Tuesday, November 26, 2024  

ਪੰਜਾਬ

ਵਸੀਕਾ ਨਵੀਸ ਯੂਨੀਅਨ ਨਾਭਾ ਵੱਲੋਂ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਵੱਲੋ ਅਹੁਦਾ ਸੰਭਾਲਣ ਤੇ ਕੀਤਾ ਸਨਮਾਨ

ਵਸੀਕਾ ਨਵੀਸ ਯੂਨੀਅਨ ਨਾਭਾ ਵੱਲੋਂ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਵੱਲੋ ਅਹੁਦਾ ਸੰਭਾਲਣ ਤੇ ਕੀਤਾ ਸਨਮਾਨ

ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਜਿਸ ਦੇ ਤਹਿਤ ਰਿਆਸਤੀ ਸ਼ਹਿਰ ਨਾਭਾ ਵਿਖੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੇ ਅਹੁਦਾ ਸੰਭਾਲਣ ਉਪਰੰਤ ਬਕਾਇਦਾ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਨਾਭਾ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਉਥੇ ਕਿਹਾ ਕਿ ਸਰਕਾਰ ਦੇ ਕਾਨੂੰਨਾਂ ਮੁਤਾਬਿਕ ਹਰ ਜਾਇਜ਼ ਕੰਮ ਲਈ ਮੈਂ ਹਰ ਸਮੇਂ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਾਂਗਾ। ਸੁਖਜਿੰਦਰ ਟਿਵਾਣਾ ਦੇ ਤਹਿਸੀਲ ਨਾਭਾ ਵਿਖੇ ਮੁੜ ਤੋਂ ਤੈਨਾਤ ਹੋਣ ਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਕਿਉਂਕਿ ਤਹਿਸੀਲਦਾਰ ਟਿਵਾਣਾ ਪਹਿਲਾਂ ਵੀ ਨਾਭਾ ਵਿਖੇ ਕਾਫੀ ਸਮਾਂ ਰਹਿ ਕੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ, ਜਦੋਂ ਕਿ ਉਨਾਂ ਨੇ ਹਮੇਸ਼ਾ ਹੀ ਆਪਣੀ ਡਿਊਟੀ ਨੂੰ ਸੰਜੀਦਗੀ, ਸੁਹਿਰਦਤਾ, ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਨਾਭਾ ਤਹਿਸੀਲ ਵਿੱਖੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਸ੍ਰ: ਟਿਵਾਣਾ ਦੇ ਅਹੁਦਾ ਸੰਭਾਲਣ ਤੇ ਵਸੀਕਾ ਨਵੀਸ ਯੂਨੀਅਨ ਨਾਭਾ ਪ੍ਰਧਾਨ ਮਹੇਸ਼ ਇੰਦਰ ਸ਼ਰਮਾ ਅਤੇ ਸੁਖਵਿੰਦਰ ਰਾਣਾ ਵੱਲੋਂ ਨਵ ਨਿਯੁਕਤ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨ ਕੀਤਾ।

ਐਮ ਪੀ ਏ ਪੀ ਫਰੀਦਕੋਟ ਦੀਆਂ ਮੰਗਾਂ ਸੰਬੰਧੀ ਵਿਧਾਨ ਸਭਾ ਵਿੱਚ ਜਿਕਰ ਕਰਨ ਲਈ ਸਪੀਕਰ ਸੰਧਵਾਂ 8ਦਾ ਕੀਤਾ ਧੰਨਵਾਦ

ਐਮ ਪੀ ਏ ਪੀ ਫਰੀਦਕੋਟ ਦੀਆਂ ਮੰਗਾਂ ਸੰਬੰਧੀ ਵਿਧਾਨ ਸਭਾ ਵਿੱਚ ਜਿਕਰ ਕਰਨ ਲਈ ਸਪੀਕਰ ਸੰਧਵਾਂ 8ਦਾ ਕੀਤਾ ਧੰਨਵਾਦ

ਕੋਟਕਪੂਰਾ, 04 ਸਤੰਬਰ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਜਿਲ੍ਹਾ ਫਰੀਦਕੋਟ ਵੱਲੋਂ ਜਿਲ੍ਹਾ ਪ੍ਰਧਾਨ ਡਾਕਟਰ ਅੰਮ੍ਰਿਤਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਿਛਲੇ ਲੰਮੇ ਸਮੇਂ ਤੋਂ ਅਣਰਜਿਸਟਰਡ ਮੈਡੀਕਲ ਟੈਕਸੀਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ। ਇਸ ਤਹਿਤ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਅਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੂੰ ਨਿੱਜੀ ਤੌਰ ਤੇ ਮਿਲ ਕੇ ਜੱਥੇਬੰਦੀ ਦੇ ਮਸਲੇ ਦਾ ਹੱਲ ਕਰਨ ਸਬੰਧੀ ਮੰਗ ਪੱਤਰ ਦਿੱਤੇ ਜਿਸ ਦੇ ਚੱਲਦਿਆਂ ਸਪੀਕਰ ਸੰਧਵਾਂ ਵੱਲੋਂ ਇਹ ਸਵਾਲ ਵਿਧਾਨ ਸਭਾ ਸੈਸ਼ਨ ਵਿੱਚ ਉਠਾਉਣ ਦੀ ਇਜਾਜ਼ਤ ਦੇਣ ਦਾ ਭਰੋਸਾ ਦਿਵਾਇਆ ਸੀ। ਅੱਜ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਉਂਦਿਆਂ ਹੋਇਆਂ ਇਹ ਸਵਾਲ ਉਠਾਉਣ ਦੀ ਇਜਾਜ਼ਤ ਦਿੱਤੀ ਜਿਸ ਤੇ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਬੜੇ ਵਿਸਥਾਰ ਨਾਲ ਉਠਾਇਆ, ਜਿਸ ਤੇ ਸਪੀਕਰ ਸੰਧਵਾਂ ਨੇ ਵੀ ਆਪਣਾ ਵਿਚਾਰ ਦਿੰਦਿਆਂ ਹੋਇਆਂ ਇਸ ਮਸਲੇ ਨੂੰ ਹੱਲ ਕਰਨ ਦੀ ਸਰਕਾਰ ਨੂੰ ਬੇਨਤੀ ਕੀਤੀ। ਜਿਲ੍ਹਾ ਫਰੀਦਕੋਟ ਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਵੱਲੋਂ ਕੁਲਤਾਰ ਸਿੰਘ ਸੰਧਵਾਂ ਅਤੇ ਪਿ੍ਰੰਸੀਪਲ ਬੁੱਧਰਾਮ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਇਸ ਦੇ ਨਾਲ ਹੀ ਉਹਨਾਂ ਨੇ ਜਥੇਬੰਦੀ ਨੂੰ ਵਿਧਾਨ ਸਭਾ ਦਾ ਸੈਸ਼ਨ ਦੇਖਣ ਲਈ ਚੰਡੀਗੜ੍ਹ ਬੁਲਾ ਕੇ ਸੈਸ਼ਨ ਦੇਖਣ ਦਾ ਮੌਕਾ ਦਿੱਤਾ ਅਤੇ ਬਹੁਤ ਰਝੇਵਿਆਂ ਦੇ ਵਿੱਚੋਂ ਉਚੇਚੇ ਤੌਰ ਤੇ ਸਮਾਂ ਕੱਢ ਕੇ ਆਪ ਵੀ ਅਤੇ ਡਿਪਟੀ ਸਪੀਕਰ ਕ੍ਰਿਸ਼ਨ ਸਿੰਘ ਰੋੜੀ ਸਮੇਤ ਸਭ ਮੈਂਬਰਾਂ ਕੋਲ ਬੈਠ ਕੇ ਜਥੇਬੰਦੀ ਦੇ ਮਸਲੇ ਤੇ ਬੜੀ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ। ਇਸ ਮੌਕੇ ਸਮੂਹ ਜਥੇਬੰਦੀ ਵੱਲੋਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

