Tuesday, November 26, 2024  

ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਇਆ ਕਾਰੋਬਾਰ ਪ੍ਰਬੰਧਨ ਡਿਪਲੋਮਾ ਵਿਸ਼ੇ 'ਤੇ ਸੈਮੀਨਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਇਆ ਕਾਰੋਬਾਰ ਪ੍ਰਬੰਧਨ ਡਿਪਲੋਮਾ ਵਿਸ਼ੇ 'ਤੇ ਸੈਮੀਨਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਪਾਰ ਅਤੇ ਪ੍ਰਬੰਧਨ ਵਿਭਾਗ ਵੱਲੋਂ ਕਾਰੋਬਾਰ ਪ੍ਰਬੰਧਨ ਡਿਪਲੋਮਾ ਵਿਸ਼ੇ 'ਤੇ ਇਕ ਦਿਨ ਦਾ ਸੈਮੀਨਾਰ ਕਰਵਾਇਆ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟਡੀਜ਼ ਦੇ ਅਕਾਦਮਿਕ ਕਨਸਲਟੈਂਟ ਡਾ. ਲਖਵਿੰਦਰ ਸਿੰਘ ਬੇਦੀ ਸਨ। ਸੈਮੀਨਾਰ ਵਿਚ 70 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਹਾਜ਼ਰੀ ਭਰੀ। ਡਾ. ਬੇਦੀ  ਨੇ ਕਾਰੋਬਾਰ ਪ੍ਰਬੰਧਨ ਡਿਪਲੋਮਾ ਪ੍ਰੋਗਰਾਮ ਦੇ ਵੇਰਵਿਆਂ, ਭਵਿੱਖ ਦੇ ਮੌਕੇ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਉਪਲਬਧ ਮੌਕਿਆਂ 'ਤੇ ਗਹਿਰਾਈ ਨਾਲ ਚਰਚਾ ਕੀਤੀ। ਸਮਾਰੋਹ ਦੌਰਾਨ 15 ਵਿਦਿਆਰਥੀਆਂ ਨੂੰ ਕਾਰੋਬਾਰ ਪ੍ਰਬੰਧਨ ਡਿਪਲੋਮਾ ਪ੍ਰੋਗਰਾਮ ਲਈ ਸਕਾਲਰਸ਼ਿਪ ਦਿੱਤੀ ਗਈ। ਇਸ ਤੋਂ ਇਲਾਵਾ, 60 ਵਿਦਿਆਰਥੀਆਂ ਨੇ ਪ੍ਰੋਗਰਾਮ ਲਈ ਰਜਿਸਟਰੇਸ਼ਨ ਕਰਵਾਈ।

ਬੱਚੇ ਨੂੰ ਸਕੂਲ ਤੋਂ ਆਉਂਦੇ ਸਮੇਂ ਅਗਵਾ ਕੀਤਾ ਗਿਆ ਸੀ, ਪੰਜਾਬ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਹਿਮਾਚਲ ਤੋਂ ਲੱਭ ਲਿਆ

ਬੱਚੇ ਨੂੰ ਸਕੂਲ ਤੋਂ ਆਉਂਦੇ ਸਮੇਂ ਅਗਵਾ ਕੀਤਾ ਗਿਆ ਸੀ, ਪੰਜਾਬ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਹਿਮਾਚਲ ਤੋਂ ਲੱਭ ਲਿਆ

ਕੱਲ ਦੁਪਹਿਰ ਸਕੂਲ ਤੋਂ ਆਉਂਦੇ ਸਮੇਂ ਇੱਕ ਮਾਸੂਮ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਠਾਨਕੋਟ ਦੇ ਪੌਸ਼ ਇਲਾਕੇ ਸ਼ਾਹ ਕਾਲੋਨੀ 'ਚ ਇਕ ਬੱਚੇ ਨੂੰ ਅਗਵਾ ਕਰ ਲਿਆ ਗਿਆ। ਜਿਸ ਦੀ ਉਮਰ ਪੰਜ ਸਾਲ ਦੱਸੀ ਜਾ ਰਹੀ ਹੈ।

ਜਦੋਂ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਹਿਰ ਦੇ ਸਾਰੇ ਹਿੱਸਿਆਂ ਵਿੱਚ ਨਾਕਾਬੰਦੀ ਕਰ ਦਿੱਤੀ, ਤਾਂ ਜੋ ਬੱਚੇ ਨੂੰ ਕਿਸੇ ਤਰ੍ਹਾਂ ਬਚਾਇਆ ਜਾ ਸਕੇ।

ਬਦਮਾਸ਼ਾਂ ਨੇ ਘਰ ਦੇ ਬਾਹਰ ਇਕ ਚਿੱਠੀ ਵੀ ਸੁੱਟ ਦਿੱਤੀ ਸੀ, ਜਿਸ ਨੂੰ ਬੱਚੇ ਦੀ ਭੈਣ ਨੇ ਚੁੱਕ ਕੇ ਘਰ ਦੇ ਦਿੱਤਾ ਸੀ, ਜਿਸ ਵਿਚ ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।

