Wednesday, November 27, 2024  

ਪੰਜਾਬ

ਸਰਕਾਰੀ ਕਾਲਜ ਰੋਸ਼ਨ ਵਾਲਾ ਵਿਖੇ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ਚ ਮਨਾਇਆ ਰਾਸ਼ਟਰੀ ਖੇਡ ਦਿਵਸ

ਸਰਕਾਰੀ ਕਾਲਜ ਰੋਸ਼ਨ ਵਾਲਾ ਵਿਖੇ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ਚ ਮਨਾਇਆ ਰਾਸ਼ਟਰੀ ਖੇਡ ਦਿਵਸ

ਭਾਰਤ ਸਰਕਾਰ ਦੇ ਨਿਰਦੇਸ਼ਾਂ ਹੇਠ , ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ ਰੋਸ਼ਨਵਾਲਾ, ਭਵਾਨੀਗੜ੍ਹ (ਸੰਗਰੂਰ) ਵਿਖੇ ਪਿ੍ਰੰਸੀਪਲ ਪ੍ਰੋ. ਰਚਨਾ ਭਾਰਦਵਾਜ ਦੀ ਅਗਵਾਈ ਹੇਠ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਹਾਕੀ ਦੇ ਮਹਾਨ ਖਿਡਾਰੀ ‘ਮੇਜਰ ਧਿਆਨ ਚੰਦ’ ਦੀ ਯਾਦ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਕਾਲਜ ਵਿੱਚ 80 ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਿ ਬੈਡਮਿੰਟਨ ਮੁਕਾਬਲੇ, ਕੈਰਮ ਬੋਰਡ ਮੁਕਾਬਲੇ, ਸ਼ਤਰੰਜ ਮੁਕਾਬਲੇ ਰੱਸਾ-ਕੱਸੀ, ਯੋਗਾ ਗਤੀਵਿਧੀਆਂ ਅਤੇ ਦੌੜਾਂ ਸਮੇਤ ਕਈ ਐਥਲੈਟਿਕ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਮੌਕੇ ਬੋਲਦਿਆਂ ਪਿ੍ਰੰਸੀਪਲ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਕਿਉਂਕਿ ਇਹ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਅਨਿੱਖੜਵਾਂ ਅੰਗ ਬਣ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਕਿਹਾ ਕਿ ਖੇਡਾਂ ਸਾਨੂੰ ਅਨੁਸ਼ਾਸਨ ਦੇ ਨਾਲ਼-ਨਾਲ਼ ਸਮੂਹਿਕ ਯਤਨਾਂ ਦੀ ਸਿੱਖਿਆ ਵੀ ਦਿੰਦੀਆਂ ਹਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਸਾਹਮਣੇ ਆਪਣੇ ਯੋਗਾ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਇੰਚਾਰਜ ਪ੍ਰੋ. ਇੰਦਰਦੀਪ ਸਿੰਘ ਜੱਸੜ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਭਰਪੂਰ ਯੋਗਦਾਨ ਪਾਇਆ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਡਾ. ਪਰਮਿੰਦਰ ਸਿੰਘ ਰੇਖੀ, ਪ੍ਰੋ. ਕਿਰਨ ਅਤੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ।

