ਹੁਣ ਨਰੇਂਦਰ ਮੋਦੀ ਅਜਿਹਾ ਕੁੱਛ ਵੀ ਬੋਲ ਨਹੀਂ ਸਕਦੇ ਹਨ, ਸੱਚ ਜਿਸਦੇ ਨੇੜੇ-ਤੇੜੇ ਵੀ ਹੋਵੇ। ਉਨ੍ਹਾਂ ਨੇ ਆਪਣਾ ਤਾਜ਼ਾਤਾਰੀਨ ਝੂਠ, ਵਾਰਾਣਸੀ ’ਚ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਬਾਅਦ ਦਿੱਤੇ ਗਏ ਇੱਕ ਇੰਟਰਵਿਊ ’ਚ ਬੋਲੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ‘‘ਵੋ ਜਿਨਕੇ ਜ਼ਿਆਦਾ ਬੱਚੇ ਹੋਤੇ ਹੈਂ’’ ਕਿਹਾ ਸੀ, ਉਨ੍ਹਾਂ ਦਾ ਮਕਸਦ ਮੁਸਲਮਾਨਾਂ ਨਾਲ ਤਾਂ ਸੀ ਹੀ ਨਹੀਂ। ਉਨ੍ਹਾਂ ਨੇ ਅਗਾਂਹ ਵੱਧਦਿਆਂ ਇਹ ਦਾਅਵਾ ਵੀ ਕਰ ਦਿੱਤਾ ਕਿ ‘‘ਜਿਸ ਦਿਨ ਮੈਂ ਹਿੰਦੂ-ਮੁਸਲਮਾਨ ਕਰਾਂਗਾ, ਮੈਂ ਜਨਤਕ ਜ਼ਿੰਦਗੀ ’ਚ ਰਹਿਣ ਦੇ ਅਯੋਗ ਹੋ ਜਾਵਾਂਗਾ।’’
ਜਿਸ ਕਿਸੇ ਨੇ ਵੀ ਮੋਦੀ ਦਾ 9 ਅਪਰੈਲ ਦਾ ਬਾਂਸਵਾੜਾ ਦਾ ਭਾਸ਼ਣ ਸੁਣਿਆ ਜਾਂ ਦੇਖਿਆ ਹੈ, ਉਹ ਬੜੇ ਆਰਾਮ ਨਾਲ ਸਮਝ ਸਕਦਾ ਹੈ ਕਿ ਜਦੋਂ ਉਹ ‘‘ਘੁਸਪੈਠੀਆਂ’’ ਅਤੇ ‘‘ਜਿਨ੍ਹਾਂ ਦੇ ਬੱਚੇ ਜ਼ਿਆਦਾ ਹੁੰਦੇ ਹਨ’’ ਦੀ ਗੱਲ ਕਰ ਰਹੇ ਸਨ ਤਾਂ, ਉਨ੍ਹਾਂ ਦਾ ਨਿਸ਼ਾਨਾ ਮੁਸਲਮਾਨਾਂ ’ਤੇ ਹੀ ਸੀ। ਉਨ੍ਹਾਂ ਦੀ ਗੱਲ ਦਾ ਭਾਵ ਇਕ ਦਮ ਸਪਸ਼ਟ ਹੈ ਕਿਉਂਕਿ ਉਹ ਮਨਮੋਹਨ ਸਿੰਘ ਦੇ ਇੱਕ ਬਿਆਨ ਦਾ ਹਵਾਲਾ ਦੇ ਰਹੇ ਸਨ, ਜੋ ਰਾਸ਼ਟਰ ਦੇ ਸਰੋਤਾਂ ’ਤੇ ਮੁਸਲਮਾਨਾਂ ਦਾ ਵੀ ਦਾਅਵਾ ਹੋਣ ਦੀ ਗੱਲ ਕਰਦਾ ਹੈ। ਅਸਲ ਵਿੱਚ, ਮੁਸਲਮਾਨਾਂ ਦੇ ਜ਼ਿਆਦਾ ਬੱਚੇ ਹੋਣ ਦੀ ਗੱਲ ਤਾਂ ਮੋਦੀ ਜੀ ਪਤਾ ਨਹੀਂ ਕਦੋਂ ਦੇ ਕਹਿੰਦੇ ਆ ਰਹੇ ਹਨ। 