ਇਸ ਤੋਂ ਬਾਅਦ ਪੁਲਿਸ ਨੇ ਹਿਮਾਚਲ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਛਾਪੇਮਾਰੀ ਕਰਕੇ ਬੀਤੀ ਰਾਤ ਕਰੀਬ 12 ਵਜੇ ਬੱਚੇ ਨੂੰ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ | ਬੱਚੇ ਦੀ ਬਰਾਮਦਗੀ ਨੂੰ ਦੇਖ ਕੇ ਪਰਿਵਾਰ ਅਤੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਬੀਤੀ ਰਾਤ ਲੋਕਾਂ ਨੇ ਪੰਜਾਬ ਪੁਲਿਸ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।

ਐੱਮ.ਏ. ਹਿਸਟਰੀ ਅਤੇ ਬੀ.ਐੱਸਸੀ. ਦੇ ਨਤੀਜੇ ਸ਼ਾਨਦਾਰ ਰਹੇ

ਐੱਮ.ਏ. ਹਿਸਟਰੀ ਅਤੇ ਬੀ.ਐੱਸਸੀ. ਦੇ ਨਤੀਜੇ ਸ਼ਾਨਦਾਰ ਰਹੇ

ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਵਿਚ ਵਿਖੇ ਚੱਲ ਰਹੇ ਪੋਸਟ ਗ੍ਰੈਜੂਏਟ ਕੋਰਸ ਐੱਮ.ਏ. ਹਿਸਟਰੀ ਦੂਜੇ ਸਮੈਸਟਰ ਅਤੇ ਅੰਡਰ ਗ੍ਰੈਜੂਏਟ ਕੋਰਸ ਬੀ.ਐੱਸਸੀ. ਦੂਜੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਹਿਸਟਰੀ ਵਿਭਾਗ ਦੇ ਮੁੱਖੀ ਪ੍ਰੋ. ਲਖਵਿੰਦਰਜੀਤ ਕੌਰ ਨੇ ਦੱਸਿਆ ਕਿ ਐੱਮ.ਏ. ਹਿਸਟਰੀ ਦੂਜੇ ਸਮੈਸਟਰ ਦੇ 100 ਫੀਸਦੀ ਰਹੇ ਨਤੀਜੇ ਵਿਚ ਵਿਦਿਆਰਥਣ ਬਲਜੀਤ ਕੌਰ ਨੇ 79 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ, ਕੋਮਲ ਰਾਏ ਨੇ 62.75 ਫੀਸਦੀ ਅੰਕ ਹਾਸਿਲ ਕਰਕੇ ਦੂਜਾ ਸਥਾਨ ਤੇ ਵਿਦਿਆਰਥੀ ਮਨਰਾਜਪ੍ਰੀਤ ਸਿੰਘ ਨੇ 54.5 ਫੀਸਦੀ ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਸਾਇੰਸ ਵਿਭਾਗ ਮੁੱਖੀ ਡਾ. ਮਨਬੀਰ ਕੌਰ ਨੇ ਦੱਸਿਆ ਕਿ ਬੀ.ਐੱਸਸੀ. ਦੂਜੇ ਸਮੈਸਟਰ ਦੇ ਨਤੀਜੇ ਵਿਚ ਵਿਦਿਆਰਥੀ ਲਖਬੀਰ ਸਿੰਘ ਨੇ 88.27 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ 70.67 ਫੀਸਦੀ ਅੰਕ ਲੈ ਕੇ ਦੂਜਾ ਸਥਾਨ, ਗੁਰਸਿਮਰਨ ਕੌਰ ਨੇ 69.15 ਫੀਸਦੀ ਅੰਕ ਲੈ ਕੇਤੀਜਾ ਸਥਾਨ ਅਤੇ ਹਰਮਨ ਸ਼ੀਂਹਮਾਰ ਨੇ 68.43 ਫੀਸਦੀ ਅੰਕ ਹਾਸਿਲ ਕਰਕੇ ਚੌਥਾ ਸਥਾਨ ਹਾਸਿਲ ਕੀਤਾ। ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਸ਼ਾਨਦਾਰ ਨਤੀਜੇ ਲਏ ਐੱਮ.ਏ. ਹਿਸਟਰੀ ਅਤੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਅਵੱਲ ਰਹੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮੱਲਾਂ ਮਾਰਨ ਤੇ ਬਾਕੀ ਵਿਦਿਆਰਥੀਆਂ ਨੂੰ ਚੰਗੇ ਅੰਕ ਹਾਸਿਲ ਕਰਕੇ ਮੋਹਰੀ ਪੁਜੀਸ਼ਨਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।

ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਬੈਠਕ

ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਬੈਠਕ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅੱਜ ਇਥੇ ਦਿਹਾਤੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪਿੰਡਾਂ ਵਿੱਚ ਚੱਲ ਰਹੇ ਤੇ ਹੋ ਚੁੱਕੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਕਿ ਵੱਖ-ਵੱਖ ਸਕੀਮਾ ਤਹਿਤ ਆਏ ਫੰਡਾਂ ਅਧੀਨ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ 15 ਦਿਨਾ ਦੇ ਅੰਦਰ-ਅੰਦਰ ਜਮ੍ਹਾਂ ਕਰਵਾਏ ਜਾਣ। ਇਸ ਤੋਂ ਇਲਾਵਾ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ। ਉਨ੍ਹਾ ਕਿਹਾ ਕਿ ਇਸ ਕੰਮ ਵਿੱਚ ਕੁਤਾਹੀ ਲਈ ਸਬੰਧਤ ਅਧਿਕਾਰੀ ਨਿੱਜੀ ਤੌਰ ਤੇ ਜਿਮੇਵਾਰ ਹੋਣਗੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੰਮ ਦੀ ਗੁਣਵੱਤਾ ਵਿੱਚ ਕੋਈ ਕਮੀ ਨਾ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਖੇ ਲਾਈਬ੍ਰੇਰੀਆਂ ਬਣਾਉਣ, ਸਫਾਈ ਵਿਵਸਥਾ ਨੂੰ ਦਰੁਸਤ ਕਰਨ ਹਿਤ ਦੇ ਨਾਲ-ਨਾਲ ਹੋਰਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ, ਪਿੰਡਾਂ ਅੰਦਰ ਪਬਲਿਕ ਪਖਾਣੇ ਬਣਾਉਣ, ਘਰਾਂ ਵਿਚ ਪਖਾਣੇ ਬਣਾਉਣ ਦੀਆਂ ਕਿਸ਼ਤਾਂ ਜਾਰੀ ਕਰਨ, ਆਂਗਣਵਾੜੀ ਸੈਂਟਰ ਬਣਾਉਣ, ਸੋਲੀਡ ਵੇਸਟ ਮੈਨੇਜਮੈਂਟ, ਮੀਆਵਾਕੀ ਜੰਗਲ ਤਿਆਰ ਕਰਨ ਆਦਿ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਪੂਰਤੀ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ।

ਪੰਜ ਏਕੜ ਜ਼ਮੀਨ ਤਕ ਵਾਲੇ ਕਿਸਾਨਾਂ ਨੂੰ ਮਨਰੇਗਾ ਸਹੂਲਤ ਦਿੱਤੀ ਜਾਵੇ : ਨਾਮਧਾਰੀ

ਪੰਜ ਏਕੜ ਜ਼ਮੀਨ ਤਕ ਵਾਲੇ ਕਿਸਾਨਾਂ ਨੂੰ ਮਨਰੇਗਾ ਸਹੂਲਤ ਦਿੱਤੀ ਜਾਵੇ : ਨਾਮਧਾਰੀ

ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ਹਿਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸ਼ਹਿਣਾ ਵਲੋਂ ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਪ੍ਰਬੰਧਕ ਸਕੱਤਰ ਤੇ ਸਤਨਾਮ ਸਿੰਘ ਸੱਤੀ, ਗੁਰਜੰਟ ਸਿੰਘ ਬਦਰੇਵਾਲਾ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਪੰਚਾਇਤ ਅਫਸਰ ਅਵਤਾਰ ਸਿੰਘ ਤੇ ਹਰਦੇਵ ਸਿੰਘ ਏਪੀਓ ਮਨਰੇਗਾ ਨੂੰ ਦਿੱਤਾ ਗਿਆ। ਭਾਕਿਯੂ ਕਾਦੀਆਂ ਦੀ ਟੀਮ ਨੇ ਮੰਗ ਕਰਦਿਆਂ ਕਿਹਾ ਕਿ ਪਿੰਡ ਸ਼ਹਿਣਾ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਬਹੁਤ ਤਰਸਯੋਗ ਹੈ, ਰਸਤਿਆ ’ਚ ਜਗਾ-ਜਗਾ ’ਤੇ ਚਾਲੇ ਬਣੇ ਹੋਏ ਹਨ। ਜਿਨ੍ਹਾਂ ਸਫਾਈ ਤੇ ਰਿਪੇਅਰ ਕਰਵਾਈ ਜਾਵੇ। ਇਸੇ ਤਰ੍ਹਾਂ ਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ। ਪੰਜ ਏਕੜ ਜ਼ਮੀਨ ਤੱਕ ਵਾਲੇ ਕਿਸਾਨਾਂ ਨੂੰ ਨਰੇਗਾ ਸਹੂਲਤ ਦਿੱਤੀ ਜਾਵੇ। ਸ਼ਹਿਣਾ ਸਟੇਡੀਅਮ ’ਚ ਕਬੱਡੀ ਦੀ ਸਿਖਲਾਈ ਲੈ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਇਤਾ ਦਿੱਤੀ ਜਾਵੇ ਤੇ ਮੋਹਨਾ ਕਬੱਡੀ ਕੋਚ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ ਉਕਤ ਮੰਗਾਂ ਨੂੰ ਜਲਦ ਹੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਸ ਮੌਕੇ ਕੁਲਵੰਤ ਸਿੰਘ ਚੂੰਘਾ ਬਲਾਕ ਖਜਾਨਚੀ, ਬੂਟਾ ਸਿੰਘ ਮੱਲੀਆਂ ਇਕਾਈ ਪ੍ਰਧਾਨ, ਜਸਪਾਲ ਸਿੰਘ ਝੱਜ, ਗੁਰਵਿੰਦਰ ਸਿੰਘ ਸਰਾ, ਬੇਅੰਤ ਸਿੰਘ ਪ੍ਰਧਾਨ, ਨੇਕ ਸਿੰਘ ਚੂੰਘਾ, ਦਰਸ਼ਨ ਸਿੰਘ ਸਿੱਧੂ, ਜੰਗ ਸਿੰਘ ਸੇਖੋ, ਹਰਜਿੰਦਰ ਸਿੰਘ, ਸਵਰਨਜੀਤ ਸਿੰਘ ਸਾਬਕਾ ਪੰਚ ਆਦਿ ਹਾਜਰ ਸਨ।

