Sunday, November 17, 2024  

ਸੰਖੇਪ

ਡੇਂਗੂ ਕੇਸਾਂ ਦੇ ਸੰਬੰਧ ਵਿੱਚ ਆਜ਼ਾਦ ਨਗਰ ਚ ਡੇਂਗੂ ਸਰਵੇ ਕੀਤਾ ਗਿਆ ਲੋਕਾਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ

ਡੇਂਗੂ ਕੇਸਾਂ ਦੇ ਸੰਬੰਧ ਵਿੱਚ ਆਜ਼ਾਦ ਨਗਰ ਚ ਡੇਂਗੂ ਸਰਵੇ ਕੀਤਾ ਗਿਆ ਲੋਕਾਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ

ਸਿਵਲ ਸਰਜਨ ਰਾਜਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾਕਟਰ ਸ਼ਵਿੰਦਰ ਪਾਲ ਕੌਰ ਅਤੇ ਡਾਕਰ ਯੁਵਰਾਜ ਨਾਰੰਗ ਐਪੀਡਮੋਲਜਿਸਟ ਦੇ ਹੁਕਮਾਂ ਸਦਕਾ ਡੇਂਗੂ ਸੀਜ਼ਨ ਮੁੱਖ ਰੱਖਦੇ ਹੋਏ ਡੇਂਗੂ ਕੇਸਾਂ ਦੇ ਸੰਬੰਧ ਵਿੱਚ ਆਜ਼ਾਦ ਨਗਰ ਦੇ ਕੇਸਾਂ ਤੇ ਡੇਂਗੂ ਸਰਵੇ ਕੀਤਾ ਗਿਆ ਲੋਕਾਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਪ੍ਰਭਾਵਿਤ ਇਲਾਕੇ ਵਿੱਚ ਫੋੋਗਿੰਗ ਸਪਰੇ ਕਰਵਾਈ ਗਈ। ਜਿਸ ਵਿਚ ਸਿਹਤ ਵਿਭਾਗ ਦੇ ਨਰਿੰਦਰ ਕੁਮਾਰ ਤੇ ਗੁਰਦੇਵ ਸਿੰਘ ਮਲਟੀਪਰਪਜ ਹੈਲਥ ਵਰਕਰ (ਮੇਲ) ਕਰਮਚਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਂਗੂ ਬੁਖਾਰ ਮਾਦਾ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਦੇ ਲੱਛਣ ਜਿਵੇਂ ਕਿ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆ ਚ ਦਰਦ, ਮਸੂੜਿਆ ਤੇ ਨੱਕ ਵਿਚੋ ਖੂਨ ਵਗਣਾ,ਚਮੜੀ ਤੇ ਦਾਣੇ ਆਦਿ ਇਸ ਦੇ ਮੁੱਖ ਲੱਛਣ ਹਨ । ਉਨ੍ਹਾਂ ਕਿਹਾ ਕਿ ਅਜਿਹਾ ਹੋਣ ਤੇ ਨੇੜਲੇ ਸਰਕਾਰੀ ਸਿਹਤ ਕੇਂਦਰ ਤੇ ਪਹੁੰਚ ਕੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡੈਂਗੂ ਤੋਂ ਬਚਣ ਲਈ ਘਰਾਂ ਵਿੱਚ ਅਤੇ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ,ਕੂਲਰਾ,ਗਮਲਿਆ ਫਰਿੱਜ ਦੀ ਟਰੇਅ, ਪਾਣੀ ਵਾਲੀ ਟੈਂਕੀ ,ਪੰਛੀਆ ਦੇ ਕਟੋਰੇ,ਜਾਨਵਰਾ ਦੀਆ ਹੋਂਦੀਆ ਆਦਿ ਨੂੰ ਹਰ ਹਫਤੇ ਸਾਫ ਕਰੋ । ਸਰਕਾਰ ਦਾ ਨਾਅਰਾ ਹਰ ਸੁੱਕਰਵਾਰ ਡੇਂਗੂ ਤੇ ਵਾਰ ਬੁਲੰਦ ਕਰਨਾ ।
ਨਾਲੀਆਂ ਤੇ ਛੱਪੜਾਂ ਵਿਚ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਪੂਰਾ ਸਰੀਰ ਢਕਿਆ ਹੋਵੇ ਤਾਂ ਜੋ ਮੱਛਰ ਨਾ ਕੱਟ ਸਕੇ। ਰਾਤ ਨੂੰ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਰੋਕੂ ਕਰੀਮਾਂ ਤੇ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਡੈਂਗੂ ਬੁਖਾਰ ਦੇ ਟੈਸਟ ਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਦਾ ਹੈ। ਇਸ ਮੌਕੇ ਤੇ ਕਈ ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਡੇਂਗੂ ਦਾ ਲਾਰਵਾ ਨਸ਼ਟ ਕਰਵਾ ਕੇ ਉੱਥੇ ਫੋਗਿੰਗ ਸਪਰੇ ਕਰਵਾ ਕੇ ਲੋਕਾਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੰਦਿਆਂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਜੇਕਰ ਡੇਂਗੂ ਲਾਰਵਾ ਮਿਲਣ ਵਾਲੇ ਘਰਾਂ ਤੋਂ ਦੁਬਾਰਾ ਡੇਂਗੂ ਲਰਵਾ ਮਿਲਦਾ ਹੈ ਤੇ ਉੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਨਾਂ ਦਾਬੰਦਾ ਚਲਾਨ ਵੀ ਨਗਰ ਕੌਂਸਲ ਦੇ ਰਾਹੀਂ ਕਟਵਾਇਆ ਜਾਵੇਗਾ।

