Tuesday, November 26, 2024  

ਪੰਜਾਬ

ਸੁਖਮਨੀ ਸਾਹਿਬ ਦੇ ਪਾਠ ਨਾਲ ਅੱਜ ਬਾਬਾ ਫਰੀਦ ਮੇਲੇ ਦੀ ਹੋਈ ਸ਼ੁਰੂਆਤ

ਸੁਖਮਨੀ ਸਾਹਿਬ ਦੇ ਪਾਠ ਨਾਲ ਅੱਜ ਬਾਬਾ ਫਰੀਦ ਮੇਲੇ ਦੀ ਹੋਈ ਸ਼ੁਰੂਆਤ

ਬਾਬਾ ਸ਼ੇਖ ਫ਼ਰੀਦ ਜੀ ਆਗਮਨ ਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਅਤੇ ਕੀਰਤਨ ਨਾਲ ਮੇਲੇ ਦਾ ਆਗਜ਼ ਹੋਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋ ਕੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ, ਡੀ.ਸੀ ਸ੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ. ਡਾ.ਪ੍ਰਗਿਆ ਜੈਨ, ਡੀ.ਆਈ.ਜੀ ਸ੍ਰੀ ਅਸ਼ਵਨੀ ਕੁਮਾਰ ਟਿੱਲਾ ਬਾਬਾ ਫਰੀਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਸਮਾਗਮ ਵਿੱਚ ਸ਼ਾਮਲ ਹੋ ਕੇ ਨਤਮਸਤਕ ਹੋਏ। ਇਸ ਮੌਕੇ ਡਿਪਟੀ ਕਮਿਸ਼ਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਪਹਿਲੇ ਸੂਫੀ ਕਵੀ ਬਾਬਾ ਫਰੀਦ ਦੀ ਬਾਣੀ 851 ਸਾਲਾਂ ਬਾਅਦ ਵੀ ਲੋਕਾਂ ਦੇ ਜਹਿਨ ਵਿੱਚ ਉਸੇ ਹੀ ਤਾਕਤ ਨਾਲ ਗੂੰਜ ਰਹੀ ਹੈ ਅਤੇ ਹਿੰਦੂ ਸਿੱਖ ਮੁਸਲਮਾਨ ਅਤੇ ਹੋਰ ਵਰਗ ਦੇ ਲੋਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਸ ਵਾਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੇ ਪਲਾਸਟਿਕ ਦੀ ਮੇਲੇ ਵਿੱਚ ਵਰਤੋਂ ਨਾ ਕੀਤੀ ਜਾਵੇ ਅਤੇ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਮੌਕੇ ਸ. ਸੰਦੀਪ ਸਿੰਘ ਧਾਲੀਵਾਲ ਰਾਜ ਸੂਚਨਾ ਕਮਿਸ਼ਨ, ਬੇਅੰਤ ਕੌਰ ਪਤਨੀ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਨਰਿੰਦਰ ਸਿੰਘ ਨਿੰਦਾ,ਐਸ.ਪੀ ਜਸਮੀਤ ਸਿੰਘ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਿੰਦਰ ਮੋਹਨ, ਸਿਮਰਜੀਤ ਸਿੰਘ ਸੇਖੋਂ, ਪਲਇੰਦਰ ਸਿੰਘ ਸੇਖੋਂ ਤੋਂ ਇਲਾਵਾ ਬਾਬਾ ਫ਼ਰੀਦ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