ਪਿੰਡ ਸੇਖਾ ਵਾਸੀਆਂ ਨੇ ਵੱਖ-ਵੱਖ ਸਮੱਸਿਆਵਾਂ ਸਬੰਧੀ ਦਿੱਤਾ ਡੀ.ਸੀ ਨੂੰ ਮੰਗ ਪੱਤਰ

ਪਿੰਡ ਸੇਖਾ ਵਾਸੀਆਂ ਨੇ ਵੱਖ-ਵੱਖ ਸਮੱਸਿਆਵਾਂ ਸਬੰਧੀ ਦਿੱਤਾ ਡੀ.ਸੀ ਨੂੰ ਮੰਗ ਪੱਤਰ

ਪਿੰਡ ਸੇਖਾ ਵਿਖੇ ਸੜਕ ਤੇ ਪਾਏ ਖੱਡੇ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆਂ ਨੂੰ ਲੈ ਕੇ ਸਮੂਹ ਨਗਰ ਨਿਵਾਸੀਆਂ ਦੀ ਭਰਵੀਂ ਇਕੱਤਰਤਾ ਹੋਈ, ਜਿਸ ਵਿੱਚ ਪਿੰਡ ਵਾਸੀਆਂ ਨੂੰ ਆ ਰਹੀਆਂ ਸਮੱਸਿਆ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਆਗੂ ਮਹਿੰਦਰ ਸਿੰਘ ਵੜੈਚ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲਾ ਆਗੂ ਬਲਦੇਵ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਦੀਪ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਰਨਾਲਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ ਰਹਿਲ ਸੇਖਾ, ਕੁਲਵਿੰਦਰ ਸਿੰਘ, ਗੁਰਜੰਟ ਸਿੰਘ, ਜਸਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਯੋਜਨਾ ਅਧੀਨ ਜੋ ਸੜਕ ਬਣੀ ਸੀ ਉਹ ਮੀਂਹ ਪੈਣ ਕਾਰਨ ਅਤੇ ਰੇਲਵੇ ਸਟੇਸਨ ਤੇ ਪਲੇਟੀ ਤੇ ਸੈਲੋ ' ਚ ਜਾਣ ਵਾਲੇ ਢੋਆ ਢੁਆਈ ਵਾਲੀ ਟਰੱਕਾਂ ਕਰਕੇ ਸੜਕ ਵਿੱਚ ਖੱਡੇ ਪੈ ਗਏ, ਜਿਸ ਕਾਰਨ ਪਿੰਡ ਵਾਸੀਆਂ ਤੇ ਦੂਸਰੇ ਪਿੰਡਾਂ ਨੂੰ ਲੰਘਣ ਸਮੇਂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤੋਂ ਇਲਾਵਾ ਜਿਸ ਦਿਨ ਸਪੈਸ਼ਲ ਲੱਗੀ ਹੁੰਦੀ ਹੈ ਉਸ ਦਿਨ ਟਰੱਕ ਵੱਡੀ ਗਿਣਤੀ ਵਿੱਚ ਗੁਜ਼ਰਦੇ ਹਨ ਜਿਸ ਕਾਰਨ ਸੜਕ ਤੇ ਪਾਣੀ ਖੜਨ ਕਰਕੇ ਚਰਗਲ ਬਣ ਗਈ ਹੈ ਜਿਸ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਹੋ ਸਕਦਾ ਹੈ

ਆਰ.ਪੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਮਨਾਇਆ ਖੇਡ ਦਿਵਸ

ਆਰ.ਪੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਮਨਾਇਆ ਖੇਡ ਦਿਵਸ

ਆਰ.ਪੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ 29 ਅਗਸਤ ਨੂੰ ਨੈਸ਼ਨਲ ਖੇਡ ਦਿਵਸ ਬਹੁਤ ਉਤਸ਼ਾਹ ਨਾਲ ਚੇਅਰਮੈਨ ਸ਼੍ਰੀ ਪਵਨ ਕੁਮਾਰ ਧੀਰ ਨੈਸ਼ਨਲ ਐਵਾਰਡੀ ਦੀ ਨਿਗਰਾਨੀ ਹੇਠ ਮਨਾਇਆ ਗਿਆ। ਇਸ ਮੌਕੇ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਲਈ ਖੇਡਾਂ ਦਾ ਆਯੋਜਨ ਕੀਤਾ ਗਿਆ। ਜਿਸ ’ਚ ਦੌੜ, ਫਰਾਗ ਰੇਸ ਤੇ ਹੜਡਲ ਰੇਸ ਵਰਗੀਆਂ ਰੋਮਾਂਚਕ ਮੁਕਾਬਲੇ ਸ਼ਾਮਲ ਸਨ। ਬੱਚਿਆਂ ਨੇ ਇਨ੍ਹਾਂ ਖੇਡਾਂ ’ਚ ਆਪਣੀ ਪੂਰੀ ਤਾਕਤ ਤੇ ਉਤਸ਼ਾਹ ਨਾਲ ਹਿੱਸਾ ਲਿਆ। ਨੈਸ਼ਨਲ ਖੇਡ ਦਿਵਸ ਦਾ ਆਯੋਜਨ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਸਨਮਾਨ ’ਚ ਕੀਤਾ ਜਾਂਦਾ ਹੈ। ਜਿਨ੍ਹਾਂ ਨੂੰ ’ਹਾਕੀ ਦਾ ਜਾਦੂਗਰ’ ਕਿਹਾ ਜਾਂਦਾ ਹੈ। ਧਿਆਨ ਚੰਦ ਨੇ 1928, 1932 ਤੇ 1936 ਦੇ ਓਲੰਪਿਕ ਖੇਡਾਂ ’ਚ ਭਾਰਤ ਲਈ ਤਿੰਨ ਸੋਨੇ ਦੇ ਤਮਗੇ ਜਿੱਤੇ ਸਨ। ਉਨ੍ਹਾਂ ਦੀ ਹਾਕੀ ਸਟਿਕ ਨਾਲ ਖੇਡ ਮੈਦਾਨ ’ਚ ਕੀਤੇ ਗਏ। ਪ੍ਰਦਰਸ਼ਨ ਨੇ ਉਨ੍ਹਾਂ ਨੂੰ ’ਹਾਕੀ ਵਿਜ਼ਾਰਡ’ ਦਾ ਖਿਤਾਬ ਦਿਵਾਇਆ ਸੀ। 

