ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਵਲੋਂ ਆਯੋਜਿਤ ਪਲੇਸਮੈਂਟ ਡਰਾਈਵ ਸਫਲਤਾਪੂਰਵਕ ਸੰਪਨ ਹੋਈ। ਇਸ ਡਰਾਈਵ ਨੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਗ੍ਰਾਜ਼ਿੱਟੀ ਇੰਟਰੇਕਟਿਵ, ਜੋ ਕਿ ਸਾਸ ਉਤਪਾਦਾਂ ਅਤੇ ਡਿਜ਼ਿਟਲ ਸੇਵਾਵਾਂ ਦਾ ਵਿਸ਼ਵ ਪੱਧਰੀ ਪ੍ਰਦਾਤਾ ਹੈ ਅਤੇ ਜਿਸ ਦੀ ਭਾਰਤ, ਅਮਰੀਕਾ, ਕੈਨੇਡਾ ਅਤੇ ਸਿੰਗਾਪੁਰ ਵਿੱਚ ਵਿਸ਼ਵ ਪੱਧਰੀ ਬ੍ਰਾਂਚਾਂ ਹਨ, ਨਾਲ ਜੁੜਨ ਦਾ ਕੀਮਤੀ ਮੌਕਾ ਦਿੱਤਾ। ਪਲੇਸਮੈਂਟ ਡਰਾਈਵ ਵਿੱਚ ਐਮਬੀਏ, ਬੀ ਟੈੱਕ, ਐਮਸੀਏ ਸਮੇਤ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।