਿਲ ਸਨ। ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਹੋਰ ਨਾਮਵਰ ਡਾਕਟਰ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਡਾ. ਨਿਸ਼ਾਂਤ ਪਾਈਕਾ, ਡਾ. ਸਨਮਿਕਾ ਗੁਪਤਾ, ਡਾ. ਪ੍ਰਾਚੀ ਸ਼ਰਮਾ, ਡਾ. ਪੂਨਮ, ਡਾ. ਰਜਨੀ ਰਾਣੀ, ਡਾ. ਪ੍ਰਤਿਭਾ ਸ਼ਾਹੀ, ਡਾ. ਸੁਨਯਨਾ ਦੇ ਨਾਲ ਬੀ.ਏ.ਐਮ.ਐਸ. ਦੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਬੀਏਐਮਐਸ ਦੇ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ।ਜਿਸ ਵਿੱਚ ਸੋਨਲ, ਸ਼ੀਲਵੀ ਗਰਗ, ਚਾਂਦਨੀ ਕੁਮਾਰੀ ਅਤੇ ਕਾਜਲ ਕੁਮਾਰੀ ਨੇ ਇਨਾਮ ਜਿੱਤੇ।

ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ  ਵਿਖੇ ਮੈਨੇਜਮੈਂਟ ਵੱਲੋਂ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ

ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ  ਵਿਖੇ ਮੈਨੇਜਮੈਂਟ ਵੱਲੋਂ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ

ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਅਰਸ਼ਦੀਪ ਕੌਰ ਨੇ ਸਕੂਲ ਟਰੱਸਟ ਦੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਅਤੇ ਸਾਬਕਾ ਡਾਇਰੈਕਟਰ  ਪ੍ਰਿੰਸੀਪਲ ਪ੍ਰੋ. ਰਜਿੰਦਰਜੀਤ ਸਿੰਘ ਬਾਜਵਾ ਦਾ ਸਵਾਗਤ ਕਰਦਿਆਂ ਅਧਿਆਪਕ ਦਿਵਸ ਦੀ ਸਭ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਅਧਿਆਪਕ ਦਿਵਸ ਦੀ ਮਹੱਤਤਾ ‘ਤੇ ਲੈਕਚਰ ਵੀ ਦਿੱਤਾ ਗਿਆ। ਡਾ. ਵਾਲੀਆ ਅਤੇ ਪ੍ਰੋ. ਬਾਜਵਾ ਨੇ ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਸਕੂਲ ਦੇ ਪੁਰਾਣੇ ਵਿਦਿਆਰਥੀ ਸੁਖਜੀਤ ਸਿੰਘ (ਈ. ਟੀ. ਓ ) ਆਪਣੇ ਅਧਿਆਪਕਾਂ ਨੂੰ ਮੁਬਾਰਕਾਂ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਹਾਜ਼ਰੀਨ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਡਾ. ਵਾਲੀਆ ਨੇ ਇਸ ਮੌਕੇ ਸੰਬੋਧਨ ਕਰਦਿਆਂ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਅਧਿਆਪਕਾਂ ਨੂੰ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਤੋਂ ਜਾਣੂ ਕਰਵਾਇਆ।ਪ੍ਰੋ. ਬਾਜਵਾ ਨੇ ਅਧਿਆਪਕਾਂ ਨਾਲ ਆਪਣੇ ਪੁਰਾਣੇ ਅਨੁਭਵ  ਸਾਂਝੇ  ਕੀਤੇ ਅਤੇ ਸਭ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।ਵਾਈਸ ਪ੍ਰਿੰਸੀਪਲ ਮਨਵਿੰਦਰ ਕੌਰ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਬਾਬਾ ਵਿਸ਼ਵਕਰਮਾ ਦਾ ਪ੍ਰਗਟ ਦਿਵਸ 17 ਸਤੰਬਰ ਨੂੰ ਜੁਗਨੂੰ ਪੈਲੇਸ ਸਰਹਿੰਦ ਵਿਖੇ ਮਨਾਇਆ ਜਾਵੇਗਾ : ਵਿਸ਼ਵਕਰਮਾ ਸਮਾਜ