ਰਾਸ਼ਟਰੀ ਨੇਤਰਦਾਨ ਪੰਦਰਵਾੜੇ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਰਾਸ਼ਟਰੀ ਨੇਤਰਦਾਨ ਪੰਦਰਵਾੜੇ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਨੋਦ ਕੁਮਾਰ ਦੀ ਅਗਵਾਈ ਵਿੱਚ ਸਿਹਤ ਬਲਾਕ ਭਵਾਨੀਗੜ੍ਹ ਅਧੀਨ 8 ਸਤੰਬਰ ਤੱਕ 39ਵਾਂ ਰਾਸ਼ਟਰੀ ਨੇਤਰਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸ਼ਹਿਰ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਆਮ ਲੋਕਾਂ ਨੂੰ ਇਸ ਪੰਦਰਵਾੜਾ ਸੰਬੰਧੀ ਜਾਗਰੂਕ ਕੀਤਾ ਗਿਆ।
ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ, ਕਿਉਂਕਿ ਦਿ੍ਰਸ਼ਟੀਹੀਣਤਾ ਸਾਡੇ ਦੇਸ਼ ਵਿੱਚ ਗੰਭੀਰ ਜਨਤਕ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮੋਤੀਆ ਅਤੇ ਗਲੂਕੋਮਾ ਤੋਂ ਬਾਅਦ ਕੌਰਨੀਆ ਸੰਬੰਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ। ਉਨ੍ਹਾਂ ਦੱਸਿਆ ਕਿ ਕੌਰਨੀਆ ਇੱਕ ਪਾਰਦਰਸ਼ੀ ਪਰਦਾ ਹੈ, ਜੋ ਅੱਖ ਦੇ ਸਾਹਮਣੇ ਹੁੰਦਾ ਹੈ ਅਤੇ ਉਸ ਨੂੰ ਕਵਰ ਕਰਦਾ ਹੈ। ਇਹ ਇੱਕ ਖਿੜਕੀ ਵਾਂਗ ਹੈ, ਜਿਸ ਕਾਰਨ ਰੌਸ਼ਨੀ ਅੱਖ ਦੇ ਅੰਦਰ ਜਾਂਦੀ ਹੈ। ਬਿਮਾਰੀ, ਸੱਟ, ਕੁਪੋਸ਼ਣ ਅਤੇ ਇੰਫ਼ੈਕਸ਼ਨ ਦੇ ਕਾਰਨ ਕੌਰਨੀਆ ਧੁੰਦਲਾ ਹੋ ਸਕਦਾ ਹੈ ਅਤੇ ਨਜ਼ਰ ਘਟ ਜਾਂਦੀ ਹੈ।

ਗੋਲਡਨ ਗਰੁੱਪ ਨੂੰ ਸਿੱਖਿਆ ਮੰਤਰੀ ਬੈਂਸ ਵੱਲੋ ਦਿੱਤਾ ਗਿਆ “ ਟਰਸਟਡ ਅਤੇ ਰੀਲਾਇਬਲ ਇੰਸਟੀਚੂਟ ਆਫ ਦ ਰਿਜਨ ਅਵਾਰਡ

ਗੋਲਡਨ ਗਰੁੱਪ ਨੂੰ ਸਿੱਖਿਆ ਮੰਤਰੀ ਬੈਂਸ ਵੱਲੋ ਦਿੱਤਾ ਗਿਆ “ ਟਰਸਟਡ ਅਤੇ ਰੀਲਾਇਬਲ ਇੰਸਟੀਚੂਟ ਆਫ ਦ ਰਿਜਨ ਅਵਾਰਡ