ਬਾਬਾ ਧਿਆਨ ਦਾਸ ਨੇਬਰ ਹੁੱਡ ਕੈਂਪਸ ਝੁਨੀਰ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ

ਬਾਬਾ ਧਿਆਨ ਦਾਸ ਨੇਬਰ ਹੁੱਡ ਕੈਂਪਸ ਝੁਨੀਰ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ

ਪੰਜਾਬ ਪੁਲਿਸ ਵੱਲੋਂ ਚਲਾਈ ਮੁਹਿੰਮ ਤਹਿਤ ਮਾਨਯੋਗ ਮਾਨਸਾ ਪੁਲਿਸ ਮੁਖੀ ਭਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਥਾਣਾ ਝਨੀਰ ਅਤੇ ਸਾਂਝ ਕੇਂਦਰ ਝਨੀਰ ਵੱਲੋਂ ਬਾਬਾ ਧਿਆਨ ਦਾਸ ਨੇਬਰ ਹੁੱਡ ਕੈਂਪਸ ਝਨੀਰ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਥਾਣਾ ਮੁਖੀ ਝਨੀਰ ਜਗਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਨਸ਼ਿਆਂ ਖਿਲਾਫ ਇਕੱਠੇ ਹੋਣਾ ਚਾਹੀਦਾ ਹੈ। ਨਸ਼ਾ ਸਾਨੂੰ ਮਾਨਸਿਕ ਸਰੀਰਕ ਆਰਥਿਕ ਅਤੇ ਸਮਾਜਿਕ ਤੌਰ ਤੇ ਕਮਜ਼ੋਰ ਕਰਦਾ ਹੈ। ਉਨਾਂ ਕਿਹਾ ਕਿ ਨਸ਼ੇ ਦਾ ਰਸਤਾ ਬਰਬਾਦੀ ਵੱਲ ਜਾਂਦਾ ਹੈ ਜਿਸ ਵਿੱਚੋਂ ਇਨਸਾਨ ਕਦੇ ਵੀ ਬਾਹਰ ਨਹੀਂ ਨਿਕਲ ਸਕਦਾ । ਉਨਾਂ ਕਿਹਾ ਕਿ ਤੰਦਰੁਸਤ ਜੀਵਨ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਸਾਨੂੰ ਖੇਡਾਂ, ਸਮਾਜ ਸੇਵਾ, ਸਿੱਖਿਆ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣਾ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕੀਏ। ਇਸ ਮੌਕੇ ਸਾਂਝ ਕੇਂਦਰ ਇੰਚਾਰਜ ਝੁਨੀਰ ਇੰਸਪੈਕਟਰ ਵਿਜੇ ਸ਼ਰਮਾ, ਡਾਕਟਰ ਪਰਮੀਤ ਭਸੀਨ, ਪ੍ਰੋਫੈਸਰ ਹਿੰਮਤ ਮਿੱਤਲ, ਪ੍ਰੋਫੈਸਰ ਕਮਲਦੀਪ, ਪ੍ਰੋਫੈਸਰ ਜਗਪਾਲ, ਹੌਲਦਾਰ ਮਨਪ੍ਰੀਤ ਕੌਰ ਸੰਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੈਂਪਸ ਦੇ ਵਿਦਿਆਰਥੀ ਹਾਜ਼ਰ ਸਨ।

