Thursday, November 28, 2024  

ਪੰਜਾਬ

ਮੋਹਾਲੀ ਅਦਾਲਤ ਵੱਲੋਂ ਮਸ਼ਹੂਰ ਪੰਜਾਬੀ ਗਾਇਕ ਖ਼ਿਲਾਫ਼ ਵਾਰੰਟ ਜਾਰੀ, 20 ਅਗਸਤ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ

ਮੋਹਾਲੀ ਅਦਾਲਤ ਵੱਲੋਂ ਮਸ਼ਹੂਰ ਪੰਜਾਬੀ ਗਾਇਕ ਖ਼ਿਲਾਫ਼ ਵਾਰੰਟ ਜਾਰੀ, 20 ਅਗਸਤ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ

ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ ਫਿਰੌਤੀ ਮੰਗਣ ਦੇ ਮਾਮਲੇ ’ਚ ਸ਼ਿਕਾਇਤਕਰਤਾ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਲੰਬੇ ਸਮੇਂ ਤੋਂ ਮੁਹਾਲੀ ਅਦਾਲਤ ’ਚ ਪੇਸ਼ ਨਹੀਂ ਹੋ ਰਹੇ ਹਨ ਜਿਸ ਦਾ ਨੋਟਿਸ ਲੈਂਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਸ਼ਵੇਤਾ ਦਾਸ ਦੀ ਅਦਾਲਤ ਵੱਲੋਂ ਇਸ ਮਾਮਲੇ ਦੇ ਸ਼ਿਕਾਇਤਕਰਤਾ ਰੁਪਿੰਦਰ ਸਿੰਘ ਉਰਫ਼ ਗਿੱਪੀ ਗਰੇਵਾਲ ਨੂੰ ਗਵਾਹੀ ਦੇਣ ਲਈ ਨੋਟਿਸ ਵੀ ਭੇਜਿਆ ਗਿਆ ਸੀ ਪਰ ਨੋਟਿਸ ਭੇਜਣ ਤੋਂ ਬਾਅਦ ਵੀ ਗਿੱਪੀ ਗਰੇਵਾਲ ਅਦਾਲਤ ’ਚ ਪੇਸ਼ ਨਹੀਂ ਹੋ ਰਿਹਾ। ਪਿਛਲੀਆਂ ਤਿੰਨ ਪੇਸ਼ੀਆਂ ਤੋਂ ਬਾਅਦ ਅਦਾਲਤ ਨੇ ਉਸ ਨੂੰ ਜ਼ਮਾਨਤੀ ਵਾਰੰਟ ਅਤੇ 5,000 ਰੁਪਏ ਦੀ ਜ਼ਮਾਨਤ ਦੇ ਨਾਲ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਗਿੱਪੀ ਗਰੇਵਾਲ ਅਗਲੀ ਤਰੀਕ 'ਤੇ ਪੇਸ਼ ਨਹੀਂ ਹੁੰਦਾ ਤਾਂ ਉਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਣੀ ਤੈਅ ਕੀਤੀ ਗਈ ਹੈ।

ਬੱਚੇ ਨੂੰ ਕੁਦਰਤ ਦਾ ਪਹਿਲਾ ਟੀਕਾ- ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ : ਡਾ. ਦਵਿੰਦਰਜੀਤ ਕੌਰ

ਬੱਚੇ ਨੂੰ ਕੁਦਰਤ ਦਾ ਪਹਿਲਾ ਟੀਕਾ- ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ : ਡਾ. ਦਵਿੰਦਰਜੀਤ ਕੌਰ