ਬਾਬਾ ਵਿਸ਼ਵਕਰਮਾ ਦਾ ਪ੍ਰਗਟ ਦਿਵਸ 17 ਸਤੰਬਰ ਨੂੰ ਜੁਗਨੂੰ ਪੈਲੇਸ ਸਰਹਿੰਦ ਵਿਖੇ ਮਨਾਇਆ ਜਾਵੇਗਾ : ਵਿਸ਼ਵਕਰਮਾ ਸਮਾਜ

ਸ੍ਰੀ ਵਿਸ਼ਵਕਰਮਾਂ ਸਮਾਜ ਭਲਾਈ ਸਭਾ ਰਜ਼ਿ ਫਤਿਹਗੜ੍ਹ ਸਾਹਿਬ ਵੱਲੋਂ ਬਾਬਾ ਵਿਸ਼ਵਕਰਮਾਂ ਜੀ ਦਾ ਪ੍ਰਗਟ ਦਿਵਸ 17 ਸਤੰਬਰ 2024 ਨੂੰ ਸਵੇਰੇ 9 ਵਜੇ ਤੋਂ 12.30 ਵਜੇ ਦੁਪਹਿਰ ਤੱਕ ਹਰ ਸਾਲ ਦੀ ਤਰ੍ਹਾ ਜੁਗਨੂੰ ਪੈਲੇਸ ਜੀ ਟੀ ਰੋਡ ਸਰਹਿੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾਵੇਗਾ। ਉਪਰੋਕਤ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਮਾਸਟਰ ਹਰਜੀਤ ਸਿੰਘ ਨੇ ਦੱਸਿਆ ਕਿ ਸਮਾਜ ਦੀ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਬਾਬਾ ਜੀ ਪ੍ਰਗਟ ਦਿਵਸ ਜਾਗਰੂਕਤਾ ਸੈਮੀਨਾਰ ਕਰਾ ਕੇ ਮਨਾਇਆ ਜਾਵੇ। 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਮਰਸ ਵਿਭਾਗ ਵੱਲੋਂ ਕਰਵਾਈ ਗਈ ਫਰੈਸ਼ਰ ਪਾਰਟੀ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਮਰਸ ਵਿਭਾਗ ਵੱਲੋਂ ਕਰਵਾਈ ਗਈ ਫਰੈਸ਼ਰ ਪਾਰਟੀ

ਯੂਨੀਵਰਸਟੀ ਕਾਲਜ ਚੁੰਨੀ ਕਲਾਂ ਵਿਖੇ ਕਾਮਰਸ ਵਿਭਾਗ ਵੱਲੋਂ ਨਵੇਂ ਆਏ ਵਿਦਿਆਰਥੀਆਂ ਦੇ ਸਵਾਗਤ ਵਿੱਚ ਸ਼ਾਨਦਾਰ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ ।ਇਹ ਪਾਰਟੀ ਬੀ. ਕਾਮ ,ਐਮ ਕਾਮ ਅਤੇ ਬੀ. ਬੀ. ਏ. ਦੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ । ਇਸ ਮੌਕੇ ਵਿਦਿਆਰਥੀਆਂ ਵੱਲੋਂ ਅਲੱਗ ਅਲੱਗ ਗਤੀਵਿਧੀਆਂ ਜਿਵੇਂ ਕਿ ਕੋਰੀਓਗ੍ਰਾਫੀ, ਡਾਂਸ ,ਮਾਡਲਿੰਗ ਆਦਿ ਵਿੱਚ ਹਿੱਸਾ ਲਿਆ ਗਿਆ। ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਰਖਣ ਲਈ ਜੱਜਮੈਂਟ ਇੰਗਲਿਸ਼ ਵਿਭਾਗ ਦੇ ਪ੍ਰੋ. ਅਮਨ ਸ਼ਰਮਾ, ਪੋਲੀਟੀਕਲ ਸਾਇੰਸ ਵਿਭਾਗ ਦੇ ਡਾ. ਜਸਪ੍ਰੀਤ ਕੌਰ, ਸਮਾਜ ਸ਼ਾਸਤਰ ਵਿਭਾਗ ਦੇ ਡਾ. ਰੂਪ ਕਮਲ ਕੌਰ ਨੇ ਕੀਤੀ । 

ਡਾਕਟਰ 9 ਸਤੰਬਰ ਤੋਂ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਕਰਨਗੇ ਮੁਅੱਤਲ : ਪ੍ਰਧਾਨ ਡਾ. ਕੰਵਰਪਾਲ ਸਿੰਘ