ਨਰੇਸ਼ ਸ਼ਰਮਾ ਮਹਿਲਾ ਕਾਂਗਰਸ ਦੇ ਸੂਬਾ ਸਕੱਤਰ ਨਿਯੁਕਤ

ਨਰੇਸ਼ ਸ਼ਰਮਾ ਮਹਿਲਾ ਕਾਂਗਰਸ ਦੇ ਸੂਬਾ ਸਕੱਤਰ ਨਿਯੁਕਤ

ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਵਿੱਚ ਨਵੀਆਂ ਨਿਯੁਕਤੀਆਂ ਕਰਦਿਆਂ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਸ੍ਰੀ ਮਤੀ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਸੰਗਰੂਰ ਦੇ ਕਾਂਗਰਸੀ ਮਹਿਲਾ ਆਗੂ ਸ੍ਰੀਮਤੀ ਨਰੇਸ਼ ਸ਼ਰਮਾ ਨੂੰ ਮਹਿਲਾ ਕਾਂਗਰਸ ਕਮੇਟੀ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਸ੍ਰੀਮਤੀ ਗੁਰਸਰਨ ਕੌਰ ਰੰਧਾਵਾ ਨੇ ਕਿਹਾ ਕਿ ਨਰੇਸ਼ ਸ਼ਰਮਾ ਕਾਂਗਰਸ ਦੇ ਇੱਕ ਮਿਹਨਤੀ ਅਤੇ ਇਮਾਨਦਾਰ ਆਗੂ ਹਨ ਤੇ ਇਹਨਾਂ ਨੇ ਪਾਰਟੀ ਲਈ ਪਿਛਲੇ ਲੰਮੇ ਸਮੇਂ ਤੋਂ ਸੇਵਾ ਕੀਤੀ ਹੈ ਸੋ ਇਹਨਾਂ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਪਾਰਟੀ ਵਿੱਚ ਸੂਬਾ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ, ਅਪਣੀ ਇਸ ਨਿਯੁਕਤੀ ਲਈ ਨਰੇਸ਼ ਸ਼ਰਮਾ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਧਾਨ ਗੁਰਸਰਨ ਕੌਰ ਰੰਧਾਵਾ ਅਤੇ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਇਸ ਅਹੁਦੇ ਪ੍ਰਤੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਗੇ ਅਤੇ ਕਾਂਗਰਸ ਪਾਰਟੀ ਦੀ ਚੜਦੀ ਕਲਾ ਲਈ ਆਪਣੀਆਂ ਰਾਜਨੀਤਿਕ ਅਤੇ ਸਮਾਜਿਕ ਗਤੀਵਿਧੀਆਂ ਜਾਰੀ ਰੱਖਣਗੇ ।

ਸੀ ਐਚ ਬੀ ਕਾਮਿਆਂ ਵੱਲੋਂ ਐਸ.ਡੀ.ਓ. ਨੂੰ ਦਿੱਤਾ ਮੰਗ ਪੱਤਰ

ਸੀ ਐਚ ਬੀ ਕਾਮਿਆਂ ਵੱਲੋਂ ਐਸ.ਡੀ.ਓ. ਨੂੰ ਦਿੱਤਾ ਮੰਗ ਪੱਤਰ

ਬਿਜਲੀ ਬੋਰਡ ਅਧੀਨ ਕੰਮ ਕਰਦੇ ਸੀ.ਐਚ.ਬੀ. ਕਾਮਿਆਂ ਵੱਲੋਂ ਸਥਾਨਕ ਪਾਵਰਕਾਮ ਦੇ ਐਸ.ਡੀ.ਓ. ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਪ੍ਰਧਾਨ ਵਕੀਲ ਸਿੰਘ ਨੇ ਦੱਸਿਆ ਕਿ ਸੀ.ਐਚ.ਬੀ. ਕਾਮਿਆਂ ਨਾਲ ਲਗਾਤਾਰ ਘਾਤਕ ਅਤੇ ਗੈਰ ਘਾਤਕ ਹਾਦਸੇ ਵਾਪਰ ਰਹੇ ਹਨ ਜਿਸ ਕਾਰਨ ਪਿਛਲੇ ਜੀਰੀ ਸੀਜਨ ਦੌਰਾਨ 17 ਦੇ ਲਗਭਗ ਕਾਮਿਆਂ ਦੀ ਜਾਨਾਂ ਜਾ ਚੁੱਕੀਆਂ ਹਨ ਅਤੇ ਸੈਂਕੜੇ ਅਪੰਗ ਹੋ ਚੁੱਕੇ ਹਨ।ਉਹਨਾਂ ਕਿਹਾ ਕਿ ਸਮੂਹ ਸੂਬੇ ਵਿੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਸੇਫਟੀ ਕਿੱਟਾਂ ਉਪਲੱਬਧ ਕਰਵਾਈਆਂ ਜਾਣ, ਜੇਕਰ ਕਿਸੇ ਕਾਮੇ ਨਾਲ ਹਾਦਸਾ ਵਾਪਰਦਾ ਹੈ ਤਾਂ ਉਸਦੇ ਪਰਿਵਾਰ ਨੂੰ ੳੇੁਹ ਸਾਰੇ ਲਾਭ ਦਿੱਤੇ ਜਾਣ ਜੋ ਇੱਕ ਸਰਕਾਰੀ ਮੁਲਾਜਮ ਨੂੰ ਦਿੱਤੇ ਜਾਂਦੇ ਹਨ, ਠੇਕਾ ਕਾਮਿਆ ਨਾਲ ਕੰਮ ਕਰਨ ਸਮੇਂ ਰੈਗੂਲਰ ਮੁਲਾਜਮਾਂ ਦਾ ਸ਼ਾਮਿਲ ਹੋਣਾ ਯਕੀਨੀ ਬਣਾਇਆ ਜਾਵੇ, ਕੰਮ ਕਰਦੇ ਸਮੇਂ ਪਰਮਿਟ ਦੀ ਕਾਪੀ ਉਪਲਬਧ ਕਰਵਾਈ ਜਾਵੇ।ਉਹਨਾਂ ਕਿਹਾ ਕਿ ਉਪਰੋਕਤ ਮੰਗਾਂ ਦਾ ਹੱਲ ਨਾ ਹੋਣ ਤੱਕ ਸੀ ਐਚ ਬੀ ਕਾਮੇ ਐਚ ਟੀ ਲਾਇਨ ਦਾ ਕੰਮ ਨਹੀ ਕਰਨਗੇ ਸਿਫਰ ਕੰਪਲੇਟ ਦਾ ਕੰਮ ਹੀ ਦੇਖਣਗੇ।ਇਸ ਮੌਕੇ ਪਵਨ ਕੁਮਾਰ, ਹਰਦੀਪ ਕੁਮਾਰ, ਸੁਖਜਿੰਦਰ ਸਿੰਘ ਅਤੇ ਸੁੱਖਪ੍ਰੀਤ ਸਿੰਘ ਹਾਜਰ ਸਨ।