ਮੁਕਾਬਲਾ ਜੰਮੂ-ਕਸ਼ਮੀਰ ਦੇ ਕਠੂਆ ਤੋਂ ਸ਼ੁਰੂ ਹੋਇਆ

ਮੁਕਾਬਲਾ ਜੰਮੂ-ਕਸ਼ਮੀਰ ਦੇ ਕਠੂਆ ਤੋਂ ਸ਼ੁਰੂ ਹੋਇਆ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋਈ, ਪੁਲਸ ਨੇ ਦੱਸਿਆ।

ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਿੱਲਾਵਰ ਖੇਤਰ ਦੇ ਪਿੰਡ ਕੋਗ ਵਿੱਚ ਸੁਰੱਖਿਆ ਬਲਾਂ ਦੁਆਰਾ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ," ਇੱਕ ਪੁਲਿਸ ਅਧਿਕਾਰੀ ਨੇ ਕਿਹਾ।

ਅਧਿਕਾਰੀ ਨੇ ਕਿਹਾ, "ਸੰਪਰਕ ਸਥਾਪਿਤ ਹੋ ਗਿਆ ਹੈ ਅਤੇ ਦੋਵਾਂ ਪਾਸਿਆਂ ਤੋਂ ਕੁਝ ਰਾਉਂਡ ਫਾਇਰ ਕੀਤੇ ਗਏ ਹਨ। ਖੇਤਰ ਨੂੰ ਘੇਰ ਲਿਆ ਗਿਆ ਹੈ," ਅਧਿਕਾਰੀ ਨੇ ਕਿਹਾ।

ਜੰਮੂ ਖੇਤਰ ਵਿੱਚ ਗੋਲੀਬਾਰੀ ਕਸ਼ਮੀਰ ਘਾਟੀ ਦੇ ਕੁਲਗਾਮ ਜ਼ਿਲੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਦੇ ਕੁਝ ਘੰਟਿਆਂ ਬਾਅਦ ਹੋਈ। ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਪੰਜ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ।

ਭਾਰਤੀ MSMEs ਨੂੰ ਸਿਰਫ਼ 8 ਹਫ਼ਤਿਆਂ ਵਿੱਚ ਨਿਰਯਾਤ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ

ਭਾਰਤੀ MSMEs ਨੂੰ ਸਿਰਫ਼ 8 ਹਫ਼ਤਿਆਂ ਵਿੱਚ ਨਿਰਯਾਤ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ

ਭਾਰਤੀ ਸੂਖਮ, ਛੋਟੇ ਅਤੇ ਮੱਧਮ ਉਦਯੋਗਾਂ (MSMEs) ਨੂੰ ਗਲੋਬਲ ਬਾਜ਼ਾਰਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਣ ਲਈ, ਇੰਡੀਆ SME ਫੋਰਮ (ISF) ਨੇ ਸ਼ਨੀਵਾਰ ਨੂੰ ਸਿਰਫ ਅੱਠ ਹਫ਼ਤਿਆਂ ਵਿੱਚ ਨਿਰਯਾਤ ਕਰਨ ਵਿੱਚ ਮਦਦ ਕਰਨ ਲਈ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ।

ਪ੍ਰੋਗਰਾਮ, ਜਿਸਦਾ ਸਿਰਲੇਖ ਹੈ 'ਅੱਠ ਹਫ਼ਤਿਆਂ ਵਿੱਚ ਨਿਰਯਾਤ ਸ਼ੁਰੂ ਕਰੋ', 'ਮੇਕ ਇਨ ਇੰਡੀਆ' ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਐਮਾਜ਼ਾਨ ਵਰਗੇ ਈ-ਕਾਮਰਸ ਨਿਰਯਾਤ ਨੇਤਾਵਾਂ ਨਾਲ ਕੰਮ ਕਰੇਗਾ।

ਸ਼ੋਭਾ ਕਰੰਦਲਾਜੇ, ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਅਤੇ MSMEs, ਨੇ ਕਿਹਾ ਕਿ MSMEs ਵਿਕਸ਼ਿਤ ਭਾਰਤ 2047 ਦੇ ਵਿਜ਼ਨ ਵਿੱਚ ਯੋਗਦਾਨ ਪਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਅਤੇ ਉਹਨਾਂ ਦੀ ਸਫਲਤਾ ਇੱਕ ਵਿਕਸਤ ਅਤੇ ਸਵੈ-ਨਿਰਭਰ ਭਾਰਤ ਬਣਨ ਵੱਲ ਸਾਡੇ ਦੇਸ਼ ਦੀ ਯਾਤਰਾ ਲਈ ਜ਼ਰੂਰੀ ਹੈ।