2002 ਦੀਆਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹੀ ਮੋਦੀ ਨੇ ‘‘ ਅਸੀਂ ਪੰਜ ਸਾਡੇ ਪੱਚੀ’’ ਦਾ ਡਾਇਲਾਗ ਮਾਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਬੜੀ ਬੇਰਹਿਮੀ ਨਾਲ ਇਹ ਵੀ ਦੋਸ਼ ਲਾਇਆ ਸੀ ਕਿ ਦੰਗਿਆਂ ਬਾਅਦ ਕਾਇਮ ਹੋਏ ਮੁਸਲਮਾਨਾਂ ਦੇ ਸ਼ਰਣਾਰਥੀ ਕੈਂਪ, ‘‘ਬੱਚੇ ਪੈਦਾ ਕਰਨ ਦੇ ਕੇਂਦਰ’’ ਬਣ ਗਏ ਸਨ! ਇਹ ਹਿੰਦੂ-ਮੁਸਲਿਮ ਕਰਦਿਆਂ ਕਰਦਿਆਂ ਹੀ ਮੋਦੀ, ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸ਼ਮਸ਼ਾਨ-ਕਬਿਰਸਤਾਨ ਕਰਨ ਤੱਕ ਪਹੁੰਚ ਗਏ ਸਨ। ਹੋਰਨਾਂ ਥਾਵਾਂ ’ਤੇ ਵੀ ਮੁਸਲਿਮ ਵੋਟਰਾਂ ਵਿਰੁੱਧ ਇੱਕ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ। ਮੰਸੂਪੁਰ, ਓਵਾਰੀ, ਸ਼ਾਹਬਾਜ਼ਾਰ ਕਲਾਂ, ਮੁਬਾਰਕਪੁਰ ਅਤੇ ਹੋਰ ਕਈ ਥਾਵਾਂ ’ਤੇ ਇੱਕ ਹੀ ਪੈਟਰਨ ਸਾਹਮਣੇ ਅਇਆ। ਸਵੇਰੇ 10-11 ਵਜੇ ਦੇ ਦਰਮਿਆਨ ਤੀਹ-ਚਾਲੀ ਪੁਲਿਸ ਵਾਲਿਆਂ ਨੂੰ ਲੱਦੀ ਗੱਡੀਆਂ ਦੇ ਕਾਫ਼ਲੇ ਅਜਿਹੇ ਹਰੇਕ ਪੋÇਲੰਗ ਬੂਥ ’ਤੇ ਪਹੁੰਚੇ ਅਤੇ ਉਥੇ ਵੋਟ ਪਾਉਣ ਲਈ ਲਾਇਨ ’ਚ ਖੜੇ ਲੋਕਾਂ ਦੇ ਆਧਾਰ ਕਾਰਡ ਤੇ ਵੋਟਰ ਪਰਚੀਆਂ ਖੋਹ ਕੇ ਪਾੜ ਦੱਤੇ। ਉਨ੍ਹਾਂ ਨੇ ਔਰਤਾਂ ਅਤੇ ਮਰਦਾਂ ਨੂੰ ਫਾਇਬਰ ਦੇ ਡੰਡਿਆਂ ਨਾਲ ਕੁੱਟਿਆ ਵੀ ਅਤੇ ਪੋÇਲੰਗ ਬੂਥ ਤੋਂ ਭਜਾ ਦਿੱਤਾ । ਓਵਾਰੀ ਦੇ ਜੂਨੀਅਰ ਹਾਈ ਸਕੂਲ ਦੇ ਇੱਕ ਪੋÇਲੰਗ ਬੂਥ ਦੀ ਵੀਡਿਓ ਮੌਜੂਦ ਹੈ, ਜੋ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਵੋਟ ਪਾਉਣ ਵਾਲਿਆਂ ਨੂੰ ਉਥੋਂ ਭਜਾਇਆ ਗਿਆ। ਇਨ੍ਹਾਂ ਵਿੱਚੋਂ ਕਈ ਪੋÇਲੰਗ ਬੂਥ, ਅਮੌਸੀ ਵਿਧਾਨ ਸਭਾ ਖੇਤਰ ਤਹਿਤ ਆਉਂਦੇ ਹਨ। ਸੰਭਲ ਸ਼ਹਿਰ ਤੱਕ ਮੁਸਲਿਮ ਆਬਾਦੀ ਵਾਲੇ ਖੇਤਰਾਂ ਦੇ ਪੋÇਲੰਗ ਬੂਥਾਂ ’ਤੇ ਖੜੇ ਮਤਦਾਤਾਵਾਂ ’ਤੇ ਪੁਲਿਸ ਨੇ ਹਮਲੇ ਕੀਤੇ ਸਨ।