ਗੋਲਡਨ ਗਰੁੱਪ ਆਫ ਇੰਸਟੀਚੂਟ ਗੁਰਦਾਸਪੁਰ ਜਿਸ ਦੇ ਅਧੀਨ ਗੋਲਡਨ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ , ਗੋਲਡਨ ਇੰਸਟੀਚੂਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ , ਗੋਲਡਨ ਪੋਲੀਟੈਕਨਿਕ ਕਾਲਜ , ਗੋਲਡਨ ਸਕੂਲ ਅਤੇ ਸ਼੍ਰੀ ਨਾਂਗਲੀ ਸਕੂਲ ਹੈ , ਜਿਸ ਦੀ ਗੁਣਵੱਤਾ , ਸਿੱਖਿਅਕ ਗੁਣਵੱਤਾ , ਇੰਫਰਾਸਟਕਚਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਰਸਟਡ ਅਤੇ ਰੀਲਾਇਬਲ ਇੰਸਟੀਚੂਟ ਆਫ ਦ ਰਿਜਨ ਅਵਾਰਡ ਮਿਲਿਆ । ਜਿਸਨੂੰ ਗੋਲਡਨ ਗਰੁੱਪ ਦੇ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਲੁਧਿਆਣਾ ਵਿੱਚ ਆਯੋਜਿਤ ਲਾਈਫ ਸਟਾਇਲ 2024 ਪੰਜਾਬ ਪ੍ਰੋਗਰਾਮ ਵਿੱਚ ਹਾਸਲ ਕੀਤਾ । ਇਸ ਦੀ ਜਾਣਕਾਰੀ ਦਿੰਦੇ ਹੋਏ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਅਤੇ ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਰਾਘਵ ਮਹਾਜਨ ਨੇ ਦੱਸਿਆ ਕਿ ਗੋਲਡਨ ਗਰੁੱਪ ਪਿੱਛਲੇ 60 ਸਾਲ ਤੋਂ ਵਿਦਿਆਰਥੀਆਂ ਦਾ ਬੋਧਿਕ , ਸਿੱਖਿਅਕ ਅਤੇ ਕਲਾਤਮਿਕ ਵਿਕਾਸ ਕਰਕੇ ਵਿਦਿਆਰਥੀਆਂ ਦਾ ਮਨੋਬਲ ਵੱਧਾ ਰਿਹਾ ਹੈ । ਉਹਨਾਂ ਨੇ ਹੋਰ ਕਿਹਾ ਕਿ ਇਹ ਗੋਲਡਨ ਗਰੁੱਪ ਲਈ ਬੜੇ ਮਾਨ ਦੀ ਗੱਲ ਹੈ ਕਿ ਪੰਜਾਬ ਪੱਧਰ ਤੇ ਗੋਲਡਨ ਗਰੁੱਪ ਨੇ ਆਪਣੀ ਪਛਾਨ ਬਣਤਰ ਹੈ । ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਰਾਘਵ ਮਹਾਜਨ ਨੇ ਦੱਸਿਆ ਕਿ ਗੋਲਡਨ ਗਰੁੱਪ ਵਿੱਚ ਵੱਖ-ਵੱਖ ਕੋਰਸ ਜਿਸ ਤਰਾਂ ਕਿ ਬੀ ਟੈਕ ਕੰਪਿਊਟਰ , ਸਾਂਇਸ ਇੰਜੀਨੀਅਰਿੰਗ , ਸਿਵਲ ਇੰਜੀਨੀਅਰਿੰਗ , ਇਲੈਕਟਰੀਕਲ ਇੰਜੀਨੀਅਰਿੰਗ , ਮਕੈਨੀਕਲ ਇੰਜੀਨੀਅਰਿੰਗ , ਇਲੈਕਟਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ , ਐਮ ਬੀ ਏ , ਬੀ ਬੀ ਏ , ਐਮ ਸੀ ਏ , ਬੀ ਸੀ ਏ , ਬੀ ਐਸ ਸੀ , ਮੈਡੀਕਲ ਲੈਬ ਸਾਂਇਸ , ਐਨੇਥੀਸੀਆ ਐਂਡ ਅਪ੍ਰੇਸ਼ਨ ਥੀਏਟਰ , ਰੇਡਿਉਲੋਜੀ ਐਂਡ ਇਮੈਜਿੰਗ , ਟੈਕਨਾਲੋਜੀ , ਬੀ ਐਸ ਨਾਨ ਮੈਡੀਕਲ , ਹੋਟਲ ਮੈਨਜਮੈਂਟ , ਫੈਸ਼ਨ ਡਿਜਾਇਨਿਗ , ਐਨ ਐਸ ਸੀ ਆਈ ਟੀ , ਮੈਥ ਫਾਜਿਕਸ ਡਿਪਲੋਮਾ ਅਤੇ ਡੀ ਐਮ ਐਲ ਟੀ ਵਿੱਚ ਰਾਜ ਸੈਸ਼ਨ ਅਤੇ ਇੰਟਰਨੈਸ਼ਨਲ ਸੈਸ਼ਨ ਵਿੱਚ ਦਾਖਲਾ ਲੈਣ ਲਈ ਦੋੜ ਲੱਗੀ ਹੈ ਜਿਸ ਵਿੱਚ ਗੋਲਡਨ ਨੈਸ਼ਨਲ ਅਤੇ ਇੰਟਰਨੈਸ਼ਨਲ ਪਧੱਰ ਤੇ ਆਪਣੀ ਪਹਿਚਾਣ ਬਨਾਉਣ ਵਿੱਚ ਸਫਲ ਹੋਇਆ ਹੈ ।