ਬਰਸਾਤੀ ਮੌਸਮ ਦੌਰਾਨ ਸਿਹਤ ਵਿਭਾਗ ਨੇ ਡੇਂਗੂ /ਮਲੇਰੀਏ ਵਿਰੋਧੀ ਗਤੀਵਿਧੀਆਂ ਕੀਤੀਆਂ ਤੇਜ਼

ਬਰਸਾਤੀ ਮੌਸਮ ਦੌਰਾਨ ਸਿਹਤ ਵਿਭਾਗ ਨੇ ਡੇਂਗੂ /ਮਲੇਰੀਏ ਵਿਰੋਧੀ ਗਤੀਵਿਧੀਆਂ ਕੀਤੀਆਂ ਤੇਜ਼

ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਲਗਾਤਾਰ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ,ਜਿਸ ਤਹਿਤ ਹਰ ਫਰਾਈਡੇ ਨੂੰ ਬਤੌਰ ਡਰਾਈਡੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ।ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਡਾ.ਦਵਿੰਦਰਜੀਤ ਕੌਰ ਨੇ ਦੱਸਿਆ ਕਿ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਡੇਂਗੂ /ਮਲੇਰੀਏ ਵਿਰੋਧੀ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅਧੀਨ  ਗਠਿਤ ਕੀਤੀਆਂ ਡੇਂਗੂ/ਮਲੇਰੀਆ ਵਿਰੋਧੀ ਟੀਮਾਂ ਵੱਲੋਂ ਇਹਨਾਂ ਗਤੀਵਿਧੀਆਂ ਵਿੱਚ ਹੋਰ ਵਾਧਾ ਕਰਦੇ ਹੋਏ  ਘਰਾਂ/ਸੰਸਥਾਵਾਂ/ਕੰਟੇਨਰਾਂ /ਪਾਣੀ ਖੜਨ ਵਾਲੀਆਂ ਥਾਵਾਂ /ਉਸਾਰੀ ਅਧੀਨ ਬਿਲਡਿੰਗਾਂ, ਸਲਮ ਏਰੀਏ  ਆਦਿ  ਦੀ ਚੈਕਿੰਗ ਕੀਤੀ ਗਈ ਅਤੇ ਇਨਾ ਥਾਵਾਂ ਤੇ ਮਿਲਣ ਬਾਰੇ ਲਾਰਵੇ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਫੀਲਡ ਵਿੱਚ ਫੀਵਰ ਸਰਵੇ ਦੌਰਾਨ ਬੁਖਾਰ ਦੇ ਸ਼ੱਕੀ ਮਰੀਜ਼ਾਂ ਦਾ ਆਰ.ਡੀ ਕਿੱਟਾਂ ਨਾਲ ਖੂਨ ਟੈਸਟ ਕੀਤਾ ਗਿਆ ਅਤੇ ਮੌਕੇ ਤੇ ਹੀ ਇਸ ਦੀ ਰਿਪੋਰਟ ਦਿੱਤੀ ਗਈ ।ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਮਲੇਰੀਏ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ । 

ਸਫ਼ਾਈ ਕਰਮਚਾਰੀਆਂ ਸਬੰਧੀ ਬੇਨਿਯਮੀਆਂ ਕਰਨ ਵਾਲੇ ਠੇਕੇਦਾਰਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ: ਐਮ.ਵੈਂਕਟੇਸ਼ਨ

ਸਫ਼ਾਈ ਕਰਮਚਾਰੀਆਂ ਸਬੰਧੀ ਬੇਨਿਯਮੀਆਂ ਕਰਨ ਵਾਲੇ ਠੇਕੇਦਾਰਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ: ਐਮ.ਵੈਂਕਟੇਸ਼ਨ

ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਐਮ. ਵੈਂਕਟੇਸ਼ਨ ਨੇ ਇੱਥੇ ਬੱਚਤ ਭਵਨ ਵਿਖੇ ਜ਼ਿਲ੍ਹਾ ਅਧਿਕਾਰੀਆਂ ਤੇ ਸਫ਼ਾਈ ਕਰਮਚਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫ਼ਾਈ ਕਰਮਚਾਰੀਆਂ ਨਾਲ ਸਬੰਧਤ ਠੇਕੇਦਾਰਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਬਾਬਤ ਸਖ਼ਤ ਕਾਰਵਾਈ ਕੀਤੀ ਜਾਵੇ। ਐਮ. ਵੈਂਕਟੇਸ਼ਨ ਨੇ ਕਿਹਾ ਕਿ ਦੇਸ਼ ਨੂੰ ਸਵੱਛ ਬਣਾਉਣ ਵਾਲੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਸਫ਼ਾਈ ਕਰਮਚਾਰੀਆਂ ਨੂੰ ਵਰਦੀ, ਸਮੇਂ ਸਿਰ ਤਨਖਾਹ, ਸਿਹਤ ਸਹੂਲਤਾਂ ਅਤੇ ਕੰਮ ਲਈ ਉਪਕਰਨ ਮੁਹੱਈਆ ਕਰਵਾਉਣ ਸਮੇਤ ਜਿਨ੍ਹਾਂ ਕਰਮਚਾਰੀਆਂ ਨੂੰ ਆਪਣੇ ਬੈਂਕ ਖਾਤੇ ਸਬੰਧੀ ਕੇ.ਵਾਈ.ਸੀ ਆਦਿ ਦੀ ਸਮੱਸਿਆ ਹੈ, ਨੂੰ ਵੀ ਹੱਲ ਕਰਵਾਇਆ ਜਾਵੇ।

