Tuesday, November 26, 2024  

ਪੰਜਾਬ

ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ 11ਕਰੋੜ 40 ਲੱਖ 16 ਹਜ਼ਾਰ ਰੁਪਏ ਖਰਚ ਕੇ 1055 ਮਰੀਜ਼ਾਂ ਦਾ ਕਰਵਾਇਆ ਇਲਾਜ: ਪਰਨੀਤ ਸ਼ੇਰਗਿੱਲ

ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ 11ਕਰੋੜ 40 ਲੱਖ 16 ਹਜ਼ਾਰ ਰੁਪਏ ਖਰਚ ਕੇ 1055 ਮਰੀਜ਼ਾਂ ਦਾ ਕਰਵਾਇਆ ਇਲਾਜ: ਪਰਨੀਤ ਸ਼ੇਰਗਿੱਲ

ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਅੰਦਰ ਲੋੜਵੰਦ ਵਿਅਕਤੀਆਂ ਨੂੰ ਸਰਕਾਰੀ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦਵਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ ਜ਼ਿਲ੍ਹੇ ਵਿੱਚ 11ਕਰੋੜ 40 ਲੱਖ 16 ਹਜ਼ਾਰ ਰੁਪਏ ਖਰਚ ਕੇ 1055 ਮਰੀਜ਼ਾਂ ਦਾ ਇਲਾਜ ਕਰਵਾਇਆ ਗਿਆ ਹੈ।

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਕਰਵਾਇਆ ਗਿਆ ਟੈਕਨੋਬਲੇਜ਼  24

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਕਰਵਾਇਆ ਗਿਆ ਟੈਕਨੋਬਲੇਜ਼  24

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਤਿੰਨ ਦਿਨਾ ਟੈਕਨੋਬਲੇਜ਼ 24 ਸਮਾਰੋਹ ਕਰਵਾਇਆ ਗਿਆ। ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਇਵੈਂਟ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਗਿਆਨ ਨੂੰ ਤਾਜ਼ਾ ਕਰਨਾ ਅਤੇ ਸਰਵੇਅ, ਡਿਜ਼ਾਇਨਿੰਗ ਅਤੇ ਸਿਵਲ ਇੰਜੀਨੀਅਰਿੰਗ ਦੇ ਬੁਨਿਆਦੀ ਸਿਧਾਂਤਾਂ ਬਾਰੇ ਜਾਗਰੂਕਤਾ ਫੈਲਾਉਣਾ ਸੀ।

ਰੋਜ਼ਾ ਸ਼ਰੀਫ ਉਰਸ ਦੌਰਾਨ ਭੀੜ 'ਚ ਗਵਾਚੀ ਬੱਚੀ ਪੁਲਿਸ ਨੇ ਲੱਭ ਕੇ ਕੀਤੀ ਮਾਪਿਆਂ ਹਵਾਲੇ

ਰੋਜ਼ਾ ਸ਼ਰੀਫ ਉਰਸ ਦੌਰਾਨ ਭੀੜ 'ਚ ਗਵਾਚੀ ਬੱਚੀ ਪੁਲਿਸ ਨੇ ਲੱਭ ਕੇ ਕੀਤੀ ਮਾਪਿਆਂ ਹਵਾਲੇ

ਸਰਹੰਦ ਦੇ ਰੋਜ਼ਾ ਸ਼ਰੀਫ ਵਿਖੇ ਚੱਲ ਰਹੇ ਸਲਾਨਾ ਉਰਸ ਦੌਰਾਨ ਭੀੜ ਵਿੱਚ ਗਵਾਚੀ ਇੱਕ ਪੰਜ ਸਾਲਾ ਬੱਚੀ ਨੂੰ ਪੁਲਿਸ ਵੱਲੋਂ ਲੱਭ ਕੇ ਉਸਦੇ ਮਾਪਿਆਂ ਦੇ ਸਪੁਰਦ ਕੀਤੇ ਜਾਣ ਦਾ ਸਮਾਚਾਰ ਹੈ। ਉਰਸ ਦੌਰਾਨ ਡਿਊਟੀ ਤੇ ਤਾਇਨਾਤ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਇਲਾਕੇ ਤੋਂ ਇਸ ਉਰਸ ਵਿੱਚ ਪਰਿਵਾਰ  ਨਾਲ ਸ਼ਾਮਿਲ ਹੋਣ ਆਈ ਪੰਜ ਸਾਲਾ ਬੱਚੀ ਅਬੀਰਾ ਪੁੱਤਰੀ ਅਬਦੁੱਲਾ ਭੀੜ ਦੌਰਾਨ ਮਾਪਿਆਂ ਤੋਂ ਵਿਛੜ ਕੇ ਗਵਾਚ ਗਈ ਸੀ ਜਿਸ ਨੂੰ ਲੱਭ ਕੇ ਉਸ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ।