ਵਾਈ.ਐਸ.ਪਬਲਿਕ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਵਾਈ.ਐਸ.ਪਬਲਿਕ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਵਾਈ.ਐੱਸ. ਪਬਲਿਕ ਸਕੂਲ ਭਾਰਤ ਦੇ ਚੋਟੀ ਦੇ 50 ਸਕੂਲਾਂ ਵਿੱਚੋਂ ਇੱਕ ਹੈ। ਵਾਈ.ਐੱਸ.ਪਬਲਿਕ ਸਕੂਲ ਖੇਤਰ ਦੇ ਵਿਦਿਆਰਥੀਆਂ ਨੂੰ ਖੇਡਾਂ ਦੇ ਪ੍ਰਦਰਸ਼ਨ ਅਤੇ ਮੌਕੇ ਦੇਣ ਲਈ ਜਾਣਿਆ ਜਾਂਦਾ ਹੈ। ਲਗਾਤਾਰ ਕੋਸ਼ਿਸ਼ਾਂ, ਅਭਿਆਸ ਅਤੇ ਮੌਕਿਆਂ ਨਾਲ ਵਾਈ.ਐੱਸ. ਪਬਲਿਕ ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਹੁਣ ਤੱਕ 6242 ਮੈਡਲ ਜਿੱਤ ਚੁੱਕੇ ਹਨ। ਇਸ ਵਾਰ ਵੀ ਵਾਈ.ਐਸ. ਪਬਲਿਕ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਖੇਡ ਡਾਈਰੈਕਟਰ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਵਾਈ.ਐੱਸ. ਪਬਲਿਕ ਸਕੂਲ ਦੇ ਖਿਡਾਰੀਆਂ ਕੋਚ ਰਣਜੀਤ ਸਿੰਘ ਦੀ ਅਗਵਾਈ ਵਿੱਚ ਭਾਗ ਲਿਆ ਅਤੇ 8 ਸੋਨੇ ਤੇ 1 ਚਾਂਦੀ ਦਾ ਤਗਮਾ ਜਿੱਤਿਆ। ਅੰਡਰ-14 ਲੜਕੇ ਏਕਮਵੀਰ ਸਿੰਘ ਨੇ 28-30 ਕਿਲੋਗ੍ਰਾਮ ਵਰਗ ਤੇ ਤੇਜਕਰਨ ਸਿੰਘ ਨੇ 30-32 ਕਿਲੋਗ੍ਰਾਮ ਭਾਰ, ਅੰਡਰ-17 ਲੜਕੇ ਕਰਨਦੀਪ ਸਿੰਘ ਨੇ 52-54 ਕਿਲੋਗ੍ਰਾਮ ਭਾਰ ਵਰਗ, ਖੁਸ਼ਪ੍ਰੀਤ ਸਿੰਘ ਨੇ 66-70 ਕਿਲੋਗ੍ਰਾਮ ਭਾਰ ਵਰਗ, ਇਸ਼ਮੀਤ ਖੁਰਮੀ ਨੇ 80+ ਕਿਲੋਗ੍ਰਾਮ ਭਾਰ ਵਰਗ, ਅੰਡਰ-19 ਲੜਕੇ ਦਮਨ ਕੁਮਾਰ ਨੇ 60-64 ਕਿਲੋਗ੍ਰਾਮ ਭਾਰ ਵਰਗ ਅਤੇ ਅੰਡਰ-17 ਲੜਕੀਆਂ ਸੁਪ੍ਰੀਤ ਕੌਰ ਨੇ 63-66 ਕਿਲੋਗ੍ਰਾਮ ਭਾਰ ਵਰਗ ਤੇ ਅਨੁਰੀਤ ਨੇ 66-70 ਕਿਲੋਗ੍ਰਾਮ ਭਾਰ ਵਰਗ ’ਚੋਂ ਸੋਨੇ ਤੇ ਤਗਮੇ ਜਿੱਤੇ ਅਤੇ ਸ਼ਰੀਨ ਨੇ 42 ਕਿਲੋਗ੍ਰਾਮ ਭਾਰ ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ।

ਲੰਬੀ ਵਿਖੇ ‘‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’’ ਤਹਿਤ ਬਲਾਕ ਪੱਧਰੀ ਖੇਡਾਂ ਸ਼ੁਰੁਆਤ

ਲੰਬੀ ਵਿਖੇ ‘‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’’ ਤਹਿਤ ਬਲਾਕ ਪੱਧਰੀ ਖੇਡਾਂ ਸ਼ੁਰੁਆਤ

ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਬਲਾਕ ਲੰਬੀ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਬਾਦਲ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਸ਼੍ਰੀਮਤੀ ਅਨਿੰਦਰਵੀਰ ਕੌਰ ਨੇ ਦੱਸਿਆ ਕਿ ਬਲਾਕ ਲੰਬੀ ਵਿਖੇ ਪਹਿਲੇ ਦਿਨ ਅੰਡਰ-14, ਅੰਡਰ-17 ਅਤੇ ਅੰਡਰ-21 ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। ਬਲਾਕ ਲੰਬੀ ਦੇ ਬਾਦਲ ਸਟੇਡੀਅਮ ਵਿਖੇ ਉੱਪ ਮੰਡਲ ਮੈਜਿਸਟਰੇਟ ਸ਼੍ਰੀ ਸੰਜੀਵ ਕੁਮਾਰ ਪੀਸੀਐਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਸ਼੍ਰੀਮਤੀ ਰਿਤੂ ਨੰਦਾ ਪ੍ਰਿੰਸੀਪਲ ਦਸ਼ਮੇਸ਼ ਕਾਲਜ ਬਾਦਲ ਅਤੇ ਸ਼੍ਰੀ ਗੁਰਬਾਜ ਸਿੰਘ ਖੁੱਡੀਆਂ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਖੇਡ ਅਫਸਰ ਵੱਲੋਂ ਮੁੱਖ ਮਹਿਮਨ ਅਤੇ ਵਿਸ਼ੇਸ਼ ਮਹਿਮਾਨ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਗਿਆ ਅਤੇ ਜੀ ਆਇਆ ਆਖਿਆ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਬਲਾਕ ਪੱਧਰੀ ਖੇਡਾਂ ਵਿੱਚ ਵਾਲੀਬਾਲ (ਸ਼ੂਟਿੰਗ/ਸਮੇਸ਼ਿੰਗ), ਖੋ-ਖੋ, ਕਬੱਡੀ (ਸਰਕਲ/ਨੈਸ਼ਨਲ), ਅਥਲੈਟਿਕਸ, ਅਤੇ ਫੁੱਟਬਾਲ ਗੇਮ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ।