ਦੇਸ਼ ਭਗਤ ਯੂਨੀਵਰਸਿਟੀ ਨੇ 

ਦੇਸ਼ ਭਗਤ ਯੂਨੀਵਰਸਿਟੀ ਨੇ "ਸਿੱਖਣ ਦਾ ਭਵਿੱਖ: ਸਿੱਖਿਆ ਅਤੇ ਖੋਜ ਵਿੱਚ ਏਆਈ"  ਵਿਸ਼ੇ 'ਤੇ ਵੈਬੀਨਾਰ ਦੀ ਕੀਤੀ ਮੇਜ਼ਬਾਨੀ

ਦੇਸ਼ ਭਗਤ ਯੂਨੀਵਰਸਿਟੀ ਨੇ "ਸਿੱਖਣ ਦਾ ਭਵਿੱਖ: ਸਿੱਖਿਆ ਅਤੇ ਖੋਜ ਵਿੱਚ ਏਆਈ" ਸਿਰਲੇਖ ਹੇਠ ਇੱਕ ਗਿਆਨ ਭਰਪੂਰ ਵੈਬੀਨਾਰ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ, ਜਿਸ ਵਿੱਚ ਇੰਜੀਨੀਅਰਿੰਗ, ਟੈਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਉਤਸ਼ਾਹੀ ਭਾਗੀਦਾਰੀ ਰਹੀ। ਵੈਬੀਨਾਰ ਵਿੱਚ ਪ੍ਰੋ. ਡਾ. ਰਾਨੀਆ ਲੈਂਪੂ, ਸਿੱਖਿਆ ਮੰਤਰਾਲੇ, ਗ੍ਰੀਸ ਦੇ ਸਿੱਖਿਆ ਟੈਕਨਾਲੋਜੀ ਅਤੇ ਇਨੋਵੇਸ਼ਨ ਡਾਇਰੈਕਟੋਰੇਟ ਤੋਂ ਇੱਕ ਵਿਸ਼ੇਸ਼ ਮਾਹਿਰ ਵੱਲੋ ਮੁੱਖ ਭਾਸ਼ਣ ਪੇਸ਼ ਕੀਤਾ ਗਿਆ। ਸਿੱਖਿਆ ਅਤੇ ਖੋਜ ਵਿੱਚ ਨਕਲੀ ਬੁੱਧੀ ਦੇ ਏਕੀਕਰਨ ਵਿੱਚ ਉਸਦੀ ਵਿਆਪਕ ਸੂਝ ਨੇ ਦਰਸ਼ਕਾਂ ਨੂੰ ਆਕਰਸ਼ਤ ਕੀਤਾ ਅਤੇ ਦਿਲਚਸਪ ਵਿਚਾਰ-ਵਟਾਂਦਰੇ ਸ਼ੁਰੂ ਕੀਤੇ। ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੇ ਵੈਬੀਨਾਰ ਨੂੰ ਬਹੁਤ ਹੀ ਜਾਣਕਾਰੀ ਭਰਪੂਰ ਮੰਨਦੇ ਹੋਏ ਕਿਹਾ, “ਇਸ ਸੈਸ਼ਨ ਨੇ ਸਾਡੇ ਅਕਾਦਮਿਕ ਭਾਈਚਾਰੇ ਲਈ ਨਵੇਂ ਰਾਹ ਖੋਲ੍ਹੇ ਹਨ।

ਸ੍ਰੀ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਗਿਆਨ ਪ੍ਰਚੰਡ ਸੀਜ਼ਨ 2 ਪ੍ਰਸ਼ਨੋਤਰੀ ਮੁਕਾਬਲਿਆਂ ਦੀ ਸ਼ੁਰੂਆਤ: ਚੀਮਾ

ਸ੍ਰੀ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਗਿਆਨ ਪ੍ਰਚੰਡ ਸੀਜ਼ਨ 2 ਪ੍ਰਸ਼ਨੋਤਰੀ ਮੁਕਾਬਲਿਆਂ ਦੀ ਸ਼ੁਰੂਆਤ: ਚੀਮਾ