ਲਤਾ ਮੰਗੇਸ਼ਕਰ: ਮਧੂਬਾਲਾ ਤੋਂ ਮਾਧੁਰੀ ਤੱਕ ਹਿੰਦੀ ਫਿਲਮਾਂ ਦੀ ਸਥਾਈ ਔਰਤ ਦੀ ਆਵਾਜ਼ - ਅਤੇ ਹੋਰ

ਲਤਾ ਮੰਗੇਸ਼ਕਰ: ਮਧੂਬਾਲਾ ਤੋਂ ਮਾਧੁਰੀ ਤੱਕ ਹਿੰਦੀ ਫਿਲਮਾਂ ਦੀ ਸਥਾਈ ਔਰਤ ਦੀ ਆਵਾਜ਼ - ਅਤੇ ਹੋਰ

ਹਿੰਦੀ ਫਿਲਮ ਸੰਗੀਤ ਦੀ ਚਮਕਦੀ ਆਕਾਸ਼ ਗੰਗਾ ਵਿੱਚ ਪ੍ਰਵੇਸ਼ ਕਰਦੇ ਹੋਏ "ਆਏਗਾ ਆਨੇਵਾਲਾ" ("ਮਹਿਲ", 1949) ਦੀ ਈਥਰੀਅਲ ਮਧੂਬਾਲਾ ਲਈ, ਲਤਾ ਮੰਗੇਸ਼ਕਰ ਮੀਨਾ ਕੁਮਾਰੀ ਤੋਂ ਲੈ ਕੇ ਮਾਧੁਰੀ ਦੀਕਸ਼ਿਤ, ਨਰਗਿਸ ਤੱਕ ਕਈ ਪੀੜ੍ਹੀਆਂ ਦੀਆਂ ਮਹਾਨ ਭਾਰਤੀ ਫਿਲਮਾਂ ਦੀਆਂ ਹੀਰੋਇਨਾਂ ਦੀ ਨਿਸ਼ਚਿਤ ਆਵਾਜ਼ ਬਣ ਗਈ। ਨੀਤੂ ਸਿੰਘ, ਪਦਮਿਨੀ ਤੋਂ ਪਰਵੀਨ ਬਾਬੀ ਅਤੇ ਸ਼ਰਮੀਲਾ ਟੈਗੋਰ ਤੋਂ ਸ਼੍ਰੀਦੇਵੀ।

ਜਿਵੇਂ ਕਿ ਨੂਰਜਹਾਂ ਅਤੇ ਸੁਰੱਈਆ ਵਰਗੇ ਗਾਇਕਾਂ ਦੀ ਆਵਾਜ਼ ਪਰਵਾਸ ਜਾਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਕਾਰਨ ਬੰਦ ਹੋ ਗਈ ਸੀ ਅਤੇ ਬਦਲਦੇ ਸਵਾਦ ਨੇ ਸ਼ਮਸ਼ਾਦ ਬੇਗਮ ਦੀ ਪਸੰਦ ਨੂੰ ਪੁਰਾਣੀ ਬਣਾ ਦਿੱਤਾ ਸੀ, ਲਤਾ ਮੰਗੇਸ਼ਕਰ, ਜਿਸਦਾ ਜਨਮ ਅੱਜ ਦੇ ਦਿਨ (28 ਸਤੰਬਰ) ਨੂੰ ਹੋਇਆ ਸੀ, ਜੋ ਉਸ ਸਮੇਂ ਦੀ ਰਿਆਸਤ ਸੀ। ਇੰਦੌਰ ਰਾਜ 1929 ਵਿੱਚ ਇੱਕ ਅਜਿਹੇ ਪਰਿਵਾਰ ਵਿੱਚ ਜਿਸਨੇ ਸੰਗੀਤ ਵਿੱਚ ਆਪਣੀ ਪਛਾਣ ਬਣਾਈ, ਹੋਰ ਉੱਤਮ ਪ੍ਰਤਿਭਾ ਨਾਲ ਇਸ ਪਾੜੇ ਨੂੰ ਪੂਰੀ ਤਰ੍ਹਾਂ ਭਰ ਦਿੱਤਾ।

ਇਸ ਮੰਤਵ ਲਈ, ਉਸਨੇ ਦਿਲੀਪ ਕੁਮਾਰ ਦੁਆਰਾ ਉਸ ਦੀ ਉਰਦੂ ਦੇ "ਦਾਲ-ਚਵਾਲ" ਸੁਆਦ ਦੇ ਤੌਰ 'ਤੇ ਹੌਲੀ-ਹੌਲੀ ਮਖੌਲ ਕੀਤੇ ਗਏ ਹਜ਼ਾਰਾਂ ਗੀਤਾਂ ਵਿੱਚ ਫੈਸ਼ਨ ਜਾਦੂ ਲਈ ਉਸ ਭਾਵਪੂਰਤ ਭਾਸ਼ਾ ਵਿੱਚ ਸੰਪੂਰਨ ਸ਼ਬਦਾਵਲੀ ਪ੍ਰਾਪਤ ਕਰਨ ਲਈ, ਜੋ ਕਿ ਉਸਨੇ ਪ੍ਰਤਿਭਾਸ਼ਾਲੀ ਸੰਗੀਤਕਾਰ ਅਤੇ ਸੰਗੀਤਕਾਰਾਂ ਦੇ ਇੱਕ ਸਮੂਹ ਲਈ ਪੇਸ਼ ਕੀਤਾ, ਉਸ ਨੂੰ ਬੜੀ ਚਲਾਕੀ ਨਾਲ ਪਾਰ ਕੀਤਾ। ਗੀਤਕਾਰ

ਸਰਬ ਸੰਮਤੀ ਨਾਲ ਚੁਣੀ ਗਈ ਪਿੰਡ ਤਿੰਬਰਪੁਰ ਦੀ ਪੰਚਾਇਤ ਦਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕੀਤਾ ਸਨਮਾਨ

ਸਰਬ ਸੰਮਤੀ ਨਾਲ ਚੁਣੀ ਗਈ ਪਿੰਡ ਤਿੰਬਰਪੁਰ ਦੀ ਪੰਚਾਇਤ ਦਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕੀਤਾ ਸਨਮਾਨ