ਨਰੋਏ ਸਮਾਜ ਦੀ ਸਿਰਜਣਾ ਲਈ ਨਸ਼ਿਆਂ ਨੂੰ ਖਤਮ ਕਰਨਾ ਅਤੀ ਜਰੂਰੀ :ਥਾਣਾ ਮੁਖੀ ਝੁਨੀਰ

ਨਰੋਏ ਸਮਾਜ ਦੀ ਸਿਰਜਣਾ ਲਈ ਨਸ਼ਿਆਂ ਨੂੰ ਖਤਮ ਕਰਨਾ ਅਤੀ ਜਰੂਰੀ :ਥਾਣਾ ਮੁਖੀ ਝੁਨੀਰ

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਮਾਨਯੋਗ ਐਸਐਸਪੀ ਮਾਨਸਾ ਭਗੀਰਥ ਸਿੰਘ ਮੀਨਾ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਪੁਲਿਸ ਝੁਨੀਰ ਅਤੇ ਸਾਂਝ ਕੇਂਦਰ ਵੱਲੋਂ ਪਿੰਡ ਫਤਿਹਪੁਰ ਵਿਖੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਥਾਣਾ ਮੁਖੀ ਝਨੀਰ ਬਲਦੇਵ ਸਿੰਘ ਨੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਨਸ਼ਿਆਂ ਵਰਗੀ ਭੈੜੀ ਲਾਹਣਤ ਨੂੰ ਜੜ ਤੋਂ ਖਤਮ ਕਰਨਾ ਬਹੁਤ ਜਰੂਰੀ ਹੈ। ਉਨਾ ਕਿਹਾ ਕਿ ਨਸ਼ਾ ਮਨੁੱਖ ਨੂੰ ਆਰਥਿਕ ਸਮਾਜਿਕ ਅਤੇ ਸਰੀਰਕ ਤੌਰ ਤੇ ਕਮਜ਼ੋਰ ਕਰਦਾ।
ਨਸ਼ੇ ਕਰਨ ਵਾਲਾ ਵਿਅਕਤੀ ਜ਼ਿੰਦਗੀ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦਾ ਉਹ ਦਰ ਦਰ ਭਟਕਦਾ ਰਹਿੰਦਾ ਹੈ ਅਤੇ ਸਾਡੇ ਸਮਾਜ ਲਈ ਸਿਰਦਰਦੀ ਬਣਦਾ ਹੈ। ਸਾਨੂੰ ਖੇਡਾਂ, ਸਮਾਜ ਸੇਵਾ, ਕਿਰਤ ਅਤੇ ਸੱਭਿਆਚਾਰ ਨਾਲ ਜੁੜ ਕੇ ਆਪਣਾ ਨਾਮ ਕਮਾਉਣਾ ਚਾਹੀਦਾ। ਉਨਾਂ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਲੋਕ ਪੁਲਿਸ ਦਾ ਸਹਿਯੋਗ ਦੇਣ। ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਸਮਾਜ ਨੂੰ ਗੰਦਲਾ ਕਰਨ ਵਾਲੇ ਮਾੜੇ ਵਿਅਕਤੀ ਜੇਲ ਦੀਆਂ ਸਲਾਖਾਂ ਪਿੱਛੇ ਹੋਣਗੇ ।