450 ਸਾਲਾ ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ ਅਤੇ ਜੋਤੀ ਜੋਤ ਦਿਵਸ ਸ੍ਰੀ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਗਿਆਨ ਪ੍ਰਚੰਡ ਸੀਜ਼ਨ 2 ਪ੍ਰਸ਼ਨੋਤਰੀ ਮੁਕਾਬਲੇ 2024-2025 ਦੀ ਰਸਮੀ ਸ਼ੁਰੂਆਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਨਿਰਮਲ ਸਿੰਘ ਜੀ ਵੱਲੋਂ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ।ਸਕੱਤਰ ਵਿੱਦਿਆ ਇੰਜ ਸੁਖਮਿੰਦਰ ਸਿੰਘ, ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ੍ਹ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਪਰਾਲੇ ਸਦਕਾ ਇਹ ਸਮਾਗਮ ਉਲੀਕਿਆ ਗਿਆ। ਇਸ ਸਮਾਗਮ ਦੀ ਦੇਖ ਰੇਖ ਸਿਮਰਨਜੀਤ ਸਿੰਘ ਕੰਗ ਸਾਬਕਾ ਸਕੱਤਰ ਅਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਜਿਸ ਵਿੱਚ 51 ਸਕੂਲਾਂ ਤੋਂ ਆਏ 154 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਜਗਦੀਪ ਸਿੰਘ ਚੀਮਾ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਹਲਕਾ ਇੰਚਾਰਜ ਸ਼੍ਰੀ ਫ਼ਤਹਿਗੜ੍ਹ ਸਾਹਿਬ , ਜੱਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ , ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵੀ ਸੀ ਡਾ. ਪ੍ਰਿਤਪਾਲ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਅਤੇ ਜੋਗਾ ਸਿੰਘ ਮੈਨੇਜਰ ਵੀ ਮੌਜ਼ੂਦ ਸਨ। ਜਥੇਦਾਰ ਜਗਦੀਪ ਸਿੰਘ ਚੀਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਸਾਲ ਸ਼ੁਰੂ ਕੀਤੇ ਗਏ ਗੁਰਬਾਣੀ ਅਤੇ ਇਤਿਹਾਸ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੱਡੇ ਇਨਾਮ ਜਿੱਤ ਚੁੱਕੇ ਹਨ। ਇਸ ਮੌਕੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਪ੍ਰਾਲ ਸਿੰਘ ਬਡੂੰਗਰ ਵੀ ਉਚੇਚੇ ਤੌਰ ਤੇ ਪਹੁੰਚੇ।

ਸ਼ਰਾਬ ਬਰਾਮਦਗੀ ਮਾਮਲੇ 'ਚ ਅਦਾਲਤ ਨੇ ਦੋ ਵਿਅਕਤੀਆਂ ਨੂੰ ਸੁਣਾਈ 2-2 ਸਾਲ ਦੀ ਕੈਦ ਅਤੇ 2-2 ਲੱਖ ਰੁਪਏ ਜ਼ੁਰਮਾਨਾ

ਸ਼ਰਾਬ ਬਰਾਮਦਗੀ ਮਾਮਲੇ 'ਚ ਅਦਾਲਤ ਨੇ ਦੋ ਵਿਅਕਤੀਆਂ ਨੂੰ ਸੁਣਾਈ 2-2 ਸਾਲ ਦੀ ਕੈਦ ਅਤੇ 2-2 ਲੱਖ ਰੁਪਏ ਜ਼ੁਰਮਾਨਾ