ਅਨੇਕ ਪੋÇਲੰਗ ਬੂਥਾਂ ’ਤੇ ਮੁਸਲਮਾਨਾਂ ਨੂੰ ਲੱਭ-ਲੱਭ ਕੇ ਨਿਸ਼ਾਨਾ ਬਣਾਉਣ ਦੀ ਇਹ ਕਾਰਵਾਈ ਕੋਈ ਸਥਾਨਕ ਜਾਂ ਵੱਖ-ਵੱਖ ਘਟਨਾ ਹੋ ਹੀ ਨਹੀਂ ਸਕਦੀ ਹੈ। ਇਸ ਪਿੱਛੇ ਘੱਟੋ-ਘੱਟ ਜ਼ਿਲ੍ਹਾ ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਜਾਣਕਾਰੀ ਅਤੇ ਉਨ੍ਹਾਂ ਦੀ ਇਜਾਜ਼ਤ ਰਹੀ ਹੋਵੇਗੀ। ਸਮਾਜਵਾਦੀ ਪਾਰਟੀ ਦੇ ਉਮੀਦਵਾਰ, ਜ਼ਿਆ ਉਰ ਰਹਿਮਾਨ ਨੇ, ਜੋ ਕੁੰਦਾਕੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਵੀ ਹਨ, ਕਿਹਾ ਹੈ ਕਿ ਪੁਲਿਸ ਦੇ ਇਹ ਹਮਲੇ, ‘‘ਮੁਸਲਿਮ ਵੋਟਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਸੀ।’’ ਸੰਭਲ ਇੱਕ ਅਜਿਹੀ ਲੋਕ ਸਭਾ ਸੀਟ ਹੈ, ਜਿੱਥੋਂ 2019 ’ਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਹਾਸਿਲ ਹੋਈ ਸੀ।
ਹੋਣਾ ਤਾਂ ਇਹ ਚਾਹੀਦਾ ਸੀ ਕਿ ਚੋਣ-ਕਮਿਸ਼ਨ ਮੁਸਤੈਦੀ ਨਾਲ ਦਖ਼ਲ ਕਰਦਾ, ਪ੍ਰਭਾਵਿਤ ਪੋÇਲੰਗ ਬੂਥਾਂ ’ਤੇ ਦੁਬਾਰਾ ਵੋਟਿੰਗ ਯਕੀਨੀ ਕਰਦਾ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਦਾ। ਪਰ ਅਜਿਹਾ ਕੁੱਛ ਨਹੀਂ ਹੋਇਆ ਹੈ। ਜਿਸ ਚੋਣ-ਕਮਿਸ਼ਨ ਨੂੰ ਪ੍ਰਧਾਨ ਮੰਤਰੀ ਦੇ ਮੁਸਲਿਮ ਵਿਰੋਧੀ ਨਫ਼ਰਤੀ ਬਿਆਨਾਂ ’ਚ ਕੁੱਛ ਗਲਤ ਨਹੀਂ ਲੱਗਦਾ ਹੈ, ਉਸ ਤੋਂ ਮੁਸਲਮਾਨਾਂ ਦੇ ਵੋਟ ਦੇ ਅਧਿਕਾਰ ਦੀ ਹਿਫਾਜ਼ਤ ਕਰਨ ਦੀ ਆਸ ਕੀਤੀ ਹੀ ਕਿਵੇਂ ਜਾ ਸਕਦੀ ਹੈ।
ਨਰੇਂਦਰ ਮੋਦੀ ਦੇ ਮੁਸਲਿਮ ਵਿਰੋਧੀ ਬਿਆਨ ਅਤੇ ਉੱਤਰ ਪ੍ਰਦੇਸ਼ ਦੀ ਸੰਭਲ ’ਚ ਅਤੇ ਹੋਰ ਕਈ ਥਾਵਾਂ ’ਤੇ ਮੁਸਲਮਾਨਾਂ ਦੇ ਵੋਟ ਦੇ ਅਧਿਕਾਰ ਨੂੰ ਕੁਚਲਨ ਦੀਆਂ ਧੱਕੇਸ਼ਾਹੀ ਕੋਸ਼ਿਸ਼ਾਂ ’ਚ, ਸਿੱਧਾ ਸੰਬੰਧ ਹੈ।