ਅਕਾਲ ਅਕੈਡਮੀ ਚੀਮਾ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਗਿਆ

ਅਕਾਲ ਅਕੈਡਮੀ ਚੀਮਾ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਗਿਆ

ਅਕਾਲ ਅਕੈਡਮੀ ਚੀਮਾ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੇ ਪਵਿੱਤਰ ਮੌਕੇ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਸ਼ਰਧਾਪੂਰਬਕ ਮਨਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਨਿਤਨੇਮ ਦੇ ਨਾਲ ਹੋਈ, ਜਿਸ ਨਾਲ ਆਤਮਿਕ ਸ਼ਾਂਤੀ ਦਾ ਮਾਹੌਲ ਬਣਿਆ। ਇਸ ਤੋਂ ਬਾਅਦ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।
ਅਕੈਡਮੀ ਦੇ ਪੰਜਾਬੀ ਅਧਿਆਪਕ ਰਣਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਅਜੋਕੇ ਸੰਸਾਰ ਵਿੱਚ ਉਨ੍ਹਾਂ ਦੀ ਸਾਰਥਕਤਾ 'ਤੇ ਜ਼ੋਰ ਦਿੰਦੇ ਹੋਏ ਇੱਕ ਭਾਸ਼ਣ ਦਿੱਤਾ। ਵਿਦਿਆਰਥੀਆਂ ਨੇ ਗੁਰਮਤਿ ਸੰਗੀਤ ਰਾਹੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਪ੍ਰਤੀ ਆਪਣੇ ਸਮਰਪਣ ਦਾ ਪ੍ਰਦਰਸ਼ਨ ਕਰਦੇ ਹੋਏ, ਰੂਹ ਨੂੰ ਆਤਮਕ ਸ਼ਾਂਤੀ ਦੇਣ ਵਾਲੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਿੱਤੀਆਂ ਗਈਆਂ ਅਧਿਆਤਮਿਕ ਕਦਰਾਂ-ਕੀਮਤਾਂ ਅਤੇ ਅਕਾਲ ਅਕੈਡਮੀ ਚੀਮਾ ਸਾਹਿਬ ਦੀ ਆਪਣੇ ਵਿਦਿਆਰਥੀਆਂ ਵਿੱਚ ਇਹਨਾਂ ਕਦਰਾਂ-ਕੀਮਤਾਂ ਨੂੰ ਪਾਲਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।

ਪੰਚਾਇਤੀ ਚੋਣਾਂ ਲਈ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਪੰਚਾਇਤੀ ਚੋਣਾਂ ਲਈ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਪੰਜਾਬ ਅੰਦਰ ਪੰਚਾਇਤੀ ਚੋਣਾਂ ਕਰਵਾਏ ਜਾਣ ਦੀਆਂ ਕਨਸੋਹਾ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਪਿੰਡਾਂ ਅੰਦਰ ਵਰਕਰਾਂ ਨੂੰ ਲਾਹਮਵੰਦ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਜਿਸ ਲੜੀ ਤਹਿਤ ਅੱਜ ਹਲਕਾ ਬੁਢਲਾਡਾ ਦੇ ਵੱਖ ਵੱਖ ਪਿੰਡਾਂ ਅੰਦਰ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ ਦੀ ਅਗਵਾਈ ਹੇਠ ਵਰਕਰਾਂ ਨੂੰ ਲਾਹਮਵੰਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ, ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦਿਆਂ ਪਿੰਡਾਂ ਅੰਦਰ ਪਾਰਟੀ ਦੇ ਮਜਬੂਤ ਵਰਕਰਾਂ ਨੂੰ ਪੰਚਾਇਤੀ ਚੋਣਾਂ ਵਿੱਚ ਉਤਾਰਿਆ ਜਾਵੇਗਾ ਤਾਂ ਜੋ ਉਹ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਪੂਰੇ ਰਾਜ ਅੰਦਰ ਸਭ ਤੋਂ ਵੱਧ ਸੀਟਾਂ ਪ੍ਰਾਪਤ ਕਰਕੇ ਵੱਡੀ ਪਾਰਟੀ ਵਜੋਂ ਉਭਰੀ ਹੈ ਜਿਸ ਨਾਲ ਪੰਜਾਬ ਕਾਂਗਰਸੀ ਵਰਕਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਪੰਚਾਇਤੀ ਚੋਣਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਪੰਚਾਂ—ਸਰਪੰਚਾਂ ਦੀ ਜਿੱਤ ਪ੍ਰਾਪਤ ਕਰਕੇ 2027 ਵਿਧਾਨ ਸਭਾ ਚੋਣਾਂ ਦਾ ਰਾਹ ਪੱਧਰਾ ਹੋਵੇਗਾ। ਇਸ ਮੌਕੇ , ਦਰਸ਼ਨ ਸਿੰਘ ,ਦਜਗਮੋਹਨ ਜੋਨੀ ਚਾਹਤ, ਮੁਨੀਸ਼ ਬੋੜਾਵਾਲੀਆਂ, ਸੁਖਚੈਨ ,ਗੌਰਵ ਬੱਗਾ,ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜਰ ਸਨ।