ਜਿਲ੍ਹੇ ਅੰਦਰ 1 ਤੋਂ  7 ਅਗਸਤ ਤੱਕ "ਵਿਸ਼ਵ ਸਤਨਪਾਨ ਹਫਤਾ" ਮਨਾਇਆ ਜਾ ਰਿਹਾ ਹੈ । ਇਸ ਹਫਤੇ ਦੌਰਾਨ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਿਹਤ ਕਰਮਚਾਰੀਆਂ ਵੱਲੋਂ ਅਤੇ ਪਿੰਡਾਂ /ਸ਼ਹਿਰਾਂ ਵਿੱਚ ਆਸ਼ਾ ਵਰਕਰਾਂ ਵੱਲੋਂ ਘਰਾਂ ਵਿੱਚ ਜਾ ਕੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਨੇ ਜਿਲਾ ਹਸਪਤਾਲ ਤੋਂ ਇੱਕ ਜਾਗਰੁਕਤਾ ਰੈਲੀ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ  ਦੱਸਿਆ ਕਿ ਬੱਚੇ ਦੇ ਜੀਵਨ ਵਿੱਚ ਮਾਂ ਦੇ ਦੁੱਧ ਦੀ ਬਹੁਤ ਮਹੱਤਤਾ ਹੈ । 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ 10 ਵਿਦਿਆਰਥੀਆਂ ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਕੀਤੀ ਪਾਸ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ 10 ਵਿਦਿਆਰਥੀਆਂ ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਕੀਤੀ ਪਾਸ

ਇੱਕ ਮਹੱਤਵਪੂਰਨ ਅਕਾਦਮਿਕ ਪ੍ਰਾਪਤੀ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ 10 ਵਿਦਿਆਰਥੀਆਂ ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀ.ਟੀ.ਈ.ਟੀ.) ਪਾਸ ਕੀਤੀ, ਜੋ ਕਿ ਇੱਕ ਵੱਕਾਰੀ ਪ੍ਰੀਖਿਆ ਲਈ ਲੋੜੀਂਦੀ ਹੈ। ਸਿੱਖਿਆ ਵਿਭਾਗ ਦੇ ਮੁਖੀ ਡਾ: ਹਰਨੀਤ ਬਿਲਿੰਗ ਨੇ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਪ੍ਰਗਟ ਕੀਤਾ। ਉਸਨੇ ਸਾਂਝਾ ਕੀਤਾ ਕਿ ਉਹਨਾਂ ਨੂੰ ਗ੍ਰੈਜੂਏਸ਼ਨ ਦੇ ਤੀਜੇ ਸਾਲ ਦੌਰਾਨ CTET ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ 'ਤੇ ਬਹੁਤ ਮਾਣ ਹੈ। ਉਨ੍ਹਾਂ ਦੀ ਸਫਲਤਾ ਉਨ੍ਹਾਂ ਦੇ ਸਮਰਪਣ ਅਤੇ ਵਿਭਾਗ ਦੇ ਫੈਕਲਟੀ ਦੁਆਰਾ ਪ੍ਰਦਾਨ ਕੀਤੇ ਗਏ ਸਖ਼ਤ ਸਮਰਥਨ ਦਾ ਪ੍ਰਮਾਣ ਹੈ। ਡਾ. ਬਿਲਿੰਗ ਨੇ ਵਿਭਾਗ ਦੀ ਸੰਪੂਰਨ ਵਿਦਿਅਕ ਪਹੁੰਚ ਨੂੰ ਵੀ ਉਜਾਗਰ ਕੀਤਾ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਅਧਿਆਪਨ ਪੇਸ਼ੇ ਦੀਆਂ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਇਆ ਪੰਜ ਰੋਜ਼ਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਇਆ ਪੰਜ ਰੋਜ਼ਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ

ਵਰਲਡ ਯੂਨੀਵਰਸਿਟੀ ਨੇ ਆਪਣੇ ਪੰਜ ਰੋਜ਼ਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਨੂੰ ਸਫਲਤਾਪੂਰਵਕ ਸਮਾਪਤ ਕੀਤਾ, ਜੋ ਆਪਣੇ ਨਵੇਂ ਨਿਯੁਕਤ ਫੈਕਲਟੀ ਮੈਂਬਰਾਂ ਵਿੱਚ ਅਕਾਦਮਿਕ ਉੱਤਮਤਾ ਅਤੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। 29 ਜੁਲਾਈ, 2024 ਤੋਂ 2 ਅਗਸਤ, 2024 ਤੱਕ ਆਯੋਜਿਤ ਇਸ ਇੰਡਕਸ਼ਨ ਪ੍ਰੋਗਰਾਮ ਦਾ ਉਦਘਾਟਨ ਵਰਲਡ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤਾ। ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰੋਫੈਸਰ ਬਰਾੜ ਨੇ ਮਿਆਰੀ ਅਧਿਆਪਨ ਨੂੰ ਯਕੀਨੀ ਬਣਾਉਣ, ਇੱਕ ਮਜ਼ਬੂਤ ਖੋਜ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਅਤੇ ਵਿਦਿਆਰਥੀਆਂ ਪ੍ਰਤੀ ਜਵਾਬਦੇਹੀ ਅਤੇ ਇਮਾਨਦਾਰੀ ਬਣਾਈ ਰੱਖਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਵੇਂ ਫੈਕਲਟੀ ਨੂੰ ਉੱਤਮਤਾ ਲਈ ਯਤਨ ਕਰਨ ਅਤੇ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਯੂਨੀਵਰਸਿਟੀ ਦੇ ਮਿਸ਼ਨ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਕਾਰਾਂ ਚੋਰੀ ਕਰ ਕੇ ਵੇਚਣ ਵਾਲੇ ਜੀਜਾ-ਸਾਲਾ ਗ੍ਰਿਫ਼ਤਾਰ, ਤਿੰਨ ਕਾਰਾਂ ਤੇ ਸਪੇਅਰ ਪਾਰਟਸ ਬਰਾਮਦ