ਫ਼ਰਵਰੀ 2018 ਵਿੱਚ ਸਰਹਿੰਦ ਪੁਲਿਸ ਵੱਲੋਂ ਸ਼ਰਾਬ ਬਰਾਮਦਗੀ ਦੇ ਇੱਕ ਕੇਸ 'ਚ ਨਾਮਜ਼ਦ ਕੀਤੇ ਗਏ ਦੋ ਵਿਅਕਤੀਆਂ ਨੂੰ ਬੀਤੇ ਕੱਲ੍ਹ ਇੱਥੋਂ ਦੀ ਇੱਕ ਅਦਾਲਤ ਵੱਲੋਂ 2-2 ਸਾਲ ਦੀ ਕੈਦ ਅਤੇ 2-2 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਿਤੀ 11/2/18 ਨੂੰ ਅ/ਧ 61/1/14 ਆਬਕਾਰੀ ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਵਿੱਚ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਲੱਕੀ ਮੂੰਗਾ ਵਾਸੀ ਲੁਧਿਆਣਾ ਅਤੇ ਦੀਪਕ ਕੁਮਾਰ ਉਰਫ ਸਨੀ ਵਾਸੀ ਸਰਹਿੰਦ ਨੂੰ ਨਾਮਜ਼ਦ ਕੀਤਾ ਗਿਆ ਸੀ।ਮਾਮਲੇ 'ਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮੁਖਬਰੀ ਮਿਲਣ 'ਤੇ ਪਿੰਡ ਸਾਨੀਪੁਰ ਦੀ ਭਾਖੜਾ ਨਹਿਰ ਦੇ ਪੁਲ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਚੈਕਿੰਗ ਲਈ ਇੱਕ ਜ਼ੈੱਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਚਲਾ ਰਿਹਾ ਦੀਪਕ ਕੁਮਾਰ ਉਰਫ ਸਨੀ ਕਾਰ 'ਚੋਂ ਉੱਤਰ ਕੇ ਭੱਜ ਗਿਆ ਜਦੋਂ ਕਿ ਕਾਰ 'ਚ ਉਸਦੀ ਨਾਲ ਦੀ ਸੀਟ 'ਤੇ ਬੈਠੇ ਲੱਕੀ ਮੂੰਗਾ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।ਤਲਾਸ਼ੀ ਦੌਰਾਨ ਉਕਤ ਕਾਰ 'ਚੋਂ 84 ਬੋਤਲਾਂ ਸ਼ਰਾਬ ਮੋਟਰਾ ਸੰਤਰਾ ਅਤੇ 34 ਬੋਤਲਾਂ ਚੰਡੀਗੜ੍ਹ 'ਚ ਵਿਕਣਯੋਗ ਸ਼ਰਾਬ ਵੋਦਕਾ ਸੰਤਰਾ ਦੀਆਂ ਬਰਾਮਦ ਹੋਈਆਂ।

ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 'ਤਨਖ਼ਾਹੀਆ' ਦਾ ਐਲਾਨ ਕੀਤਾ

ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 'ਤਨਖ਼ਾਹੀਆ' ਦਾ ਐਲਾਨ ਕੀਤਾ

ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਲਈ ਪੰਜ ਸਿੰਘ ਸਾਹਿਬਾਨ ਅਤੇ ਸੰਗਤ ਸਨਮੁੱਖ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ, ਉਦੋਂ ਤੱਕ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਕਾਲੀ ਸਰਕਾਰ ਵੇਲੇ ਰਹੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਹਨ।ਸਿੰਘ ਸਾਹਿਬਾਨ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਕਾਰਨ ਸਿੱਖ ਪੰਥ ਨੂੰ ਭਾਰੀ ਸੱਟ ਵੱਜੀ ਹੈ। ਜ਼ਿਕਰਯੋਗ ਹੈ ਕਿ ਤਤਕਾਲੀ ਅਕਾਲੀ ਸਰਕਾਰ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਸਿੰਘ ਸਹਿਬਾਨ ਵੱਲੋਂ 15 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਏ ਸਨ ਪਰ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨ ਸਾਹਮਣੇ ਪੇਸ਼ ਹੋਣ ਲਈ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ।

ਰਾਜਾ ਈਸਾਪੁਰ ਬਣੇ ਵੈਲਕਮ ਲਾਈਟ ਕਮਰਸ਼ੀਅਲ ਯੂਨੀਅਨ ਦੇ ਪ੍ਰਧਾਨ

ਰਾਜਾ ਈਸਾਪੁਰ ਬਣੇ ਵੈਲਕਮ ਲਾਈਟ ਕਮਰਸ਼ੀਅਲ ਯੂਨੀਅਨ ਦੇ ਪ੍ਰਧਾਨ

ਡੇਰਾਬਸੀ ਵੈਲਕਮ ਲਾਈਟ ਕਮਰਸ਼ੀਅਲ ਆਪਰੇਟਰ ਯੂਨੀਅਨ ਦੀ ਚੋਣ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਜਿਸ ਵਿੱਚ ਰਵਿੰਦਰ ਰਾਜਾ ਈਸਾਪੁਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਹਰਬੰਸ ਸਿੰਘ, ਰਣਜੀਤ ਸਿੰਘ, ਨੀਲੂ, ਜਸਮੇਰ ਸਿੰਘ ਅਤੇ ਸੁਸ਼ੀਲ ਕੁਮਾਰ ਰਾਣਾ ਨੂੰ ਮੈਨੇਜਮੈਂਟ ਮੈਂਬਰ ਚੁਣਿਆ ਗਿਆ ਹੈ ਜਿਨਾਂ ਨੂੰ ਵੱਖ-ਵੱਖ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰਵਿੰਦਰ ਰਾਜਾ ਨੇ ਵਿਧਾਇਕ ਰੰਧਾਵਾ ਸਮੇਤ ਸਮੂਹ ਯੂਨੀਅਨ ਆਪਰੇਟਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਉਸਨੂੰ ਨਿਭਾਉਣਗੇ ਅਤੇ ਯੂਨੀਅਨ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤੱਤਪਰ ਰਹਿਣਗੇ। ਪ੍ਰਧਾਨ ਨੇ ਅੱਗੇ ਕਿਹਾ ਕਿ ਕੈਂਟਰ ਯੂਨੀਅਨ ਵਿੱਚ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਟਰ ਯੂਨੀਅਨ ਦੀ ਭਲਾਈ ਲਈ ਯੋਜਨਾਵਾਂ ਬਣਾਈਆਂ ਜਾਣਗੀਆਂ।