ਸਫਾਈ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ : ਡਾ ਵੀਨੂੰ ਗੋਇਲ

ਸਫਾਈ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ : ਡਾ ਵੀਨੂੰ ਗੋਇਲ

ਸਿਵਲ ਸਰਜਨ ਪਟਿਆਲਾ, ਡਾ ਜਤਿੰਦਰ ਕਾਂਸਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਨਾਭਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ ਵੀਨੂੰ ਗੋਇਲ ਵੱਲੋਂ ਹਸਪਤਾਲ ਦੇ ਸਾਰੇ ਸਟਾਫ਼ ਨੂੰ ਸਵੱਛਤਾ ਸੁਹੰ ਚੁਕਾ ਕੇ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ ਵੀਨੂੰ ਨੇ ਦੱਸਿਆ ਕਿ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਮੁਹਿੰਮ ਸਿਹਤ ਸਥਾਨਾਂ ਵਿੱਚ ਸਫਾਈ ਦੇ ਪ੍ਰਚਾਰ ਅਤੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਨੇ ਕਿਹਾ ਕਿ ਸਫਾਈ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਸਿਹਤਮੰਦ ਸਮਾਜ ਦੀ ਨੀਂਹ ਹੈ। ਸਵੱਛਤਾ ਪੰਦਰਵਾੜੇ ਦੌਰਾਨ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਜਾਵੇਗਾ। ਗੰਦਗੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੁਚੱਜੇ ਢੰਗ ਨਾਲ ਕੰਮ ਕੀਤਾ ਜਾਵੇਗਾ ਅਤੇ ਸਫਾਈ ਦੀ ਪੂਰੀ ਸੁਵਿਧਾ ਯਕੀਨੀ ਬਣਾਈ ਜਾਵੇਗੀ। ਉਨਾਂ ਨੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਭਾਗੀਦਾਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਅਸਲ ਜਿੰਮੇਵਾਰੀ ਨੂੰ ਸਮਝੇ ਅਤੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਗਤੀਵਿਧੀਆਂ ਦਾ ਹਿੱਸਾ ਬਣਾਵੇ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਮੁਹਿੰਮ ਸਮਾਜ ਦੇ ਹਰ ਪੱਧਰ ਤੇ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ ਤਾਂ ਜੋ ਸਾਨੂੰ ਗੰਦਗੀ ਤੋਂ ਮੁਕਤ ਅਤੇ ਸਿਹਤਮੰਦ ਭਵਿੱਖ ਪ੍ਰਾਪਤ ਹੋ ਸਕੇ। ਇਸ ਅਭਿਆਨ ਤਹਿਤ ਸਿਹਤ ਸੰਸਥਾ ਦੇ ਨਾਲ ਨਾਲ ਲੋਕਾਂ ਵਿੱਚ ਸਵੱਛਤਾ ਦੀ ਪ੍ਰੇਰਣਾ ਦੇਣ ਲਈ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਸਵੱਛਤਾ ਸੰਬੰਧੀ ਸੈਮੀਨਾਰ, ਪੇਂਟਿੰਗ ਮੁਕਾਬਲੇ, ਅਤੇ ਜਾਗਰੂਕਤਾ ਕੈਂਪ ਆਦਿ ਦਾ ਆਯੋਜਨ ਕੀਤਾ ਜਾਵੇਗਾ। ਇਸੇ ਲੜੀ ਤਹਿਤ ਸਿਵਲ ਹਸਪਤਾਲ ਨਾਭਾ ਵਿਚ ਸੀਨੀਅਰ ਮੈਡੀਕਲ ਅਫਸਰ ਤੇ ਸਮੂਹ ਸਿਹਤ ਕਮਿਆ ਵਲੋਂ ਪੌਦੇ ਲਗਾਏ ਗਏ ਤੇ ਪੌਦਿਆਂ ਨੂੰ ਸਾਂਭਣ ਦੀ ਜਿੰਮੇਵਾਰੀ ਲਈ ਗਈ। ਇਸ ਮੌਕੇ ਤੇ ਮੈਡੀਕਲ ਅਫ਼ਸਰ ਡਾ. ਰਾਜਵੰਤ ਕੌਰ, ਡਾ ਰਾਓ ਵਰਿੰਦਰ ਸਿੰਘ, ਡਾ ਜਪਨੀਤ ਕੌਰ, ਭਾਰਤ ਭੂਸ਼ਨਫਾਰਮੇਸੀ ਅਫ਼ਸਰ, ਮਨਮੁੱਖ ਸਿੰਘ ਅਪਥਾਲਮਿਕ ਅਫ਼ਸਰ, ਮਹਾਵੀਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਦਵਿੰਦਰ ਸਿੰਘ ਹੈਲਥ ਇੰਸਪੈਕਟਰ, ਸਤਪਾਲ ਸਿੰਘ ਹੈਲਥ ਇੰਸਪੈਕਟਰ ਆਦਿ ਹਾਜਰ ਸਨ।

ਨਿਊ ਦੀਪ ਬੱਸ ਨੇ ਸਕੂਟਰੀ ਚਾਲਕ ਨੂੰ ਮਾਰੀ ਟੱਕਰ, ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ

ਨਿਊ ਦੀਪ ਬੱਸ ਨੇ ਸਕੂਟਰੀ ਚਾਲਕ ਨੂੰ ਮਾਰੀ ਟੱਕਰ, ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ

ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਸਵੇਰੇ ਵੇਲੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਾਲ ਕਰਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਨੇੜੇ ਗਰੇਵਾਲ ਪੈਟ੍ਰੋਲ ਪੰਪ ਕੋਲ ਨਿਊ ਦੀਪ ਬੱਸ ਕੰਪਨੀ ਦੀ ਬੱਸ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਇਸ ਬੱਸ ਨੇ ਇੱਕ ਸਕੂਟਰੀ ਚਾਲਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਚਾਲਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਦਕਿ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਤੇ ਸਕੂਟਰੀ ਨੁਕਸਾਨੀ ਗਈ, ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਪ?ਧਾਨ ਮੀਤ ਸਿੰਘ ਮੀਤਾ, ਗੋਰਾ ਔਲਖ, ਬੱਬੂ ਮਾਲੜਾ, ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਦੇ ਮੈਂਬਰ ਪਹੁੰਚੇ ਤਾਂ ਗੰਭੀਰ ਜਖ਼ਮੀ ਬਜ਼ੁਰਗ ਆਦਮੀ ਨੂੰ ਐਂਬੂਲੈਂਸ ਵੈਨ ਰਾਹੀਂ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਵਿਚ ਇਲਾਜ਼ ਲਈ ਲਿਆਂਦਾ ਗਿਆ ਜਿੱਥੇ ਡਾਕਟਰ ਮੌਜੂਦ ਨਾ ਹੋਣ ਕਾਰਣ ਸਟਾਫ਼ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਪਰ ਵਾਰਸਾਂ ਦੀ ਮਰਜ਼ੀ ਅਨੁਸਾਰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ । ਮੌਕੇ ਤੇ ਪਹੁੰਚ ਕੇ ਜੈਤੋ ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲਿਆ ਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ, ਜਖ਼ਮੀ ਬਜ਼ੁਰਗ ਆਦਮੀ ਦੀ ਪਹਿਚਾਣ ਰਾਕੇਸ਼ ਕੁਮਾਰ ਚਿੜਿਆ (65ਸਾਲ) ਪੁੱਤਰ ਪ?ਕਾਸ ਕੁਮਾਰ ਬਾਂਸਲ ਜੈਤੋ ਵਜੋਂ ਹੋਈ ਹੈ ।