ਬਲਾਕ ਖੇੜਾ ਦੇ ਅਧੀਨ ਪੈਂਦੇ ਪਿੰਡ ਤਿੰਬਰਪੁਰ ਵਿਖੇ ਬਲਾਕ ਖੇੜਾ ਦੇ ਪ੍ਰਧਾਨ ਅਜੀਤ ਸਿੰਘ ਤਿੰਬਰਪੁਰ , ਸਾਬਕਾ ਸਰਪੰਚ ਲਾਲ ਸਿੰਘ , ਸਾਬਕਾ ਸਰਪੰਚ ਕੇਸਰ ਸਿੰਘ , ਸਾਬਕਾ ਸਰਪੰਚ ਜਸਵੀਰ ਸਿੰਘ , ਪਿੰਡ ਦੇ ਨੰਬਰਦਾਰ ਸਾਹਿਬਾਨ , ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ,ਪਿੰਡ ਦੀਆਂ ਲੰਗਰ ਕਮੇਟੀਆਂ ਦੇ ਮੈਂਬਰ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਪਿੰਡ ਦੀ ਪੰਚਾਇਤ ਨੂੰ ਲੈ ਕੇ ਸਰਬ ਸੰਮਤੀ ਬਣਾਉਣ ਲਈ ਮੀਟਿੰਗ ਹੋਈ।ਜਿਸ ਵਿੱਚ ਸਰਪੰਚੀ ਲਈ ਹਰਵਿੰਦਰ ਕੌਰ ਪਤਨੀ ਗੁਰਵੀਰ ਸਿੰਘ , ਕੁਲਵਿੰਦਰ ਸਿੰਘ ਪੁੱਤਰ ਸੇਵਾ ਸਿੰਘ , ਰਾਜਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ , ਬਲਵੀਰ ਕੌਰ ਪਤਨੀ ਸਵ. ਨਿਰਮੈਲ ਸਿੰਘ , ਅਜੀਤ ਸਿੰਘ ਪੁੱਤਰ ਮੇਹਰ ਸਿੰਘ , ਗੁਰਦੀਪ ਸਿੰਘ ਪੁੱਤਰ ਸਵ. ਗੁਰਮੁਖ ਸਿੰਘ ਨੂੰ ਮੈਂਬਰ ਚੁਣਿਆ ਗਿਆ ਜਿਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਗੱਲਬਾਤ ਦੌਰਾਨ ਵਿਧਾਇਕ ਰਾਏ ਨੇ ਕਿਹਾ ਕਿ ਪਿੰਡ ਤਿੰਬਰਪੁਰ ਦੇ ਨਿਵਾਸੀਆਂ ਵੱਲੋਂ 4 ਵਾਰ ਸਰਬ ਸੰਮਤੀ ਨਾਲ ਪੰਚਾਇਤ ਚੁਣ ਕੇ ਇੱਕ ਇਤਿਹਾਸ ਸਿਰਜਿਆ ਗਿਆ ਹੈ । ਉਹਨਾਂ ਸਮੂਹ ਹਲਕਾ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਅਪੀਲ ਕੀਤੀ  ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਬ ਸੰਮਤੀ ਨਾਲ ਹੀ ਪਿੰਡ ਦੀ ਪੰਚਾਇਤ ਬਣਾਉਣੀ ਚਾਹੀਦੀ ਹੈ ਜਿਸ ਨਾਲ ਪਿੰਡ ਵਿੱਚ ਪਿਆਰ, ਏਕਾ, ਤੇ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤੇ ਗਏ 5 ਲੱਖ ਰੁਪਏ ਦੀ ਗਰਾਂਟ ਵੀ ਪਿੰਡ ਨੂੰ ਮੁਹਈਆ ਕਰਵਾਈ ਜਾਵੇਗੀ। ਇਸ ਮੌਕੇ ਸਰਪੰਚ ਦੇ ਪਤੀ ਗੁਰਵੀਰ ਸਿੰਘ ਨੇ ਕਿਹਾ ਕਿ ਮੈਂ ਧੰਨਵਾਦ ਹਾਂ ਸਮੂਹ ਨਗਰ ਨਿਵਾਸੀਆਂ ਅਤੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦਾ ਜਿਨਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਤੇ ਭਰੋਸਾ ਕਰਕੇ ਪਿੰਡ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ ਹੈ ਅਸੀਂ ਉਸ ਭਰੋਸੇ ਨੂੰ ਬਰਕਰਾਰ ਰੱਖਦੇ ਹੋਏ ਪਿੰਡ ਦੀ ਖੁਸ਼ਹਾਲੀ ਲਈ ਦਿਨ ਰਾਤ ਮਿਹਨਤ ਕਰਕੇ ਪਿੰਡ ਦੀ ਚੜਦੀ ਕਲਾ ਲਈ ਵਡਮੁੱਲਾ ਯੋਗਦਾਨ ਪਾਉਣ ਦਾ ਯਤਨ ਕਰਾਂਗੇ । ਇਸ ਮੌਕੇ ਦਿਲਵਰ ਸਿੰਘ , ਸੁਖਵਿੰਦਰ ਸਿੰਘ , ਅਜੈਬ ਸਿੰਘ , ਸੀਸਪਾਲ , ਰਾਜ ਕ੍ਰਿਸ਼ਨ , ਜਸਵਿੰਦਰ ਸਿੰਘ , ਹਰਪ੍ਰੀਤ ਸਿੰਘ , ਮਲਕੀਤ ਸਿੰਘ , ਵਰਿੰਦਰ ਸਿੰਘ , ਦਲਜੀਤ ਸਿੰਘ , ਬਲਜਿੰਦਰ ਸਿੰਘ , ਰਜਿੰਦਰ ਪਾਲ , ਗੁਰਮੀਤ ਸਿੰਘ , ਮਨਵੀਰ ਸਿੰਘ , ਅਨੋਖ ਸਿੰਘ , ਕੁਲਵੀਰ ਸਿੰਘ , ਗੁਰਮੁਖ ਸਿੰਘ , ਕੁਲਵਿੰਦਰ ਸਿੰਘ , ਸ਼ੀਤਲ ਸਿੰਘ , ਨਛੱਤਰ ਸਿੰਘ , ਸੁਖਦੇਵ ਸਿੰਘ , ਕਰਨੈਲ ਸਿੰਘ , ਗੁਰਮੇਲ ਸਿੰਘ , ਰਜਿੰਦਰ ਸਿੰਘ ਜਖਵਾਲੀ , ਹਰਮੇਸ਼ ਸਿੰਘ ਪੂਨੀਆ , ਗੁਰਮੇਲ ਸਿੰਘ ਰਾਜਿੰਦਰਗੜ੍ਹ , ਸਿਮਰਨਜੀਤ ਡੰਗੇੜੀਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।