ਡਾਕਟਰ 9 ਸਤੰਬਰ ਤੋਂ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਕਰਨਗੇ ਮੁਅੱਤਲ : ਪ੍ਰਧਾਨ ਡਾ. ਕੰਵਰਪਾਲ ਸਿੰਘ

ਪੀ.ਸੀ.ਐਮ.ਐਸ ਐਸੋਸੀਏਸ਼ਨ ਪੰਜਾਬ ਦੀ  ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਕਾਡਰ ਦੇ ਮੁੱਖ ਮੁੱਦਿਆਂ ਜਿਵੇਂ ਕਿ ਏ.ਸੀ.ਪੀ  ਨੂੰ ਬਹਾਲ ਕਰਨ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਕੁੱਝ ਨਾ ਕੀਤੇ ਜਾਣ ਤੇ ਡਾਕਟਰ ਐਸੋਸੀਏਸ਼ਨ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ।

ਪੁਲਿਸ ਜਾਂਚ ਦੌਰਾਨ ਪੀਰਜੈਨ ਦੇ ਪੈਟਰੌਲ ਪੰਪ 'ਤੇ ਸ਼ੇਰ ਆਉਣ ਦੀ ਵੀਡੀਓ ਨਿਕੱਲੀ ਫੇਕ

ਪੁਲਿਸ ਜਾਂਚ ਦੌਰਾਨ ਪੀਰਜੈਨ ਦੇ ਪੈਟਰੌਲ ਪੰਪ 'ਤੇ ਸ਼ੇਰ ਆਉਣ ਦੀ ਵੀਡੀਓ ਨਿਕੱਲੀ ਫੇਕ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਜਿਸ ਵਿੱਚ ਸਰਹਿੰਦ-ਚੁੰਨੀ ਮਾਰਗ 'ਤੇ ਸਥਿਤ ਪਿੰਡ ਪੀਰਜੈਨ ਵਿਖੇ ਸ਼ੇਰ ਘੁੰਮਦਾ ਹੋਣ ਬਾਰੇ ਦੱਸਿਆ ਗਿਆ ਸੀ ਪੁਲਿਸ ਦੀ ਜਾਂਚ ਦੌਰਾਨ ਗਲਤ ਸਾਬਤ ਹੋਈ।ਜ਼ਿਕਰਯੋਗ ਹੈ ਕਿ ਅੱਜ ਸਵੇਰੇ ਦਿਨ ਚੜ੍ਹਦੇ ਸਾਰ ਹੀ ਇਲਾਕੇ ਦੇ ਵਟਸਐਪ ਗਰੁੱਪਾਂ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਪਿੰਡ ਪੀਰਜੈਨ ਦੇ ਪੈਟਰੌਲ ਪੰਪ 'ਤੇ ਇੱਕ ਸ਼ੇਰ ਘੁੰਮਦਾ ਹੋਣ ਬਾਰੇ ਦੱਸਿਆ ਗਿਆ ਸੀ।

ਡੀ.ਸੀ ਦਫਤਰ ਕਰਮਚਾਰੀਆਂ ਵਲੋਂ ਖ਼ੂਨਦਾਨ, ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ

ਡੀ.ਸੀ ਦਫਤਰ ਕਰਮਚਾਰੀਆਂ ਵਲੋਂ ਖ਼ੂਨਦਾਨ, ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ

ਅਰੁਣ ਮੈਮੋਰੀਅਲ ਹਾਲ, ਟਰਾਈਡੈਂਟ ਗਰੁੱਪ, ਸੰਘੇੜਾ (ਬਰਨਾਲਾ) ਵਿਖੇ ਹਿੰਦ ਸਮਾਚਾਰ ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਰਾਇਣ ਦੀ 43ਵੀਂ ਬਰਸੀ ਨੂੰ ਸਮਰਪਿਤ ਲੱਗੇ ਕੈਂਪ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਵਲ੍ਹੋਂ ਖੂਨਦਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਜਿੱਥੇ ਇਹ ਕੈਂਪ ਲਗਾਉਣ ਲਈ ਪ੍ਰਬੰਧਕਾਂ ਨੂੰ ਉਪਰਾਲੇ ਲਈ ਸਲਾਹਿਆ, ਓਥੇ ਖ਼ੂਨ ਦਾਨ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖ਼ੂਨ ਦਾਨ ਮਹਾਂ ਦਾਨ ਹੈ, ਜਿਸ ਨਾਲ ਕਿੰਨੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਕੈਂਪ ਵਿੱਚ ਸੀਤਾ ਰਾਮ ਸੀਨੀਅਰ ਸਹਾਇਕ ਜ਼ਿਲ੍ਹਾ ਨਜ਼ਾਰਤ ਸ਼ਾਖਾ, ਨਿਰਮਲਜੀਤ ਸਿੰਘ ਤਹਿਸੀਲ ਦਫ਼ਤਰ ਮਹਿਲ ਕਲਾਂ, ਮਨਿੰਦਰਜੀਤ ਸਿੰਘ ਜ਼ਿਲ੍ਹਾ ਨਜ਼ਾਰਤ ਸ਼ਾਖਾ, ਗਗਨਦੀਪ ਸਿੰਘ ਸ਼ਿਕਾਇਤ ਤੇ ਪੜਤਾਲ ਸ਼ਾਖਾ, ਗੁਰਬਖਸ਼ ਸਿੰਘ ਤਹਿਸੀਲ ਦਫਤਰ ਮਹਿਲ ਕਲਾਂ, ਹਰੀ ਸਿੰਘ ਜ਼ਿਲ੍ਹਾ ਨਜ਼ਾਰਤ ਸ਼ਾਖਾ, ਬੰਟੀ ਰਾਮ ਅਮਲਾ ਸ਼ਾਖਾ ਤੇ ਜਗਪ੍ਰੀਤ ਸਿੰਘ ਸ਼ਿਕਾਇਤ ਤੇ ਪੜਤਾਲ ਸ਼ਾਖਾ ਨੇ ਖ਼ੂਨ ਦਾਨ ਕੀਤਾ।

ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆ ਨੇ 68 ਵੀਆਂ ਪੰਜਾਬ ਸਕੂਲ ਖੇਡਾਂ ਚ ਲਈਆਂ ਚੋਟੀ ਦੀਆਂ ਪੁਜੀਸ਼ਨਾਂ

ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆ ਨੇ 68 ਵੀਆਂ ਪੰਜਾਬ ਸਕੂਲ ਖੇਡਾਂ ਚ ਲਈਆਂ ਚੋਟੀ ਦੀਆਂ ਪੁਜੀਸ਼ਨਾਂ

ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਖੇਡ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ 68ਵੀਆਂ ਪੰਜਾਬ ਸਕੂਲ ਖੇਡਾਂ ਜ਼ੋਨ ਭਵਾਨੀਗੜ੍ਹ ਵਿੱਚ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਸਾਡਾ ਸਾਰਿਆਂ ਦਾ ਨਾਂ ਰੌਸ਼ਨ ਕੀਤਾ ਹੈ।ਜ਼ਿਲ੍ਹਾ ਪੱਧਰੀ ਬਾਸਕਟਬਾਲ ਮੁਕਾਬਲੇ ਵਿੱਚ ਅੰਡਰ-17,19 (ਲੜਕੇ) ਗਰੁੱਪ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ l ਅੰਡਰ-19 (ਲੜਕੀਆਂ) ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਦੂਜੇ ਸਥਾਨ ਪ੍ਰਾਪਤ ਕੀਤਾ ਅਤੇ ਤਿੰਨ ਲੜਕੀਆਂ ਅਤੇ ਇੱਕ ਲੜਕਾ ਰਾਜ ਪੱਧਰ ਲਈ ਚੁਣਿਆ ਗਈਆਂ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਨੈੱਟਬਾਲ ਮੁਕਾਬਲੇ ਵਿੱਚ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦੇ ਆਧਾਰ ’ਤੇ ਅੰਡਰ-19 (ਲੜਕੀਆਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪੰਜ ਲੜਕੀਆਂ ਰਾਜ ਪੱਧਰ ਲਈ ਚੁਣੀਆਂ ਗਈਆਂ। ਸਕੂਲ ਖਿਡਾਰੀਆਂ ਨੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ। ਖਿਡਾਰੀਆਂ ਦੀ ਇਸ ਕਾਮਯਾਬੀ ਦਾ ਸਿਹਰਾ ਸਕੂਲ ਦੇ ਖੇਡ ਕੋਚਾਂ ਨੂੰ ਜਾਂਦਾ ਹੈ, ਇਹ ਉਨ੍ਹਾਂ ਦੀ ਲਗਨ ਅਤੇ ਮਿਹਨਤ ਦਾ ਨਤੀਜਾ ਹੈ। ਖਿਡਾਰੀਆਂ ਦੀ ਖੇਡਾਂ ਪ੍ਰਤੀ ਸਮਰਪਣ ਭਾਵਨਾ ਨੂੰ ਦੇਖਦਿਆਂ ਸਕੂਲ ਦੇ ਪਿ੍ਰੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਖਿਡਾਰੀਆਂ ਨੂੰ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ’ਤੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਬਨੂੜ ਖੇਤਰ ਦੇ ਕਿਸਾਨਾਂ ਨੇ ਡੀਆਰਓ ਮੋਹਾਲੀ ਨੂੰ ਦਿੱਤਾ ਮੰਗ ਪੱਤਰ