BMW ਪੰਜਾਬ ਵਿੱਚ ਆਪਣੇ ਪੁਰਜ਼ੇ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ: CM ਮਾਨ

BMW ਪੰਜਾਬ ਵਿੱਚ ਆਪਣੇ ਪੁਰਜ਼ੇ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ: CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਬੀਐਮਡਬਲਯੂ ਪੰਜਾਬ ਵਿੱਚ ਆਪਣੇ ਪਾਰਟਸ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਅੱਜ ਬੀ.ਐਮ.ਡਬਲਿਊ ਦੇ ਅਧਿਕਾਰੀਆਂ ਨਾਲ ਵਾਹਨਾਂ ਦੇ ਪਾਰਟਸ ਬਣਾਉਣ ਵਿੱਚ ਨਿਵੇਸ਼ ਸਬੰਧੀ ਮੀਟਿੰਗ ਕੀਤੀ ਗਈ ਅਤੇ ਪੰਜਾਬ ਵਿੱਚ ਨਿਵੇਸ਼ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਮਾਨ ਨੇ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਬੀ.ਐਮ.ਡਬਲਯੂ ਪਾਰਟਸ ਬਣਾਉਣ ਦਾ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਜਿੱਥੇ ਕਰੋੜਾਂ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਮੈਂ ਇਸਨੂੰ ਅਗਲੇ ਮਹੀਨੇ ਸ਼ੁਰੂ ਕਰਾਂਗਾ।”

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕੀਰਤਨ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕੀਰਤਨ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾ ਜੋਤੀ-ਜੋਤ ਪੁਰਬ  ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਪ੍ਰੋ. ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਅਤੇ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤਪਾਲ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਗਿਆ।