ਜਸਪਾਲ ਜੱਸਲ ਵਿਧਾਨ ਸਭਾ ਹਲਕਾ ਮੁਹਾਲੀ ਦੇ ਪ੍ਰਧਾਨ ਨਿਯੁਕਤ

ਜਸਪਾਲ ਜੱਸਲ ਵਿਧਾਨ ਸਭਾ ਹਲਕਾ ਮੁਹਾਲੀ ਦੇ ਪ੍ਰਧਾਨ ਨਿਯੁਕਤ

ਪਿੰਡ ਓਇੰਦ ਦੇ ਕੁਸ਼ਤੀ ਦੰਗਲ ਵਿੱਚਗੁਰਸੇਵਕ ਮਲਿਕਪੁਰ ਨੇ ਜਿੱਤੀ ਝੰਡੀ ਦੀ ਕੁਸ਼ਤੀ-

ਪਿੰਡ ਓਇੰਦ ਦੇ ਕੁਸ਼ਤੀ ਦੰਗਲ ਵਿੱਚਗੁਰਸੇਵਕ ਮਲਿਕਪੁਰ ਨੇ ਜਿੱਤੀ ਝੰਡੀ ਦੀ ਕੁਸ਼ਤੀ-

ਲੈਕਚਰਾਰ ਪਰਸ਼ੋਤਮ ਸੰਧੂ ਨੂੰ ਸ਼ਾਨਦਾਰ ਖੇਡ ਸੇਵਾਵਾਂ ਬਦਲੇ ਵੱਲੋਂ ਕੀਤਾ ਸਨਮਾਨਿਤ

ਲੈਕਚਰਾਰ ਪਰਸ਼ੋਤਮ ਸੰਧੂ ਨੂੰ ਸ਼ਾਨਦਾਰ ਖੇਡ ਸੇਵਾਵਾਂ ਬਦਲੇ ਵੱਲੋਂ ਕੀਤਾ ਸਨਮਾਨਿਤ

ਰਾਜਪੁਰਾ ਵਿੱਚ ਇੰਡਸਟਰੀਅਲ ਸਮਾਰਟ ਸਿਟੀ ਸਥਾਪਤ ਕਰਨ ਦਾ ਫੈਸਲਾ ਇਤਿਹਾਸਕ : ਪ੍ਰਨੀਤ ਕੌਰ

ਰਾਜਪੁਰਾ ਵਿੱਚ ਇੰਡਸਟਰੀਅਲ ਸਮਾਰਟ ਸਿਟੀ ਸਥਾਪਤ ਕਰਨ ਦਾ ਫੈਸਲਾ ਇਤਿਹਾਸਕ : ਪ੍ਰਨੀਤ ਕੌਰ

ਦਵਾਈਆਂ ਦੀਆਂ ਦੁਕਾਨਾਂ ਅਤੇ ਮਿਰਚ ਮੰਡੀ ਝੁੱਗੀ ਝੋਪੜੀਆਂ 'ਚ ਕੀਤੀ ਛਾਪੇਮਾਰੀ

ਦਵਾਈਆਂ ਦੀਆਂ ਦੁਕਾਨਾਂ ਅਤੇ ਮਿਰਚ ਮੰਡੀ ਝੁੱਗੀ ਝੋਪੜੀਆਂ 'ਚ ਕੀਤੀ ਛਾਪੇਮਾਰੀ

ਜੋਨ ਟੂਰਨਾਮੈਂਟ ਮੁਕਾਬਲਿਆਂ ਵਿੱਚ ਦ ਨੌਰਵੁੱਡ ਸਕੂਲ, ਚਾਹਲ ਦੇ ਵਿਦਿਆਰਥੀਆਂ ਦੀ ਜਿਲਾ ਪੱਧਰੀ ਟੀਮ ਲਈ ਹੋਈ ਚੋਣ

ਜੋਨ ਟੂਰਨਾਮੈਂਟ ਮੁਕਾਬਲਿਆਂ ਵਿੱਚ ਦ ਨੌਰਵੁੱਡ ਸਕੂਲ, ਚਾਹਲ ਦੇ ਵਿਦਿਆਰਥੀਆਂ ਦੀ ਜਿਲਾ ਪੱਧਰੀ ਟੀਮ ਲਈ ਹੋਈ ਚੋਣ