ਕਾਰਾਂ ਚੋਰੀ ਕਰ ਕੇ ਵੇਚਣ ਵਾਲੇ ਜੀਜਾ-ਸਾਲਾ ਗ੍ਰਿਫ਼ਤਾਰ, ਤਿੰਨ ਕਾਰਾਂ ਤੇ ਸਪੇਅਰ ਪਾਰਟਸ ਬਰਾਮਦ

ਮਾਡਲ ਟਾਊਨ ਚੌਕੀ ਦੀ ਪੁਲਿਸ ਨੇ ਕਾਰਾਂ ਚੋਰੀ ਕਰਕੇ ਉਨ੍ਹਾਂ ਦੇ ਪੁਰਜੇ ਵੇਚਣ ਵਾਲੇ ਜੀਜੇ-ਸਾਲੇ ਦੀ ਜੋੜੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੀਆਂ ਤਿੰਨ ਕਾਰਾਂ ਤੇ ਦਰਜਨਾਂ ਕਾਰਾਂ ਦੇ ਪੁਰਜੇ ਬਰਾਮਦ ਕੀਤੇ ਹਨ। ਜੋਕਿ ਅਮਲੋਹ ਇਲਾਕੇ ’ਚ ਬਣਾਏ ਗੁਦਾਮ ’ਚੋਂ ਬਰਾਮਦ ਕੀਤਾ ਗਿਆ ਹੈ। ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਉਰਫ਼ ਹੈਪੀ ਵਾਸੀ ਲੱਖੋਮਾਜਰਾ ਰਾਜਪੁਰਾ ਤੇ ਇਸ ਦੇ ਸਾਲੇ ਸਰਬਜੀਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਦੋ ਵਰਨਾ ਕਾਰਾਂ, ਇਕ ਸੈਂਟਰੋ ਤੇ ਵੱਖ-ਵੱਖ ਕੰਪਨੀ ਦੀਆਂ ਕਾਰਾਂ ਦੇ ਸਪੇਅਰ ਪਾਰਟਸ ਬਰਾਮਦ ਹੋਏ ਹਨ।

ਪਿੰਡ ਰਿਉਣਾ ਉੱਚਾ ਅਤੇ ਭੋਲਾ ਵਿਖੇ ਨਹਿਰੀ ਪਾਣੀ ਦੀ ਨਵੀਂ ਪਾਈਪ ਲਾਈਨ ਦਾ ਕੀਤਾ ਗਿਆ ਉਦਘਾਟਨ

ਪਿੰਡ ਰਿਉਣਾ ਉੱਚਾ ਅਤੇ ਭੋਲਾ ਵਿਖੇ ਨਹਿਰੀ ਪਾਣੀ ਦੀ ਨਵੀਂ ਪਾਈਪ ਲਾਈਨ ਦਾ ਕੀਤਾ ਗਿਆ ਉਦਘਾਟਨ

ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਅੱਜ ਪਿੰਡ ਰਿਉਣਾ ਉੱਚਾ ਅਤੇ ਭੋਲਾ ਵਿਖੇ  ਨਹਿਰੀ ਪਾਣੀ ਨੂੰ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਾਉਣ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ, ਇਸ ਲਈ ਨਹਿਰੀ ਪਾਣੀ ਨੂੰ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਾਉਣ ਦੇ ਲਈ ਯਤਨਸ਼ੀਲ ਹੈ। 