ਬੀੜੀਆਂ, ਸਿਗਰਟਾਂ, ਤੰਬਾਕੂ ਵੇਚਣ ਅਤੇ ਪੀਣ ਉੱਪਰ ਗੁਰੂ ਨਗਰੀ ਵਿੱਚ ਲਗਾਈ ਜਾਵੇ ਪਾਬੰਦੀ- ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ

ਬੀੜੀਆਂ, ਸਿਗਰਟਾਂ, ਤੰਬਾਕੂ ਵੇਚਣ ਅਤੇ ਪੀਣ ਉੱਪਰ ਗੁਰੂ ਨਗਰੀ ਵਿੱਚ ਲਗਾਈ ਜਾਵੇ ਪਾਬੰਦੀ- ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ

ਖਾਲਸਾ ਪੰਥ ਦੇ ਪ੍ਰਗਟ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਇੱਥੇ ਬੀੜੀਆਂ, ਸਿਗਰਟਾਂ, ਤੰਬਾਕੂ ਵੇਚਣ ਅਤੇ ਪੀਣ ਉੱਪਰ ਸਖਤੀ ਨਾਲ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਜਥੇਦਾਰ ਸੁਲਤਾਨ ਸਿੰਘ ਜੀ ਨੇ ਸ਼ਹਿਰ ਅੰਦਰ ਵੱਡੀ ਗਿਣਤੀ ਦੁਕਾਨਾਂ ਅੰਦਰ ਵਿਕ ਰਹੇ ਇਹਨਾਂ ਨਸ਼ਿਆਂ ਉੱਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਮੁੱਲ ਲੈ ਕੇ ਵਸਾਈ ਇਸ ਇਤਿਹਾਸਿਕ ਨਗਰੀ ਦੀ ਪਵਿੱਤਰਤਾ ਨੂੰ ਇੱਕ ਗਹਿਰੀ ਸਾਜਿਸ਼ ਤਹਿਤ ਦਾਗਦਾਰ ਕੀਤਾ ਜਾ ਰਿਹਾ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਸ ਇਤਿਹਾਸਿਕ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਪ੍ਰੰਤੂ ਫਿਰ ਵੀ ਇਹਨਾਂ ਮਾਰੂ ਨਸ਼ਿਆਂ ਦਾ ਇੱਥੇ ਵਿਕਣਾ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਪਰ ਇੱਕ ਸਵਾਲੀਆ ਚਿੰਨ ਹੈ। ਉਹਨਾਂ ਕਿਹਾ ਕਿ ਅੱਜ ਉਹਨਾਂ ਦੇ ਧਿਆਨ ਵਿੱਚ ਇੱਕ ਮਸਲਾ ਆਇਆ ਹੈ ਜਿਸ ਵਿੱਚ ਇੱਕ ਪੱਤਰਕਾਰ ਵੱਲੋਂ ਜਦੋਂ ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਜਦੋਂ ਇਹਨਾਂ ਨਸ਼ਿਆਂ ਦੀ ਰੋਕ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਅੱਗੋਂ ਐਸਐਮਓ ਨੇ ਪੱਤਰਕਾਰ ਨੂੰ ਹੀ ਪੁੱਛ ਲਿਆ ਕਿ ਜੇਕਰ ਕੋਈ ਬੀੜੀ ਸਿਗਰਟ ਪੀਂਦਾ ਹੈ ਤਾਂ ਤੁਹਾਨੂੰ ਕੀ ਤਕਲੀਫ ਹੈ। ਸਿੰਘ ਸਾਹਿਬ ਜੀ ਨੇ ਐਸਐਮਓ ਵੱਲੋਂ ਮੀਡੀਆ ਕਰਮਚਾਰੀ ਨਾਲ ਕੀਤੇ ਗਏ ਇਸ ਵਿਵਹਾਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਨੂੰ ਜਿੰਮੇਵਾਰੀ ਨਾਲ ਨਿਭਾਉਣ ।

ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਅਧੀਨ ਆਉਂਦੀ ਜ਼ਿਲੇਦਾਰੀ ਸ਼ਾਖਾ, ਪਿੰਡ ਲਾਡਬੰਜਾਰਾ, ਜ਼ਿਲਾ ਸੰਗਰੂਰ ਵਿਖੇ ਤਾਇਨਾਤ ਨਹਿਰੀ ਪਟਵਾਰੀ ਕਰਮਜੀਤ ਸਿੰਘ ਨੂੰ 20,000 ਰਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਹੜ ਦੇ ਵਸਨੀਕ ਦਰਸ਼ਨ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗਿ੍ਰਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸ ਕੋਲ 25 ਏਕੜ ਜ਼ਮੀਨ ਹੈ ਜਿਸ ਵਿੱਚੋਂ ਸਾਢੇ 8 ਏਕੜ ਜ਼ਮੀਨ ਲਈ ਸਿੰਚਾਈ ਵਾਸਤੇ ਪਹਿਲਾਂ ਹੀ ਨਹਿਰੀ ਪਾਣੀ ਅਲਾਟ ਹੈ ਅਤੇ ਬਾਕੀ ਰਹਿੰਦੀ ਜ਼ਮੀਨ ਲਈ ਸਿੰਚਾਈ ਵਾਸਤੇ ਨਹਿਰੀ ਪਾਣੀ ਅਲਾਟ ਕਰਨ ਬਦਲੇ ਉਕਤ ਪਟਵਾਰੀ ਕਰਮਜੀਤ ਸਿੰਘ ਉਸ ਤੋਂ 2,600 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਿਸ਼ਵਤ ਮੰਗ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਉਕਤ ਪਟਵਾਰੀ ਕਰਮਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਪਟਵਾਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