ਸਰਦੂਲਗੜ੍ਹ ਬ੍ਰਹਮਾਕੁਮਾਰੀਜ ਭਵਨ ਚ ਅਧਿਆਪਕ ਦਿਵਸ ਮਨਾਇਆ

ਸਰਦੂਲਗੜ੍ਹ ਬ੍ਰਹਮਾਕੁਮਾਰੀਜ ਭਵਨ ਚ ਅਧਿਆਪਕ ਦਿਵਸ ਮਨਾਇਆ

ਸਥਾਨਕ ਪੁਰਾਣਾ ਸਿਨੇਮਾ ਰੋਡ ਤੇ ਸਥਿਤ ਬ੍ਰਹਮਾਕੁਮਾਰੀਜ਼ ਸ਼ਿਵ ਦਰਸ਼ਨ ਭਵਨ ਵਿਖੇ ਅਧਿਆਪਕ ਦਿਵਸ ਬੜੀ ਸਰਧਾਭਾਵ ਨਾਲ ਮਨਾਇਆ ਗਿਆ। ਜਿਸ ਵਿੱਚ ਬ੍ਰਹਮਾਕੁਮਾਰੀਜ਼ ਉਪ ਸੇਵਾ ਕੇਂਦਰ ਭੀਖੀ ਇੰਚਾਰਜ ਬੀ.ਕੇ ਭੈਣ ਰੁਪਿੰਦਰ ਕੌਰ ਵਿਸ਼ੇਸ਼ ਤੋਰ ਤੇ ਪਹੁੰਚੇ ਇਸ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਅਧਿਆਪਕ ਸਾਡੇ ਸਮਾਜ ਦੀ ਰੀੜ ਦੀ ਹੱਡੀ ਹਨ ਜਿਨ੍ਹਾਂ ਦੀ ਸਮਾਜ ਦੀ ਸਿਰਜਣਾ ਵਿਚ ਬਹੁਤ ਵੱਡੀ ਭੂਮਿਕਾ ਹੈ ਵੈਸੇ ਤਾਂ ਅਸੀਂ ਸਾਰੇ ਹੀ ਖੁਦ ਦੇ ਅਧਿਆਪਕ ਹਾਂ ਪਰ ਫਿਰ ਵੀ ਸੰਸਾਰ ਵਿੱਚ ਜੇਕਰ ਕੋਈ ਸਭ ਤੋਂ ਵੱਡਾ ਅਧਿਆਪਕ ਜਾਂ ਸ਼ਿਕਸ਼ਕ ਹੈ ਤਾਂ ਉਹ ਹੈ ਪਰਮਪਿਤਾ ਪਰਮਾਤਮਾ ਹੈ, ਜੋ ਇਸ ਵੇਲੇ ਧਰਤੀ ਤੇ ਆਇਆ ਹੋਇਆ ਹੈ ਅਤੇ ਬ੍ਰਹਮਾ ਦੇ ਤਨ ਵਿੱਚ ਪ੍ਰਵੇਸ਼ ਕਰਕੇ ਸਾਨੂੰ ਮਨੁਸ਼ ਤੋਂ ਦੇਵਤਾ ਬਣਨ ਦੀ ਉੱਚ ਸ਼ਿਕਸ਼ਾ ਦੇ ਰਿਹਾ ਹੈ। ਸਾਨੂੰ ਉਸ ਸੁਪਰੀਮ ਅਧਿਆਪਕ ਦੀ ਸ਼ਿਕਸ਼ਾ ਤੇ ਚੱਲ ਕੇ ਸਾਡੇ ਅੰਦਰ ਜੋ ਵੀ ਬੁਰਾਈਆਂ ਹਨ ਉਹਨਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ, ਦੁਨਿਆਵੀ ਸਿਖਿਆ ਦੇਣ ਵਾਲ਼ੇ ਸਭ ਤੋਂ ਪਹਿਲੇ ਅਧਿਆਪਕ ਸਾਡੇ ਮਾਤਾ ਪਿਤਾ, ਉਸ ਤੋਂ ਬਾਅਦ ਸਕੂਲੀ ਵਿੱਦਿਆ ਦੇ ਅਧਿਆਪਕ ਅਤੇ ਉਸ ਤੋਂ ਬਾਅਦ ਕੋਈ ਵੀ ਹੁਨਰ ਸਿਖਾਉਣ ਵਾਲੇ ਆਪਣੇ ਉਸਤਾਦ ਹੁੰਦੇ ਹਨ,ਜਿਨ੍ਹਾਂ ਦਾ ਮਾਣ, ਸਤਿਕਾਰ ਸਾਨੂੰ ਹਮੇਸ਼ਾਂ ਕਰਨਾ ਚਾਹੀਦਾ ਹੈ ਇਸ ਤੋ ਇਲਾਵਾ ਉਹਨਾਂ ਨੇ ਤਣਾਅ ਮੁਕਤ ਜੀਵਨ ਜੀਨ ਦੇ ਬਹੁਤ ਸਾਰੇ ਨੁਕਤੇ ਸਮਝਾਏ। ਸਥਾਨਕ ਸੈਂਟਰ ਇੰਚਾਰਜ ਨੀਤੂ ਭੈਣ ਜੀ ਨੇ ਸਮੁੱਚੇ ਅਧਿਆਪਕ ਸਮਾਜ ਨੂੰ ਵਧਾਈ ਦਿੰਦੇ ਹੋਏ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਬਾਲਵਾਟਿਕਾ ਸਕੂਲ ਟਿੱਬੀ ਦੇ ਪਿ੍ਰੰਸੀਪਲ ਏ ਕੇ ਤਿਵਾੜੀ ਨੇ ਬ੍ਰਹਮਾਕੁਮਾਰੀ ਭੈਣਾਂ ਵਲੋਂ ਮਨਾਏ ਗਏ ਇਸ ਅਧਿਆਪਕ ਦਿਵਸ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਬ੍ਰਹਮਕੁਮਾਰੀ ਸੈਂਟਰ ਦੀਆਂ ਭੈਣਾਂ ਵੀ ਸਮਾਜ ਦੀਆਂ ਬਹੁਤ ਵੱਡੀਆਂ ਅਧਿਆਪਕ ਹਨ ਜੋ ਕਿ ਸਾਨੂੰ ਰਾਜਯੋਗ ਦੀ ਅਧਿਆਤਮਕ ਸ਼ਿਕਸ਼ਾ ਦੇਕੇ ਜੀਵਨ ਜੀਣ ਦੀ ਕਲਾ ਸਿਖਾਉਂਦੀਆਂ ਹਨ ਜਿਨ੍ਹਾਂ ਦਾ ਸਕੂਲ ਆਮ ਨਾਗਰਿਕ ਲਈ ਹਮੇਸ਼ਾਂ ਖੁਲ੍ਹਾ ਰਹਿੰਦਾ ਹੈ ਇਸ ਪ੍ਰੋਗਰਾਮ ਵਿੱਚ ਮੈਥ ਮਾਸਟਰ ਰਾਜ ਕੁਮਾਰ,ਪਰਵੀਨ ਕੁਮਾਰੀ,ਬਿਮਲਾ ਅਰੋੜਾ, ਕਿਰਨ ਵਡੇਰਾ, ਸੁਦੇਸ਼ ਤਾਇਲ ਅਤੇ ਸੁਖਦੇਵ ਜੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀ ਅਤੇ ਸਥਾਨਕ ਭਾਈ ਭੈਣ ਵੀ ਸ਼ਾਮਿਲ ਸਨ।