ਸਿਵਲ ਸਰਜਨ ਨੇ ਪੀਪੀ ਯੂਨਿਟ ਦੀ ਕੀਤੀ ਅਚਨਚੇਤ ਚੈਕਿੰਗ

ਸਿਵਲ ਸਰਜਨ ਨੇ ਪੀਪੀ ਯੂਨਿਟ ਦੀ ਕੀਤੀ ਅਚਨਚੇਤ ਚੈਕਿੰਗ

ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਜ਼ਿਲਾ ਹਸਪਤਾਲ ਦੇ ਪੀਪੀ ਯੂਨਿਟ ਦੀ ਅਚਨਚੇਤ ਚੈਕਿੰਗ ਕੀਤੀ । ਇਸ ਚੈਕਿੰਗ ਦੌਰਾਨ ਉਨਾਂ ਲੇਬਰ ਰੂਮ, ਜਚਾ-ਬੱਚਾ ਵਾਰਡ ਤੇ ਵਾਸ਼ਰੂਮਾਂ ਦੀ ਚੈਕਿੰਗ ਕੀਤੀ । ਇਸ ਮੌਕੇ ਤੇ ਉਹਨਾਂ ਜਚਾ ਬੱਚਾ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਮਿਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ । ਮਰੀਜ਼ਾਂ ਦੇ ਵਾਰਸਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਪੁੱਛਿਆ ਕਿ ਉਹਨਾਂ ਨੂੰ ਉਹਨਾਂ ਦੇ ਮਰੀਜ਼ ਲਈ ਸਿਹਤ ਸੇਵਾਵਾਂ ਲੈਣ ਵਿੱਚ ਕੋਈ ਦਿੱਕਤ ਆਈ ਹੋਵੇ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਲਿਆਉਣ , ਤਾਂ ਕਿ ਉਸ ਵਿੱਚ ਸੁਧਾਰ ਕੀਤਾ ਜਾ ਸਕੇ। 

ਦੇਸ਼ ਭਗਤ ਆਯੁਰਵੈਦ ਕਾਲਜ ਤੇ ਹਸਪਤਾਲ ਵੱਲੋਂ ਪਿੰਡਾਂ ਵਿੱਚ ਸਿਹਤ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਆਯੁਰਵੈਦ ਕਾਲਜ ਤੇ ਹਸਪਤਾਲ ਵੱਲੋਂ ਪਿੰਡਾਂ ਵਿੱਚ ਸਿਹਤ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਆਯੁਰਵੈਦ ਕਾਲਜ ਤੇ ਹਸਪਤਾਲ ਵੱਲੋਂ ਪ੍ਰੋਗਰਾਮ ਡਾਇਰੈਕਟਰ ਡਾ. ਕੁਲਭੂਸ਼ਨ ਤੇ ਮੈਡੀਕਲ ਸੁਪਰਡੈਂਟ ਡਾ. ਜਯੋਤੀ ਐੱਚ ਧਾਮੀ ਦੀ ਅਗਵਾਈ ਹੇਠ ਪਿੰਡਾਂ ਵਿੱਚ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਕਰਵਾਇਆ ਗਿਆ। ਇਸ ਦੌਰਾਨ ਮੈਡੀਕਲ ਸਲਾਹਕਾਰਾਂ ਨੇ ਲੋਕਾਂ ਵਿੱਚ ਸਿਹਤਮੰਦ ਜੀਵਨ ਸਬੰਧੀ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕੀਤੀ। ਉਨ੍ਹਾਂ ਨੇੜਲੇ ਪਿੰਡਾਂ ਮਛਰਾਏ ਕਲਾਂ, ਰਾਜਗੜ੍ਹ ਛੰਨਾ, ਭਾਂਬਰੀ, ਪੱਤਣ, ਅਲੀਪੁਰ, ਮਾਜਰਾ, ਬੜੈਚਾਂ, ਸ਼ੇਰਪੁਰ ਮਾਜਰਾ, ਟਿੱਬੀ, ਰਾਈਵਾਲ, ਮਾਲੋਵਾਲ, ਖਨੌੜਾ, ਭਗਵਾਨਪੁਰਾ, ਧੰਗੇੜੀ ਦਾ ਦੌਰਾ ਕੀਤਾ।