ਹੇਮਕੁੰਟ ਸਕੂਲ ਜ਼ਿਲ੍ਹਾ ਪੱਧਰ ਦੇ ਨੈੱਟਬਾਲ ਟੂਰਨਾਮੇੈਂਟ ਕਰਵਾਏ ਗਏ

ਹੇਮਕੁੰਟ ਸਕੂਲ ਜ਼ਿਲ੍ਹਾ ਪੱਧਰ ਦੇ ਨੈੱਟਬਾਲ ਟੂਰਨਾਮੇੈਂਟ ਕਰਵਾਏ ਗਏ

ਚੋਰਾਂ ਖਿਲਾਫ਼ ਕਾਰਵਾਈ ਕਰਵਾਉਣ ਨੂੰ ਲੈ ਕੇ ਪਿੰਡ ਗੁਰਥੜੀ ਦੇ ਲੋਕ ਪਹੁੰਚੇ ਥਾਣਾ ਸੰਗਤ

ਚੋਰਾਂ ਖਿਲਾਫ਼ ਕਾਰਵਾਈ ਕਰਵਾਉਣ ਨੂੰ ਲੈ ਕੇ ਪਿੰਡ ਗੁਰਥੜੀ ਦੇ ਲੋਕ ਪਹੁੰਚੇ ਥਾਣਾ ਸੰਗਤ

ਗਲਪਕਾਰ ਰਾਮ ਸਰੂਪ ਅਣਖੀ ਦੇ 92ਵੇਂ ਜਨਮ ਦਿਨ ਸਾਹਿਤਕ ਸਮਾਗਮ ਕਰਵਾਇਆ

ਗਲਪਕਾਰ ਰਾਮ ਸਰੂਪ ਅਣਖੀ ਦੇ 92ਵੇਂ ਜਨਮ ਦਿਨ ਸਾਹਿਤਕ ਸਮਾਗਮ ਕਰਵਾਇਆ

ਕਿਸਾਨ ਮਜ਼ਦੂਰ ਜਥੇਬੰਦੀ ਜੋਨ ਮੱਖੂ ਦੇ ਕਿਸਾਨਾਂ ਮਜ਼ਦੂਰਾਂ ਦੀ ਮੀਟਿੰਗ ਹੋਈ

ਕਿਸਾਨ ਮਜ਼ਦੂਰ ਜਥੇਬੰਦੀ ਜੋਨ ਮੱਖੂ ਦੇ ਕਿਸਾਨਾਂ ਮਜ਼ਦੂਰਾਂ ਦੀ ਮੀਟਿੰਗ ਹੋਈ

ਭਾਰਤ ਨਗਰ ਦੁਕਾਨਦਾਰ ਐਸੋਸੀਏਸ਼ਨ ਦੀ ਬੈਠਕ ਹੋਈ

ਭਾਰਤ ਨਗਰ ਦੁਕਾਨਦਾਰ ਐਸੋਸੀਏਸ਼ਨ ਦੀ ਬੈਠਕ ਹੋਈ

ਅੱਖਾ ਦਾ ਦਾਨ ਮਹਾਂਦਾਨ ਹੈ :- ਡਾ. ਹਰਜੀਤ ਸਿੰਘ

ਅੱਖਾ ਦਾ ਦਾਨ ਮਹਾਂਦਾਨ ਹੈ :- ਡਾ. ਹਰਜੀਤ ਸਿੰਘ

ਪੰਜਾਬ ਕੈਬਨਿਟ ਨੇ ਪੰਚਾਇਤੀ ਚੋਣਾਂ 'ਚ ਪਾਰਟੀ ਦੇ ਚੋਣ ਨਿਸ਼ਾਨਾਂ 'ਤੇ ਰੋਕ ਲਗਾ ਦਿੱਤੀ ਹੈ

ਪੰਜਾਬ ਕੈਬਨਿਟ ਨੇ ਪੰਚਾਇਤੀ ਚੋਣਾਂ 'ਚ ਪਾਰਟੀ ਦੇ ਚੋਣ ਨਿਸ਼ਾਨਾਂ 'ਤੇ ਰੋਕ ਲਗਾ ਦਿੱਤੀ ਹੈ

ਜ਼ਿਲਾ ਪੱਧਰੀ ਖੇਡਾਂ ਵਿੱਚ ਸੈਕਰਡ ਸੋਲਜ਼ ਕੋਨਵੈਂਟ ਸਕੂਲ ਕਾਲੇ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਜ਼ਿਲਾ ਪੱਧਰੀ ਖੇਡਾਂ ਵਿੱਚ ਸੈਕਰਡ ਸੋਲਜ਼ ਕੋਨਵੈਂਟ ਸਕੂਲ ਕਾਲੇ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਸੈਂਟਰ ਚਨਾਰਥਲਾ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਹੋਈਆਂ ਸਮਾਪਤ

ਸੈਂਟਰ ਚਨਾਰਥਲਾ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਹੋਈਆਂ ਸਮਾਪਤ

Back Page 31