ਬਨੂੜ ਖੇਤਰ ਦੇ ਕਿਸਾਨਾਂ ਨੇ ਡੀਆਰਓ ਮੋਹਾਲੀ ਨੂੰ ਦਿੱਤਾ ਮੰਗ ਪੱਤਰ

ਕੁੱਲ ਹਿੰਦ ਕਿਸਾਨ ਸਭਾ ਦਾ ਵਫ਼ਦ ਅੱਜ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਦਰਸਨ ਸਿੰਘ ਖਾਸਪੁਰ ਦੀ ਅਗਵਾਈ ਹੇਠ ਡੀਆਰਓ ਮੋਹਾਲੀ ਅਮਨਦੀਪ ਸਿੰਘ ਚਾਵਲਾ ਨੂੰ ਮਿਲਿਆ ਅਤੇ ਸੜਕ ਲਈ ਐਕਵਾਇਵਰ ਹੋਈ ਜਮੀਨ ਸਬੰਧੀ ਕਿਸਾਨਾਂ ਨੂੰ ਆ ਰਹੀ ਕਈ ਮੁਸ਼ਕਿਲਾਂ ਬਾਰੇ ਜਾਣੂ ਕਰਾਇਆ ਅਤੇ ਉਨਾਂ ਦੇ ਸੁਖਾਂਵੇਂ ਹੱਲ ਦੀ ਮੰਗ ਕੀਤੀ। ਇਸ ਮੌਕੇ ਉਨਾਂ ਨਾਲ ਨੰਬਰਦਾਰ ਅਵਤਾਰ ਸਿੰਘ ਚੰਗੇਰਾ, ਚਤੰਨ ਸਿੰਘ ਮਨੌਲੀ ਸੂਰਤ, ਜਗੀਰ ਸਿੰਘ ਹੰਸ਼ਾਲਾਂ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।
ਕਿਸਾਨ ਆਗੂ ਨੇ ਮਗ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਪਿੰਡ ਮਨੌਲੀ ਸੂਰਤ, ਪਰਾਗਪੁਰ, ਨੱਗਲ ਸਲੇਮਪੁਰ ਦੀ ਐਕਵਾਇਰ ਹੋਈ ਜਮੀਨ ਦੇ ਮਿਸ ਨੰਬਰ ਹਨ। ਜਿਨਾਂ ਦਾ ਅਜੇ ਮੁਆਵਜਾ ਨਹੀ ਮਿਲਿਆ। ਇਵੇਂ ਪਿੰਡ ਮਨੌਲੀ ਸੂਰਤ ਵਿਖੇ ਫੋਰ ਲਾਇਨ ਤੇ ਕੁਦਰਤੀ ਵਹਾਅ ਲਈ ਬਨਣ ਵਾਲੀ ਪੁੱਲੀ ਨੂੰ ਚੋੜਾ ਕਰਨ ਬਾਰੇ ਕਿਹਾ ਗਿਆ ਹੈ, ਜਿਥੇ ਅੱਧੀ ਦਰਜਨ ਪਿੰਡਾਂ ਦੇ ਬਰਸਾਤੀ ਪਾਣੀ ਦਾ ਵਹਾਅ ਹੁੰਦਾ ਹੈ। ਉਨਾਂ ਕਿਹਾ ਕੋਠਿਆਂ, ਟਿਊਬਵੈੱਲਾਂ, ਪਾਇਪ ਲਾਇਨ, ਦਰੱਖਤਾਂ ਆਦਿ ਦਾ ਵੀ ਮੁਆਵਜਾ ਨਹੀ ਮਿਲਿਆ। ਪਿੰਡ ਬੁੱਢਣਪੁਰ ਦੇ ਕਿਸਾਨਾਂ ਨੂੰ ਵੀ ਜਮੀਨ ਦਾ ਮੁਆਵਜਾ ਨਹੀ ਮਿਲਿਆ। ਉਨਾਂ ਕਿਹਾ ਕਿ ਮੰਗਾਂ ਸਬੰਧੀ ਮੰਗ ਪੱਤਰ ਦੇ ਦਿੱਤਾ ਹੈ ਅਤੇ ਡੀਆਰਓ ਨੇ ਉਨਾਂ ਹਰ ਮੁਸ਼ਕਿਲ ਦੂਰ ਕਰਨ ਦਾ ਭਰੋਸਾ ਦਿੱਤਾ ਹੈ।