ਆਦਮਪੁਰ ਵਿਖ਼ੇ ਮੁਫ਼ਤ ਮੈਡੀਕਲ ਅਤੇ ਚੈੱਕ ਅੱਪ ਕੈਂਪ 01 ਸਤੰਬਰ ਨੂੰ ਲਗਾਇਆ ਜਾਵੇਗਾ

ਆਦਮਪੁਰ ਵਿਖ਼ੇ ਮੁਫ਼ਤ ਮੈਡੀਕਲ ਅਤੇ ਚੈੱਕ ਅੱਪ ਕੈਂਪ 01 ਸਤੰਬਰ ਨੂੰ ਲਗਾਇਆ ਜਾਵੇਗਾ

ਖ਼ਾਲਸਾ ਕਾਲਜ ’ਚ ਲੇਟ ਫੀਸ ਨਾਲ ਦਾਖਲਾ 16 ਤੱਕ - ਡਾ. ਹੀਰਾ

ਖ਼ਾਲਸਾ ਕਾਲਜ ’ਚ ਲੇਟ ਫੀਸ ਨਾਲ ਦਾਖਲਾ 16 ਤੱਕ - ਡਾ. ਹੀਰਾ

ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂ ਖੋਹਾਂ ਕਰਨ ਵਾਲੇ 3 ਵਿਅਕਤੀ 4 ਦੇਸੀ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਕਾਬੂ

ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂ ਖੋਹਾਂ ਕਰਨ ਵਾਲੇ 3 ਵਿਅਕਤੀ 4 ਦੇਸੀ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਕਾਬੂ

ਰੂਪਨਗਰ ਪੁਲਸ ਨੇ 2 ਦੋਸ਼ੀਆਂ ਨੂੰ 21,500 ਰੁਪਏ ਦੀ 500 ਰੁਪਏ ਦੇ ਨੋਟਾਂ ਦੀ ਨਕਲੀ ਕਰੰਸੀ ਸਮੇਤ ਕੀਤਾ ਗਿ੍ਰਫ਼ਤਾਰ

ਰੂਪਨਗਰ ਪੁਲਸ ਨੇ 2 ਦੋਸ਼ੀਆਂ ਨੂੰ 21,500 ਰੁਪਏ ਦੀ 500 ਰੁਪਏ ਦੇ ਨੋਟਾਂ ਦੀ ਨਕਲੀ ਕਰੰਸੀ ਸਮੇਤ ਕੀਤਾ ਗਿ੍ਰਫ਼ਤਾਰ

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਨਗਰ ਕੌਂਸਲ ਮੋਰਿੰਡਾ ਵਲੋਂ ਨਵਾਂ ਟਿਊਬਵੈੱਲ ਲਗਾਉਣ ਲਈ 38.71 ਲੱਖ ਰੁਪਏ ਦੀ ਪ੍ਰਵਾਨਗੀ

ਨਗਰ ਕੌਂਸਲ ਮੋਰਿੰਡਾ ਵਲੋਂ ਨਵਾਂ ਟਿਊਬਵੈੱਲ ਲਗਾਉਣ ਲਈ 38.71 ਲੱਖ ਰੁਪਏ ਦੀ ਪ੍ਰਵਾਨਗੀ

ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਖਰੜ ਦੇ ਸਰਬ ਸੰਮਤੀ ਨਾਲ ਜਗਤਾਰ ਸਿੰਘ ਪਟਵਾਰੀ ਪ੍ਰਧਾਨ ਤੇ ਹਰਿੰਦਰ ਸਿੰਘ ਬਣੇ ਜਨਰਲ ਸਕੱਤਰ

ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਖਰੜ ਦੇ ਸਰਬ ਸੰਮਤੀ ਨਾਲ ਜਗਤਾਰ ਸਿੰਘ ਪਟਵਾਰੀ ਪ੍ਰਧਾਨ ਤੇ ਹਰਿੰਦਰ ਸਿੰਘ ਬਣੇ ਜਨਰਲ ਸਕੱਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਐਂਟੀ-ਰੈਗਿੰਗ  ਇਵੈਂਟ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਐਂਟੀ-ਰੈਗਿੰਗ  ਇਵੈਂਟ