ਦੇਸ਼ ਭਗਤ ਯੂਨੀਵਰਸਿਟੀ ਦੇ ਐਗਰੀਮ ਕਲੱਬ ਨੇ ਮਨਾਇਆ ਵਿਸ਼ਵ ਬਾਂਸ ਦਿਵਸ

ਦੇਸ਼ ਭਗਤ ਯੂਨੀਵਰਸਿਟੀ ਦੇ ਐਗਰੀਮ ਕਲੱਬ ਨੇ ਮਨਾਇਆ ਵਿਸ਼ਵ ਬਾਂਸ ਦਿਵਸ

ਦੇਸ਼ ਭਗਤ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਐਂਡ ਲਾਈਫ ਸਾਇੰਸਜ਼ ਅਤੇ ਸਵੱਛ ਭਾਰਤ/ਉੱਨਤ ਭਾਰਤ ਸੈੱਲ ਦੇ ਐਗਰੀਮ ਕਲੱਬ ਨੇ ਵਿਸ਼ਵ ਬਾਂਸ ਦਿਵਸ ਮਨਾਇਆ। ਇਹ ਇੱਕ ਸਲਾਨਾ ਸਮਾਗਮ ਹੈ ਜੋ ਬਾਂਸ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਕਾਸ ਵਿੱਚ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਇਹ ਦਿਨ ਬਾਂਸ ਦੀ ਬਹੁਪੱਖਤਾ, ਵਾਤਾਵਰਣ ਲਈ ਇਸਦੇ ਲਾਭ ਅਤੇ ਗਰੀਬੀ ਦੂਰ ਕਰਨ, ਕਾਰਬਨ ਜ਼ਬਤ ਕਰਨ ਅਤੇ ਜੰਗਲਾਂ ਦੀ ਕਟਾਈ ਨੂੰ ਘਟਾਉਣ ਵਿੱਚ ਇਸ ਦੀ ਭੂਮਿਕਾਤੋਂ ਉਤਾਰ ਕੇ ਨੂੰ ਉਜਾਗਰ ਕਰਦਾ ਹੈ।ਵਰਲਡ ਬਾਂਸ ਆਰਗੇਨਾਈਜ਼ੇਸ਼ਨ (ਡਬਲਯੂ.ਬੀ.ਓ.) ਭਾਈਚਾਰਿਆਂ, ਉਦਯੋਗਾਂ ਅਤੇ ਸਰਕਾਰਾਂ ਨੂੰ ਟਿਕਾਊ ਜੀਵਨ ਲਈ ਬਾਂਸ ਦੀ ਸੰਭਾਵਨਾ ਨੂੰ ਮਾਨਤਾ ਦੇਣ ਲਈ ਉਤਸ਼ਾਹਿਤ ਕਰਦੀ ਹੈ। ਇਹ ਇਸ ਸ਼ਾਨਦਾਰ ਪਲਾਂਟ ਦੀ ਵਰਤੋਂ ਕਰਦੇ ਹੋਏ ਇੱਕ ਹਰਿਆਲੀ, ਵਧੇਰੇ ਤੰਦਰੁਸਤ ਭਵਿੱਖ ਬਣਾਉਣ ਲਈ ਗਲੋਬਲ ਕਾਰਵਾਈ ਨੂੰ ਪ੍ਰੇਰਿਤ ਕਰਨ ਦਾ ਇੱਕ ਮੌਕਾ ਹੈ। ਅਥਾਰਟੀ ਦੀ ਮਿਹਰਬਾਨੀ ਅਤੇ ਅਸ਼ੀਰਵਾਦ ਨਾਲ, ਸਮਾਗਮ ਤਿੰਨ ਗਤੀਵਿਧੀਆਂ ਨਾਲ ਮਨਾਇਆ ਗਿਆ ਜਿਨ੍ਹਾਂ ਵਿੱਚ ਬਹਿਸ ਮੁਕਾਬਲਾ, ਪੋਸਟਰ ਬਣਾਉਣ ਦਾ ਮੁਕਾਬਲਾ ਅਤੇ ਰੰਗੋਲੀ ਮੁਕਾਬਲਾ ਸ਼ਾਮਿਲ ਹਨ। ਇਨ੍ਹਾਂ ਮੁਕਾਬਲਿਆਂ ਵਿਚ 20 ਵਿਦਿਆਰਥੀ (ਬੀ.ਐਸ.ਸੀ. ਅਤੇ ਐਮ.ਐਸ.ਸੀ.) ਅਤੇ 10 ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਇਸ ਮੁਕਾਬਲੇ ਦੀ ਜੱਜਮੈਂਟ ਪ੍ਰੋ.ਐਚ.ਕੇ.ਸਿੱਧੂ, ਡਾ.ਸੁਰਜੀਤ ਪਥੇਜਾ ਅਤੇ ਡਾ.ਰਜਨੀ ਸਲੂਜਾ ਨੇ ਕੀਤੀ। ਪ੍ਰੋ. ਐਚ ਕੇ ਸਿੱਧੂ ਨੇ ਪੇਂਡੂ ਅਤੇ ਸ਼ਹਿਰੀ ਲੋਕਾਂ ਲਈ ਬਾਂਸ ਦੀ ਮਹੱਤਤਾ ਬਾਰੇ ਇੱਕ ਪੇਸ਼ਕਾਰੀ ਦਿੱਤੀ। ਇਸੇ ਤਰ੍ਹਾਂ ਬੀ.ਐਸਸੀ. ਖੇਤੀਬਾੜੀ ਦੇ ਦੂਜੇ ਸਾਲ ਦੇ ਇੱਕ ਵਿਦੇਸ਼ੀ ਵਿਦਿਆਰਥੀ ਕਿੰਗਸਟਨ ਜੇਆਰ ਅਲੈਗਜ਼ੈਂਡਰ ਕੇ ਨੇ ਵੀ ਬਾਂਸ ਦੀ ਮਹੱਤਤਾ ਅਤੇ ਇਸਦੀ ਵਰਤੋਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਾਰੇ ਵਿਦਿਆਰਥੀਆਂ ਨੇ ਸਮਾਗਮ ਦਾ ਆਨੰਦ ਮਾਣਿਆ ਅਤੇ ਪੋਸਟਰਾਂ ਅਤੇ ਲੈਕਚਰਾਂ ਰਾਹੀਂ ਆਪਣੇ ਗਿਆਨ ਵਿੱਚ ਵਾਧਾ ਕੀਤਾ।ਅੰਤ ਵਿੱਚ ਸਹਾਇਕ ਪ੍ਰੋਫੈਸਰ ਸ਼ਿਵਾਂਗੀ ਸੂਦ ਨੇ ਵਿਸ਼ਵ ਬਾਂਸ ਦਿਵਸ ਮਨਾਉਣ ਲਈ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਇਹ ਸ਼ਾਨਦਾਰ ਮੌਕਾ ਦੇਣ ਲਈ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