ਸੂਬਾ ਸਰਕਾਰ ਨੇ ਐਨੳਸੀ ਦੀ ਸ਼ਰਤ ਨੂੰ ਖਤਮ ਕਰਕੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ : ਐਡਵੋਕੇਟ ਕੰਬੋਜ਼, ਧਰਮਜੀਤ 

ਸੂਬਾ ਸਰਕਾਰ ਨੇ ਐਨੳਸੀ ਦੀ ਸ਼ਰਤ ਨੂੰ ਖਤਮ ਕਰਕੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ : ਐਡਵੋਕੇਟ ਕੰਬੋਜ਼, ਧਰਮਜੀਤ 

ਮੁੱਖ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ 500 ਗਜ਼ ਤੱਕ ਦੇ ਰਹਾਇਸ਼ੀ ਪਲਾਟਾਂ ਨੂੰ ਖਰੀਦਣ/ ਵੇਚਣ ਮੌਕੇ ਐਨੳਸੀ ਦੀ ਸ਼ਰਤ ਨੂੰ ਖਤਮ ਕਰਕੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਬਲਾਕ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਕੰਬੋਜ਼ ਅਤੇ ਸਰਕਲ ਪ੍ਰਧਾਨ ਧਰਮਜੀਤ ਸਿੰਘ ਹੁਰਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਹਨਾਂ ਕਿਹਾ ਕਿ ਸਰਕਾਰ ਦੀ ਇਸ ਪਹਿਲਕਦਮੀ ਨਾਲ ਜਿੱਥੇ ਸਬੰਧਿਤ ਲੋਕਾਂ ਨੂੰ ਆਰਥਿਕ ਫਾਇਦਾ ਹੋਵੇਗਾ ਉਥੇ ਆਮ ਲੋਕਾਂ ਦੀ ਖੱਜਲਖੁਆਰੀ ਵੀ ਘਟੇਗੀ । ਇਹਨਾਂ ਆਗੂਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਦੌਰਾਨ ਜਿੱਥੇ ਇਹਨਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਤੇ ਆਪਣੇ ਚਹੇਤੇ ਲੋਕਾਂ ਦੇ ਨਿੱਜੀ ਹਿੱਤਾਂ ਨੂੰ ਹੀ ਤਰਜ਼ੀਹ ਦਿੱਤੀ ਉਥੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਪਹਿਲੇ ਹੀ ਦਿਨ ਤੋ ਲੋਕਾਂ ਦੀ ਬੇਹਤਰੀ ਲਈ ਬਿਨਾਂ ਕਿਸੇ ਪੱਖਪਾਤ ਤੋ ਕੰਮ ਕਰ ਰਹੀ ਹੈ । ਹਲਕਾ ਧਰਮਕੋਟ ਦੀ ਗੱਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਕਿਹਾ ਕਿ ਹੋਰਨਾਂ ਤੋ ਇਲਾਵਾ ਸਥਾਨਕ ਕਸਬੇ ਵਿੱਚ ਪਾਰਕ ਅਤੇ ਸਟੇਡੀਅਮ ਦਾ ਨਿਰਮਾਣ ਕਰਨ ਤੋ ਇਲਾਵਾ ਗੈਰ ਸਮਾਜਿਕ ਘਟਨਾਵਾ ਨੂੰ ਰੋਕਣ ਲਈ ਪਬਲਿਕ ਥਾਂਵਾਂ ਤੇ ਸੀਸੀਟੀਵੀ ਕੈਮਰੇ ਲਗਵਾਉਣ ਸਮੇਤ ਨਿਰਵਿਘਨ ਬਿਜਲੀ ਦੀ ਸਪਲਾਈ ਲਈ ਬਿਜਲੀ ਕੇਬਲ ਪਾਉਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੀ ਦੇਣ ਹੈ ।

ਭਾਜਪਾ ਨੇ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਮੈਂਬਰਸ਼ਿਪ ਮੁਹਿੰਮ ਦੀ ਬਰਨਾਲਾ ਜ਼ਿਲ੍ਹੇ ਵਿੱਚ ਕੀਤੀ ਸ਼ੁਰੂਆਤ

ਭਾਜਪਾ ਨੇ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਮੈਂਬਰਸ਼ਿਪ ਮੁਹਿੰਮ ਦੀ ਬਰਨਾਲਾ ਜ਼ਿਲ੍ਹੇ ਵਿੱਚ ਕੀਤੀ ਸ਼ੁਰੂਆਤ