ਭਾਈ ਨੰਦ ਲਾਲ ਸਕੂਲ ਮੋਰਿੰਡਾ ਵਿਖੇ ਅਧਿਆਪਕ ਦਿਵਸ ਮਨਾਇਆ

ਭਾਈ ਨੰਦ ਲਾਲ ਸਕੂਲ ਮੋਰਿੰਡਾ ਵਿਖੇ ਅਧਿਆਪਕ ਦਿਵਸ ਮਨਾਇਆ

ਭਾਈ ਨੰਦ ਲਾਲ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਯੋਗਿਤਾ ਰਾਵਲ ਨੇ ਦੱਸਿਆ ਕਿ ਜਮਾਤ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਗਰੀਟਿੰਗ ਕਾਰਡਜ਼ ਬਣਾਉਣ ਵਿੱਚ ਹਿੱਸਾ ਲਿਆ। ਉਪਰੰਤ ਸਕੂਲ ਦੇ ਵੈਲਫੇਅਰ ਗਰੁੱਪ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵਲੋਂ ਅਧਿਆਪਕਾਂ ਨੂੰ ਬੈਜਸ ਲਗਾ ਕੇ ਗਿਫਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।

ਸ਼ੇਰਾ ਸੋਨੀ ਇਲੈਕਟ੍ਰੋਨਿਕ ਦੁਕਾਨ ਤੇ ਲੱਖਾਂ ਰੁਪਏ ਸਮਾਨ ਦੀ ਚੋਰੀ: ਲੀਫ਼ਟ ਵਾਲੀ ਜਗ੍ਹਾਂ ਰਾਂਹੀ ਦੁਕਾਨ ਵਿੱਚ ਦਾਖਲ ਹੋਏ ਚੋਰ

ਸ਼ੇਰਾ ਸੋਨੀ ਇਲੈਕਟ੍ਰੋਨਿਕ ਦੁਕਾਨ ਤੇ ਲੱਖਾਂ ਰੁਪਏ ਸਮਾਨ ਦੀ ਚੋਰੀ: ਲੀਫ਼ਟ ਵਾਲੀ ਜਗ੍ਹਾਂ ਰਾਂਹੀ ਦੁਕਾਨ ਵਿੱਚ ਦਾਖਲ ਹੋਏ ਚੋਰ

ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ ਸਬ ਡਵੀਜਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਹੋਈ

ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ ਸਬ ਡਵੀਜਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਹੋਈ

ਜ਼ਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ

ਜ਼ਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ

ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਵਿਖੇ ਟੀਚਰ ਡੇ ਮਨਾਇਆ ਗਿਆ

ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਵਿਖੇ ਟੀਚਰ ਡੇ ਮਨਾਇਆ ਗਿਆ

ਅਧਿਆਪਕ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦਾ ਲੇਖ ਲਿਖਣ ਮੁਕਾਬਲਾ ਕਰਵਾਇਆ

ਅਧਿਆਪਕ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦਾ ਲੇਖ ਲਿਖਣ ਮੁਕਾਬਲਾ ਕਰਵਾਇਆ