ਓਲੰਪਿਕ ਖੇਡਾਂ ਵਿਚ ਇੰਡੀਆ ਦੀ ਹਾਕੀ ਟੀਮ ਵੱਲੋ ਕੁਆਰਟਰ ਫਾਇਨਲ ਜਿੱਤਕੇ ਅੱਗੇ ਵੱਧਣ 'ਤੇ ਮੁਬਾਰਕਬਾਦ : ਮਾਨ

ਓਲੰਪਿਕ ਖੇਡਾਂ ਵਿਚ ਇੰਡੀਆ ਦੀ ਹਾਕੀ ਟੀਮ ਵੱਲੋ ਕੁਆਰਟਰ ਫਾਇਨਲ ਜਿੱਤਕੇ ਅੱਗੇ ਵੱਧਣ 'ਤੇ ਮੁਬਾਰਕਬਾਦ : ਮਾਨ

“ਓਲੰਪਿਕ ਖੇਡਾਂ ਵਿਚ ਜੋ ਲੰਮੇ ਅਰਸੇ ਬਾਅਦ ਇੰਡੀਆ ਦੀ ਹਾਕੀ ਦੀ ਟੀਮ ਜਿਸ ਵਿਚ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਗਿਣਤੀ ਹੈ, ਵੱਲੋ ਬਰਤਾਨੀਆ ਦੀ ਟੀਮ ਨੂੰ ਹਰਾਕੇ ਕੁਆਰਟਰ ਫਾਇਨਲ ਜਿੱਤਕੇ ਜੋ ਇੰਡੀਆ ਤੇ ਪੰਜਾਬ ਦਾ ਨਾਮ ਇਕ ਵਾਰੀ ਫਿਰ ਕੌਮਾਂਤਰੀ ਪੱਧਰ ਤੇ ਉਜਾਗਰ ਹੋਇਆ ਹੈ, ਉਸ ਲਈ ਅਸੀ ਇੰਡੀਆ ਦੀ ਹਾਕੀ ਟੀਮ ਦੇ ਨਾਲ-ਨਾਲ ਪੰਜਾਬ ਤੇ ਇੰਡੀਆ ਨਿਵਾਸੀਆ ਨੂੰ ਜਿੱਥੇ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ, ਉਥੇ ਹੁਕਮਰਾਨਾਂ, ਸਪੋਰਟਸ ਬੋਰਡ ਦੇ ਅਧਿਕਾਰੀਆ ਨੂੰ ਵੀ ਮੁਬਾਰਕਬਾਦ ਭੇਜਦੇ ਹੋਏ ਇਹ ਕਹਿਣਾ ਚਾਹਵਾਂਗੇ ਕਿ ਜਿਵੇ ਬੀਤੇ ਸਮੇ ਵਿਚ ਬਿਨ੍ਹਾਂ ਕਿਸੇ ਪੱਖਪਾਤ ਤੋ ਹਾਕੀ, ਫੁੱਟਬਾਲ, ਰੱਸਾ-ਕਸੀ, ਵਾਲੀਵਾਲ ਆਦਿ ਖੇਡਾਂ ਵਿਚ ਪੰਜਾਬੀਆਂ ਤੇ ਸਿੱਖ ਖਿਡਾਰੀਆਂ ਦੀ ਮਿਹਨਤ ਅਤੇ ਯੋਗਤਾ ਨੂੰ ਮੁੱਖ ਰੱਖਦੇ ਹੋਏ ਕੌਮਾਂਤਰੀ ਪੱਧਰ ਦੀਆਂ ਟੀਮਾਂ ਵਿਚ ਲਿਆ ਜਾਂਦਾ ਸੀ ਅਤੇ ਜੋ ਹਰ ਤਰ੍ਹਾਂ ਦੀਆਂ ਖੇਡਾਂ ਵਿਚ ਇੰਡੀਆਂ ਤੇ ਪੰਜਾਬ ਦੇ ਨਾਮ ਨੂੰ ਰੁਸ਼ਨਾਉਂਦੇ ਰਹੇ ਹਨ, ਉਸੇ ਤਰ੍ਹਾਂ ਨਿਰਪੱਖਤਾ ਨਾਲ ਪੰਜਾਬੀ ਤੇ ਸਿੱਖ ਖਿਡਾਰੀਆ ਨੂੰ ਇਨ੍ਹਾਂ ਟੀਮਾਂ ਵਿਚ ਥਾ ਦੇਣ ਦਾ ਫਰਜ਼ ਨਿਭਾਉਣ ਤਾਂ ਜੋ ਪਹਿਲੇ ਦੀ ਤਰ੍ਹਾਂ ਇੰਡੀਆ ਦੀਆਂ ਟੀਮਾਂ, ਸੋਨ-ਚਾਂਦੀ ਦੇ ਤਗਮੇ ਜਿੱਤਕੇ ਖੇਡਾਂ ਦੇ ਖੇਤਰ ਵਿਚ ਇੰਡੀਆ ਤੇ ਪੰਜਾਬੀਆ ਦੇ ਮਾਣ ਸਨਮਾਨ ਵਿਚ ਵਾਧਾ ਕਰਦੇ ਰਹਿਣ।” ਉਪਰੋਕਤ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ।