 
 
ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਨਿਗਰਾਨੀ ਹੇਠ, ਠੀਕ ਕਰ ਰਹੇ ਹਨ: ਸੂਤਰ

ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਨਿਗਰਾਨੀ ਹੇਠ, ਠੀਕ ਕਰ ਰਹੇ ਹਨ: ਸੂਤਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਹਸਪਤਾਲ ਦੇ ਸੂਤਰਾਂ ਅਨੁਸਾਰ ਨਿਗਰਾਨੀ ਹੇਠ ਹਨ ਅਤੇ ਠੀਕ ਹਨ।

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸੀਐਮ ਮਾਨ ਰੂਟੀਨ ਚੈਕਅੱਪ ਲਈ ਆਏ ਸਨ ਅਤੇ ਠੀਕ ਚੱਲ ਰਹੇ ਸਨ। ਹਾਲਾਂਕਿ ਇਹ ਅਸਪਸ਼ਟ ਹੈ ਕਿ ਉਸ ਨੂੰ ਕਦੋਂ ਛੁੱਟੀ ਦਿੱਤੀ ਜਾਵੇਗੀ।

ਸੀਐਮ ਮਾਨ ਦੀ ਹਾਲਤ ਬਾਰੇ ਨਾ ਤਾਂ ਪਾਰਟੀ ਜਾਂ ਸਰਕਾਰ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ।

ਇੰਗਲੈਂਡ,ਆਸਟਰੀਆ ਅਤੇ ਹੋਰ ਵੱਖ-ਵੱਖ ਮੁਲਕਾਂ ਤੋਂ ਆਈ 'ਚਾਨਣ ਰਿਸ਼ਮਾ' ਟੀਮ ਨੇ ਬਡਾਲੀ ਮਾਈ ਕੀ ਸਕੂਲ ਦਾ ਕੀਤਾ ਦੌਰਾ

ਇੰਗਲੈਂਡ,ਆਸਟਰੀਆ ਅਤੇ ਹੋਰ ਵੱਖ-ਵੱਖ ਮੁਲਕਾਂ ਤੋਂ ਆਈ 'ਚਾਨਣ ਰਿਸ਼ਮਾ' ਟੀਮ ਨੇ ਬਡਾਲੀ ਮਾਈ ਕੀ ਸਕੂਲ ਦਾ ਕੀਤਾ ਦੌਰਾ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਅੰਤਰਾਰਸ਼ਟਰੀ ਸਮਾਜ ਸੇਵੀ ਸੰਸਥਾ 'ਚਾਨਣ ਰਿਸ਼ਮਾ' ਦੀ ਟੀਮ ਵੱਲੋਂ ਹਾਈ ਸਕੂਲ ਬਡਾਲੀ ਮਾਈ ਕੀ ਦਾ ਦੌਰਾ ਕੀਤਾ ਗਿਆ।ਇਸ ਟੀਮ ਵਿੱਚ ਕਾਥੀ ਆਸਟਰੀਆ ਤੋਂ,ਜੋਸਫ਼ ਯੁਗਾਂਡਾ(ਅਫਰੀਕਾ) ਤੋਂ,ਹੈਲਨ ਸਵੀਡਨ ਤੋਂ ,ਆਸਾ ਇੰਗਲੈਂਡ ਤੋਂ,ਏਬਾ ਸਵੀਡਨ ਤੋਂ ਅਤੇ ਮਾਈਕਲ ਇੰਗਲੈਂਡ ਤੋਂ ਸ਼ਾਮਲ ਸਨ।ਇਨਾਂ ਤੋਂ ਇਲਾਵਾ ਇਸ ਟੀਮ ਵਿੱਚ ਸੁਨੀਤਾ ਮੈਨਨ,ਜਤਿਨ ਮੌਡਰ,ਪਾਲਿਨ ਗੋਮਸ, ਰਸ਼ਮੀ ਦਿਵੇਦੀ,ਅਰਵਿੰਦਰ ਸਿੰਘ ਅਤੇ ਮਨੀਸ਼ ਸ਼ਰਮਾ ਵੀ ਸ਼ਾਮਲ ਸਨ।ਇਸ ਟੀਮ ਦਾ ਮਨੋਰਥ ਲਿੰਗ ਸਮਾਨਤਾ ਨੂੰ ਪ੍ਰਮੋਟ ਕਰਨਾ ਅਤੇ ਲੜਕੀਆਂ ਦੀ ਸਮਾਜ ਵਿੱਚ ਬਰਾਬਰਤਾ ਕਾਇਮ ਰੱਖਣਾ ਹੈ।ਸਾਰੀ ਟੀਮ ਨੇ ਸਹਸ ਬਡਾਲੀ ਮਾਈ ਕੀ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗੁਰਦਮਨਪ੍ਰੀਤ ਕੌਰ ਨੇ ਸਮੂਹ ਟੀਮ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜ ਵਿੱਚ ਲਿੰਗ ਸਮਾਨਤਾ 'ਤੇ ਕੰਮ ਕਰਨ ਦੀ ਹਾਲੇ ਹੋਰ ਵੀ ਬੜੀ ਜ਼ਰੂਰਤ ਹੈ। 

ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਵੱਛਤਾ ਪੰਦਰਵਾੜੇ ਦੌਰਾਨ ਕਰਵਾਏ ਪੇਂਟਿੰਗ ਮੁਕਾਬਲੇ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਵੱਛਤਾ ਪੰਦਰਵਾੜੇ ਦੌਰਾਨ ਕਰਵਾਏ ਪੇਂਟਿੰਗ ਮੁਕਾਬਲੇ

ਸਵੱਛਤਾ ਪੰਦਰਵਾੜੇ ਤਹਿਤ ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਵੱਛ ਭਾਰਤ/ਉੱਨਤ ਭਾਰਤ ਸੈੱਲ ਵੱਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸਦਾ ਉਦੇਸ਼ ਕਲਾਤਮਕ ਪ੍ਰਗਟਾਵੇ ਰਾਹੀਂ ਵਾਤਾਵਰਨ ਚੇਤਨਾ ਨੂੰ ਉਤਸ਼ਾਹਿਤ ਕਰਨਾ ਸੀ। ਇਹ ਪ੍ਰੋਗਰਾਮ ਖੇਤੀਬਾੜੀ ਅਤੇ ਜੀਵਨ ਵਿਗਿਆਨ ਵਿਭਾਗ ਅਤੇ ਫਾਈਨ ਆਰਟਸ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਹ ਸਮਾਗਮ ਸਵੱਛਤਾ ਅਤੇ ਸਥਿਰਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦਾ ਪ੍ਰਮਾਣ ਸੀ।

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੇ ਪੋਲਿੰਗ ਸਟੇਸ਼ਨਾਂ ਦੀ ਰੈਸਨਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੇ ਪੋਲਿੰਗ ਸਟੇਸ਼ਨਾਂ ਦੀ ਰੈਸਨਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ

ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਵਿਧਾਇਕ ਹੈਪੀ

ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਵਿਧਾਇਕ ਹੈਪੀ

ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਪੰਜ ਗ੍ਰਿਫਤਾਰ

ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਪੰਜ ਗ੍ਰਿਫਤਾਰ

ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਵਿਦਿਅਕ ਮੁਕਾਬਲੇ: ਵਿਧਾਇਕ ਰਾਏ

ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਵਿਦਿਅਕ ਮੁਕਾਬਲੇ: ਵਿਧਾਇਕ ਰਾਏ

450 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਨੇ ਕਰਵਾਏ ਗਤਕਾ ਮੁਕਾਬਲੇ

450 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਨੇ ਕਰਵਾਏ ਗਤਕਾ ਮੁਕਾਬਲੇ

ਸ੍ਰੀ ਗਨੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਗਿਆ 16 ਸਾਲਾ ਲੜਕਾ ਸਰਹਿੰਦ ਵਿਖੇ ਭਾਖੜਾ ਨਹਿਰ 'ਚ ਰੁੜਿਆ

ਸ੍ਰੀ ਗਨੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਗਿਆ 16 ਸਾਲਾ ਲੜਕਾ ਸਰਹਿੰਦ ਵਿਖੇ ਭਾਖੜਾ ਨਹਿਰ 'ਚ ਰੁੜਿਆ