ਬਾਬਾ ਫਰੀਦ ਕਾਲਜ ਆਫ ਫਾਰਮੇਸੀ ਵਿਖੇ ਅਧਿਆਪਕ ਦਿਵਸ ਮਨਾਇਆ

ਬਾਬਾ ਫਰੀਦ ਕਾਲਜ ਆਫ ਫਾਰਮੇਸੀ ਵਿਖੇ ਅਧਿਆਪਕ ਦਿਵਸ ਮਨਾਇਆ

ਟੀ.ਪੀ.ਡੀ. ਮਾਲਵਾ ਕਾਲਜ ਵਿਖੇ ਈਕੋ ਕਲੱਬ ਵੱਲੋਂ ਬੂਟੇ ਲਗਾ ਕੇ ਅਧਿਆਪਕ ਦਿਵਸ ਮਨਾਇਆ ਗਿਆ

ਟੀ.ਪੀ.ਡੀ. ਮਾਲਵਾ ਕਾਲਜ ਵਿਖੇ ਈਕੋ ਕਲੱਬ ਵੱਲੋਂ ਬੂਟੇ ਲਗਾ ਕੇ ਅਧਿਆਪਕ ਦਿਵਸ ਮਨਾਇਆ ਗਿਆ

ਦੋ ਮੋਟਰ ਸਾਈਕਲਾਂ ਦੀ ਟੱਕਰ 'ਚ ਔਰਤ ਦੀ ਮੌਤ, ਤਿੰਨ ਜ਼ਖਮੀ

ਦੋ ਮੋਟਰ ਸਾਈਕਲਾਂ ਦੀ ਟੱਕਰ 'ਚ ਔਰਤ ਦੀ ਮੌਤ, ਤਿੰਨ ਜ਼ਖਮੀ

ਰੋਟਰੀ ਕਲੱਬ ਸਰਹਿੰਦ ਵੱਲੋਂ ਮਨਾਇਆ ਗਿਆ ਅਧਿਆਪਕ ਦਿਵਸ

ਰੋਟਰੀ ਕਲੱਬ ਸਰਹਿੰਦ ਵੱਲੋਂ ਮਨਾਇਆ ਗਿਆ ਅਧਿਆਪਕ ਦਿਵਸ

ਦਰਬਾਰਾ ਸਿੰਘ ਗੁਰੂ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦਾ ਸਲਾਹਕਾਰ ਨਿਯੁਕਤ ਕੀਤਾ

ਦਰਬਾਰਾ ਸਿੰਘ ਗੁਰੂ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦਾ ਸਲਾਹਕਾਰ ਨਿਯੁਕਤ ਕੀਤਾ

ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਾਣਕਾਰ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਹੇਠ ਇੱਕ ਗ੍ਰਿਫਤਾਰ

ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਾਣਕਾਰ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਹੇਠ ਇੱਕ ਗ੍ਰਿਫਤਾਰ

ਜ਼ਿਲਾ ਹਸਪਤਾਲ ਵਿਖੇ ਡਾ ਕੇ.ਡੀ ਸਿੰਘ ਨੇ ਬਤੌਰ ਐਸਐਮਓ ਅਹੁਦਾ ਸੰਭਾਲਿਆ

ਜ਼ਿਲਾ ਹਸਪਤਾਲ ਵਿਖੇ ਡਾ ਕੇ.ਡੀ ਸਿੰਘ ਨੇ ਬਤੌਰ ਐਸਐਮਓ ਅਹੁਦਾ ਸੰਭਾਲਿਆ

ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਧਾਰਮਿਕ ਸਮਾਗਮ

ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਧਾਰਮਿਕ ਸਮਾਗਮ

ਅੱਖਾਂ ਦਾਨ ਪੰਦਰਵਾੜੇ ਤਹਿਤ 12 ਮਰੀਜ਼ਾਂ ਦੇ ਪਾਏ ਮੁਫਤ ਲੈਂਜ : ਡਾ. ਦਵਿੰਦਰਜੀਤ ਕੌਰ

ਅੱਖਾਂ ਦਾਨ ਪੰਦਰਵਾੜੇ ਤਹਿਤ 12 ਮਰੀਜ਼ਾਂ ਦੇ ਪਾਏ ਮੁਫਤ ਲੈਂਜ : ਡਾ. ਦਵਿੰਦਰਜੀਤ ਕੌਰ

ਹਰ ਇਨਸਾਨ ਸਮਾਜਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇ: ਐਡਵੋਕੇਟ ਲਖਬੀਰ ਸਿੰਘ ਰਾਏ

ਹਰ ਇਨਸਾਨ ਸਮਾਜਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇ: ਐਡਵੋਕੇਟ ਲਖਬੀਰ ਸਿੰਘ ਰਾਏ

Back Page 25