ਸਰਹਿੰਦ ਦੇ ਵਾਰਡ ਨੰਬਰ 3 ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਸਰਹਿੰਦ ਦੇ ਵਾਰਡ ਨੰਬਰ 3 ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਸਰਹਿੰਦ ਵਿਖੇ ਤੀਆਂ ਦਾ ਤਿਉਹਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਜ਼ਿਕਰਯੋਗ ਹੈ ਕਿ ਵਾਰਡ ਨੰਬਰ 3 ਦੀ ਕਾਊਂਸਲਰ ਦਵਿੰਦਰ ਕੌਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਪ੍ਰਿਤਪਾਲ ਸਿੰਘ ਜੱਸੀ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਵੱਲੋਂ ਪ੍ਰੀਤ ਨਗਰ,ਸਰਹਿੰਦ ਦੇ ਮਿਊਂਸਪਲ ਪਾਰਕ ਵਿੱਚ ਹਰ ਸਾਲ ਤੀਆਂ ਦਾ ਤਿਉਹਾਰ ਇੱਕ ਵੱਡਾ ਸਮਾਗਮ ਕਰਕੇ ਮਨਾਇਆ ਜਾਂਦਾ ਹੈ ਜਿਸ ਵਿੱਚ ਇਲਾਕੇ ਦੀਆਂ ਮੁਟਿਆਰਾਂ, ਔਰਤਾਂ, ਬੱਚੀਆਂ ਅਤੇ ਬਜ਼ੁਰਗ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ।ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ,ਔਰਤਾਂ ਅਤੇ ਬੱਚੀਆਂ ਵੱਲੋਂ ਪੀਘਾਂ ਝੂਟ ਕੇ,ਗਿੱਧਾ ਪਾ ਕੇ ਅਤੇ ਬੋਲੀਆਂ ਪਾ ਕੇ ਤੀਆਂ ਦੇ ਇਸ ਸਮਾਗਮ ਵਿੱਚ ਰੰਗ ਬੰਨ੍ਹ ਦਿੱਤਾ ਗਿਆ।