ਖਾਲਸਾ ਗਰਲਜ਼ ਕਾਲਜ ਮੋਰਿੰਡਾ ਵਲੋਂ ਧਾਰਮਿਕ ਸਮਾਗਮ 3 ਸਤੰਬਰ ਨੂੰ-

ਖਾਲਸਾ ਗਰਲਜ਼ ਕਾਲਜ ਮੋਰਿੰਡਾ ਵਲੋਂ ਧਾਰਮਿਕ ਸਮਾਗਮ 3 ਸਤੰਬਰ ਨੂੰ-

ਜ਼ੀਰਕਪੁਰ ਚ 75 ਨੌਜਵਾਨਾਂ ਨੇ ਖੂਨਦਾਨ ਕੀਤਾ

ਜ਼ੀਰਕਪੁਰ ਚ 75 ਨੌਜਵਾਨਾਂ ਨੇ ਖੂਨਦਾਨ ਕੀਤਾ

ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿੱਖੇ 68 ਵੀਆਂ ਅੰਤਰ ਸਕੂਲ ਖੇਡਾਂ (ਸ਼ੂਟਿੰਗ) ਦੀ ਸ਼ਾਨੋ ਸ਼ੌਕਤ ਨਾਲ ਸਮਾਪਤੀ

ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿੱਖੇ 68 ਵੀਆਂ ਅੰਤਰ ਸਕੂਲ ਖੇਡਾਂ (ਸ਼ੂਟਿੰਗ) ਦੀ ਸ਼ਾਨੋ ਸ਼ੌਕਤ ਨਾਲ ਸਮਾਪਤੀ

ਆਪ ਸਰਕਾਰ ਪੰਜਾਬ ਦੇ ਖੇਡ ਸਭਿਆਚਾਰ ਨੂੰ ਸਫਲਤਾਪੂਰਵਕ ਸੁਰਜੀਤ ਕਰ ਰਹੀ ਹੈ: ਸੰਸਦ ਮੈਂਬਰ ਮੀਤ ਹੇਅਰ

ਆਪ ਸਰਕਾਰ ਪੰਜਾਬ ਦੇ ਖੇਡ ਸਭਿਆਚਾਰ ਨੂੰ ਸਫਲਤਾਪੂਰਵਕ ਸੁਰਜੀਤ ਕਰ ਰਹੀ ਹੈ: ਸੰਸਦ ਮੈਂਬਰ ਮੀਤ ਹੇਅਰ

ਕੇਂਦਰ ਸਰਕਾਰ ਆਪਣੀ ਹਾਰ ਨੂੰ ਦੇਖਦੇ ਹੋਏ ਪੰਜਾਬ ਵਿੱਚ ਜਿਮਨੀ ਚੋਣਾਂ ਦੀ ਮਿਤੀਆਂ ਦਾ ਐਲਾਨ ਨਹੀਂ ਕਰ ਰਹੀ: ਬੱਬੀ ਬਾਦਲ 

ਕੇਂਦਰ ਸਰਕਾਰ ਆਪਣੀ ਹਾਰ ਨੂੰ ਦੇਖਦੇ ਹੋਏ ਪੰਜਾਬ ਵਿੱਚ ਜਿਮਨੀ ਚੋਣਾਂ ਦੀ ਮਿਤੀਆਂ ਦਾ ਐਲਾਨ ਨਹੀਂ ਕਰ ਰਹੀ: ਬੱਬੀ ਬਾਦਲ 

ਕੇਂਦਰ ਸਰਕਾਰ ਆਪਣੀ ਹਾਰ ਨੂੰ ਦੇਖਦੇ ਹੋਏ ਪੰਜਾਬ ਵਿੱਚ ਜਿਮਨੀ ਚੋਣਾਂ ਦੀ ਮਿਤੀਆਂ ਦਾ ਐਲਾਨ ਨਹੀਂ ਕਰ ਰਹੀ: ਬੱਬੀ ਬਾਦਲ 

ਕੇਂਦਰ ਸਰਕਾਰ ਆਪਣੀ ਹਾਰ ਨੂੰ ਦੇਖਦੇ ਹੋਏ ਪੰਜਾਬ ਵਿੱਚ ਜਿਮਨੀ ਚੋਣਾਂ ਦੀ ਮਿਤੀਆਂ ਦਾ ਐਲਾਨ ਨਹੀਂ ਕਰ ਰਹੀ: ਬੱਬੀ ਬਾਦਲ 

ਦ ਨੇਰਵੁੱਡ ਸਕੂਲ ਚਾਹਲ, ਦੇ ਵਿਦਿਆਰਥੀਆਂ ਦਾ ਯੂਥ ਕ੍ਰਿਕਟ ਚੋਣ ਸ਼ਾਨਦਾਰ ਪ੍ਰਦਰਸ਼ਨ

ਦ ਨੇਰਵੁੱਡ ਸਕੂਲ ਚਾਹਲ, ਦੇ ਵਿਦਿਆਰਥੀਆਂ ਦਾ ਯੂਥ ਕ੍ਰਿਕਟ ਚੋਣ ਸ਼ਾਨਦਾਰ ਪ੍ਰਦਰਸ਼ਨ

Back Page 30