ਜਸਦੀਪ ਸਿੰਘ ਗਿੱਲ ਹੋਣਗੇ ਡੇਰਾ ਬਿਆਸ ਦੇ ਨਵੇਂ ਮੁਖੀ

ਜਸਦੀਪ ਸਿੰਘ ਗਿੱਲ ਹੋਣਗੇ ਡੇਰਾ ਬਿਆਸ ਦੇ ਨਵੇਂ ਮੁਖੀ

ਪੰਜਾਬ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਨਵੇਂ ਵਾਰਿਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ। ਹੁਣ ਜਸਦੀਪ ਸਿੰਘ ਗਿੱਲ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ। ਉਹ ਅੱਜ ਤੋਂ ਇਸ ਅਹੁਦੇ 'ਤੇ ਬੈਠਣਗੇ।

ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਬਹੁਤ ਮਾੜੀ - ਪ੍ਰਤਾਪ ਸਿੰਘ ਬਾਜਵਾ

ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਬਹੁਤ ਮਾੜੀ - ਪ੍ਰਤਾਪ ਸਿੰਘ ਬਾਜਵਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਮਾੜੀ ਹੈ ਅਤੇ ਹਾਲਾਤ ਜੰਗਲ ਰਾਜ ਵਰਗੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹਨ, ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦਾ ਇਨਸਾਫ਼ ਨਹੀਂ ਮਿਲਿਆ, ਮੁਲਾਜ਼ਮ ਤੇ ਕਿਸਾਨ ਧਰਨੇ 'ਤੇ ਹਨ ਪਰ ਸਰਕਾਰ ਕੋਲ ਨਾ ਤਾਂ ਵਿਧਾਨ ਸਭਾ 'ਚ ਚਰਚਾ ਕਰਨ ਦਾ ਸਮਾਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਕੰਮ ਹੈ।

ਡੀ ਵਾਈ ਐੱਫ ਆਈ ਦੇ ਸੂਬਾਈ ਆਹੁਦੇਦਾਰਾਂ ਦੀ ਮੀਟਿੰਗ ਹੋਈ

ਡੀ ਵਾਈ ਐੱਫ ਆਈ ਦੇ ਸੂਬਾਈ ਆਹੁਦੇਦਾਰਾਂ ਦੀ ਮੀਟਿੰਗ ਹੋਈ

ਲੁਧਿਆਣਾ ਅੱਜ ਇਥੇ ਹਰਨਾਮ ਨਗਰ ਸਥਿਤ ਦਫਤਰ ਵਿੱਚ ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀ. ਵਾਈ. ਐੱਫ. ਆਈ. ) ਦੇ ਸੂਬਾਈ ਆਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਡਾਕਟਰ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ।
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਨਾਗੀ ਨੇ ਦੱਸਿਆ ਕਿ ਮੀਟਿੰਗ ਵਿੱਚ ਨੋਟ ਕੀਤਾ ਗਿਆ ਕਿ ਭਾਰਤ ਦੀ ਮੋਦੀ ਸਰਕਾਰ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ। ਇਸੇ ਤਰ੍ਹਾਂ ਹੀ ਪੰਜਾਬ ਦੀ ਭਗਵੰਤ ਸਿੰਘ ਮਾਨ ਦੇ ਸਰਕਾਰ ਦੀ ਘਟੀਆ ਕਾਰਗੁਜਾਰੀ ਦੇ ਕਾਰਨ ਬੇਰੁਜ਼ਗਾਰੀ ਦੇ ਨਾਲ ਨਾਲ ਪੰਜਾਬ ਦਾ ਨੌਜਵਾਨ ਲਗਾਤਾਰ ਮਾਰੂ ਨਸ਼ਿਆਂ ਦੀ ਮਾਰ ਹੇਠ ਹੈ, ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮਯਾਬ ਹੈ, ਰੋਜ਼ਾਨਾ ਹੀ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ। ਪੰਜਾਬ ਸਰਕਾਰ ਸਿਰਫ ਆਪਣੇ ਵਿਰੋਧੀਆਂ ਅਤੇ ਪਹਿਲੀਆਂ ਸਰਕਾਰਾਂ ਨੂੰ ਭੰਡ ਕੇ ਡੰਗ ਟਪਾ ਰਹੀ ਹੈ।