ਕੈਂਸਰ ਹਸਪਤਾਲ ਲੰਗਰ ਲਈ ਕਮਰਸ਼ੀਆਲ ਆਰ ਓ ਭੇਂਟ ਕੀਤਾ

ਕੈਂਸਰ ਹਸਪਤਾਲ ਲੰਗਰ ਲਈ ਕਮਰਸ਼ੀਆਲ ਆਰ ਓ ਭੇਂਟ ਕੀਤਾ

ਕੈਬਨਿਟ ਮੰਤਰੀ ਮਾਨ ਨੇ 11 ਪਿੰਡਾਂ ਨੂੰ 22 ਲੱਖ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਵੰਡੀਆਂ

ਕੈਬਨਿਟ ਮੰਤਰੀ ਮਾਨ ਨੇ 11 ਪਿੰਡਾਂ ਨੂੰ 22 ਲੱਖ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਵੰਡੀਆਂ

ਪੁਲਿਸ ਐਨਕਾਉਂਟਰ ’ਚ ਮੁਕਤਸਰ ਦੇ ਨੌਜਵਾਨ ਦੀ ਮੌਤ

ਪੁਲਿਸ ਐਨਕਾਉਂਟਰ ’ਚ ਮੁਕਤਸਰ ਦੇ ਨੌਜਵਾਨ ਦੀ ਮੌਤ

ਬਾਬਾ ਵਿਸ਼ਵਕਰਮਾ ਜੀ ਦੇ ਪ੍ਰਗਟ ਦਿਵਸ ਮੌਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਹਵਨ ਯੱਗ ਕਰਵਾਇਆ

ਬਾਬਾ ਵਿਸ਼ਵਕਰਮਾ ਜੀ ਦੇ ਪ੍ਰਗਟ ਦਿਵਸ ਮੌਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਹਵਨ ਯੱਗ ਕਰਵਾਇਆ

ਸ਼ਹਿਰ ਨੂੰ ਸਾਫ ਸੁਥਰਾ ਬਨਾਉਣ ਲਈ ਕੌਂਸਲ ਨੇ ਕੱਢੀ ਜਾਗਰੂਕਤਾ ਰੈਲੀ

ਸ਼ਹਿਰ ਨੂੰ ਸਾਫ ਸੁਥਰਾ ਬਨਾਉਣ ਲਈ ਕੌਂਸਲ ਨੇ ਕੱਢੀ ਜਾਗਰੂਕਤਾ ਰੈਲੀ

ਨਕਲੀ ਦੇਸੀ ਘੀ ਵੇਚਣ ਦੇ ਮਾਮਲੇ ਵਿੱਚ ਨਾਭਾ ਵਿਖੇ 2 ਵਿਅਕਤੀ ਕਾਬੂ, ਮਾਮਲਾ ਦਰਜ

ਨਕਲੀ ਦੇਸੀ ਘੀ ਵੇਚਣ ਦੇ ਮਾਮਲੇ ਵਿੱਚ ਨਾਭਾ ਵਿਖੇ 2 ਵਿਅਕਤੀ ਕਾਬੂ, ਮਾਮਲਾ ਦਰਜ

ਬਰਵਾਲਾ ਵਿੱਚ ਆਟੋ ਚਾਲਕਾਂ ਦਾ ਜੋਰਦਾਰ ਪ੍ਰਦਰਸ਼ਨ

ਬਰਵਾਲਾ ਵਿੱਚ ਆਟੋ ਚਾਲਕਾਂ ਦਾ ਜੋਰਦਾਰ ਪ੍ਰਦਰਸ਼ਨ

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 167 ਲਾਭਪਾਤਰੀਆਂ ਨੂੰ 50,10,000/- ਰੁਪਏ ਦੇ ਸੈਂਕਸ਼ਨ ਪੱਤਰ ਸੌਂਪੇ

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 167 ਲਾਭਪਾਤਰੀਆਂ ਨੂੰ 50,10,000/- ਰੁਪਏ ਦੇ ਸੈਂਕਸ਼ਨ ਪੱਤਰ ਸੌਂਪੇ

ਵਿਸ਼ਵਕਰਮਾ ਸਮਾਜ ਵੱਲੋਂ ਮਨਾਇਆ ਬਾਬਾ ਵਿਸ਼ਵਕਰਮਾ  ਜੀ ਪ੍ਰਗਟ ਦਿਵਸ

ਵਿਸ਼ਵਕਰਮਾ ਸਮਾਜ ਵੱਲੋਂ ਮਨਾਇਆ ਬਾਬਾ ਵਿਸ਼ਵਕਰਮਾ  ਜੀ ਪ੍ਰਗਟ ਦਿਵਸ

Back Page 20