ਟ੍ਰੈਫਿਕ ਪੁਲਿਸ ਮੁੱਲਾਂਪੁਰ ਵੱਲੋਂ ਚਾਲਕਾਂ ਨੂੰ ਨਵੇਂ ਕਾਨੂੰਨਾਂ ਸਬੰਧੀ ਜਾਗਰੂਕ ਕੀਤਾ ਗਿਆ

ਟ੍ਰੈਫਿਕ ਪੁਲਿਸ ਮੁੱਲਾਂਪੁਰ ਵੱਲੋਂ ਚਾਲਕਾਂ ਨੂੰ ਨਵੇਂ ਕਾਨੂੰਨਾਂ ਸਬੰਧੀ ਜਾਗਰੂਕ ਕੀਤਾ ਗਿਆ

ਅੱਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਇੰਚਾਰਜ ਜਗੀਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਟੋਹ ਦੁਆਈ ਕਰਨ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਤੇ ਮਾਲਕਾਂ ਨੂੰ ਨਵੇਂ ਕਾਨੂੰਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।ਇਸ ਮੌਕੇ ਟ੍ਰੈਫਿਕ ਇੰਚਾਰਜ ਜਗੀਰ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਮੋਹਾਲੀ ਦੀਪਕ ਪਾਰਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਤੇ ਡੀ ਐਸ ਪੀ ਮੁੱਲਾਪੁਰ ਮੋਹਿਤ ਅਗਰਵਾਲ ਦੀਆਂ ਹਦਾਇਤਾਂ ਮੁਤਾਬਿਕ ਪੜੌਲ ਜੂਨੀਅਨ ਦੇ ਮੈਬਰਾਂ ਚਾਲਕਾਂ ਨੂੰ ਨਵੇਂ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਗੱਡੀ ਵਿੱਚ ਓਵਰਲੋਡ ਮਾਲ ਨਾ ਲੱਦਿਆ ਜਾਵੇ , ਗੱਡੀ ਓਵਰਲੋਡ ਨਾ ਚਲਾਈ ਜਾਵੇ ਤੇ ਕਾਗਜ ਮੁਕੰਮਲ ਰੱਖੇ ਜਾਣ ਤੇ ਘਰ ਬੱਚਿਆ ਨੂੰ ਵੀ ਨਵੇਂ ਕਾਨੂੰਨਾਂ ਬਾਬਤ ਦੱਸਿਆ ਜਾਵੇ ਤਾਂ ਜੋ ਜਾਨੀ ਤੇ ਮਾਲ ਨੁਕਸਾਨ ਤੋਂ ਬਚਾਅ ਹੋ ਸਕੇ । ਇਸ ਤੋਂ ਇਲਾਵਾ ਰੋਡ ਤੇ ਚੱਲਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਸੁਰੱਖਿਅਤ ਰਹਿਣ ਅਤੇ ਕੋਈ ਵੀ ਨਸ਼ਾ ਕਰ ਕੇ ਵਾਹਨ ਨਾ ਚਲਾਉਣ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।ਇਸ ਤੋਂ ਇਲਾਵਾ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਬਿਨਾਂ ਹੈਲਮਟ ਤੇ ਬਿਨਾਂ ਲਾਇਸੈਂਸ ਤੋਂ ਕੋਈ ਵੀ ਵਾਹਨ ਸੜਕ ਤੇ ਨਾ ਚਲਾਉਣ ਤੇ ਮਾਪਿਆਂ ਨੂੰ ਭਾਰੀ ਜੁਰਮਾਨਾ ਭੁਗਤਣਾ ਪੈ ਸਕਦਾ ਹੈ।ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਤੇ ਚਲਦੇ ਸਮੇਂ ਸਾਰੇ ਜ਼ਰੂਰੀ ਸੜਕੀ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ।

ਦੱਖਣੀ ਅਫਰੀਕਾ 'ਚ ਗੋਲੀਬਾਰੀ 'ਚ 17 ਲੋਕਾਂ ਦੀ ਮੌਤ ਹੋ ਗਈ

ਦੱਖਣੀ ਅਫਰੀਕਾ 'ਚ ਗੋਲੀਬਾਰੀ 'ਚ 17 ਲੋਕਾਂ ਦੀ ਮੌਤ ਹੋ ਗਈ

ਦੱਖਣੀ ਅਫ਼ਰੀਕਾ ਦੀ ਪੁਲਿਸ ਨੇ ਸ਼ਨੀਵਾਰ ਨੂੰ ਪੂਰਬੀ ਕੇਪ ਸੂਬੇ ਵਿੱਚ 17 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਇੱਕ ਖੋਜ ਸ਼ੁਰੂ ਕੀਤੀ ਹੈ, ਅਧਿਕਾਰੀਆਂ ਨੇ ਸ਼ਨੀਵਾਰ ਨੂੰ.