ਸੱਪ ਦੇ ਡੰਗਣ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ

ਸੱਪ ਦੇ ਡੰਗਣ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ

ਬਰਸਾਤੀ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ , ਇਹਨਾਂ ਘਟਨਾਵਾਂ ਦੇ ਮੱਦੇ ਨਜ਼ਰ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਬਰਤਨ ਸਬੰਧੀ ਸਿਹਤ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਐਡਵਾਈਜਰੀ ਜਾਰੀ ਕੀਤੀ ਗਈ ਹੈ। ਐਡਵਾਈਜਰੀ ਜਾਰੀ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪ ਦੇ ਕੱਟਣ ਦੀ ਸੂਰਤ ਵਿੱਚ ਇਲਾਜ ਲਈ ਪਹਿਲਾ ਘੰਟਾ ਬਹੁਤ ਮਹੱਤਵਪੂਰਨ ਹੁੰਦਾ ਹੈ , ਇਸ ਸਮੇਂ ਦੌਰਾਨ ਪੀੜਿਤ ਵਿਅਕਤੀ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਉਸ ਦੀ ਜਾਨ ਨੂੰ ਵਧੇਰੇ ਖਤਰਾ ਹੁੰਦਾ ਹੈ  ਜਦਕਿ ਸੱਪ ਦੇ ਡੱਗਣ ਦੀ ਸੂਰਤ ਵਿੱਚ ਸਮੇਂ ਸਿਰ ਇਲਾਜ ਮਿਲ ਜਾਣ ਨਾਲ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਸਿੰਘ ਬਾਦਲ ਤੇ ਐਡਵੋਕੇਟ ਧਾਮੀ ਦਾ ਸਪਸ਼ਟੀਕਰਨ ਕੀਤਾ ਜਨਤਕ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਸਿੰਘ ਬਾਦਲ ਤੇ ਐਡਵੋਕੇਟ ਧਾਮੀ ਦਾ ਸਪਸ਼ਟੀਕਰਨ ਕੀਤਾ ਜਨਤਕ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਬੰਧੀ ਚੱਲ ਰਹੇ ਵਿਵਾਦ ਸਬੰਧੀ ਜਿੱਥੇ ਬਾਗੀ ਧੜੇ ਵੱਲੋਂ ਇੱਕ ਜੁਲਾਈ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ | ਉਥੇ ਹੀ ਪੰਜ ਸਿੰਘ ਸਾਹਿਬਾਨ ਨੇ 15 ਜੁਲਾਈ ਨੂੰ ਇਕੱਤਰਤਾ ਕਰਕੇ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਾਸੋਂ ਸਪਸ਼ਟੀਕਰਨ ਮੰਗਿਆ ਸੀ | ਇਹ ਸਪਸ਼ਟੀਕਰਨ ਉਪਰੋਕਤ ਦੋਹਾਂ ਵੱਲੋਂ 24 ਜੁਲਾਈ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪ ਦਿੱਤਾ ਗਿਆ ਸੀ | ਇਹਨਾਂ ਦੋਵਾਂ ਦੇ ਸਪਸ਼ਟੀਕਰਨ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਨਤਕ ਕਰ ਦਿੱਤੇ ਗਏ ਹਨ।

ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਦੇਸ਼ ਭਗਤ ਯੂਨੀਵਰਸਿਟੀ ਦਾ ਵਿਦਿਅੱਕ ਦੌਰਾ

ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਦੇਸ਼ ਭਗਤ ਯੂਨੀਵਰਸਿਟੀ ਦਾ ਵਿਦਿਅੱਕ ਦੌਰਾ

ਬਸਪਾ ਦੀ ਸੂਬਾ ਪੱਧਰੀ ਮੀਟਿੰਗ 4 ਅਗਸਤ ਨੂੰ ਜਲੰਧਰ

ਬਸਪਾ ਦੀ ਸੂਬਾ ਪੱਧਰੀ ਮੀਟਿੰਗ 4 ਅਗਸਤ ਨੂੰ ਜਲੰਧਰ

ਮਾਤਾ ਗੁਜਰੀ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਨੇ ਵਾਤਾਵਰਣ ਸੰਭਾਲ ਲਈ ਲਗਾਏ ਬੂਟੇ

ਮਾਤਾ ਗੁਜਰੀ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਨੇ ਵਾਤਾਵਰਣ ਸੰਭਾਲ ਲਈ ਲਗਾਏ ਬੂਟੇ

1721 ਘਰਾਂ ਵਿੱਚੋਂ ਮਿਲਿਆ ਮੱਛਰ ਦਾ ਲਾਰਵਾ

1721 ਘਰਾਂ ਵਿੱਚੋਂ ਮਿਲਿਆ ਮੱਛਰ ਦਾ ਲਾਰਵਾ

ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਵਿਦੇਸ਼ੀ ਪਿਸਟਲ ਅਤੇ ਰੌਂਦਾਂ ਸਮੇਤ ਦੋ ਕਾਰ ਸਵਾਰ ਗ੍ਰਿਫਤਾਰ

ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਵਿਦੇਸ਼ੀ ਪਿਸਟਲ ਅਤੇ ਰੌਂਦਾਂ ਸਮੇਤ ਦੋ ਕਾਰ ਸਵਾਰ ਗ੍ਰਿਫਤਾਰ

ਵੜਿੰਗ ਟੋਲ ਪਲਾਜ਼ਾ ਨੇੜੇ ਟਰੈਕਟਰ-ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ,ਤਿੰਨ ਗੰਭੀਰ ਜ਼ਖਮੀ