ਭਾਰਤੀ ਜਨਤਾ ਪਾਰਟੀ ਵਲੋਂ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੀ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਪਾਰਟੀ ਦੀ ਸੂਬਾ ਸਕੱਤਰ ਦਮਨ ਥਿੰਦ ਬਾਜਵਾ ਵੀ ਹਾਜ਼ਰ ਸਨ। ਇਸ ਮੌਕੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਦੁਨੀਆਂ ਦੀ ਸਭ ਤੋਂ ਵੱਡੀ ਰਾਜਸੀ ਪਾਰਟੀ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ 6 ਸਾਲ ਬਾਅਦ ਪਾਰਟੀ ਦੀ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਦਾ ਇਸ ਵਾਰ 25 ਕਰੋੜ ਲੋਕਾਂ ਨੂੰ ਪਾਰਟੀ ਦਾ ਮੈਂਬਰ ਬਨਾਉਣ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਭਾਜਪਾ ਨਾਲ ਜੁੜ ਕੇ ਰਾਸ਼ਟਰ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਦੀ ਡਿਜ਼ੀਟਲ ਤਰੀਕੇ ਨਾਲ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਹੋਈ ਹੈ, ਜਿਸ ਵਿੱਚ ਹਰ ਕੋਈ ਵਿਅਕਤੀ ਆਪਣੇ ਮੋਬਾਇਲ ਨੰਬਰ ਤੋਂ 8800002024 ਡਾਇਲ ਕਰਨ ਤੋਂ ਬਾਅਦ ਮੈਂਬਰਸ਼ਿਪ ਲੈ ਸਕਦਾ ਹੈ। ਉਹਨਾਂ ਕਿਹਾ ਕਿ ਬਰਨਾਲਾ ਜਿਲ੍ਹੇ ਵਿੱਚ ਅੱਜ ਇਹ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੁੜ ਕੇ ਪਾਰਟੀ ਵਿੱਚ ਕੰਮ ਕਰਨਾ ਚਾਹੀਦਾ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਭਾਜਪਾ ਨੇ ਬਰਨਾਲਾ ਜਿਲ੍ਹੇ ਵਿੱਚ 1 ਲੱਖ ਮੈਂਬਰ ਬਣਾਏ ਜਾਣ ਦਾ ਟੀਚਾ ਮਿੱਥਿਆ ਹੈ। ਇਸ ਮੈਂਬਰਸ਼ਿਪ ਮੁਹਿੰਮ ਵਿੱਚ ਕਿਸਾਨਾਂ, ਮਜ਼ਦੂਰਾਂ, ਡਾਕਟਰਾਂ, ਅਧਿਆਪਕਾਂ ਸਮੇਤ ਹਰ ਵਰਗ ਨੂੰ ਨਾਲ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਦੌਰਾਨ ਦੇਸ਼ ਨੇ ਤਰੱਕੀ ਦੀਆਂ ਮੰਜਿਲਾਂ ਨੂੰਛੋਹਿਆ ਹੈ। ਭਾਰਤ ਦੁਨੀਆਂ ਦੀ ਵੱਡੀ ਅਰਥਵਿਵਸਥਾ ਬਣ ਕੇ ਉਭਰਿਆ ਹੈ। ਜਿਸ ਕਰਕੇ ਦੇਸ਼ ਦੇ ਲੋਕਾਂ ਨੂੰ ਭਾਜਪਾ ਨਾਲ ਜੁੜ ਕੇ ਦੇਸ਼ ਦੀ ਤਰੱਕੀ ਲਈ ਯੋਗਦਾਨ ਦੇਣਾ ਚਾਹੀਦਾ ਹੈ। ਉਥੇ ਇਸ ਮੌਕੇ ਬਰਨਾਲਾ ਦੀ ਜਿਮਨੀ ਚੋਣ ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵਿਕਾਸ ਦੇ ਮੁੱਦੇ ਨੂੰ ਲੈ ਕੇ ਇਹ ਚੋਣ ਭਾਜਪਾ ਪੂਰੀ ਸਰਗਰਮੀ ਅਤੇ ਉਤਸ਼ਾਹ ਨਾ ਲੜੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ, ਜੱਗਾ ਸਿੰਘ ਮਾਨਜ਼ਿਲ੍ਹਾ ਮੀਤ ਪ੍ਰਧਾਨ), ਸ੍ਰੀ ਨਰਿੰਦਰ ਗਰਗ ਨੀਟਾ(ਕੌਂਸਲਰ ਤੇ ਜਨ ਸਕੱਤਰ),ਸ੍ਰ ਹਰਬਖਸ਼ੀਸ ਸਿੰਘ ਗੋਨੀ(ਕੌਂਸਲਰ ਤੇ ਜ਼ਿਲ੍ਹਾ ਮੀਤ ਪ੍ਰਧਾਨ),ਸ੍ਰ ਗੁਰਸ਼ਰਨ ਸਿੰਘ(ਜਨਰਲ ਸਕੱਤਰ), ਸ੍ਰ ਜਸਵੀਰ ਸਿੰਘ ਗੱਖੀ(ਕੌਂਸਲਰ)ਸ੍ਰ ਧਰਮ ਸਿੰਘ ਫੌਜੀ(ਜ਼ਿਲ੍ਹਾ ਪ੍ਰਧਾਨ ਐੱਸ ਸੀ ਮੋਰਚਾ)ਸ੍ਰ ਜਗਤਾਰ ਸਿੰਘ ਤਾਰੀ(ਮੰਡਲ ਪ੍ਰਧਾਨ),ਸ੍ਰ ਬਲਜਿੰਦਰ ਸਿੰਘ (ਸਰਕਲ ਪ੍ਰਧਾਨ),ਰਾਣੀ ਕੌਰ ਠੀਕਰੀਵਾਲ(ਜ਼ਿਲ੍ਹਾ ਸਕੱਤਰ),ਤੋਂ ਇਲਾਵਾ ਸਮੂਹ ਮੰਡਲਾਂ ਦੇ ਪ੍ਰਧਾਨ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਰਹੇ।

ਭਾਜਪਾ ਦੀ ਮੈਂਬਰਸ਼ਿਪ ਅਭਿਆਨ ਮੀਟਿੰਗ ਵਿੱਚ ਅਮਨਜੋਤ ਕੌਰ ਰਾਮੂਵਾਲੀਆ ਨੇ ਕੀਤੀ ਸ਼ਿਰਕਤ

ਭਾਜਪਾ ਦੀ ਮੈਂਬਰਸ਼ਿਪ ਅਭਿਆਨ ਮੀਟਿੰਗ ਵਿੱਚ ਅਮਨਜੋਤ ਕੌਰ ਰਾਮੂਵਾਲੀਆ ਨੇ ਕੀਤੀ ਸ਼ਿਰਕਤ

ਪੰਜ ਤਖ਼ਤ ਸਾਹਿਬਾਨ ਦੀ ਰੇਲ ਯਾਤਰਾ ਨੇ ਸ੍ਰੀ ਅੰਮ੍ਰਿਤਸਰ ਤੋਂ ਜੈਕਾਰਿਆਂ ਦੀ ਗੂੰਜ ’ਚ ਕੀਤੀ ਵਾਪਸੀ ਰਵਾਨਗੀ