ਤਿੰਨ 30 ਬੋਰ ਦੇ ਗਲਾਕ ਪਿਸਤੌਲ ਅਤੇ ਇੱਕ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਤਿੰਨ 30 ਬੋਰ ਦੇ ਗਲਾਕ ਪਿਸਤੌਲ ਅਤੇ ਇੱਕ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਸਤਿੰਦਰ ਸਿੰਘ ਆਈ.ਪੀ.ਐਸ., ਡੀ.ਆਈ.ਜੀ., ਬਾਰਡਰ ਰੇਂਜ ਤੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਰਨਜੀਤ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ 'ਤੇ ਕੰਮ ਕਰਦੇ ਹੋਏ ਹਰਿੰਦਰ ਸਿੰਘ ਐਸ.ਪੀ. (ਡੀ) ਇੰਚਾਰਜ ਸੀ.ਆਈ.ਏ. ਦੀ ਨਿਗਰਾਨੀ ਹੇਠ ਸੀ. ਅੰਮ੍ਰਿਤਸਰ ਦੇ ਪਿੰਡ ਵਾਸੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਦਾਉਕੇ ਮਿਲ ਕੇ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਸਪਲਾਈ ਕਰਦੇ ਹਨ।ਜਿਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਇੰਚਾਰਜ ਸੀ.ਆਈ.ਏ. ਅੰਮ੍ਰਿਤਸਰ ਦਿਹਾਤੀ ਤੋਂ ਆਪਣੀ ਟੀਮ ਦੀ ਮਦਦ ਨਾਲ ਉਕਤ ਰਵਿੰਦਰ ਸਿੰਘ ਨੂੰ ਤਿੰਨ 30 ਬੋਰ ਗਲਾਕ ਪਿਸਤੌਲ ਬਿਨਾਂ ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ, ਜਿਸ ਸਬੰਧੀ ਉਕਤ ਰਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 202 ਮਿਤੀ 31.08.2024 ਮੁਕੱਦਮਾ 25-54-59 ਅਸਲਾ ਐਕਟ ਅਧੀਨ ਥਾਣਾ ਘਰਿੰਡਾ ਵਿਖੇ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