ਵੜਿੰਗ ਟੋਲ ਪਲਾਜ਼ਾ ਨੇੜੇ ਟਰੈਕਟਰ-ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ,ਤਿੰਨ ਗੰਭੀਰ ਜ਼ਖਮੀ

ਭਾਵੇਂ ਸੁਖਬੀਰ ਸਿੰਘ ਬਾਦਲ ਧੜਾ ਹੋਵੇ ਜਾਂ ਬਾਗੀ ਧੜਾ, ਇਹ ਸਭ ਲੋਕਾਂ ਵਿੱਚ ਆਪਣਾ ਵਿਸਵਾਸ ਗੁਆ ਚੁੱਕੇ ਹਨ : ਟਿਵਾਣਾ

ਭਾਵੇਂ ਸੁਖਬੀਰ ਸਿੰਘ ਬਾਦਲ ਧੜਾ ਹੋਵੇ ਜਾਂ ਬਾਗੀ ਧੜਾ, ਇਹ ਸਭ ਲੋਕਾਂ ਵਿੱਚ ਆਪਣਾ ਵਿਸਵਾਸ ਗੁਆ ਚੁੱਕੇ ਹਨ : ਟਿਵਾਣਾ

ਪੀ.ਐਸ.ਪੀ.ਸੀ.ਐਲ. ਦੇ ਬਾਰਡਰ ਜ਼ੋਨ ਵੱਲੋਂ ਵਿਸ਼ਾਲ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਪੀ.ਐਸ.ਪੀ.ਸੀ.ਐਲ. ਦੇ ਬਾਰਡਰ ਜ਼ੋਨ ਵੱਲੋਂ ਵਿਸ਼ਾਲ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਆਸ ਪਾਸ ਦੀਆਂ ਸੜਕਾਂ  ਦੀ ਰਿਪੇਅਰ ਦਾ ਕੰਮ ਜਲਦ ਹੋਵੇਗਾ ਪੂਰਾ : ਵਿਧਾਇਕ ਰਾਏ

ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਆਸ ਪਾਸ ਦੀਆਂ ਸੜਕਾਂ  ਦੀ ਰਿਪੇਅਰ ਦਾ ਕੰਮ ਜਲਦ ਹੋਵੇਗਾ ਪੂਰਾ : ਵਿਧਾਇਕ ਰਾਏ

ਆਮ ਖਾਸ ਬਾਗ ਵਿਖੇ 9 ਅਗਸਤ ਨੂੰ ਮਨਾਈਆਂ ਜਾਣਗੀਆ

ਆਮ ਖਾਸ ਬਾਗ ਵਿਖੇ 9 ਅਗਸਤ ਨੂੰ ਮਨਾਈਆਂ ਜਾਣਗੀਆ "ਧੀਆਂ ਦੀਆਂ ਤੀਆਂ"

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਸਰਟੀਫਿਕੇਟ ਵੰਡ ਸਮਾਗਮ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਸਰਟੀਫਿਕੇਟ ਵੰਡ ਸਮਾਗਮ

ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ : ਡਾ. ਦਵਿੰਦਰਜੀਤ ਕੌਰ

ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ : ਡਾ. ਦਵਿੰਦਰਜੀਤ ਕੌਰ

ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 18 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ

ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 18 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ

ਦੇਸ਼ ਭਗਤ ਡੈਂਟਲ ਕਾਲਜ ਵਿਖੇ ਮਨਾਇਆ ਗਿਆ ਰਾਸ਼ਟਰੀ ਓਰਲ ਹਾਈਜੀਨ ਦਿਵਸ

ਦੇਸ਼ ਭਗਤ ਡੈਂਟਲ ਕਾਲਜ ਵਿਖੇ ਮਨਾਇਆ ਗਿਆ ਰਾਸ਼ਟਰੀ ਓਰਲ ਹਾਈਜੀਨ ਦਿਵਸ

ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਹੋਣ ਤੇ ਜੀ ਆਇਆਂ ਆਖਿਆ ਜਾਂਦਾ ਹੈ : ਮਾਨ

ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਹੋਣ ਤੇ ਜੀ ਆਇਆਂ ਆਖਿਆ ਜਾਂਦਾ ਹੈ : ਮਾਨ

Back Page 41