ਪੰਜ ਤਖ਼ਤ ਸਾਹਿਬਾਨ ਦੀ ਰੇਲ ਯਾਤਰਾ ਨੇ ਸ੍ਰੀ ਅੰਮ੍ਰਿਤਸਰ ਤੋਂ ਜੈਕਾਰਿਆਂ ਦੀ ਗੂੰਜ ’ਚ ਕੀਤੀ ਵਾਪਸੀ ਰਵਾਨਗੀ

ਤੇਜ ਰਫਤਾਰ ਕਾਰ ਗੁਜਰਾਂ ਦੀਆਂ ਮੱਝਾਂ ਨਾਲ ਟਕਰਾਈ,1 ਮੱਝ ਦੀ ਮੌਤ,1 ਜਖਮੀ

ਤੇਜ ਰਫਤਾਰ ਕਾਰ ਗੁਜਰਾਂ ਦੀਆਂ ਮੱਝਾਂ ਨਾਲ ਟਕਰਾਈ,1 ਮੱਝ ਦੀ ਮੌਤ,1 ਜਖਮੀ

ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਦਿੱਤੀ ਵਧਾਈ

ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਦਿੱਤੀ ਵਧਾਈ

ਲੁਟੇਰੇ ਮੋਬਾਇਲ ਅਤੇ ਨਗਦੀ ਲੈ ਕੇ ਹੋਏ ਫ਼ਰਾਰ

ਲੁਟੇਰੇ ਮੋਬਾਇਲ ਅਤੇ ਨਗਦੀ ਲੈ ਕੇ ਹੋਏ ਫ਼ਰਾਰ

ਪਿੰਡ ਚਪੜ ਵਿਖੇ ਗੁਰਮਤਿ ਸਮਾਗਮ ਦੌਰਾਨ ਲਗਾਇਆ ਅੱਖਾਂ ਦੀ ਜਾਂਚ ਕੈਂਪ

ਪਿੰਡ ਚਪੜ ਵਿਖੇ ਗੁਰਮਤਿ ਸਮਾਗਮ ਦੌਰਾਨ ਲਗਾਇਆ ਅੱਖਾਂ ਦੀ ਜਾਂਚ ਕੈਂਪ

ਲੜਕੀਆਂ ਲਈ ਫਾਇਰ ਬਿ੍ਰਗੇਡ ‘ਚ ਨੌਕਰੀ ਲਈ ਟੈਸਟ ਨਿਯਮਾਂ ‘ਚ ਤਬਦੀਲੀ ਕਰਨਾ ਮੁੱਖ ਮੰਤਰੀ ਮਾਨ ਦਾ ਇਤਿਹਾਸਿਕ ਫੈਸਲਾ : ਵਿਧਾਇਕ ਰੰਧਾਵਾ

ਲੜਕੀਆਂ ਲਈ ਫਾਇਰ ਬਿ੍ਰਗੇਡ ‘ਚ ਨੌਕਰੀ ਲਈ ਟੈਸਟ ਨਿਯਮਾਂ ‘ਚ ਤਬਦੀਲੀ ਕਰਨਾ ਮੁੱਖ ਮੰਤਰੀ ਮਾਨ ਦਾ ਇਤਿਹਾਸਿਕ ਫੈਸਲਾ : ਵਿਧਾਇਕ ਰੰਧਾਵਾ

ਬਰਸਾਤ ਕਾਰਨ ਖਰੜ ਸ਼ਹਿਰ ਪੂਰੀ ਤਰ੍ਹਾਂ ਹੋਇਆ ਟਰੈਫਿਕ ਨਾਲ ਜਾਮ

ਬਰਸਾਤ ਕਾਰਨ ਖਰੜ ਸ਼ਹਿਰ ਪੂਰੀ ਤਰ੍ਹਾਂ ਹੋਇਆ ਟਰੈਫਿਕ ਨਾਲ ਜਾਮ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪਿੰਡ ਰਤਨਗੜ੍ਹ ਵਿਖੇ ਕੀਤੀ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪਿੰਡ ਰਤਨਗੜ੍ਹ ਵਿਖੇ ਕੀਤੀ ਮੀਟਿੰਗ

ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ ਇੱਕ ਨੌਜਵਾਨ ਸਮਗਲਰਬ ਗ੍ਰਿਫਤਾਰ

ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ ਇੱਕ ਨੌਜਵਾਨ ਸਮਗਲਰਬ ਗ੍ਰਿਫਤਾਰ

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪਲੇਸਮੈਂਟ ਡਰਾਈਵ ਸਫ਼ਲਤਾਪੂਰਵਕ ਸੰਪੰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪਲੇਸਮੈਂਟ ਡਰਾਈਵ ਸਫ਼ਲਤਾਪੂਰਵਕ ਸੰਪੰਨ

ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ ਦੇ ਵਿਦਿਆਰਥੀਆਂ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ ਦੇ ਵਿਦਿਆਰਥੀਆਂ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਹਰਸਿਮਰਤ ਕੌਰ ਬਾਦਲ ਗਿੱਦੜਬਾਹਾ ਵਿੱਚ ਚੋਣ ਪ੍ਰਚਾਰ ਦੀ ਇੰਚਾਰਜ ਨਿਯੁਕਤ

ਹਰਸਿਮਰਤ ਕੌਰ ਬਾਦਲ ਗਿੱਦੜਬਾਹਾ ਵਿੱਚ ਚੋਣ ਪ੍ਰਚਾਰ ਦੀ ਇੰਚਾਰਜ ਨਿਯੁਕਤ

ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਕਿਸਾਨਾਂ ਦੀਆਂ ਦੁਸ਼ਮਣ : ਜਗਦੀਪ ਸਿੰਘ ਚੀਮਾ

ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਕਿਸਾਨਾਂ ਦੀਆਂ ਦੁਸ਼ਮਣ : ਜਗਦੀਪ ਸਿੰਘ ਚੀਮਾ

Back Page 27