ਫੈਕਟਰੀ ਸੋਨੇ-ਚਾਂਦੀ ਦੇ ਗਹਿਣਿਆਂ ਤੇ 55 ਹਜ਼ਾਰ ਰੁਪਏ ਦੀ ਨਕਦੀ ਚੋਰੀ

ਫੈਕਟਰੀ ਸੋਨੇ-ਚਾਂਦੀ ਦੇ ਗਹਿਣਿਆਂ ਤੇ 55 ਹਜ਼ਾਰ ਰੁਪਏ ਦੀ ਨਕਦੀ ਚੋਰੀ

ਭਵਾਨੀਗੜ੍ਹ-ਸੰਗਰੂਰ ਰੋਡ 'ਤੇ ਪਿੰਡ ਹਰਕਿਸ਼ਨਪੁਰਾ ਵਿਖੇ ਸਥਿਤ ਇੰਡੀਅਨ ਐਕਰੀਲਿਕ ਲਿਮਟਿਡ (ਆਈ.ਏ.ਐੱਲ.) ਦੀ ਸਟਾਫ਼ ਕਲੋਨੀ 'ਚ ਫੈਕਟਰੀ ਦੇ ਜਰਨਲ ਮੈਨੇਜਰ ਦੇ ਫਲੈਟ 'ਚੋੰ ਅਣਪਛਾਤੇ ਚੋਰਾਂ ਨੇ ਸੋਨੇ-ਚਾਂਦੀ ਦੇ ਲੱਖਾਂ ਰੁਪਏ ਦੇ ਗਹਿਣਿਆਂ ਅਤੇ 55 ਹਜ਼ਾਰ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ। ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਘਟਨਾ ਸਬੰਧੀ ਫੈਕਟਰੀ ਦੀ ਸਟਾਫ਼ ਕਲੋਨੀ ਵਿੱਚ ਰਹਿਣ ਵਾਲੇ ਰੁਪਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਫੈਕਟਰੀ ਵਿੱਚ ਜਨਰਲ ਮੈਨੇਜਰ ਪ੍ਰੋਡਕਸ਼ਨ ਵਜੋਂ ਕੰਮ ਕਰਦਾ ਹੈ। ਬੀਤੀ 17 ਅਗਸਤ ਨੂੰ ਉਹ ਆਪਣੇ ਫਲੈਟ ਨੂੰ ਤਾਲਾ ਲਗਾ ਕੇ ਛੁੱਟੀ 'ਤੇ ਚਲਾ ਗਿਆ ਸੀ ਅਤੇ ਜਦੋਂ ਉਹ 24 ਅਗਸਤ ਨੂੰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਫਲੈਟ ਦਾ ਤਾਲਾ ਟੁੱਟਿਆ ਹੋਇਆ ਸੀ। ਇਸ ਉਪਰੰਤ ਜਦੋਂ ਉਸਨੇ ਫਲੈਟ ਦੇ ਅੰਦਰ ਜਾ ਕੇ ਦੇਖਿਆ ਤਾਂ 6 ਤੋਲੇ ਸੋਨਾ, ਇੱਕ ਲਾਕੇਟ, ਮੰਗਲਸੂਤਰ, 6 ਮੁੰਦਰੀਆਂ, 40 ਦੇ ਕਰੀਬ ਚਾਂਦੀ ਦੇ ਸਿੱਕੇ, 5 ਜੋੜੇ ਚਾਂਦੀ ਦੀਆਂ ਪੰਜੇਬਾਂ ਅਤੇ 55 ਹਜ਼ਾਰ ਰੁਪਏ ਗਾਇਬ ਸਨ। ਰੁਪਿੰਦਰ ਸ਼ਰਮਾ ਨੇ ਕਿਹਾ ਕਿ ਅਣਪਛਾਤੇ ਚੋਰਾਂ ਵੱਲੋਂ ਇਹ ਸਭ ਚੋਰੀ ਕਰ ਲਿਆ ਗਿਆ। ਸ਼ਿਕਾਇਤਕਰਤਾ ਮੁਤਾਬਕ ਚੋਰੀ ਹੋਏ ਗਹਿਣਿਆਂ ਦੀ ਕੀਮਤ 7-8 ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਚੋਰੀ ਹੋਣ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

12,000 ਰੁਪਏ ਰਿਸ਼ਵਤ ਲੈਂਦਾ ਸੇਵਾ ਕੇਂਦਰ ਦਾ ਕੰਪਿਊਟਰ ਆਪਰੇਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

12,000 ਰੁਪਏ ਰਿਸ਼ਵਤ ਲੈਂਦਾ ਸੇਵਾ ਕੇਂਦਰ ਦਾ ਕੰਪਿਊਟਰ ਆਪਰੇਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੋਰੀ ਦੇ ਮੋਟਰਸਾਇਕਲ ਸਮੇਤ  2 ਕਾਬੂ

ਚੋਰੀ ਦੇ ਮੋਟਰਸਾਇਕਲ ਸਮੇਤ 2 ਕਾਬੂ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਗੰਨਮੈਨ ਆਪਸ ‘ਚ ਭਿੜੇ ਗਨਮੈਨ ਗੁਰਦੀਪ ਸਿੰਘ ਜਖਮੀ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਗੰਨਮੈਨ ਆਪਸ ‘ਚ ਭਿੜੇ ਗਨਮੈਨ ਗੁਰਦੀਪ ਸਿੰਘ ਜਖਮੀ

ਸ਼ਹੀਦ ਭਗਤ ਸਿੰਘ ਸਮਾਰਕ ਵਿਖੇ ਪਰਵਤਾਰੋਹੀ ਪਿ੍ਰਅੰਕਾ ਦਾਸ ਨੂੰ ਕੀਤਾ ਗਿਆ ਸਨਮਾਨਿਤ

ਸ਼ਹੀਦ ਭਗਤ ਸਿੰਘ ਸਮਾਰਕ ਵਿਖੇ ਪਰਵਤਾਰੋਹੀ ਪਿ੍ਰਅੰਕਾ ਦਾਸ ਨੂੰ ਕੀਤਾ ਗਿਆ ਸਨਮਾਨਿਤ

ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ 68ਵੀਂ ਜ਼ਿਲ੍ਹਾ ਰਾਈਫ਼ਲ ਸੂਟਿੰਗ ਤੇ ਕਰਾਟੇ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ

ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ 68ਵੀਂ ਜ਼ਿਲ੍ਹਾ ਰਾਈਫ਼ਲ ਸੂਟਿੰਗ ਤੇ ਕਰਾਟੇ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ

ਨਾਭਾ ਦੇ ਐਡੂਮੌਂਟ ਵਰਲਡ ਸਕੂਲ ਨੇ ਪੰਜਾਬ ਸਕੂਲ ਖੇਡਾਂ ਵਿੱਚ ਫਿਰ ਮਾਰੀਆਂ ਮੱਲਾਂ

ਨਾਭਾ ਦੇ ਐਡੂਮੌਂਟ ਵਰਲਡ ਸਕੂਲ ਨੇ ਪੰਜਾਬ ਸਕੂਲ ਖੇਡਾਂ ਵਿੱਚ ਫਿਰ ਮਾਰੀਆਂ ਮੱਲਾਂ

ਕੰਗਣਾ ਰਣੌਤ ਨੂੰ ਕੋਈ ਹੱਕ ਨਹੀ ਕਿ ਉਹ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰੇ : ਟਿਵਾਣਾ 

ਕੰਗਣਾ ਰਣੌਤ ਨੂੰ ਕੋਈ ਹੱਕ ਨਹੀ ਕਿ ਉਹ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰੇ : ਟਿਵਾਣਾ 

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਸੂਬਾ ਪੱਧਰੀ ਵਰਕਸ਼ਾਪ ਵਿੱਚ ਕੀਤੀ ਸ਼ਿਰਕਤ

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਸੂਬਾ ਪੱਧਰੀ ਵਰਕਸ਼ਾਪ ਵਿੱਚ ਕੀਤੀ ਸ਼ਿਰਕਤ

ਸ.ਸ.ਸ. ਸਕਰੁਲਾਂਪੁਰ ਵਿਖੇ ਗਾਈਡੈਂਸ ਵਿਭਾਗ ਵੱਲੋਂ ਕਰਵਾਏ ਮੁਕਾਬਲੇ 

ਸ.ਸ.ਸ. ਸਕਰੁਲਾਂਪੁਰ ਵਿਖੇ ਗਾਈਡੈਂਸ ਵਿਭਾਗ ਵੱਲੋਂ ਕਰਵਾਏ ਮੁਕਾਬਲੇ 

ਸੈਦਪੁਰ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ 

ਸੈਦਪੁਰ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ 

ਸ੍ਰੀ ਰਾਮ ਲੀਲ੍ਹਾ ਕਮੇਟੀ ਦੁਸਹਿਰਾ ਗਰਾਊਂਡ ਖਰੜ ਦੀ ਪਲੇਠੀ ਮੀਟਿੰਗ ਹੋਈ

ਸ੍ਰੀ ਰਾਮ ਲੀਲ੍ਹਾ ਕਮੇਟੀ ਦੁਸਹਿਰਾ ਗਰਾਊਂਡ ਖਰੜ ਦੀ ਪਲੇਠੀ ਮੀਟਿੰਗ ਹੋਈ

ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਨੂੰ ਪਿਆ ਬੂਰ :- ਰਾਜੇਸ਼ ਬਾਂਸਲ ਬੱਬੂ, ਅਮਰੀਕ ਸਿੰਘ ਗਿੱਲ

ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਨੂੰ ਪਿਆ ਬੂਰ :- ਰਾਜੇਸ਼ ਬਾਂਸਲ ਬੱਬੂ, ਅਮਰੀਕ ਸਿੰਘ ਗਿੱਲ

ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨੀਅਰਿੰਗ ਕਾਲਜ 'ਚ ਵਿਤ ਸਾਂਭ ਸੰਭਾਲ  ਵਿਸ਼ੇ 'ਤੇ ਵੈਬੀਨਾਰ

ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨੀਅਰਿੰਗ ਕਾਲਜ 'ਚ ਵਿਤ ਸਾਂਭ ਸੰਭਾਲ  ਵਿਸ਼ੇ 'ਤੇ ਵੈਬੀਨਾਰ

ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ ਵਿਖੇ ਕਰਵਾਇਆ ਗਿਆ ਨਿਵੇਸ਼ ਸਮਾਰੋਹ

ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ ਵਿਖੇ ਕਰਵਾਇਆ ਗਿਆ ਨਿਵੇਸ਼ ਸਮਾਰੋਹ

Back Page 29