ਪੂਰਬੀ ਕੇਪ ਦੀ ਸੂਬਾਈ ਸਰਕਾਰ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਸ਼ਨੀਵਾਰ ਸਵੇਰੇ ਲੁਸਿਕੀਸਕੀ ਕਸਬੇ ਵਿੱਚ "ਘਾਤਕ ਘਟਨਾ" ਵਾਪਰੀ।

"ਇੱਕ ਘਰ ਵਿੱਚ, 13 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 12 ਔਰਤਾਂ ਅਤੇ ਇੱਕ ਆਦਮੀ ਸ਼ਾਮਲ ਸਨ। ਇੱਕ ਹੋਰ ਘਰ ਵਿੱਚ, ਚਾਰ ਲੋਕ ਵੀ ਮਾਰੇ ਗਏ ਸਨ," ਦੱਖਣੀ ਅਫ਼ਰੀਕਾ ਪੁਲਿਸ ਸੇਵਾ (SAPS) ਦੇ ਰਾਸ਼ਟਰੀ ਬੁਲਾਰੇ ਐਥਲੇਂਡਾ ਮੈਥੇ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ, ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ.

ਮੈਥੇ ਨੇ ਕਿਹਾ, "ਅਠਾਰਵਾਂ ਪੀੜਤ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ। ਕੁੱਲ 15 ਔਰਤਾਂ ਅਤੇ ਦੋ ਮਰਦ ਮਾਰੇ ਗਏ ਸਨ।" "ਦੱਖਣੀ ਅਫ਼ਰੀਕੀ ਪੁਲਿਸ ਸੇਵਾ ਨੇ ਇਹਨਾਂ ਬੇਰਹਿਮ ਹੱਤਿਆਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਲਈ ਇੱਕ ਵਿਆਪਕ ਖੋਜ ਸ਼ੁਰੂ ਕੀਤੀ ਹੈ। ਅਸੀਂ ਆਪਣੇ ਭਾਈਚਾਰਿਆਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ।"

 ਸਪੇਨ ਜਾ ਰਹੀ ਕਿਸ਼ਤੀ ਡੁੱਬਣ ਕਾਰਨ 9 ਮੌਤਾਂ, 48 ਲਾਪਤਾ

ਸਪੇਨ ਜਾ ਰਹੀ ਕਿਸ਼ਤੀ ਡੁੱਬਣ ਕਾਰਨ 9 ਮੌਤਾਂ, 48 ਲਾਪਤਾ

ਸਪੇਨ ਦੀ ਸਮੁੰਦਰੀ ਬਚਾਅ ਸੇਵਾ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਐਲ ਹਿਏਰੋ ਟਾਪੂ ਦੇ ਨੇੜੇ ਇੱਕ ਗੈਰ-ਕਾਨੂੰਨੀ ਪ੍ਰਵਾਸੀ ਕਿਸ਼ਤੀ ਦੇ ਪਲਟਣ ਨਾਲ ਘੱਟੋ ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ 48 ਲਾਪਤਾ ਹੋ ਗਏ।

ਸਮੁੰਦਰੀ ਬਚਾਅ ਦੇ ਐਕਸ ਖਾਤੇ ਦੇ ਅਨੁਸਾਰ, ਹੋਰ 27 ਲੋਕਾਂ ਨੂੰ ਬਚਾਇਆ ਗਿਆ ਸੀ.

ਲਾਪਤਾ ਲੋਕਾਂ ਦੀ ਭਾਲ ਲਈ ਕਈ ਜਹਾਜ਼ਾਂ ਅਤੇ ਹੈਲੀਕਾਪਟਰ ਨਾਲ ਬਚਾਅ ਕਾਰਜ ਜਾਰੀ ਹੈ।

'ਮੇਕ ਇਨ ਇੰਡੀਆ' ਪਹਿਲਕਦਮੀ ਨੂੰ ਹੋਰ ਹੁਲਾਰਾ ਦੇਣ ਲਈ ਜਨ ਵਿਸ਼ਵਾਸ 2.0: ਕੇਂਦਰ

'ਮੇਕ ਇਨ ਇੰਡੀਆ' ਪਹਿਲਕਦਮੀ ਨੂੰ ਹੋਰ ਹੁਲਾਰਾ ਦੇਣ ਲਈ ਜਨ ਵਿਸ਼ਵਾਸ 2.0: ਕੇਂਦਰ

ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਸਰਹਿੰਦ ਵਿਖੇ 3 ਤੋਂ 6 ਅਕਤੂਬਰ ਤੱਕ ਕਰਵਾਇਆ ਜਾਵੇਗਾ ਵਿਰਾਟ ਭਗਤੀ ਸਤਿਸੰਗ

ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਸਰਹਿੰਦ ਵਿਖੇ 3 ਤੋਂ 6 ਅਕਤੂਬਰ ਤੱਕ ਕਰਵਾਇਆ ਜਾਵੇਗਾ ਵਿਰਾਟ ਭਗਤੀ ਸਤਿਸੰਗ

ਦੇਸ਼ ਭਗਤ ਯੂਨੀਵਰਸਿਟੀ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਹਾੜਾ

ਦੇਸ਼ ਭਗਤ ਯੂਨੀਵਰਸਿਟੀ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਹਾੜਾ

ਬਿੱਗ ਬੀ ਇਸ ਜਨਰਲ ਜ਼ੈਡ ਸੰਘਰਸ਼ ਨਾਲ ਸਿੱਝਣ ਦੀ ਕੋਸ਼ਿਸ਼ ਕਰ ਰਹੇ ਹਨ

ਬਿੱਗ ਬੀ ਇਸ ਜਨਰਲ ਜ਼ੈਡ ਸੰਘਰਸ਼ ਨਾਲ ਸਿੱਝਣ ਦੀ ਕੋਸ਼ਿਸ਼ ਕਰ ਰਹੇ ਹਨ

ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਟੂਰਨਾਮੈਂਟ ਇੱਕ ਵੱਡਾ ਉਪਰਾਲਾ :- ਗੁਰਪ੍ਰੀਤ ਮਲੂਕਾ

ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਟੂਰਨਾਮੈਂਟ ਇੱਕ ਵੱਡਾ ਉਪਰਾਲਾ :- ਗੁਰਪ੍ਰੀਤ ਮਲੂਕਾ

ਬਿਹਾਰ 'ਚ ਜ਼ਹਿਰੀਲਾ ਭੋਜਨ ਖਾਣ ਨਾਲ 81 ਲੋਕ ਹੋਏ ਬਿਮਾਰ

ਬਿਹਾਰ 'ਚ ਜ਼ਹਿਰੀਲਾ ਭੋਜਨ ਖਾਣ ਨਾਲ 81 ਲੋਕ ਹੋਏ ਬਿਮਾਰ

ਦੇਸ਼ ਭਗਤ ਰੇਡੀਓ ਅਤੇ ਸਟੇਟ ਬੈਂਕ ਇੰਡੀਆ ਵੱਲੋਂ ਕਰਵਾਈ ਗਈ ਸਵੱਛਤਾ ਹੀ ਸੇਵਾ 2024 ਵਾਕਾਥਨ

ਦੇਸ਼ ਭਗਤ ਰੇਡੀਓ ਅਤੇ ਸਟੇਟ ਬੈਂਕ ਇੰਡੀਆ ਵੱਲੋਂ ਕਰਵਾਈ ਗਈ ਸਵੱਛਤਾ ਹੀ ਸੇਵਾ 2024 ਵਾਕਾਥਨ

ਨੇਪਾਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 59 ਲੋਕਾਂ ਦੀ ਮੌਤ, 36 ਜ਼ਖਮੀ

ਨੇਪਾਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 59 ਲੋਕਾਂ ਦੀ ਮੌਤ, 36 ਜ਼ਖਮੀ

ਸਿੰਚਾਈ ਲਈ ਪਾਣੀ ਅਲਾਟ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਸਿੰਚਾਈ ਲਈ ਪਾਣੀ ਅਲਾਟ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਹਾਈ ਕੋਲੈਸਟ੍ਰੋਲ, ਮਾਈਕ੍ਰੋਪਲਾਸਟਿਕਸ ਦਿਲ ਦੀਆਂ ਬਿਮਾਰੀਆਂ ਨੂੰ ਵਧਾਉਣ ਵਿੱਚ ਕਿੰਨਾ ਯੋਗਦਾਨ ਪਾ ਰਹੇ ਹਨ

ਹਾਈ ਕੋਲੈਸਟ੍ਰੋਲ, ਮਾਈਕ੍ਰੋਪਲਾਸਟਿਕਸ ਦਿਲ ਦੀਆਂ ਬਿਮਾਰੀਆਂ ਨੂੰ ਵਧਾਉਣ ਵਿੱਚ ਕਿੰਨਾ ਯੋਗਦਾਨ ਪਾ ਰਹੇ ਹਨ

ਨਾਗਾਲੈਂਡ ਅਤੇ ਅਰੁਣਾਚਲ ਤੋਂ ਬਾਅਦ 'ਗਊ ਧਵਾਜ ਯਾਤਰਾ' ਦੇ ਆਯੋਜਕ ਦੀ ਫਲਾਈਟ ਨੂੰ ਮੇਘਾਲਿਆ 'ਚ ਉਤਰਨ ਤੋਂ ਇਨਕਾਰ

ਨਾਗਾਲੈਂਡ ਅਤੇ ਅਰੁਣਾਚਲ ਤੋਂ ਬਾਅਦ 'ਗਊ ਧਵਾਜ ਯਾਤਰਾ' ਦੇ ਆਯੋਜਕ ਦੀ ਫਲਾਈਟ ਨੂੰ ਮੇਘਾਲਿਆ 'ਚ ਉਤਰਨ ਤੋਂ ਇਨਕਾਰ

ਭਾਰਤ ਵਿੱਚ ਬੈਂਕਾਂ, ਵਿੱਤ ਕੰਪਨੀਆਂ ਦੁਆਰਾ ਪ੍ਰਚੂਨ ਕਰਜ਼ੇ 2030 ਤੱਕ ਤਿੰਨ ਗੁਣਾ ਹੋ ਸਕਦੇ ਹਨ

ਭਾਰਤ ਵਿੱਚ ਬੈਂਕਾਂ, ਵਿੱਤ ਕੰਪਨੀਆਂ ਦੁਆਰਾ ਪ੍ਰਚੂਨ ਕਰਜ਼ੇ 2030 ਤੱਕ ਤਿੰਨ ਗੁਣਾ ਹੋ ਸਕਦੇ ਹਨ

ਸਕੂਲੀ ਵਿਦਿਆਰਥੀਆਂ ਨੂੰ ਡੇਂਗੂ ਮਲੇਰੀਏ ਸਬੰਧੀ ਕੀਤਾ ਜਾਗਰੂਕ

ਸਕੂਲੀ ਵਿਦਿਆਰਥੀਆਂ ਨੂੰ ਡੇਂਗੂ ਮਲੇਰੀਏ ਸਬੰਧੀ ਕੀਤਾ ਜਾਗਰੂਕ

ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਲਗਾਇਆ ਖੂਨਦਾਨ ਕੈਂਪ

ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਲਗਾਇਆ ਖੂਨਦਾਨ ਕੈਂਪ

ਪਿੰਡ ਢਿਲਵਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਨਕਲਾਬ ਰੈਲੀ ਕੱਢੀ

ਪਿੰਡ ਢਿਲਵਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਨਕਲਾਬ ਰੈਲੀ ਕੱਢੀ

Back Page 78